No Result
View All Result
Tuesday, June 30, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸੂਬੇ ਦੇ ਹਜ਼ਾਰਾਂ ਸਿਹਤ ਕਰਮੀਆਂ ਨੂੰ ਅਜੇ ਤੱਕ ਦਸੰਬਰ ਦੀ ਤਨਖਾਹ ਨਹੀਂ ਮਿਲੀ, ਜੇ ਤਨਖਾਹ ਦਾ ਬਜ਼ਟ ਤੁਰੰਤ ਰਲੀਜ ਨਹੀਂ ਕੀਤਾ ਤਾਂ ਸੰਘਰਸ਼ ਕਰਾਂਗੇ

admin by admin
January 16, 2023
in BREAKING, COVER STORY, National, POLITICS, PUNJAB
0
ਸੂਬੇ ਦੇ  ਹਜ਼ਾਰਾਂ ਸਿਹਤ ਕਰਮੀਆਂ ਨੂੰ ਅਜੇ ਤੱਕ ਦਸੰਬਰ ਦੀ ਤਨਖਾਹ ਨਹੀਂ ਮਿਲੀ, ਜੇ ਤਨਖਾਹ ਦਾ ਬਜ਼ਟ ਤੁਰੰਤ ਰਲੀਜ ਨਹੀਂ ਕੀਤਾ ਤਾਂ ਸੰਘਰਸ਼ ਕਰਾਂਗੇ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਮਾਲੇਰਕੋਟਲਾ 16  ਜਨਵਰੀ (ਬਲਜੀਤਸਿੰਘਹੁਸੈਨਪੁਰਾ,ਇਮਰਾਨਖਾਨ): ਪੰਜਾਬ ਦੇ ਸਿਹਤ ਵਿਭਾਗ ਦੇ ਹਜ਼ਾਰਾ ਮੁਲਾਜ਼ਮ ਆਪਣੇ ਕੀਤੇ ਕੰਮ ਦੀ ਤਨਖਾਹ ਨੂੰ ਤਰਸ ਰਹੇ ਹਨ ਤੇ ਤਨਖਾਹ ਨਾ ਮਿਲਣ ਕਰਕੇ ਹਜ਼ਾਰਾਂ ਮੁਲਾਜ਼ਮਾਂ ਦੇ ਚੁੱਲ੍ਹੇ ਠੰਡੇ ਜਾਪ ਰਹੇ ਹਨ | ਲੋਕਾਂ ਦੀ ਸਿਹਤ ਦੀ ਰੱਖਿਆ ਕਰਨ ਵਾਲੇ ਸੂਬੇ ਦੇ ਹਜ਼ਾਰਾਂ  ਸਿਹਤ ਕਾਮਿਆਂ ਨੂੰ  ਚੜ੍ਹਦੇ ਸਾਲ ਹੀ ਤਨਖਾਹ ਨਸੀਬ ਨਹੀਂ ਹੋਈ ਇਸ ਬਾਰੇ ਗੱਲਬਾਤ ਕਰਦੇ ਹੋਏ ਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਮੋਗਾ ਨੇ ਕਿਹਾ ਕਿ ਸਿਹਤ ਵਿਭਾਗ ਦੇ ਵਿੱਚ ਕੰਮ ਕਰਦੇ ਹਜ਼ਾਰਾਂ ਮਲਟੀਪਰਪਜ਼ ਸਿਹਤ ਕਾਮੇ ਅਤੇ ਸੁਪਰਵਾਈਜਰ ਦਸੰਬਰ ਦੀ ਤਨਖਾਹ ਤੋਂ ਵਾਂਝੇ ਰਹਿ ਗਏ ਹਨ ਕਿਉਂਕਿ ਵਧੇਰੇ ਜਿਲ੍ਹੇਆਂ ਵਿੱਚ ਇਹਨਾਂ ਅਸਾਮੀਆਂ ਦਾ ਬਜ਼ਟ ਖ਼ਤਮ ਹੋ ਚੁੱਕਿਆ ਹੈ ਅਤੇ ਜਿਲਿਆਂ ਵੱਲੋਂ ਡਰੈਕਟਰ ਦਫ਼ਤਰ ਨੂੰ ਬਜ਼ਟ ਦੀ ਮੰਗ  ਕਰਕੇ ਆਪਣਾ ਪੱਲਾ ਝਾੜ ਦਿੱਤਾ ਗਿਆ  ਹੈ ਜਦਕਿ ਜਿਲ੍ਹਿਆਂ ਨੂੰ ਬਜ਼ਟ ਖ਼ਤਮ ਹੋਣ ਬਾਰੇ ਪਹਿਲਾ ਅੰਦਾਜਾ ਲਗਾਉਣਾ ਬਣਦਾ ਸੀ  | ਉਹਨਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਇਹਨਾਂ ਅਸਾਮੀਆਂ ਦੇ ਮੈਡੀਕਲ ਬਿਲਾਂ ਲਈ ਵੀ ਬਜ਼ਟ ਨਹੀਂ ਭੇਜਿਆ ਗਿਆ ਜਿਸ ਕਰਕੇ ਬਹੁਤ ਸਾਰੇ ਮੁਲਾਜ਼ਮਾਂ ਦੇ ਮੈਡੀਕਲ ਬਿਲ ਵੀ ਰੁਕੇ ਹੋਏ ਹਨ | ਉਹਨਾਂ ਦੱਸਿਆ ਕਿ ਮੁਲਾਜ਼ਮਾਂ ਨੇ ਤਨਖਾਹ ਨਾਲ ਹੀ ਆਪਣੇ ਪਰਿਵਾਰ ਤੇ ਬੱਚਿਆਂ ਸਮੇਤ ਸਾਰੇ ਖਰਚੇ ਕਰਨੇ ਹੁੰਦੇ ਹਨ  ਜੇਕਰ ਉਹ ਵੀ ਸਮੇਂ ਸਿਰ ਨਾ ਮਿਲੇ ਤਾਂ ਮੁਲਾਜ਼ਮਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਰਕਾਰ ਨੂੰ ਮੁਲਾਜ਼ਮਾਂ ਦੀ ਇਸ ਸਮੱਸਿਆ ਨੂੰ ਸਮਝਦੇ ਹੋਏ ਪਹਿਲਾ ਹੀ ਬਜ਼ਟ ਰਲੀਜ ਕਰਨਾ ਚਾਹੀਦਾ ਸੀ | ਉਹਨਾਂ ਕਿਹਾ ਕਿ ਸਿਹਤ  ਮੁਲਾਜ਼ਮਾਂ ਦੀ ਤਨਖਾਹ ਦਾ ਬਜ਼ਟ ਤੁਰੰਤ ਰਲੀਜ ਕੀਤਾ ਜਾਵੇ ਤਾਂ ਜੋ ਮੁਲਾਜ਼ਮਾਂ ਨੂੰ ਦਸੰਬਰ ਮਹੀਨੇ ਦੀ ਤਨਖਾਹ ਮਿਲ ਸਕੇ ਜੇਕਰ ਇਸ ਮਾਮਲੇ ਵਿੱਚ ਬੇਲੋੜੀ ਦੇਰੀ ਹੋਈ ਤਾਂ ਜਥੇਬੰਦੀ ਸੰਘਰਸ਼ ਤੋਂ ਵੀ ਪਿੱਛੇ ਨਹੀਂ ਹਟੇਗੀ ਇਸ ਮੌਕੇ ਉਹਨਾਂ ਦੇ ਨਾਲ ਸੂਬਾ ਜਰਨਲ ਸਕੱਤਰ ਜਸਵਿੰਦਰ ਸਿੰਘ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਟਹਿਲ ਸਿੰਘ, ਸੁਖਵੰਤ ਸਿੰਘ ਵੀ ਹਾਜ਼ਰ ਸਨ |
Post Views: 59
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: A Quick Guide to SNAP Eligibility and BenefitsAppendix to consultation analysis report - North NorthamptonshireASSESSMENT OF HIGHER EDUCATION LEARNINGCan US avoid a recession? As inflation easesFair Labor Standards Act of 1938: Maximum Struggle for aGovernor Newsom Proposes $18.1 Billion Inflation ReliefGovernor Pritzker Signs Historic UnemploymentJob Openings and Labor Turnover SummaryLost Wages Supplemental Payment Assistance Guidelinesoptimism risesPayments glitch at HSBC leaves thousands of Britons withoutPresident Biden Announces American Rescue PlanSri Lankan president demands more austerity
Previous Post

ਮਲੇਰਕੋਟਲਾ ’ਚ ਦੁਕਾਨਦਾਰ ਦਾ ਕਤਲ

Next Post

ਆਰਮੀ ਨੇਵੀ ਅਤੇ ਏਅਰਫੋਰਸ ਦੇ ਸਾਬਕਾ ਵੈਟਰਨਜ ਨੇ ਮੰਨਾਇਆ ਆਰਮੀ ਡੇ ਅਤੇ ਨਵਾ ਸਾਲ

Next Post
ਆਰਮੀ ਨੇਵੀ ਅਤੇ ਏਅਰਫੋਰਸ ਦੇ ਸਾਬਕਾ ਵੈਟਰਨਜ ਨੇ ਮੰਨਾਇਆ ਆਰਮੀ ਡੇ ਅਤੇ ਨਵਾ ਸਾਲ

ਆਰਮੀ ਨੇਵੀ ਅਤੇ ਏਅਰਫੋਰਸ ਦੇ ਸਾਬਕਾ ਵੈਟਰਨਜ ਨੇ ਮੰਨਾਇਆ ਆਰਮੀ ਡੇ ਅਤੇ ਨਵਾ ਸਾਲ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800