No Result
View All Result
Monday, June 1, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਸਿਖਲਾਈ ਕੋਰਸ 5 ਜੂਨ ਤੋਂ

admin by admin
May 20, 2024
in BREAKING, COVER STORY, INDIA, PUNJAB
0
ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਸਿਖਲਾਈ ਕੋਰਸ 5 ਜੂਨ ਤੋਂ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 20 ਮਈ (ਓਜ਼ੀ ਨਿਊਜ਼ ਡੈਸਕ):   ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਵਿਰਕ (ਰਿਟ.)ਨੇ ਦੱਸਿਆ ਕਿ ਵਿਭਾਗ ਦੇ ਪ੍ਰੀ-ਰਿਕਰੂਟਮੈਂਟ ਸੈਂਟਰ ਵਿਖੇ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਵਿਚ ਭਰਤੀ ਹੋਣ ਲਈ ਕੇਵਲ ਪੰਜਾਬ ਦੇ ਬੱਚਿਆ ਲਈ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੋਰਸ ਮਿਤੀ 5 ਜੂਨ 2024 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦਾ ਮੰਤਵ ਸੈਨਾ ਵਿਚ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਬਾਕੀ ਸ਼੍ਰੇਣੀਆਂ ਦੇ ਬੱਚਿਆਂ ਨੂੰ ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਯੋਗ ਬਣਾਉਣਾ ਹੈ। ਇਹ ਕੋਰਸ 45 ਦਿਨ ਦਾ ਹੋਵੇਗਾ। ਜਿਸ ਦੌਰਾਨ ਵਿਦਿਆਰਥੀਆਂ ਨੂੰ ਸਰੀਰਕ ਤੋਰ ਤੇ ਭਰਤੀ ਹੋਣ ਲਈ ਲੋੜੀਂਦੇ ਮਿਆਰ ਲਈ ਤਿਆਰ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਹਨਾਂ ਨੂੰ ਲਿਖਤੀ ਇਮਤਿਹਾਨ ਦੀ ਤਿਆਰੀ ਵੀ ਕਰਵਾਈ ਜਾਵੇਗੀ। ਫ਼ੌਜ ਵਿੱਚ ਸਿਪਾਹੀ ਦੀ ਭਰਤੀ ਲਈ ਉਮੀਦਵਾਰ ਦੀ ਉਮਰ 17-1/2 ਤੋਂ 21 ਸਾਲ, ਕੱਦ 170 ਸੈਂਟੀਮੀਟਰ, ਛਾਤੀ 77 ਤੋਂ 82 ਸੈਂਟੀਮੀਟਰ ਅਤੇ ਵਜ਼ਨ 50 ਕਿੱਲੋ ਹੋਣਾ ਚਾਹੀਦਾ ਹੈ ਅਤੇ ਉਮੀਦਵਾਰ ਦਸਵੀਂ ਕਲਾਸ ਵਿੱਚ ਕੁੱਲ 45%ਅਤੇ ਹਰੇਕ ਵਿਸ਼ੇ ਵਿੱਚ 33% ਨੰਬਰਾਂ ਨਾਲ ਪਾਸ ਹੋਣ ਜ਼ਰੂਰੀ ਹੈ। ਕਲਰਕ/ਐਸ.ਕੇ.ਟੀ ਦੀ ਭਰਤੀ ਲਈ ਉਮੀਦਵਾਰਾਂ ਦੀ ਉਮਰ 17-1/2 ਤੋਂ 21 ਸਾਲ ਦੇ ਵਿਚਕਾਰ ਅਤੇ ਕੱਦ ਘੱਟੋ ਘੱਟ 162 ਸੈਂਟੀਮੀਟਰ ਹੋਣਾ ਜ਼ਰੂਰੀ ਹੈ। ਅੰਗਰੇਜ਼ੀ ਅਤੇ ਗਣਿਤ/ਅਕਾਉਂਟਿੰਗ/ਬੂਕ ਕੀਪਿੰਗ ਵਿਸ਼ਿਆਂ ਵਿਚ 50% ਨੰਬਰਾਂ ਨਾਲ ਪਾਸ ਹੋਣਾ ਜ਼ਰੂਰੀ ਹੈ। ਚਾਹਵਾਨ ਉਮੀਦਵਾਰ ਆਪਣੇ ਪੜ੍ਹਾਈ ਦੇ ਸਰਟੀਫਿਕੇਟ, ਪਾਸਪੋਰਟ ਸਾਈਜ਼ ਫ਼ੋਟੋ, ਡਿਸਾਚਾਰਜ ਬੁੱਕ (ਕੇਵਲ ਸਾਬਕਾ ਸੈਨਿਕਾਂ ਦੇ ਬੱਚਿਆਂ ਲਈ) ਅਤੇ ਐਸ.ਸੀ ਜਾਤੀ ਦੇ ਉਮੀਦਵਾਰ ਆਪਣਾ ਜਾਤੀ ਦਾ ਸਰਟੀਫਿਕੇਟ ਨਾਲ ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਪਟਿਆਲਾ, ਨੇੜੇ ਰੇਲਵੇ ਸਟੇਸ਼ਨ, ਵਿਖੇ ਆਪਣੇ ਨਾਮ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਉਮੀਦਵਾਰ ਹੀ ਇਸ ਟ੍ਰੇਨਿੰਗ ਵਿਚ ਸ਼ਾਮਲ ਹੋ ਸਕਦੇ ਹਨ। ਪ੍ਰੀ-ਰਿਕਰੂਟਮੈਂਟ ਸੈਂਟਰ ਸਿਖਲਾਈ ਲਈ ਇੱਕ ਆਲ ਵੈਦਰ ਟਰੈਕ ਅਤੇ ਟ੍ਰੇਨਿੰਗ ਦੇ ਜ਼ਰੂਰੀ ਸਾਜੇ ਸਮਾਨ ਉਪਲਬਧ ਹਨ। ਵਧੇਰੇ ਜਾਣਕਾਰੀ ਲਈ ਫ਼ੋਨ ਨੰ.0175-2361188, 7888343525 ਕਿਸੇ ਵੀ ਕੰਮ ਕਾਜ ਵਾਲੇ ਦਿਨ ਸੰਪਰਕ ਕਰ ਸਕਦੇ ਹਨ।

