No Result
View All Result
Monday, April 13, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

…ਜਦੋਂ ਹਰਿਆਣਾ ਦੀਆਂ ਮਹਿਲਾ ਕਿਸਾਨਾਂ ਨੂੰ ਸੋਨੀਆ ਗਾਂਧੀ ਨੇ ਕਿਹਾ- ”ਤੁਸੀਂ ਰਾਹੁਲ ਲਈ ਕੁੜੀ ਲੱਭੋ”

admin by admin
July 29, 2023
in BREAKING, National, POLITICS
0
…ਜਦੋਂ ਹਰਿਆਣਾ ਦੀਆਂ ਮਹਿਲਾ ਕਿਸਾਨਾਂ ਨੂੰ ਸੋਨੀਆ ਗਾਂਧੀ ਨੇ ਕਿਹਾ- ”ਤੁਸੀਂ ਰਾਹੁਲ ਲਈ ਕੁੜੀ ਲੱਭੋ”

**EDS: SCREENSHOT VIA YOUTUBE PMO** New Delhi: Prime Minister Narendra Modi addresses at the Akhil Bharatiya Shiksha Samagam, at Bharat Mandapam in New Delhi, Saturday, July 29, 2023. (PTI Photo) (PTI07_29_2023_000045A)

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨਵੀਂ ਦਿੱਲੀ- ਕਾਂਗਰਸ ਨੇਤਾ ਸੋਨੀਆ ਗਾਂਧੀ ਨਾਲ ਹਰਿਆਣਾ ਦੀਆਂ ਮਹਿਲਾ ਕਿਸਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਰਾਹੁਲ ਦਾ ਵਿਆਹ ਕਰੋ। ਇਸ ‘ਤੇ ਸੋਨੀਆ ਨੇ ਪਲਟ ਕੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਉਸ ਲਈ ਕੁੜੀ ਲੱਭੋ। ਵਿਆਹ ਦੀ ਇਸ ਚਰਚਾ ਦਰਮਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਜਿਹਾ ਹੋਵੇਗਾ। ਦਰਅਸਲ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਹਰਿਆਣਾ ਦੀ ਆਪਣੀ ਯਾਤਰਾ ਦੌਰਾਨ ਮਹਿਲਾ ਕਿਸਾਨਾਂ ਨੂੰ ਭੋਜਨ ਕਰਾਉਣ ਦਾ ਵਾਅਦਾ ਕੀਤਾ ਸੀ ਅਤੇ ਇਸ ਵਾਅਦੇ ਨੂੰ ਪੂਰਾ ਕਰਦਿਆਂ ਸੋਨੀਆ ਨੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀਆਂ ਕੁਝ ਮਹਿਲਾ ਕਿਸਾਨਾਂ ਨੂੰ ਆਪਣੇ ਘਰ ਦੁਪਹਿਰ ਦੇ ਭੋਜਨ ਲਈ ਸੱਦਾ ਦਿੱਤਾ ਸੀ। ਭੋਜਨ ‘ਤੇ ਸੱਦੇ ਦੌਰਾਨ ਔਰਤਾਂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਦੌਰਾਨ ਰਾਹੁਲ ਦੇ ਵਿਆਹ ਦੀ ਚਰਚਾ ਕੀਤੀ।

