No Result
View All Result
Monday, April 27, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਇਜ਼ਰਾਈਲ ਤੋਂ ਭਾਰਤੀਆਂ ਦਾ ਪਹਿਲਾ ਜੱਥਾ ਵਤਨ ਪਰਤਿਆ

admin by admin
October 17, 2023
in BREAKING, COVER STORY, INDIA, National, WORLD
0
ਇਜ਼ਰਾਈਲ ਤੋਂ ਭਾਰਤੀਆਂ ਦਾ ਪਹਿਲਾ ਜੱਥਾ ਵਤਨ ਪਰਤਿਆ

EDS PLS TAKE NOTE OF THIS PTI PICK OF THE DAY ::: **EDS: IMAGE VIA @MEAIndia** New Delhi: Indians nationals evacuated from Israel under Operation Ajay arrive at airport, in New Delhi, Friday, Oct. 13, 2023. (PTI Photo)(PTI10_13_2023_000003A)(PTI10_13_2023_000277A)

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਵਿਦਿਆਰਥੀਆਂ ਸਣੇ ਕਰੀਬ 200 ਭਾਰਤੀਆਂ ਦਾ ਪਹਿਲਾ ਜੱਥਾ ਅੱਜ ਤੜਕੇ ਚਾਰਟਰਡ ਜਹਾਜ਼ ਰਾਹੀਂ ਦਿੱਲੀ ਪਹੁੰਚ ਗਿਆ। ਪਿਛਲੇ ਸ਼ਨਿਚਰਵਾਰ ਨੂੰ ਹਮਾਸ ਦੇ ਦਹਿਸ਼ਤਗਰਦਾਂ ਵੱਲੋਂ ਇਜ਼ਰਾਈਲ ’ਤੇ ਕੀਤੇ ਲੜੀਵਾਰ ਹਮਲੇ ਤੇ ਇਜ਼ਰਾਈਲ ਦੀ ਜਵਾਬੀ ਕਾਰਵਾਈ ਮਗਰੋਂ ਖੇਤਰ ’ਚ ਹਾਲਾਤ ਤਣਾਅਪੂਰਨ ਹਨ। ਨਤੀਜੇ ਵਜੋਂ ਭਾਰਤ ਨੇ ਘਰ ਵਾਪਸੀ ਦੇ ਚਾਹਵਾਨ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਅਪਰੇਸ਼ਨ ‘ਅਜੇਯ’ ਸ਼ੁਰੂ ਕੀਤਾ ਸੀ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਿੱਲੀ ਹਵਾਈ ਅੱਡੇ ’ਤੇ ਯਾਤਰੀਆਂ ਦਾ ਸਵਾਗਤ ਕੀਤਾ। ਇਜ਼ਰਾਈਲ ਵਿਚ ਫਸੇ ਭਾਰਤੀ ਨਾਗਰਿਕਾਂ ਦੇ ਦੂਜੇ ਜਥੇ ਦੇ ਸ਼ਨਿੱਚਰਵਾਰ ਤੜਕੇ ਭਾਰਤ ਪੁੱਜਣ ਦੀ ਉਮੀਦ ਹੈ।