Post Views: 32
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #ozinews #latestnews #topnews #armyforce #training #trainingcourses #prerecritmenttraining #patiala
Previous Post

ਕੈਰੇਬੀਅਨ ਸਹਿ-ਮੇਜ਼ਬਾਨਾਂ ਨੇ ਇਤਿਹਾਸ ਰਚਣ ਲਈ ਦ੍ਰਿੜ ਇਰਾਦੇ ਨਾਲ ਮੁਸ਼ਕਲਾਂ ਨੂੰ ਟਾਲਣ ਅਤੇ ਆਪਣੀ ਤੀਜੀ ਚੈਂਪੀਅਨਸ਼ਿਪ ਹਾਸਲ ਕਰਨ ‘ਤੇ ਆਪਣੀ ਨਜ਼ਰ ਰੱਖੀ।

Next Post

ਪੁਣੇ ਵਿੱਚ ਇੱਕ ਕਿਸ਼ੋਰ ਡਰਾਈਵਰ ਦੁਆਰਾ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਆਈਟੀ ਪੇਸ਼ੇਵਰਾਂ ਦੀ ਮੌਤ ਹੋ ਗਈ।

Next Post
ਪੁਣੇ ਵਿੱਚ ਇੱਕ ਕਿਸ਼ੋਰ ਡਰਾਈਵਰ ਦੁਆਰਾ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਆਈਟੀ ਪੇਸ਼ੇਵਰਾਂ ਦੀ ਮੌਤ ਹੋ ਗਈ।

ਪੁਣੇ ਵਿੱਚ ਇੱਕ ਕਿਸ਼ੋਰ ਡਰਾਈਵਰ ਦੁਆਰਾ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਆਈਟੀ ਪੇਸ਼ੇਵਰਾਂ ਦੀ ਮੌਤ ਹੋ ਗਈ।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800