No Result
View All Result
Tuesday, April 14, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਰੰਗੋਈ ਨਾਲੇ ਦਾ ਪਾਣੀ ਕੌਮੀ ਮਾਰਗ ’ਤੇ ਪਹੁੰਚਿਆ

admin by admin
July 22, 2023
in BREAKING, COVER STORY, HARYANA
0
ਰੰਗੋਈ ਨਾਲੇ ਦਾ ਪਾਣੀ ਕੌਮੀ ਮਾਰਗ ’ਤੇ ਪਹੁੰਚਿਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਜੁੱਟੇ ਦਰਜਨਾਂ ਪਿੰਡਾਂ ਦੇ ਲੋਕ

ਸਿਰਸਾ, 22 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)
ਘੱਗਰ ਮਗਰੋਂ ਹੁਣ ਰੰਗੋਈ ਨਾਲਾ ਇਲਾਕੇ ਦੇ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਥਾਂ-ਥਾਂ ਤੋਂ ਰੰਗੋਈ ਨਾਲੇ ਦੇ ਟੁੱਟ ਰਹੇ ਬੰਨ੍ਹਾਂ ਕਾਰਨ ਦਰਜਨਾਂ ਪਿੰਡਾਂ ਨੂੰ ਜਿੱਥੇ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ ਉੱਥੇ ਹੀ ਹੁਣ ਪਿੰਡ ਸਿਕੰਦਰਪੁਰ ਨੇੜੇ ਪਾਣੀ ਕੌਮੀ ਮਾਰਗ ਨੰਬਰ-9 ’ਤੇ ਚੜ੍ਹ ਗਿਆ ਹੈ, ਜਿਸ ਕਰਕੇ ਹਿਸਾਰ ਤੇ ਦਿੱਲੀ ਜਾਣ ਵਾਲੀ ਸੜਕ ਦੇ ਇਕ ਪਾਸੇ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਬਾਈਪਾਸ ਰਾਹੀਂ ਲੰਘਣਾ ਪੈ ਰਿਹਾ ਹੈ। ਸ਼ਹਿਰੀ ਆਬਾਦੀ ਨੂੰ ਰੰਗੋਈ ਨਾਲੇ ਦੇ ਪਾਣੀ ਤੋਂ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਪਿੰਡ ਵੈਦਵਾਲਾ ਤੇ ਬਾਜੇਕਾਂ ਨੂੰ ਜਾਣ ਵਾਲੀ ਸੜਕ ’ਤੇ ਬੰਨ੍ਹ ਬਣਾਇਆ ਜਾ ਰਿਹਾ ਹੈ। ਉੱਧਰ, ਘੱਗਰ ਦੇ ਹੜ੍ਹ ਕਾਰਨ ਸਿਰਸਾ ਜ਼ਿਲ੍ਹੇ ਵਿੱਚ ਕਰੀਬ 15 ਹਜ਼ਾਰ ਏਕੜ ਰਕਬੇ ’ਚ ਬੀਜੀ ਫ਼ਸਲ ਪਾਣੀ ’ਚ ਡੁੱਬ ਚੁੱਕੀ ਹੈ ਅਤੇ ਅੱਧੀ ਦਰਜਨ ਪਿੰਡਾਂ ਦੇ ਬਾਹਰੀ ਇਲਾਕੇ ’ਚ ਜਿੱਥੇ ਪਾਣੀ ਦਾਖ਼ਲ ਹੋ ਗਿਆ ਹੈ ਉੱਥੇ ਹੀ ਦਰਜਨਾਂ ਢਾਣੀਆਂ ਪਾਣੀ ’ਚ ਘਿਰ ਗਈਆਂ ਹਨ। ਘੱਗਰ ਮਗਰੋਂ ਹੁਣ ਰੰਗੋਈ ਨਾਲੇ ਤੋਂ ਹੜ੍ਹ ਦਾ ਖ਼ਦਸ਼ਾ ਬਣ ਗਿਆ ਹੈ।
ਰੰਗੋਈ ਨਾਲੇ ’ਚ ਲਗਾਤਾਰ ਵਧ ਰਹੇ ਪਾਣੀ ਕਾਰਨ ਥਾਂ-ਥਾਂ ਤੋਂ ਬੰਨ੍ਹ ਉੱਛਲ ਰਹੇ ਹਨ, ਜਿਨ੍ਹਾਂ ਨੂੰ ਪਿੰਡਾਂ ਦੇ ਲੋਕਾਂ ਵੱਲੋਂ ਟਰੈਕਟਰ ਟਰਾਲੀਆਂ ਨਾਲ ਮਿੱਟੀ ਪਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ। ਜੇਸੀਬੀ ਮਸ਼ੀਨਾਂ ਬੰਨ੍ਹਾਂ ਨੂੰ ਮਜ਼ਬੂਤ ਕਰਨ ’ਚ ਲੱਗੀਆਂ ਹੋਈਆਂ ਹਨ। ਰੰਗੋਈ ਨਾਲੇ ’ਤੇ ਪਿੰਡ ਬਾਜੇਕਾਂ ਨੇੜੇ ਪਾਣੀ ਲਈ ਅੜਿੱਕਾ ਬਣੇ ਇਕ ਪੁਲ ਨੂੰ ਜੇਸੀਬੀ ਨਾਲ ਤੋੜ ਕੇ ਪਾਣੀ ਦੇ ਵਹਾਅ ਨੂੰ ਤੇਜ਼ ਕੀਤਾ ਗਿਆ ਹੈ। ਉੱਧਰ, ਪਿੰਡ ਸਿਕੰਦਰਪਰ ਨੇੜੇ ਪਏ ਪਾੜ ਨੂੰ ਭਾਵੇਂ ਕਿ ਲੋਕਾਂ ਨੇ ਪੂਰ ਦਿੱਤਾ ਹੈ ਪਰ ਕੁਝ ਕਿੱਲਿਆਂ ’ਚ ਭਰਿਆ ਪਾਣੀ ਕੌਮੀ ਮਾਰਗ ਨੰਬਰ-9 ’ਤੇ ਚੜ੍ਹ ਗਿਆ ਹੈ।
