No Result
View All Result
Tuesday, April 14, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕੌਮੀ ਰਾਜਧਾਨੀ ਦੀਆਂ ਸੜਕਾਂ ’ਤੇ ਭਰਿਆ ਯਮੁਨਾ ਦਾ ਪਾਣੀ

admin by admin
July 14, 2023
in BREAKING, COVER STORY, DELHI
0
ਕੌਮੀ ਰਾਜਧਾਨੀ ਦੀਆਂ ਸੜਕਾਂ ’ਤੇ ਭਰਿਆ ਯਮੁਨਾ ਦਾ ਪਾਣੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਹਰਿਆਣਾ ਵੱਲੋਂ ਹਥਨੀਕੁੰਡ ਬੈਰਾਜ ਤੋਂ ਪਾਣੀ ਛੱਡਣ ਕਾਰਨ ਦਿੱਲੀ ਦੇ ਕਈ ਇਲਾਕੇ ਡੁੱਬੇ

ਨਵੀਂ ਦਿੱਲੀ, 14 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਹਰਿਆਣਾ ਸਰਕਾਰ ਵੱਲੋਂ ਹਥਨੀਕੁੰਡ ਬੈਰਾਜ ਤੋਂ ਪਾਣੀ ਯਮੁਨਾ ਵਿੱਚ ਲਗਾਤਾਰ ਛੱਡੇ ਜਾਣ ਕਾਰਨ ਕੌਮੀ ਰਾਜਧਾਨੀ ਦੀਆਂ ਜ਼ਿਆਦਾਤਰ ਸੜਕਾਂ ਅੱਜ ਦਰਿਆਵਾਂ ’ਚ ਤਬਦੀਲ ਹੋ ਗਈਆਂ ਅਤੇ ਪਾਣੀ ਲੋਕਾਂ ਦੇ ਘਰਾਂ, ਸ਼ਮਸ਼ਾਨਘਾਟਾਂ ਅਤੇ ਹੋਰ ਥਾਵਾਂ ’ਚ ਦਾਖ਼ਲ ਹੋ ਗਿਆ। ਯਮੁਨਾ ਦਾ ਪੱਧਰ 208.62 ਮੀਟਰ ’ਤੇ ਪੁੱਜਣ ਮਗਰੋਂ ਸਥਿਰ ਹੋ ਗਿਆ ਹੈ। ਉੱਤਰ ਵਿੱਚ ਬਾਹਰੀ ਰਿੰਗ ਰੋਡ ਤੋਂ ਲੈ ਕੇ ਦੱਖਣ-ਪੂਰਬੀ ਦਿੱਲੀ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਵੜ ਗਿਆ। ਹੜ੍ਹ ਆਉਣ ਕਾਰਨ ਦਿੱਲੀ ’ਚ ਸਾਰੇ ਵਿਦਿਅਕ ਅਦਾਰੇ 16 ਜੁਲਾਈ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਪ੍ਰਾਈਵੇਟ ਅਦਾਰਿਆਂ ਨੇ ਆਪਣੇ ਮੁਲਾਜ਼ਮਾਂ ਨੂੰ ਵਰਕ ਫਰਾਮ ਹੋਮ ਲਈ ਕਿਹਾ ਹੈ।
ਹਾਲਤ ਇਹ ਹੈ ਕਿ ਯਮੁਨਾ ਦਾ ਪਾਣੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਤੋਂ 250 ਮੀਟਰ ਦੂਰ ਰਹਿ ਗਿਆ। ਸਕੱਤਰੇਤ, ਜਿਥੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦੇ ਦਫ਼ਤਰ ਹਨ, ਸਮੇਤ ਦਿੱਲੀ ਦੇ ਅਹਿਮ ਇਲਾਕਿਆਂ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ। ਸੈਂਟਰਲ ਵਾਟਰ ਕਮਿਸ਼ਨ ਦੇ ਡਾਇਰੈਕਟਰ ਸ਼ਰਦ ਚੰਦਰਾ ਨੇ ਕਿਹਾ ਕਿ ਸ਼ਾਮ ਚਾਰ ਵਜੇ ਹਥਨੀਕੁੰਡ ਬੈਰਾਜ ਤੋਂ 80 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਅਤੇ ਇਸ ਦੇ ਸ਼ੁੱਕਰਵਾਰ ਤੜਕੇ ਤਿੰਨ ਵਜੇ ਘਟਣ ਦੀ ਸੰਭਾਵਨਾ ਹੈ। ਹੜ੍ਹ ਦੀ ਮਾਰ ਹੇਠ ਕਸ਼ਮੀਰੀ ਗੇਟ ਦੇ ਇਲਾਕੇ, ਅੰਤਰਰਾਜੀ ਬੱਸ ਟਰਮੀਨਸ ਕਸ਼ਮੀਰੀ ਗੇਟ (ਆਈਐਸਬੀਟੀ), ਯਮੁਨਾ ਬਾਜ਼ਾਰ, ਨਿਗਮ ਬੋਧ ਘਾਟ, ਰਿੰਗ ਰੋਡ ਦੇ ਯਮੁਨਾ ਕਿਨਾਰੇ ਦੇ ਇਲਾਕੇ, ਲਾਲ ਕਿਲਾ, ਆਈਟੀਓ, ਭੈਰੋਂ ਸਿੰਘ ਮਾਰਗ, ਓਖਲਾ, ਕਾਲਿੰਦੀ ਕੁੰਜ, ਮਯੂਰ ਵਿਹਾਰ ਸਮੇਤ ਕਈ ਇਲਾਕੇ ਆ ਗਏ ਹਨ। ਹੜ੍ਹ ਦਾ ਪਾਣੀ ਲਾਲ ਕਿਲੇ ਦੀ ਪਿਛਲੀ ਕੰਧ ਨੂੰ ਛੂਹ ਗਿਆ ਹੈ। ਯਮੁਨਾ ਦੇ ਪੂਰਬੀ ਪਾਸੇ ਦੇ ਕੱਪੜਾ ਕਾਰੋਬਾਰ ਦੇ ਕੇਂਦਰ ਗਾਂਧੀ ਨਗਰ ਨੂੰ ਪਾਣੀ ਤੋਂ ਬਚਾਉਣ ਲਈ ਐੱਨਡੀਆਰਐੱਫ ਦੀ ਟੀਮ ਨੇ ਰੇਤ ਦੀਆਂ ਬੋਰੀਆਂ ਭਰ ਕੇ ਇਲਾਕੇ ਨੂੰ ਸੁਰੱਖਿਅਤ ਕੀਤਾ।ਦਿੱਲੀ ਸਰਕਾਰ ਨੇ ਜ਼ਰੂਰੀ ਵਸਤਾਂ ਨੂੰ ਛੱਡ ਕੇ ਬਾਕੀ ਦੇ ਭਾਰੀ ਵਾਹਨਾਂ ਨੂੰ ਸਿੰਘੂ ਸਮੇਤ ਚਾਰ ਸਰਹੱਦੀ ਇਲਾਕਿਆਂ ’ਚੋਂ ਸ਼ਹਿਰ ਅੰਦਰ ਦਾਖ਼ਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਸ਼ਹਿਰ ਦੀ ਜੀਵਨ ਰੇਖਾ ਵਜੋਂ ਜਾਣੀ ਜਾਂਦੀ ਦਿੱਲੀ ਮੈਟਰੋ ’ਤੇ ਵੀ ਹੜ੍ਹ ਦਾ ਅਸਰ ਪਿਆ। ਡੀਆਰਐੱਮਸੀ ਨੇ ਕਿਹਾ ਕਿ ਇਹਤਿਆਤ ਵਜੋਂ ਮੈਟਰੋ ਟਰੇਨਾਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਾਈਆਂ ਜਾ ਰਹੀਆਂ ਹਨ। ਰਾਜਧਾਨੀ ’ਚ ਐੱਨਡੀਆਰਐੱਫ ਦੀਆਂ 12 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ’ਚੋਂ ਤਿੰਨ-ਤਿੰਨ ਟੀਮਾਂ ਸੈਂਟਰਲ, ਪੂਰਬੀ ਅਤੇ ਉੱਤਰ-ਪੂਰਬੀ ਦਿੱਲੀ ਜਦਕਿ ਦੋ-ਦੋ ਟੀਮਾਂ ਦੱਖਣ-ਪੂਰਬੀ ਦਿੱਲੀ ਅਤੇ ਇਕ ਸ਼ਾਹਦਰਾ ਇਲਾਕੇ ’ਚ ਤਾਇਨਾਤ ਕੀਤੀਆਂ ਗਈਆਂ ਹਨ। ਕਸ਼ਮੀਰੀ ਗੇਟ ’ਚ ਪਾਣੀ ਖੜ੍ਹਾ ਹੋਣ ਕਾਰਨ ਦਿੱਲੀ ਟਰਾਂਸਪੋਰਟ ਵਿਭਾਗ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹੋਰ ਥਾਵਾਂ ਲਈ ਚੱਲਣ ਵਾਲੀਆਂ ਬੱਸਾਂ ਰੱਦ ਕਰ ਦਿੱਤੀਆਂ। ਰਾਜਘਾਟ ਅਤੇ ਪੁਰਾਣਾ ਕਿਲਾ ਇਲਾਕਿਆਂ ’ਚ ਵੀ ਪਾਣੀ ਜਮ੍ਹਾਂ ਹੋ ਗਿਆ। ਦਿੱਲੀ ਸਰਕਾਰ ਵੱਲੋਂ ਚਲਾਏ ਜਾਂਦੇ ਸੁਸ਼ਰੁਤਾ ਟਰੌਮਾ ਸੈਂਟਰ ਦੇ ਮੁੱਖ ਗੇਟ ’ਤੇ ਪਾਣੀ ਭਰਨ ਨਾਲ ਅਧਿਕਾਰੀਆਂ ਨੂੰ 40 ਮਰੀਜ਼ ਐੱਲਐੱਨਜੇਪੀ ਹਸਪਤਾਲ ’ਚ ਭੇਜਣੇ ਪਏ। ਪਾਣੀ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ ਦੇ ਦੋ ਆਸਰਾ ਘਰਾਂ, ਪੁਰਾਣੀ ਦਿੱਲੀ ਦੇ ਗਾਂਧੀ ਪਾਰਕ ਅਤੇ ਯਮੁਨਾ ਕੰਢੇ ’ਤੇ ਪੈਂਦੇ ਗੀਤਾ ਘਾਟ ’ਚ ਵੀ ਦਾਖ਼ਲ ਹੋ ਗਿਆ ਜਿਸ ਮਗਰੋਂ ਉਥੋਂ ਲੋਕਾਂ ਨੂੰ ਕੱਢਣਾ ਪਿਆ।ਲਾਲ ਕਿਲ੍ਹੇ ਨੇੜੇ ਖੜ੍ਹੇ ਲੋਕ ਸੜਕ ਪਾਰ ਕਰਨ ਲਈ ਪਾਣੀ ਦੇ ਘਟਣ ਦੀ ਉਡੀਕ ਕਰਦੇ ਹੋਏ।