ਚਾਰਟਰਡ ਉਡਾਣ ਵਿਚ ਸਵਾਰ ਪੋਸਟ-ਡਾਕਟਰਲ ਖੋਜਾਰਥੀ ਸ਼ਾਸਵਤ ਸਿੰਘ, ਜੋ 2019 ਤੋਂ ਇਜ਼ਰਾਈਲ ਵਿੱਚ ਰਹਿ ਰਿਹਾ ਸੀ, ਆਪਣੀ ਪਤਨੀ ਨਾਲ ਦਿੱਲੀ ਪਹੁੰਚਿਆ। ਉਸ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਹਵਾਈ ਹਮਲਿਆਂ ਦੇ ਸਾਇਰਨ ਦੀਆਂ ਆਵਾਜ਼ਾਂ ਨਾਲ ਉੱਠਦੇ ਸੀ। ਅਸੀਂ ਕੇਂਦਰੀ ਇਜ਼ਰਾਈਲ ਵਿੱਚ ਹੀ ਰਹੇ। ਮੈਨੂੰ ਨਹੀਂ ਪਤਾ ਕਿ ਇਹ ਟਕਰਾਅ ਅੱਗੇ ਕੀ ਸ਼ਕਲ ਲਏਗਾ…ਮੈਂ ਉਥੇ ਖੇਤੀਬਾੜੀ ਵਿੱਚ ਪੋਸਟ ਡਾਕਟਰੇਟ ਕਰ ਰਿਹਾ ਹਾਂ।’’ ਸਿੰਘ ਨੇ ਕਿਹਾ ਕਿ ਭਾਰਤੀਆਂ ਨੂੰ ਉਥੋਂ (ਇਜ਼ਰਾਈਲ) ਕੱਢਣ ਦੀ ਕਾਰਵਾਈ ‘ਸ਼ਲਾਘਾਯੋਗ ਕਦਮ’ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਅਮਨ ਦੀ ਬਹਾਲੀ ਹੋਵੇਗੀ ਤੇ ਅਸੀਂ ਕੰਮ ’ਤੇ ਪਰਤਾਂਗੇ…ਭਾਰਤ ਸਰਕਾਰ ਈਮੇਲ ਜ਼ਰੀਏ ਸਾਡੇ ਨਾਲ ਸੰਪਰਕ ਵਿੱਚ ਸੀ। ਅਸੀਂ ਪ੍ਰਧਾਨ ਮੰਤਰੀ ਮੋਦੀ ਤੇ ਇਜ਼ਰਾਈਲ ਵਿਚਲੀ ਭਾਰਤੀ ਅੰਬੈਸੀ ਦੇ ਧੰਨਵਾਦੀ ਹਾਂ।’’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਇਜ਼ਰਾਈਲ ਵਿੱਚ ਇਸ ਵੇਲੇ 18 ਹਜ਼ਾਰ ਦੇ ਕਰੀਬ ਭਾਰਤੀ ਰਹਿ ਰਹੇ ਹਨ। ਦਰਜਨ ਦੇ ਕਰੀਬ ਲੋਕ ਪੱਛਮੀ ਕੰਢੇ ਤੇ ਤਿੰਨ ਤੋਂ ਚਾਰ ਭਾਰਤੀ ਗਾਜ਼ਾ ਵਿਚ ਮੌਜੂਦ ਹਨ। ਇਸਲਾਮਿਕ ਦਹਿਸ਼ਤੀ ਸਮੂਹ ਹਮਾਸ ਵੱਲੋਂ ਇਜ਼ਰਾਈਲ ਤੇ ਯਹੂਦੀ ਮੁਲਕ ਵੱਲੋਂ ਜਵਾਬੀ ਕਾਰਵਾਈ ਵਿੱਚ ਗਾਜ਼ਾ ਉੱਤੇ ਕੀਤੇ ਹਮਲਿਆਂ ਵਿਚ ਹੁਣ ਤੱਕ ਦੋਵੇਂ ਪਾਸੇ ਕਰੀਬ 2600 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਜ਼ਰਾਈਲ ਤੋਂ ਵਿਸ਼ੇਸ਼ ਉਡਾਣ ਰਾਹੀਂ ਪਰਤੇ ਭਾਰਤੀ ਜਥੇ ਵਿੱਚ ਸ਼ਾਮਲ ਪੱਛਮੀ ਬੰਗਾਲ ਦੇ ਵਸਨੀਕ ਤੇ ਇਜ਼ਰਾਈਲ ਦੇ ਬੀੜਸ਼ੇਬਾ ਵਿੱਚ ਬੈਨ-ਗੁਰੀਅਨ ਯੂਨੀਵਰਸਿਟੀ ’ਚ ਪੀਐੱਚ.ਡੀ. ਦੇ ਵਿਦਿਆਰਥੀ ਸੁਪਰਨੋ ਘੋਸ਼ ਨੇ ਕਿਹਾ, ‘‘ਉਥੇ ਅਸੀਂ ਰੈਣ ਬਸੇੇੇਰੇ ਵਿੱਚ ਸੀ…ਇਜ਼ਰਾਇਲੀ ਸਰਕਾਰ ਨੇ ਉਥੇ ਥਾਂ ਥਾਂ ਰੈਣ ਬਸੇਰੇ ਬਣਾਏ ਹੋਏ ਹਨ, ਇਸ ਕਰਕੇ ਅਸੀਂ ਸੁਰੱਖਿਅਤ ਸੀ।’’ ਜੈਪੁਰ ਦੀ ਮਨਿੀ ਸ਼ਰਮਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਹਾਲਾਤ ਬਹੁਤ ਖੌਫ਼ਨਾਕ ਸੀ। ਅਸੀਂ ਉਥੋਂ ਦੇ ਨਾਗਰਿਕ ਨਹੀਂ ਹਾਂ, ਅਸੀ ਮਹਿਜ਼ ਵਿਦਿਆਰਥੀ ਹਾਂ। ਇਸ ਲਈ ਜਦੋਂ ਕਦੇ ਵੀ ਸਾਇਰਨ ਵੱਜਦਾ, ਸਾਡੇ ਲਈ ਉਹ ਖੌਫ਼ਨਾਕ ਤੇ ਭਾਜੜ ਪਾਊ ਹਾਲਾਤ ਸਨ।’’ ਸ਼ਰਮਾ ਨੇ ਕਿਹਾ, ‘‘ਮੈਨੂੰ ਇਕ ਦਿਨ ਪਹਿਲਾਂ ਭਾਰਤ ਵੱਲੋਂ ਭੇਜੀ ਵਿਸ਼ੇਸ਼ ਉਡਾਣ ਬਾਰੇ ਪਤਾ ਲੱਗਾ ਸੀ। ਅਸੀਂ ਭਾਰਤੀ ਅੰਬੈਸੀ ਵੱਲੋਂ ਮਿਲੇ ਸੁਨੇਹੇ ਮਗਰੋਂ ਇਕ ਦਿਨ ਪਹਿਲਾਂ ਹੀ ਆਪਣੇ ਬੈਗ ਪੈਕ ਕੀਤੇ ਸਨ। ਉਹ ਬਹੁਤ ਮਦਦਗਾਰ ਸਨ। ਅਸੀਂ ਸਮਾਂ ਰਹਿੰਦਿਆਂ ਉਨ੍ਹਾਂ ਨਾਲ ਰਾਬਤਾ ਬਣਾਉਣ ਵਿੱਚ ਸਫ਼ਲ ਰਹੇ।’’

