No Result
View All Result
Saturday, June 20, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸੰਵਿਧਾਨ ’ਚ ਤਬਦੀਲੀ ਕੀਤੇ ਜਾਣ ਬਾਰੇ ਗੱਲਾਂ ਬੇਤੁਕੀਆਂ: ਮੋਦੀ

admin by admin
December 22, 2023
in BREAKING, INDIA, National
0
ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਉੱਪਰ ਡਰੋਨ ਉੱਡਣ ਦੀ ਸੂਚਨਾ ਨਾਲ ਹੜਕੰਪ ਮਚ ਗਿਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੰਵਿਧਾਨ ’ਚ ਸੋਧ ਬਾਰੇ ਕੀਤੀ ਜਾਣ ਵਾਲੀਆਂ ਗੱਲਾਂ ਬਿਲਕੁਲ ਬੇਤੁਕੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕੀ ਵਕੀਲਾਂ ਵੱਲੋਂ ਅਮਰੀਕਾ ਵਿੱਚ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ’ਚ ਇੱਕ ਭਾਰਤੀ ਦਾ ਸਬੰਧ ਹੋਣ ਦਾ ਦੋਸ਼ ਲਾਏ ਜਾਣ ਦੇ ਬਾਵਜੂਦ ਅਮਰੀਕਾ ਨਾਲ ਸਬੰਧ ਅੱਗੇ ਵਧ ਰਹੇ ਹਨ। ਲੰਡਨ ਆਧਾਰਿਤ ਫਾਇਨਾਂਸ਼ੀਅਲ ਟਾਈਮਜ਼ ਨੂੰ ਦਿੱਤੀ ਇੱਕ ਇੰਟਰਵਿਊ ’ਚ ਉਨ੍ਹਾਂ ਕਿਹਾ, ‘ਭਾਰਤ-ਅਮਰੀਕਾ ਦੇ ਦੁਵੱਲੇ ਰਿਸ਼ਤੇ ਵਧੇਰੇ ਵਿਆਪਕ, ਆਪਸੀ ਸੂਝ-ਬੂਝ ਵਾਲੇ ਤੇ ਪਹਿਲਾਂ ਨਾਲੋਂ ਵੀ ਕਿਤੇ ਨਿੱਘੇ ਤੇ ਦੋਸਤਾਨਾ ਹਨ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਮ ਆਦਮੀ ਦੀ ਜ਼ਿੰਦਗੀ ’ਚ ਆਈ ਵੱਡੀ ਤਬਦੀਲੀ ਕਾਰਨ 2024 ਦੀਆਂ ਆਮ ਚੋਣਾਂ ਵਿੱਚ ਆਪਣੀ ਜਿੱਤ ਨੂੰ ਲੈ ਕੇ ਪੂਰਾ ਭਰੋਸਾ ਹੈ।