Post Views: 71
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: Delhidelhi flooddelhi flood alertdelhi flood newsdelhi flood todaydelhi flood yamunadelhi floodsdelhi heavy raindelhi ncr raindelhi newsdelhi raindelhi rain flooddelhi rain newsdelhi rain todaydelhi rainsdelhi weatherDelhi Weather Newsdelhi yamuna floodflood in delhifloods in delhiheavy rain in delhiheavy rain in delhi todayrain in delhirain in delhi ncrrains in delhiyamuna flood delhiyamuna flood in delhi
Previous Post

‘ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ’ ਅਮਰੀਕਾ ਦੀ ਸੰਸਦੀ ਕਮੇਟੀ ਨੇ ਮਤਾ ਕੀਤਾ ਪਾਸ

Next Post

ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਮਹੀਨੇ ਦੀ ਤਨਖਾਹ ਹੜ੍ਹ ਪੀੜਤਾਂ ਲਈ ਦਿੱਤੀ ਦਾਨ

Next Post
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਮਹੀਨੇ ਦੀ ਤਨਖਾਹ ਹੜ੍ਹ ਪੀੜਤਾਂ ਲਈ ਦਿੱਤੀ ਦਾਨ

ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਮਹੀਨੇ ਦੀ ਤਨਖਾਹ ਹੜ੍ਹ ਪੀੜਤਾਂ ਲਈ ਦਿੱਤੀ ਦਾਨ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800