ਅਦਾਕਾਰ ਵਰੁਛ ਧਵਨ ਨੇ ਨਵੇਂ ਸਾਲ ਦਾ ਸਵਾਗਤ ਆਤਿਸ਼ਬਾਜ਼ੀਆਂ ਨਾਲ ਕੀਤਾ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਤਿਸ਼ਬਾਜ਼ੀ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ, ‘‘ਅਲਵਿਦਾ ਨਾ ਕਹੋ…ਖੁਸ਼ਆਮਦੀਦ ਕਹੋ…2024 ਨਵੇਂ ਸਾਲ ਦੀਆਂ ਮੁਬਾਰਕਾਂ।’’ ਇਸ ਵੀਡੀਓ ਵਿੱਚ ਵਰੁਣ ਆਪਣੀ ਪਤਨੀ ਨਤਾਸ਼ਾ ਦਲਾਲ ਨਾਲ ਆਤਿਸ਼ਬਾਜ਼ੀ ਦਾ ਆਨੰਦ ਮਾਣਦਾ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਵਰੁਣ ਨੇ ਕੇਰਲਾ ਵਿੱਚ ਆਪਣੀ ਫਿਲਮ ‘ਵੀਡੀ 18’ ਦੀ ਸ਼ੂਟਿੰਗ ਮੁਕੰਮਲ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਵਰੁਣ ਨੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਸੀ, ‘‘ਧੰਨਵਾਦ ਕੇਰਲਾ…ਸ਼ੂਟਿੰਗ ਮੁਕੰਮਲ ਵੀਡੀ 18।’’ ਇਨ੍ਹਾਂ ਤਸਵੀਰਾਂ ਵਿੱਚ ਅਦਾਕਾਰ ਇੱਕ ਝੀਲ ਕਿਨਾਰੇ ਖੜ੍ਹਾ ਦਿਖਾਈ ਦੇ ਰਿਹਾ ਹੈ ਅਤੇ ਕੈਮਰੇ ਵੱਲ ਉਸ ਨੇ ਪਿੱਠ ਕੀਤੀ ਹੋਈ ਹੈ। ਉਸ ਨੇ ਟੀ-ਸ਼ਰਟ, ਕਾਲੇ ਰੰਗ ਦੀ ਨਿੱਕਰ ਅਤੇ ਪੈਰਾਂ ਵਿੱਚ ਸਲਿੱਪਰ ਪਹਿਨੇ ਹੋਏ ਹਨ।