ਸੋਨੀਆ ਦੇ 10 ਜਨਪੱਥ ਆਵਾਸ ‘ਤੇ ਪਹੁੰਚੀ ਇਕ ਮਹਿਲਾ ਨੇ ਉਨ੍ਹਾਂ ਨੂੰ ਕਿਹਾ ਕਿ ਰਾਹੁਲ ਦਾ ਵਿਆਹ ਕਰੋ। ਇਸ ‘ਤੇ ਸੋਨੀਆ ਗਾਂਧੀ ਨੇ ਕਿਹਾ ਕਿ ਤੁਸੀਂ ਕੁੜੀ ਲੱਭੋ। ਰਾਹੁਲ ਉੱਥੇ ਖੜ੍ਹੇ ਇਸ ਗੱਲਬਾਤ ਨੂੰ ਸੁਣ ਰਹੇ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਅਜਿਹਾ ਹੋਵੇਗਾ। ਇਸ ਦੌਰਾਨ ਇਕ ਮਹਿਲਾ ਨੇ ਰਾਹੁਲ ਨੂੰ ਆਪਣੇ ਹੱਥਾਂ ਨਾਲ ਖਾਣਾ ਵੀ ਖੁਆਇਆ। ਇਸ ਮਾਹੌਲ ‘ਚ ਚਰਚਾ ਦਰਮਿਆਨ ਕਾਂਗਰਸ ਜਨਰਲ ਸਕੱਤਰ ਅਤੇ ਰਾਹੁਲ ਦੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨੇ ਔਰਤਾਂ ਨੂੰ ਕਿਹਾ ਕਿ ਰਾਹੁਲ ਮੇਰੇ ਨਾਲੋਂ ਜ਼ਿਆਦਾ ਸ਼ਰਾਰਤੀ ਸੀ ਪਰ ਜ਼ਿਆਦਾ ਝਿੜਕਾਂ ਮੈਨੂੰ ਹੀ ਪੈਂਦੀਆਂ ਸਨ।ਦੱਸ ਦੇਈਏ ਕਿ ਰਾਹੁਲ ਗਾਂਧੀ 8 ਜੁਲਾਈ ਨੂੰ ਅਚਾਨਕ ਸੋਨੀਪਤ ਦੇ ਮਦੀਨਾ ਪਿੰਡ ਪਹੁੰਚੇ ਸਨ। ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਖੇਤਾਂ ਵਿਚ ਕੰਮ ਕਰ ਰਹੇ ਕਿਸਾਨਾਂ ਨਾਲ ਸਮਾਂ ਬਿਤਾਇਆ ਸੀ। ਇਸ ਦੌਰਾਨ ਰਾਹੁਲ ਨੇ ਉਨ੍ਹਾਂ ਨੂੰ ਦਿੱਲੀ ਦਰਸ਼ਨ ਲਈ ਬੁਲਾਉਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਲੋਕਾਂ ਨੇ ਰਾਹੁਲ ਨੂੰ ਕਿਹਾ ਸੀ ਕਿ ਰਾਸ਼ਟਰੀ ਰਾਜਧਾਨੀ ਦੇ ਇੰਨੇ ਨੇੜੇ ਰਹਿਣ ਦੇ ਬਾਵਜੂਦ ਉਹ ਕਦੇ ਦਿੱਲੀ ਨਹੀਂ ਗਏ ਹਨ। ਲੋਕਾਂ ਨਾਲ ਇਸੇ ਮੁਲਾਕਾਤ ਦੌਰਾਨ ਰਾਹੁਲ ਨੇ ਕਿਸਾਨ ਮਹਿਲਾਵਾਂ ਦੀ ਗੱਲਬਾਤ ਆਪਣੀ ਭੈਣ ਪ੍ਰਿਯੰਕਾ ਗਾਂਧੀ ਨਾਲ ਕਰਵਾਈ ਸੀ। ਇਨ੍ਹਾਂ ਔਰਤਾਂ ਨੇ ਪ੍ਰਿਯੰਕਾ ਗਾਂਧੀ ਨਾਲ ਉਨ੍ਹਾਂ ਨੂੰ ਖਾਣੇ ‘ਤੇ ਸੱਦਾ ਦੇਣ ਦੀ ਇੱਛਾ ਜਤਾਈ ਸੀ। ਰਾਹੁਲ ਨੇ ਮਹਿਲਾਵਾਂ ਨਾਲ ਮੁਲਾਕਾਤ ਮਗਰੋਂ ਟਵਿੱਟਰ ‘ਤੇ ਇਕ ਵੀਡੀਓ ਸਾਂਝਾ ਕਰ ਕੇ ਕਿਹਾ ਕਿ ਕੁਝ ਬੇਹੱਦ ਖਾਸ ਮਹਿਮਾਨਾਂ ਨਾਲ ਮਾਂ, ਪ੍ਰਿਯੰਕਾ ਅਤੇ ਮੇਰੀ ਮੁਲਾਕਾਤ ਦਾ ਯਾਦਗਾਰ ਦਿਨ। ਸੋਨੀਪਤ ਦੀਆਂ ਕਿਸਾਨ ਭੈਣਾਂ ਦਾ ਦਿੱਲੀ ਦਰਸ਼ਨ, ਉਨ੍ਹਾਂ ਨਾਲ ਘਰ ਵਿਚ ਭੋਜਨ ਅਤੇ ਢੇਰ ਸਾਰੀਆਂ ਗੱਲਾਂ। ਦੇਸੀ ਘਿਓ, ਮਿੱਠੀ ਲੱਸੀ, ਘਰ ਦੇ ਬਣੇ ਆਚਾਰ ਅਤੇ ਢੇਰ ਸਾਰਾ ਪਿਆਰ ਤੇ ਬੇਸ਼ਕੀਮਤੀ ਤੋਹਫ਼ੇ ਮਿਲੇ।

Post Views: 49
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: RAhul Gandhirahul gandhi farmers meetrahul gandhi meet with farmerrahul gandhi newsrahul gandhi with farmersrahul gandhi with haryana farmersrahul gandhi women farmersSonia Gandhi
Previous Post

ਵਟਸਐਪ ’ਤੇ ਪਸੰਦ ਕਰੋ ਰੱਖੜੀ,ਪੋਸਟ ਆਫਿਸ ਪਹੁੰਚਾਏਗਾ ਭਰਾ ਤੱਕ

Next Post

ਪੰਜਾਬ ‘ਚ ‘ਆਟਾ-ਦਾਲ ਸਕੀਮ’ ਤਹਿਤ ਹੁਣ ਘਰ-ਘਰ ਪੁੱਜੇਗਾ ਆਟਾ

Next Post
मुख्य मंत्री चन्नी के नेतृत्व में पंजाब कैबिनेट की बैठक आज, अलग-अलग मुद्दों पर होगी विचार-चर्चा

ਪੰਜਾਬ 'ਚ 'ਆਟਾ-ਦਾਲ ਸਕੀਮ' ਤਹਿਤ ਹੁਣ ਘਰ-ਘਰ ਪੁੱਜੇਗਾ ਆਟਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800