ਉਨ੍ਹਾਂ ਕਿਹਾ, ‘ਉਹ (ਲੋਕ) ਜਾਣਦੇ ਹਨ ਕਿ ਸਾਡਾ ਮੁਲਕ ਨਵੀਂ ਪਰਵਾਜ਼ ਭਰ ਰਿਹਾ ਹੈ। ਉਹ ਚਾਹੁੰਦੇ ਹਨ ਕਿ ਇਹ ਪਰਵਾਜ਼ ਹੋਰ ਉੱਚੀ ਹੋਵੇ ਅਤੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਸਰਵੋਤਮ ਪਾਰਟੀ ਦਾ ਪਤਾ ਹੈ ਜੋ ਦੇਸ਼ ਨੂੰ ਇਸ ਮੁਕਾਮ ਤੱਕ ਲਿਆਈ ਹੈ।’ ਉਨ੍ਹਾਂ ਇਸ ਮੌਕੇ ਕਰੀਮ ਰੰਗ ਦਾ ਕੁੜਤਾ ਤੇ ਗੇਰੂਏ ਰੰਗ ਦੀ ਬਿਨਾਂ ਬਾਹਾਂ ਵਾਲੀ ਜੈਕੇਟ ਪਹਿਨੀ ਹੋਈ ਸੀ। ਹਮਾਸ-ਇਜ਼ਰਾਈਲ ਵਿਵਾਦ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖਿੱਤੇ ਦੇ ਆਗੂਆਂ ਦੇ ਸੰਪਰਕ ਵਿੱਚ ਹਨ ਤੇ ਸ਼ਾਂਤੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਲਿਜਾਣ ਲਈ ਭਾਰਤ ਕੁਝ ਵੀ ਕਰਨ ਨੂੰ ਤਿਆਰ ਹੈ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਅਮਰੀਕਾ-ਚੀਨ ਵਿਚਾਲੇ ਤਣਾਅ ’ਚ ਆਈ ਨਰਮੀ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਨੂੰ ਇਹ ਕਹਿੰਦਿਆਂ ਟਾਲ ਦਿੱਤਾ ਕਿ ਇਹ ਅਮਰੀਕਾ ਤੇ ਚੀਨ ਦੇ ਲੋਕਾਂ ਤੇ ਸਰਕਾਰਾਂ ਨਾਲ ਜੁੜਿਆ ਮਾਮਲਾ ਹੈ। ਸੰਵਿਧਾਨ ’ਚ ਸੋਧ ਕਰਨ ਅਤੇ ਜਮਹੂਰੀਅਤ ਨੂੰ ਪਿਛਾਂਹ ਲਿਜਾਣ ਸਬੰਧੀ ਲੱਗ ਰਹੇ ਦੋਸ਼ਾਂ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਇੱਕ ਬੁਨਿਆਦੀ ਨੁਕਤੇ ਦੀ ਗੱਲ ਕਰਦਿਆਂ ਕਿਹਾ, ‘‘ਇਹ ਦਾਅਵੇ ਨਾ ਸਿਰਫ਼ ਭਾਰਤੀ ਲੋਕਾਂ ਦੀ ਸਮਝਦਾਰੀ ਦਾ ਅਪਮਾਨ ਹੈ ਬਲਕਿ ਉਨ੍ਹਾਂ ਦੀ ਦੇਸ਼ ਦੀ ਵੰਨ-ਸੁਵੰਨਤਾ ਤੇ ਲੋਕਤੰਤਰ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਛੁਟਿਆਉਣਾ ਹੈ।’ ਭਾਰਤ ’ਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਭਵਿੱਖ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਭਾਰਤ ’ਚ ਪਾਰਸੀਆਂ ਦੀ ਆਰਥਿਕ ਸਫਲਤਾ ਦੀ ਮਿਸਾਲ ਦਿੱਤੀ। ਉਨ੍ਹਾਂ ਵਿਸਥਾਰ ਨਾਲ ਦੱਸਿਆ, ‘ਭਾਰਤ ਵਿੱਚ ਉਨ੍ਹਾਂ (ਮੁਸਲਮਾਨਾਂ) ਕੋਲ ਸਭ ਤੋਂ ਸੁਰੱਖਿਅਤ ਥਾਂ ਹੈ ਤੇ ਉਹ ਇੱਥੇ ਖੁਸ਼ੀ ਤੇ ਖੁਸ਼ਹਾਲੀ ਨਾਲ ਰਹਿ ਰਹੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਰਤੀ ਸਮਾਜ ਵਿੱਚ ਕਿਸੇ ਧਾਰਮਿਕ ਭਾਈਚਾਰੇ ਨਾਲ ਕੋਈ ਵਿਤਕਰਾ ਨਹੀਂ ਹੋ ਰਿਹਾ।’ ਇੱਕ ਸਰਵੇ ਦੇ ਹਵਾਲੇ ਨਾਲ ਭਾਰਤ ’ਚ ਬੇਰੁਜ਼ਗਾਰੀ ਵਧਣ ਬਾਰੇ ਪੁੱਛੇ ਸਵਾਲ ਨੂੰ ਮੋਦੀ ਨੇ ਖਾਰਜ ਕਰ ਦਿੱਤਾ। ਉਨ੍ਹਾਂ ਭਾਰਤ ਵਿੱਚ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਹੋਣ ਦੇ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ ਤੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਭਾਰਤ ਤੇਜ਼ੀ ਨਾਲ ਵਧਦੀ ਹੋਈ ਆਰਥਿਕਤਾ ਨਾ ਬਣਦਾ।

Post Views: 26
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ani news livebig newsbreaking newsdaily hindi newspaper patiala Punjabdaily punjabi newspaper patiala punjabfast newshindi latest newshindi newshindi news todayindia newslatest breaking news Punjablatest india newslatest Indian hindi newslatest newslatest political news Punjablatest punjabi newsnewsnews hindinews in hindinews indianews latestnews livenews todaypress ki takat daily newspaperpress ki taquat daily hindi newspaperPRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALApress ki taquat daily punjabi newspaperToday newstop 10 newspaper of Punjabtop newstrending news
Previous Post

ਅਤਿਵਾਦੀ ਹਮਲੇ ’ਚ ਫ਼ੌਜ ਦੇ ਚਾਰ ਜਵਾਨ ਸ਼ਹੀਦ

Next Post

ਸਿੱਧੂ ਖ਼ਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਦਰਜ ਕੇਸ ਰੱਦ

Next Post
ਨਵਜੋਤ ਸਿੱਧੂ ਭੁੱਲੇ ਸ਼ਬਦਾਂ ਦੀ ਮਰਿਆਦਾ, ਕੈਪਟਨ ’ਤੇ ਆਖ ਗਏ ਵੱਡੀ ਗੱਲ, ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ

ਸਿੱਧੂ ਖ਼ਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਦਰਜ ਕੇਸ ਰੱਦ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800