No Result
View All Result
Monday, April 13, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਵਿਜੀਲੈਂਸ ਵੱਲੋਂ 75 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਫ਼ਰੀਦਕੋਟ ਤੋਂ ਮਹਿਲਾ ਏ.ਐਸ.ਆਈ. ਗ੍ਰਿਫ਼ਤਾਰ

admin by admin
August 3, 2023
in BREAKING, COVER STORY, PUNJAB
0
ਵਿਜੀਲੈਂਸ ਬਿਊਰੋ ਵੱਲੋਂ ਜਾਇਦਾਦ ਦੇ ਇੰਤਕਾਲ ਬਦਲੇ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਗ੍ਰਿਫ਼ਤਾਰ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

 ਸ਼ਿਕਾਇਤਕਰਤਾ ਦੇ ਪਤੀ ਖ਼ਿਲਾਫ਼ ਸ਼ਿਕਾਇਤ ‘ਤੇ ਕਾਰਵਾਈ ਕਰਨ ਬਦਲੇ 1 ਲੱਖ ਰੁਪਏ ਹੋਰ ਮੰਗ ਰਹੀ ਸੀ ਮਹਿਲਾ ਏ.ਐਸ.ਆਈ.

ਚੰਡੀਗੜ੍ਹ, 2 ਅਗਸਤ(ਪ੍ਰੈਸ ਕੀ ਤਾਕਤ ਬਿਊਰੋ)

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਵੂਮੈਨ ਸੈੱਲ, ਫ਼ਰੀਦਕੋਟ ਵਿਖੇ ਤਾਇਨਾਤ ਇੱਕ ਮਹਿਲਾ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਹਰਜਿੰਦਰ ਕੌਰ ਨੂੰ 75,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਏ.ਐਸ.ਆਈ. ਨੂੰ ਮਨਜੀਤ ਕੌਰ ਵਾਸੀ ਪਿੰਡ ਝੱਖੜਵਾਲਾ ਤਹਿਸੀਲ ਜੈਤੋ (ਫ਼ਰੀਦਕੋਟ) ਦੀ ਸ਼ਿਕਾਇਤ ਉਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮਨਜੀਤ ਕੌਰ ਨੇ 31-07-2030 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ 3 ਫਰਵਰੀ, 2016 ਨੂੰ ਗੁਰਸਿਮਰਤ ਸਿੰਘ ਨਾਲ ਹੋਇਆ ਸੀ, ਜੋ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਹਾਰਾ ਦਾ ਰਹਿਣ ਵਾਲਾ ਹੈ ਅਤੇ ਕੈਨੇਡਾ ਦਾ ਨਾਗਰਿਕ ਹੈ। ਉਸਨੇ ਆਪਣੇ ਐਨ.ਆਰ.ਆਈ. ਪਤੀ ਖ਼ਿਲਾਫ਼ ਐਸ.ਐਸ.ਪੀ. ਦਫ਼ਤਰ ਫ਼ਰੀਦਕੋਟ ਵਿਖੇ ਧੋਖਾਧੜੀ ਅਤੇ 60 ਲੱਖ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸ ਮਾਮਲੇ ਦੀ ਜਾਂਚ ਏ.ਐਸ.ਆਈ. ਹਰਜਿੰਦਰ ਕੌਰ ਨੂੰ ਸੌਂਪੀ ਗਈ ਸੀ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਮਹਿਲਾ ਏ.ਐਸ.ਆਈ. ਮੁਲਜ਼ਮ ਧਿਰ ਖ਼ਿਲਾਫ਼ ਕਾਰਵਾਈ ਕਰਨ ਲਈ ਉਸ ਕੋਲੋਂ ਰਿਸ਼ਵਤ ਵਜੋਂ 75 ਹਜ਼ਾਰ ਰੁਪਏ ਪਹਿਲਾਂ ਹੀ ਲੈ ਚੁੱਕੀ ਹੈ ਅਤੇ ਹੁਣ ਉਸ ਦੇ ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਬਦਲੇ 1 ਲੱਖ ਰੁਪਏ ਹੋਰ ਮੰਗ ਰਹੀ ਹੈ। ਉਸ ਨੇ ਸ਼ਿਕਾਇਤ ਨਾਲ ਵਿਜੀਲੈਂਸ ਬਿਊਰੋ ਨੂੰ ਮੁਲਜ਼ਮ ਏ.ਐਸ.ਆਈ. ਦੀਆਂ ਕਾਲ ਰਿਕਾਰਡਿੰਗਾਂ ਵੀ ਸੌਂਪੀਆਂ ਹਨ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਨੇ ਥਾਣਾ ਵਿਜੀਲੈਂਸ ਬਿਊਰੋ, ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਐਫ.ਆਈ.ਆਰ. ਨੰਬਰ 19 ਮਿਤੀ 02-08-2023 ਦਰਜ ਕਰਨ ਬਾਅਦ ਅੱਜ ਮਹਿਲਾ ਏ.ਐਸ.ਆਈ. ਹਰਜਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Post Views: 39
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: arrested by vigilancePunjab VigilancePunjab Vigilance Bureaupunjab vigilance news #vigilancebureau #punjabvigilancebureau #vigilance #vigilanceteam #punjabvigilance #vigilanceofficer #vigilancebureaunewsState Vigilance Bureausunder sham arrested by vigilanceVIGILANCEvigilance arrest sham sunder aroraVigilance Bureauvigilance bureau newsvigilance bureau news todayvigilance newsvigilance officervigilance officer on sunder sham aroravigilance punjabvigilance team
Previous Post

e-paper 3 August 2023

Next Post

‘OPS SATARK’: ਪੰਜਾਬ ਪੁਲਿਸ, ਜੇਲ੍ਹ ਵਿਭਾਗ ਨੇ ਪੰਜਾਬ ਦੀਆਂ 25 ਜੇਲ੍ਹਾਂ ‘ਤੇ ਕੀਤੀ ਸਾਂਝੀ ਛਾਪੇਮਾਰੀ; 21 ਮੋਬਾਈਲ ਬਰਾਮਦ ਕੀਤੇ ਗਏ

Next Post
‘OPS SATARK’: ਪੰਜਾਬ ਪੁਲਿਸ, ਜੇਲ੍ਹ ਵਿਭਾਗ ਨੇ ਪੰਜਾਬ ਦੀਆਂ 25 ਜੇਲ੍ਹਾਂ ‘ਤੇ ਕੀਤੀ ਸਾਂਝੀ ਛਾਪੇਮਾਰੀ; 21 ਮੋਬਾਈਲ ਬਰਾਮਦ ਕੀਤੇ ਗਏ

'OPS SATARK': ਪੰਜਾਬ ਪੁਲਿਸ, ਜੇਲ੍ਹ ਵਿਭਾਗ ਨੇ ਪੰਜਾਬ ਦੀਆਂ 25 ਜੇਲ੍ਹਾਂ 'ਤੇ ਕੀਤੀ ਸਾਂਝੀ ਛਾਪੇਮਾਰੀ; 21 ਮੋਬਾਈਲ ਬਰਾਮਦ ਕੀਤੇ ਗਏ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800