ਇਕ ਹੋਰ ਵਿਦਿਆਰਥੀ ਦੀਪਕ ਨੇ ਕਿਹਾ, ‘‘ਅਸੀਂ ਸ਼ਨਿਚਰਵਾਰ ਨੂੰ ਸਾਇਰਨਾਂ ਦੀ ਆਵਾਜ਼ ਸੁਣੀ ਸੀ। ਜਿਵੇਂ ਹੀ ਹਮਲਾ ਹੋਇਆ ਸਾਨੂੰ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਸਾਨੂੰ ਸੁਰੱਖਿਅਤ ਉਪਰਾਲਿਆਂ ਲਈ ਹਦਾਇਤਾਂ ਮਿਲੀਆਂ। ਹਮਲੇ ਲਗਾਤਾਰ ਹੋ ਰਹੇ ਸਨ। ਮੈਂ ਘਰ ਪਰਤ ਕੇ ਖ਼ੁਸ਼ ਹਾਂ, ਪਰ ਇਸ ਗੱਲੋਂ ਉਦਾਸ ਹਾਂ ਕਿ ਸਾਡੇ ਕੁਝ ਦੋਸਤ ਅਜੇ ਉਥੇ (ਇਜ਼ਰਾਈਲ) ਹੀ ਹਨ।’’ ਵਿਦਿਆਰਥੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਥੋਂ ਕੱਢਣ ਦਾ ਅਮਲ ਬਹੁਤ ਸੁਖਾਲਾ ਸੀ। -ਪੀਟੀਆਈ

ਹਰੇਕ ਭਾਰਤੀ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਵਾਂਗੇ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ‘ਮਜ਼ਬੂਤ ਤੇ ਸੰਵੇੇਦਨਸ਼ੀਲ’ ਹੈ, ਜੋ ਇਜ਼ਰਾਈਲ ਵਿੱਚ ਫਸੇ ਹਰੇਕ ਭਾਰਤੀ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਏਗੀ। ਇਥੇ ਭਾਜਪਾ ਹੈੱਡਕੁਆਰਟਰਜ਼ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਗੌਰਵ ਭਾਟੀਆ ਨੇ 200 ਤੋਂ ਵੱਧ ਭਾਰਤੀਆਂ ਦੇ ਪਹਿਲੇ ਜੱਥੇ ਨੂੰ ਇਜ਼ਰਾਈਲ ਤੋਂ ਸੁਰੱਖਿਅਤ ਵਾਪਸ ਲਿਆਉਣ ਲਈ ਸਰਕਾਰ ਦੀ ਤਾਰੀਫ਼ ਕਰਦਿਆਂ ਇਸ ਨੂੰ ‘ਅਸਾਧਾਰਨ ਬਚਾਅ ਮਿਸ਼ਨ’ ਕਰਾਰ ਦਿੱਤਾ। ਭਾਟੀਆ ਨੇ ਕਿਹਾ, ‘‘ਜਦੋਂ ਉਥੋੋਂ ਅਜਿਹੀਆਂ ਖੌਫ਼ਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਤਾਂ ਇਕ ਸੰਵੇਦਨਸ਼ੀਲ ਤੇ ਮਜ਼ਬੂਤ ਸਰਕਾਰ ਵੱਲੋਂ ਠੋਸ ਕਦਮ ਚੁੱਕਿਆ ਗਿਆ ਹੈ। ਅਪਰੇਸ਼ਨ ‘ਅਜੈਯ’ ਤਹਿਤ 212 ਭਾਰਤੀਆਂ ਨੂੰ ਵਿਸ਼ੇਸ਼ ਉਡਾਣ ਰਾਹੀਂ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ।’’

Post Views: 64
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 212 indians from israel return212 indians return from israelindian returs from israelindians from israel to returnindians in israelisraelisrael attackisrael gazaisrael hamas warisrael newsisrael palestineisrael palestine attackisrael palestine conflictisrael palestine newsisrael palestine relationsisrael palestine warisrael vs palestineisrael warpalestine and israelpalestine militants attack israelstate of israel
Previous Post

ਨਿਊਜ਼ਕਲਿੱਕ ਦੇ ਬਾਨੀ ਨੂੰ ਦਿੱਲੀ ਹਾਈ ਕੋਰਟਵਿੱਚ ਝਟਕਾ

Next Post

e-paper 13 October 2023

Next Post

e-paper 13 October 2023

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800