ਪਟਿਆਲਾ,07-01-23(Press Ki Taquat)- ਨੈਹਰੂ ਯੂਵਕ ਸੇਵਾਵਾਂ ਵਲੋਂ ਆਪਣੇ ਪਿੰਡਾਂ ਦੇ ਯੂਥ ਕਲੱਬਾਂ ਦੇ ਲੀਡਰ ਨੋਜਵਾਨਾਂ ਨੂੰ ਫਸਟ ਏਡ ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ ਅਤੇ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਜਾਣਕਾਰੀ ਦੇਣ ਹਿੱਤ ਜਾਗਰੂਕਤਾ ਪ੍ਰੋਗਰਾਮ ਜ਼ਿਲਾ ਯੂੱਥ ਅਫਸਰ ਮੈਡਮ ਨੈਹਾ ਸ਼ਰਮਾ ਦੀ ਸਰਪ੍ਰਸਤੀ ਹੇਠ ਕਰਵਾਏ ਜਿਸ ਵਿਖੇ ਜ਼ਿਲ੍ਹਾ ਟ੍ਰੇਫਿਕ ਪੁਲਿਸ ਸਿੱਖਿਆ ਸੈਲ ਦੇ ਇੰਚਾਰਜ ਏ ਐਸ ਆਈ ਹੰਸ ਰਾਜ ਵਲੋਂ ਸੜਕੀ ਅਤੇ ਘਰੇਲੂ ਹਾਦਸਿਆਂ ਅਤੇ ਸਮਸਿਆਵਾਂ ਨੂੰ ਘਟਾਉਣ ਲਈ ਆਵਾਜਾਈ੍ ਅਤੇ ਦੇਸ਼ ਸਮਾਜ ਸੰਸਥਾਵਾਂ ਘਰ ਪਰਿਵਾਰ ਵਲੋਂ ਨਿਰਧਾਰਤ ਕੀਤੇ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਰਾਹੀਂ ਕਾਰਜ ਕਰਨ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਠੀਕ ਸਪੀਡ, ਨਿਯਮਾਂ ਦੀ ਪਾਲਣਾ ਅਤੇ ਸ਼ਰੀਰਕ, ਮਾਨਸਿਕ, ਸਮਾਜਿਕ ਸਿਹਤ ਤਦੰਰੁਸਤੀ ਮਾਨਵਤਾ ਦੇ ਭਲੇ ਸੁਰੱਖਿਆ ਬਚਾਉ ਮਦਦ ਦੀ ਭਾਵਨਾ ਨਾਲ ਹਾਦਸੇ ਘਟਾਏ ਜਾ ਸਕਦੇ ਹਨ ਅਤੇ ਸੜਕਾਂ ਤੇ ਚਲਦੇ ਸਮੇਂ ਆਪਣੀਂ ਸੁਰੱਖਿਆ ਅਤੇ ਦੂਸਰਿਆਂ ਦੇ ਬਚਾਓ ਮਦਦ ਸਨਮਾਨ ਹਿੱਤ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਨੇ ਫਸਟ ਏਡ ਦੀ ਏ ਬੀ ਸੀ ਡੀ, ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ, ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ ਦੀ ਟ੍ਰੇਨਿੰਗ ਦਿੱਤੀ। ਉਨ੍ਹਾਂ ਨੇ ਦਿਲ ਦੇ ਦੌਰੇ ਅਨਜਾਇਨਾ ਕਾਰਡੀਅਕ ਅਰੈਸਟ, ਬਲੱਡ ਪਰੈਸ਼ਰ ਸ਼ੂਗਰ ਮੋਟਾਪੇ ਆਰਾਮ ਪ੍ਰਸਤੀ ਨਸ਼ਿਆਂ ਰਾਹੀਂ ਹੋ ਰਹੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ। ਜ਼ਿੰਦਗੀ ਵਿੱਚ ਸਰਵੋਤਮ ਗਿਆਨਵਾਨ ਵਿਦਵਾਨ ਗੁਣਕਾਰੀ ਇਨਸਾਨ ਬਣਨ ਲਈ ਚੰਗੇ ਵਿਦਵਾਨਾਂ ਦੀਆਂ ਕਿਤਾਬਾਂ ਪੜਣ, ਸਖ਼ਤ ਮਹਿਨਤ ਕਰਨ, ਅਨੁਸ਼ਾਸਨ ਆਗਿਆ ਪਾਲਣ, ਸਹਿਣਸ਼ੀਲਤਾ ਨਿਮਰਤਾ ਵਿੱਚ ਰਹਿਕੇ ਇਮਾਨਦਾਰੀ ਵਫ਼ਾਦਾਰੀ ਨਾਲ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਨੋਜਵਾਨਾਂ ਨੂੰ ਚੰਗੇ ਆਚਰਣ ਸੰਸਕਾਰ ਮਰਿਆਦਾਵਾਂ ਸਹਿਣਸ਼ੀਲਤਾ ਨਿਮਰਤਾ ਹਮਦਰਦੀ ਵਾਲੀ ਭਾਵਨਾ ਉਜਾਗਰ ਕਰਨ ਦੀ ਅਪੀਲ ਕੀਤੀ। ਡਾਕਟਰ ਦਿਲਵਰ ਸਿੰਘ ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਚੰਗੀ ਸਿਹਤ ਤਦੰਰੁਸਤੀ ਸਨਮਾਨ ਉਚੇ ਆਚਰਣ ਸੰਸਕਾਰਾਂ ਮਰਿਆਦਾਵਾਂ ਲਈ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਪੰਜਾਬ ਨੂੰ ਨਸ਼ਿਆਂ ਅਪਰਾਧਾਂ ਹਾਦਸਿਆਂ ਬੇਰੋਜ਼ਗਾਰੀ ਆਰਾਮ ਪ੍ਰਸਤੀ ਤੋਂ ਬਚਾਇਆ ਜਾਏ ਜਿਸ ਹਿੱਤ ਐਨ ਐਸ ਐਸ ਅਤੇ ਰੈੱਡ ਰੀਬਨ ਕਲੱਬਾਂ ਦੇ ਵੰਲਟੀਅਰਾਂ ਰਾਹੀਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕੁਝ ਨੋਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ। ਕਸਮ ਚੁਕਾਈ ਕਿ ਉਹ ਹਮੇਸ਼ਾਂ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਵਫ਼ਾਦਾਰੀਆਂ ਜ਼ੁਮੇਵਾਰੀਆਂ ਨਾਲ ਪਾਲਣਾ ਕਰਨਗੇ।

