<h2 class="nwartscnhd sumRdMoe">ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਪੁਰਾਤਨ ਗੁਰੂ ਬਾਜ਼ਾਰ ਦੀਆਂ ਜਿੱਥੇ ਕਿ ਬੀਤੇ 80 ਸਾਲ ਤੋਂ ਮਨੋਹਰ ਸਵੀਟਸ ਦੀ ਦੁਕਾਨ ‘ਤੇ ਪਰਿਵਾਰ ਦੀ ਤੀਸਰੀ ਪੀੜ੍ਹੀ ਤੋਂ ਦੋਵੇਂ ਭਰਾ ਹਰ ਸਾਲ ਲੋਕਾਂ ਤੱਕ ਇਸ ਖਾਸ ਸੁਆਦ ਨੂੰ ਪਹੁੰਚਾਉਂਦੇ ਹਨ ਅਤੇ ਮਹਿਜ਼ ਤਿੰਨ ਤੋਂ ਚਾਰ ਮਹੀਨਿਆਂ ਲਈ ਹੀ ਇਹ ਦੁਕਾਨ ਖੁੱਲ੍ਹਦੀ ਹੈ ਅਤੇ ਲੋਕਾਂ ਦਾ ਤਾਂਤਾ ਇੱਥੇ ਹਰ ਸਾਲ ਲੱਗਾ ਰਹਿੰਦਾ ਹੈ।</h2> <h2><strong>ਅੰਮ੍ਰਿਤਸਰ:</strong> ਸਿਆਲ ਦੀ ਰੁੱਤ ਜਿੱਥੇ ਕਿ ਠੰਡ ਦੇ ਨਾਲ ਜਾਣੀ ਜਾਂਦੀ ਹੈ ਪਰ ਇਸ ਰੁੱਤ ਦੇ ਵਿੱਚ ਕਈ ਖਾਸ ਸੁਆਦ ਵੀ ਆਪਣਾ ਪੈਗਾਮ ਲੈ ਕੇ ਪਹੁੰਚਦੇ ਨੇ ਜਿਨ੍ਹਾਂ ਦੀ ਮਿਆਦ ਸਿਰਫ ਤਿੰਨ ਤੋਂ ਚਾਰ ਮਹੀਨੇ ਹੀ ਹੁੰਦੀ ਹੈ।</h2> <h2>ਅਜਿਹੇ ਸੁਆਦਾਂ ਵਿੱਚੋਂ ਹੀ ਇੱਕ ਸੁਆਦ ਹੈ ਅੰਮ੍ਰਿਤਸਰੀ ਖਜੂਰਾਂ ਦਾ ਜੋ ਕਿ ਸਿਰਫ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹੀ ਮਿਲਦੀਆਂ ਹਨ ਅਤੇ ਇਹਨਾਂ ਦੀਆਂ ਧੂਮਾਂ ਦੇਸ਼ਾਂ-ਵਿਦੇਸ਼ਾਂ ਤੱਕ ਪਹੁੰਚ ਚੁੱਕੀਆਂ ਹਨ ।</h2>