ਪਾਣੀ ਕੌਮੀ ਮਾਰਗ ’ਤੇ ਆਉਣ ਕਾਰਨ ਹਿਸਾਰ, ਦਿੱਲੀ ਨੂੰ ਜਾਣ ਵਾਲਾ ਸੜਕ ਦੇ ਇਕ ਪਾਸੇ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਉੱਧਰ, ਜ਼ਿਲ੍ਹਾ ਪ੍ਰਸ਼ਾਸਨ ਨੇ ਰੰਗੋਈ ਦੇ ਹੜ੍ਹ ਤੋਂ ਸਿਰਸਾ ਸ਼ਹਿਰ ਨੂੰ ਬਚਾਉਣ ਲਈ ਜਿੱਥੇ ਸਿਕੰਦਰਪੁਰ ਤੋਂ ਪਿੰਡ ਫੁਲਕਾਂ ਤੱਕ ਜਾਣ ਵਾਲੀ ਸੜਕ ’ਤੇ ਆਰਜ਼ੀ ਬੰਨ੍ਹ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਉਥੇ ਹੀ ਪਿੰਡ ਵੈਦਵਾਲਾ ਤੋਂ ਪਿੰਡ ਬਾਜੇਕਾਂ ਨੂੰ ਜਾਣ ਵਾਲੀ ਸੜਕ ਦੇ ਇਕ ਪਾਸੇ ਆਰਜ਼ੀ ਬੰਨ੍ਹ ਬਣਾਇਆ ਜਾ ਰਿਹਾ ਹੈ। ਪਿੰਡ ਵੈਦਵਾਲਾ ਦੇ ਲੋਕਾਂ ਵੱਲੋਂ ਬੰਨ੍ਹ ਬਣਾਏ ਜਾਣ ਦਾ ਵਿਰੋਧ ਕੀਤੇ ਜਾਣ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਪਿੰਡ ਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰੀ ਕੰਮ ’ਚ ਰੁਕਵਾਟ ਪਾਈ ਗਈ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਧਰ ਘੱਗਰ ਵਿੱਚ ਅੱਜ ਭਾਵੇਂ ਕਿ ਪਾਣੀ ਜ਼ਿਆਦਾ ਨਹੀਂ ਚੜ੍ਹਿਆ ਪਰ ਹੜ੍ਹ ਦਾ ਖ਼ਦਸ਼ਾ ਹਾਲੇ ਟਲਿਆ ਨਹੀਂ ਹੈ। ਪਾਣੀ ’ਚ ਘਿਰੀਆਂ ਢਾਣੀਆਂ ਤੇ ਪਿੰਡਾਂ ਦੇ ਲੋਕਾਂ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਹਾਇਤਾ ਪਹੁੰਚਾਈ ਜਾ ਰਹੀ ਹੈ।

Post Views: 77
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: bhagwant mann on punjab floodflash floodflash flood haryanaflash floodsfloodflood gates openflood in indiaflood in patialaflood in punjabflood newsflood patialafloodsfloods in himachal pradeshfloods in punjabghaggar floodedghaggar river floodharyana flood videoharyana floodshimachal pradesh floodspanchkula flood newspunjab floodpunjab flood newspunjab floodspunjab river floodpunjabi newssukhna lake flood gates open
Previous Post

ਘੱਗਰ ਦਰਿਆ ਤੇ ਚਿੰਮੋ ਹੈੱਡ ’ਚ ਪਾਣੀ ਦਾ ਪੱਧਰ ਘਟਿਆ

Next Post

ਯਾਦਗਾਰੀ ਹੋ ਨਿਬੜਿਆ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਕਰਵਾਇਆ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ

Next Post
ਯਾਦਗਾਰੀ ਹੋ ਨਿਬੜਿਆ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਕਰਵਾਇਆ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ

ਯਾਦਗਾਰੀ ਹੋ ਨਿਬੜਿਆ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਕਰਵਾਇਆ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800