No Result
View All Result
Monday, November 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੀ ਛੇਵੀਂ ਕਨਵੋਕੇਸ਼ਨ ਹੋਈ

admin by admin
February 15, 2025
in BREAKING, COVER STORY, Education, INDIA, National, POLITICS, PUNJAB
0
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੀ ਛੇਵੀਂ ਕਨਵੋਕੇਸ਼ਨ ਹੋਈ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 15 ਫਰਵਰੀ:
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੀ ਅੱਜ ਛੇਵੀਂ ਕਨਵੋਕੇਸ਼ਨ ਕਰਵਾਈ ਗਈ। ਇਸ ਮੌਕੇ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਤੇ ਆਰ.ਜੀ.ਐਨ.ਯੂ.ਐਲ ਦੇ ਵਿਜ਼ਟਰ ਮਾਣਯੋਗ ਜਸਟਿਸ ਸ੍ਰੀ ਸੂਰਿਆ ਕਾਂਤ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਤੇ ਆਰ.ਜੀ.ਐਨ.ਯੂ.ਐਲ ਦੇ ਚਾਂਸਲਰ ਮਾਣਯੋਗ ਜਸਟਿਸ ਸ੍ਰੀ ਸ਼ੀਲ ਨਾਗੂ ਨੇ ਯੂਨੀਵਰਸਿਟੀ ਦੇ 300 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਇਸ ਮੌਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਆਰ.ਜੀ.ਐਨ.ਯੂ.ਐਲ ਦੇ ਜਨਰਲ ਕੌਂਸਲ ਦੇ ਮੈਂਬਰ ਮਾਣਯੋਗ ਜਸਟਿਸ ਅਰੁਣ ਪਾਲੀ ਵੀ ਮੌਜੂਦ ਸਨ। ਇਸ ਦੌਰਾਨ ਤਿੰਨ ਬੈਂਚਾਂ ਦੇ ਐਲ.ਐਲ.ਐਮ., ਤਿੰਨ ਬੈਂਚਾਂ ਦੇ ਬੀ.ਏ.ਐਲ.ਐਲ.ਬੀ. (ਆਨਰਜ਼) ਸਮੇਤ ਐਲ.ਐਲ.ਡੀ. ਅਤੇ ਪੀ.ਐਚ.ਡੀ. ਦੇ ਵਿਦਿਆਰਥੀਆਂ ਨੂੰ ਡਿਗਰੀਆਂ ਸੌਂਪੀਆਂ ਗਈਆਂ।
ਕਨਵੋਕੇਸ਼ਨ ਦੀ ਸ਼ੁਰੂਆਤ ਮੌਕੇ ਆਰ.ਜੀ.ਐਨ.ਯੂ.ਐਲ ਦੇ ਉਪ ਕੁਲਪਤੀ ਪ੍ਰੋਫੈਸਰ (ਡਾ.) ਜੈ.ਐਸ. ਸਿੰਘ ਨੇ ਮਹਿਮਾਨਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਤੇ ਆਰ.ਜੀ.ਐਨ.ਯੂ.ਐਲ ਦੇ ਵਿਜ਼ਟਰ ਮਾਣਯੋਗ ਜਸਟਿਸ ਸ੍ਰੀ ਸੂਰਿਆ ਕਾਂਤ ਨੇ ਕਿਹਾ ਕਿ ”ਤੁਹਾਡੀ ਪੀੜ੍ਹੀ ਇਕ ਅਜਿਹੇ ਦੌਰ ਵਿੱਚ ਕਾਨੂੰਨ ਦੇ ਖੇਤਰ ਵਿੱਚ ਕਦਮ ਰੱਖ ਰਹੀ ਹੈ, ਜਦੋਂ ਤਕਨੀਕ, ਸਮਾਜਿਕ ਬਦਲਾਅ ਅਤੇ ਕਾਨੂੰਨ ਦੇ ਖੇਤਰ ਵਿੱਚ ਬਦਲਾਅ ਆ ਰਹੇ ਹਨ ਅਤੇ ਇਹ ਇਕ ਦੂਸਰੇ ਨਾਲ ਜੁੜੇ ਹਨ। ਇਹ ਇੱਕ ਵਧੀਆ ਮੌਕਾ ਹੈ ਉਨ੍ਹਾਂ ਲਈ, ਜੋ ਤਿਆਰ ਹਨ। ਤੁਹਾਡੀ ਸਿੱਖਿਆ ਨੇ ਤੁਹਾਨੂੰ ਸਿਰਫ਼ ਗਿਆਨ ਨਹੀਂ, ਸਗੋਂ ਆਲੋਚਨਾਤਮਕ ਸੋਚਣ, ਨੈਤਿਕਤਾ ਨਾਲ਼ ਕੰਮ ਕਰਨ ਅਤੇ ਨਵੀਨਤਾ ਅਨੁਸਾਰ ਢਲਨ ਦੀ ਸਮਰੱਥਾ ਵੀ ਦਿੱਤੀ ਹੈ। ਇਹ ਹੁਨਰ ਤੁਹਾਨੂੰ ਸਿਰਫ਼ ਇੱਕ ਵਧੀਆ ਵਕੀਲ ਬਣਨ ਵਿੱਚ ਹੀ ਨਹੀਂ, ਸਗੋਂ ਕਾਨੂੰਨੀ ਪ੍ਰਣਾਲੀ ਦੇ ਭਵਿੱਖ ਨੂੰ ਨਿਰਧਾਰਤ ਕਰਨ ਵਿੱਚ ਵੀ ਮਦਦ ਕਰਨਗੇ।”
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਤੇ ਆਰ.ਜੀ.ਐਨ.ਯੂ.ਐਲ ਦੇ ਚਾਂਸਲਰ ਮਾਣਯੋਗ ਜਸਟਿਸ ਸ੍ਰੀ ਸ਼ੀਲ ਨਾਗੂ ਨੇ ਆਪਣੇ ਸੰਬੋਧਨ ‘ਚ ਵਿਦਿਆਰਥੀਆਂ ਅੰਦਰ ਉਤਸ਼ਾਹ ਭਰੇ ਹੋਏ ਕਿਹਾ, ”ਤੁਹਾਡਾ ਕੰਮ, ਫੈਸਲੇ ਤੇ ਸ਼ਬਦ ਸਮਾਜ ਨੂੰ ਸੇਧ ਦੇ ਸਕਦੇ ਹਨ, ਲੋਕਾਂ ਦੀ ਜ਼ਿੰਦਗੀ ‘ਤੇ ਪ੍ਰਭਾਵ ਪਾ ਸਕਦੇ ਹਨ। ਤੁਸੀਂ ਇਥੇ ਜੋ ਗਿਆਨ ਅਤੇ ਤਜਰਬਾ ਪ੍ਰਾਪਤ ਕੀਤਾ ਹੈ, ਉਹ ਤੁਹਾਨੂੰ ਭਵਿੱਖ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ ਅਤੇ ਮੈ ਪੂਰਾ ਵਿਸ਼ਵਾਸ ਰੱਖਦਾ ਹਾਂ ਕਿ ਤੁਸੀਂ ਸਿਰਫ਼ ਪ੍ਰਗਤੀ ਹੀ ਨਹੀਂ ਕਰੋਗੇ, ਸਗੋਂ ਸਫਲਤਾ ਦੀ ਨਵੀਂ ਉਚਾਈ ਤੱਕ ਪਹੁੰਚੋਗੇ।’
ਇਸ ਮੌਕੇ ਮਾਣਯੋਗ ਜਸਟਿਸ ਸ੍ਰੀ ਸ਼ੀਲ ਨਾਗੂ ਨੇ ਚਾਂਸਲਰ ਮੈਡਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੌਂਪੇ। ਇਹ ਸਨ, ਭਾਵਨਾ ਗੇਰਾ (ਬੈਚ 2015-2020), ਬੀ.ਏ. ਐਲ.ਐਲ.ਬੀ (ਆਨਰਜ਼), ਨੇਹਾ ਜੈਨ (ਬੈਚ 2016-2021), ਬੀ.ਏ. ਐਲ.ਐਲ.ਬੀ (ਆਨਰਜ਼) ਤੇ ਆਦਿਤਿਆ ਵਿਆਸ (ਬੈਚ 2017-2022), ਬੀ.ਏ. ਐਲ.ਐਲ.ਬੀ (ਆਨਰਜ਼) ਨੂੰ ਪ੍ਰਦਾਨ ਕੀਤੇ ਗਏ। ਜਦਕਿ ਉਪ-ਕੁਲਪਤੀ ਮੈਡਲ ਪ੍ਰੋ. (ਡਾ.) ਜੈ ਐਸ. ਸਿੰਘ ਵੱਲੋਂ ਸੁਪਰਨਾ ਜੈਨ, ਵੰਦਨਾ ਸ਼ਰਮਾ, ਸ਼ੌਰਯ ਧੌਂਡੀਅਲ (ਬੈਚ 2015-2020), ਬੀ.ਏ. ਐਲ.ਐਲ.ਬੀ (ਆਨਰਜ਼) ਪ੍ਰੀਆ ਅਗਰਵਾਲ, ਮੋਹਿਤ ਡੰਗ (ਬੈਚ 2016-2021), ਬੀ.ਏ. ਐਲ.ਐਲ.ਬੀ (ਆਨਰਜ਼) ਤੇ ਬਿਪਾਸ਼ਾ ਖਤਾਨਾ, ਕੁਸ਼ਾਗਰਾ ਗੁਪਤਾ (ਬੈਚ 2017-2022), ਬੀ.ਏ. ਐਲ.ਐਲ.ਬੀ (ਆਨਰਜ਼) ਨੂੰ ਪ੍ਰਦਾਨ ਕੀਤੇ ਗਏ।

Views: 47
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 6th convensitionharyana court judgePatialapatiala newsrajiv gandhi national university of lawshri suriya kantsupreme court judge
Previous Post

ਗੁਕੇਸ਼ ਫ੍ਰੀਸਟਾਈਲ ਸ਼ਤਰੰਜ ਗ੍ਰੈਂਡ ਸਲੈਮ ਵਿੱਚ ਆਖਰੀ ਸਥਾਨ ‘ਤੇ ਰਿਹਾ, ਫਿਰੋਜਾ ਤੋਂ ਹਾਰ ਗਿਆ

Next Post

ਸਰਸ ਮੇਲੇ ’ਚ ਵਿਦਿਆਰਥੀਆਂ ਦੇ ਕਰਵਾਏ ਰੰਗੋਲੀ ਮੁਕਾਬਲੇ

Next Post
ਸਰਸ ਮੇਲੇ ’ਚ ਵਿਦਿਆਰਥੀਆਂ ਦੇ ਕਰਵਾਏ ਰੰਗੋਲੀ ਮੁਕਾਬਲੇ

ਸਰਸ ਮੇਲੇ ’ਚ ਵਿਦਿਆਰਥੀਆਂ ਦੇ ਕਰਵਾਏ ਰੰਗੋਲੀ ਮੁਕਾਬਲੇ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800