No Result
View All Result
Saturday, April 18, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਅਤੁੱਲ ਸ਼ਹਾਦਤ ਨੂੰ ਨਮਨ

admin by admin
November 24, 2025
in BREAKING
0
ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਅਤੁੱਲ ਸ਼ਹਾਦਤ ਨੂੰ ਨਮਨ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਨਵੀਂ ਦਿੱਲੀ 24 ਨਵੰਬਰ, 2025

ਸਰਦਾਰ ਹਰਮੀਤ ਸਿੰਘ ਕਾਲਕਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਮਹਾਨ ਸ਼ਹੀਦਾਂ — ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਲਾਲ ਕਿਲ੍ਹਾ ਮੈਦਾਨ ਵਿੱਚ ਆਰੰਭ ਹੋਏ ਸਮਾਗਮ ਭਰਪੂਰ ਰੂਹਾਨੀ ਜੋਸ਼ ਅਤੇ ਸ਼ਰਧਾ ਨਾਲ ਜਾਰੀ ਹਨ।

ਉਨ੍ਹਾਂ ਦੱਸਿਆ ਕਿ ਲਾਲ ਕਿਲ੍ਹਾ ਸਮਾਗਮ ਹਾਲ ਨੂੰ ਸੰਗਤਾਂ ਦੀ ਸਹੂਲਤਾਂ‌ ਅਤੇ ਆਦਰ-ਸਤਿਕਾਰ ਲਈ ਬੇਮਿਸਾਲ ਪ੍ਰਬੰਧਾਂ ਨਾਲ ਸਜਾਇਆ ਗਿਆ ਹੈ। ਵਿਸ਼ਾਲ ਬੈਠਕ ਪ੍ਰਬੰਧ, ਸਫ਼ਾਈ, ਭਗਤੀਮਈ ਮਾਹੌਲ ਅਤੇ ਸੇਵਾ ਦੇ ਉੱਚਤਮ ਮਾਪਦੰਡਾਂ ਨੂੰ ਯਕੀਨੀ ਬਣਾਇਆ ਗਿਆ ਹੈ, ਤਾਂ ਜੋ ਹਰ ਸੰਗਤ ਗੁਰੂ ਸਾਹਿਬ ਦੀ ਕਿਰਪਾ ਹੇਠ ਸ਼ਬਦ ਕੀਰਤਨ ਦਾ ਆਨੰਦ ਲੈ ਸਕੇ।

ਸਰਦਾਰ ਕਾਲਕਾ ਨੇ ਸੰਗਤਾਂ ਨੂੰ ਨਿਮਰ ਅਰਦਾਸੀ ਬੇਨਤੀ ਕੀਤੀ ਹੈ ਕਿ ਉਹ ਆਪਣੇ ਪਰਿਵਾਰ ਸਮੇਤ 25 ਨਵੰਬਰ ਤੱਕ ਲਾਲ ਕਿਲ੍ਹੇ ਮੈਦਾਨ ਵਿੱਚ ਹਾਜ਼ਰੀ ਭਰ ਕੇ ਸ਼ਹਾਦਤ ਦੇ ਇਸ ਪਵਿੱਤਰ ਸਮਾਰੋਹ ਦਾ ਹਿੱਸਾ ਬਣਣ ਅਤੇ ਸਰਬੱਤ ਦਾ ਭਲਾ ਦੇ ਸਨੇਹੇ ਨੂੰ ਹੋਰ ਮਜ਼ਬੂਤ ਕਰਨ।

ਉਨ੍ਹਾਂ ਦੱਸਿਆ ਕਿ 25 ਨਵੰਬਰ ਨੂੰ ਲਾਲ ਕਿਲ੍ਹਾ ਮੈਦਾਨ ਵਿੱਚ ਸ਼ਾਮ 4:15 ਮਿੰਟ ਤੋਂ 4:45 ਵਜੇ ਤੱਕ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ ਕਥਾ ਕਰਨਗੇ। 4:45 ਤੋਂ 5:45 ਸੰਗਤੀ ਸਹਿਜ ਪਾਠਾਂ ਦੀ ਸੰਪੂਰਨਤਾ, 5:45 ਤੋਂ 6:25 ਤੱਕ ਸ੍ਰੀ ਰਹਿਰਾਸ ਸਾਹਿਬ ਅਤੇ 6:25 ਤੋਂ 7:00 ਵਜੇ ਤੱਕ 350 ਬੀਬੀਆਂ ਸਮੂਹ ਇਸਤਰੀ ਸਤਿਸੰਗ ਜਥੇ ਕੀਰਤਨ ਕਰਨਗੀਆਂ।
7:00 ਵਜੇ ਤੋਂ 7:40 ਵਜੇ ਤੱਕ ਭਾਈ ਗੁਰਮੀਤ ਸਿੰਘ ਸ਼ਾਤ ਹਜ਼ੂਰੀ ਕੀਰਤਨੀਏ, ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਨਗੇ। 7:40 ਵਜੇ ਤੋਂ 8:20. ਤੱਕ ਭਾਈ ਸ਼ੁਭਦੀਪ ਸਿੰਘ ਜੀ ਹਜ਼ੂਰੀ ਕੀਰਤਨੀਏ, ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਨਗੇ। 8:20 ਵਜੇ ਤੋਂ 9:00 ਤੱਕ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਕੀਰਤਨੀਏ, ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕਰਨਗੇ ਇਸ ਤੋਂ ਇਲਾਵਾ 9:00 ਵਜੇ ਤੋਂ 9:30 ਵਜੇ ਤੱਕ ਪੰਥਕ ਵਿਚਾਰਾਂ ਕੀਤੀਆਂ ਜਾਣਗੀਆਂ । 9:30 ਵਜੇ ਤੋਂ 10:30 ਤੱਕ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਕੀਰਤਨ ਕਰਨਗੇ ਅਤੇ 10:30 ਵਜੇ ਤੋਂ 11:30 ਤੱਕ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਤੋਂ ਅਰਦਾਸ ਤੋਂ ਬਾਅਦ ਸਮਾਪਤੀ ਹੋਵੇਗੀ।

Post Views: 13
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: eternal martyrdomPresident Delhi Sikh Gurdwara Management CommitteeSardar Harmeet Singh Kalkashri guru teg bahadur sahib ji
Previous Post

ਦਿੱਲੀ ਸਰਕਾਰ ਵੱਲੋਂ 25 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ

Next Post

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਤੁੱਲ ਸ਼ਹਾਦਤ — ਅਮਰ ਚਾਨਣ ਦਾ ਸਰੋਤ

Next Post
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਤੁੱਲ ਸ਼ਹਾਦਤ — ਅਮਰ ਚਾਨਣ ਦਾ ਸਰੋਤ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਤੁੱਲ ਸ਼ਹਾਦਤ — ਅਮਰ ਚਾਨਣ ਦਾ ਸਰੋਤ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800