No Result
View All Result
Wednesday, May 20, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹਲਕਾ ਅਮਲੋਹ ਦੇ ਕਿਸਾਨਾਂ ਨੂੰ ਆਪ ਸਰਕਾਰ ਨੇ ਕਿਉਂ ਨਹੀਂ ਦਿੱਤਾ ਆਲੂਆਂ ਦੇ ਖ਼ਰਾਬੇ ਦਾ ਮੁਆਵਜ਼ਾ :— ਰਾਜੂ ਖੰਨਾ।

admin by admin
March 27, 2023
in BREAKING, COVER STORY, National, POLITICS, PUNJAB
0
ਹਲਕਾ ਅਮਲੋਹ ਦੇ ਕਿਸਾਨਾਂ ਨੂੰ ਆਪ ਸਰਕਾਰ ਨੇ ਕਿਉਂ ਨਹੀਂ ਦਿੱਤਾ ਆਲੂਆਂ ਦੇ ਖ਼ਰਾਬੇ ਦਾ ਮੁਆਵਜ਼ਾ :— ਰਾਜੂ ਖੰਨਾ।
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਅਮਲੋਹ,27 ਮਾਰਚ(ਪ੍ਰੈਸ ਕੀ ਤਾਕਤ):  ਪਿਛਲੇ ਸਮੇਂ ਵਿੱਚ ਹਲਕਾ ਅਮਲੋਹ ਅੰਦਰ ਕਿਸਾਨਾਂ ਦੀ ਆਲੂਆਂ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਸੀ,ਜਿਸ ਦਾ ਮੁਆਵਜ਼ਾ ਕਿਸਾਨਾਂ ਨੂੰ ਅਜੇ ਤੱਕ ਨਹੀਂ ਮਿਲਿਆ ਜਦੋਂ ਕਿ ਆਲੇ ਦੁਆਲੇ ਦੇ ਹਲਕਿਆਂ ਵਿੱਚ ਆਲੂਆਂ ਦੇ ਖ਼ਰਾਬੇ ਦਾ ਮੁਆਵਜ਼ਾ ਕਿਸਾਨਾਂ ਨੂੰ ਮਿਲ ਚੁੱਕਾ ਹੈ। ਜਦੋਂ ਕਿ ਆਲੂਆਂ ਦੀ ਫ਼ਸਲ ਦਾ ਪੂਰੇ ਪੰਜਾਬ ਵਿੱਚੋਂ ਸਭ ਤੋਂ ਵੱਡਾ ਨੁਕਸਾਨ ਹਲਕਾ ਅਮਲੋਹ ਦੇ ਕਿਸਾਨਾਂ ਦਾ ਹੋਇਆ ਸੀ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕਾ ਅਮਲੋਹ ਦੇ ਰਾਜਗੜ੍ਹ ਛੰਨਾ ਵਿਖੇ ਜਥੇਦਾਰ ਜਗਮੇਲ ਸਿੰਘ ਛੰਨਾ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਉਸ ਸਮੇਂ ਆਲੂਆਂ ਦੇ ਖ਼ਰਾਬੇ ਦੀ ਪੂਰਤੀ ਲਈ ਉਹਨਾਂ ਵੱਲੋਂ ਉਸ ਸਮੇਂ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਦਫ਼ਤਰ ਦਾ ਘਿਰਾਓ ਕਰਕੇ ਆਲੂਆਂ ਦੇ ਖ਼ਰਾਬੇ ਲਈ ਵਿਸ਼ੇਸ਼ ਗੁਦਾਵਰੀ ਕਰਵਾ ਕੇ ਸਰਕਾਰ ਦੇ ਉੱਚ ਅਧਿਕਾਰੀਆਂ ਪਾਸ ਪਹੁੰਚਾ ਦਿੱਤੀ ਗਈ ਸੀ। ਪਰ ਖੇਤੀਬਾੜੀ ਵਿਭਾਗ ਤੇ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਖ਼ਰਾਬੇ ਨੂੰ ਅਪਣੀ ਰਿਪੋਰਟ ਵਿੱਚ ਨਾ ਮਾਤਰ ਦੱਸ ਕਿ ਕਿਸਾਨਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੀਆਂ ਆਸਾਂ ਤੇ ਪਾਣੀ ਫੇਰ ਕਿ ਰੱਖ ਦਿੱਤਾ। ਜਦੋਂ ਕਿ ਅਸਲ ਖ਼ਰਾਬਾ ਹਲਕਾ ਅਮਲੋਹ ਅੰਦਰ ਹੀ ਕਿਸਾਨਾਂ ਦੀ ਆਲੂਆਂ ਦੀ ਫ਼ਸਲ ਦਾ ਹੋਇਆ ਸੀ। ਉਹਨਾਂ ਕਿਹਾ ਕਿ ਜੇਕਰ ਆਪ ਸਰਕਾਰ ਵੱਲੋਂ ਆਲੂਆਂ ਦਾ ਮੁਆਵਜ਼ਾ ਹੋਰਨਾਂ ਹਲਕਿਆਂ ਦੇ ਕਿਸਾਨਾਂ ਨੂੰ ਦੇ ਦਿੱਤਾ ਗਿਆ ਹੈ।ਤਾ ਫਿਰ ਹਲਕਾ ਅਮਲੋਹ ਦੇ ਕਿਸਾਨਾਂ ਨਾਲ ਪੱਖਪਾਤ ਕਿਊ ਕੀਤਾਂ ਜਾ ਰਿਹਾ। ਰਾਜੂ ਖੰਨਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਜਲਦ ਤੋਂ ਜਲਦ ਪਿਛਲੇ ਸਮੇਂ ਵਿੱਚ ਆਲੂਆਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਜਿਥੇ ਹਲਕਾ ਅਮਲੋਹ ਦੇ ਕਿਸਾਨਾਂ ਨੂੰ ਤੁਰੰਤ ਮੁਆਵਜ਼ੇ ਦੇ ਚੈੱਕ ਤਕਸੀਮ ਕਰਨ। ਉਥੇ ਜਿਹਨਾਂ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰ ਕੇ ਆਲੂਆਂ ਦੇ ਖ਼ਰਾਬੇ ਦੀ ਗਲਤ ਰਿਪੋਰਟ ਸਰਕਾਰ ਨੂੰ ਭੇਜੀ ਗਈ ਹੈ। ਉਹਨਾਂ ਖਿਲਾਫ ਵੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਅਜੇ ਕਿਸਾਨਾਂ ਨੂੰ ਆਲੂਆਂ ਦਾ ਮੁਆਵਜ਼ਾ ਤਾ ਸਰਕਾਰ ਨੇਂ ਕੀ ਦੇਣਾ ਸੀ। ਸਗੋਂ ਹੁਣ ਫਿਰ ਬੇਮੌਸਮੀ ਬਰਸਾਤ ਨੇ ਕਣਕ, ਸਰੋਂ ਤੇ ਸਬਜ਼ੀਆਂ ਦੀ ਫ਼ਸਲ ਹਲਕਾ ਅਮਲੋਹ ਅੰਦਰ ਤਬਾਹ ਕਰ ਕਿ ਰੱਖ ਦਿੱਤੀ ਹੈ।ਜਿਸ ਦੀ ਸਰਕਾਰ ਵੱਲੋਂ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।ਤਾ ਜੋ ਡੁੱਬ ਚੁੱਕੀ ਕਿਸਾਨੀ ਨੂੰ ਬਚਾਇਆ ਜਾ ਸਕੇ।ਇਸ ਮੌਕੇ ਤੇ ਉਹਨਾਂ ਨਾਲ ਪ੍ਰਧਾਨ ਡਾ ਅਰੁਜਨ ਸਿੰਘ ਅਮਲੋਹ, ਜਥੇਦਾਰ ਜਗਮੇਲ ਸਿੰਘ ਛੰਨਾ, ਸ਼ਿੰਗਾਰਾ ਸਿੰਘ ਨੰਬਰਦਾਰ, ਹਰਜੋਤ ਸਿੰਘ ਛੰਨਾ,ਕ੍ਰਿਪਾਲ ਸਿੰਘ, ਨਰਿੰਦਰ ਸਿੰਘ, ਸ਼ਰਧਾ ਸਿੰਘ ਛੰਨਾ,ਡਾ ਹਰਵਿੰਦਰ ਸਿੰਘ, ਕਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
Post Views: 133
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: @Bhagwant Mannaap advertisementsAAP governmentaap govtabp live newsarvind kejriwal governmentbhagwant maanbhagwant maan latest interviewbhagwant maan livebhagwant maan speechbhagwant mann aapbhagwant mann comedybhagwant mann hazir hobhagwant mann latest newsbhagwant mann livebhagwant mann newsbhagwant mann non stopbhagwant mann on amritpal singhbhagwant mann speechcm bhagwant maancm bhagwant manncm bhagwant mann speechcrime newsdelhi aap advertisementsdelhi goernment newsDelhi Governmentdelhi government budget 2023delhi government schoolsdelhi government vs lgdelhi government youtube channeldelhi govtfarishte dilli ke delhi governmentgovt of delhihonest cm bhagwant maanKejriwal governmentlg order aaplive newsModi governmentmodi surname remarkpepper mediapunjab cm bhagwant mannsawdhan agge bhagwant maanskill development
Previous Post

ਕੋਵਿਡ-19: UP ਵਿੱਚ 37 ਵਿਦਿਆਰਥਣਾਂ ਪਾਜ਼ੀਟਿਵ

Next Post

ਅਮਰੀਕਾ ‘ਚ ਹੋਈ 25 ਤੋਂ ਵੱਧ ਲੋਕਾਂ ਦੀ ਮੌਤ

Next Post
ਅਮਰੀਕਾ ‘ਚ ਹੋਈ 25 ਤੋਂ ਵੱਧ ਲੋਕਾਂ ਦੀ ਮੌਤ

ਅਮਰੀਕਾ 'ਚ ਹੋਈ 25 ਤੋਂ ਵੱਧ ਲੋਕਾਂ ਦੀ ਮੌਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800