ਪਟਿਆਲਾ 1 ਜੁਲਾਈ (ਪ੍ਰੈਸ ਦੀ ਸ਼ਕਤੀ ਦਾ ਬਿਊਰੋ):- ਪੁਲਿਸ ਸਾਝ ਕੇਂਦਰ ਸਿਵਲ ਲਾਈਨ ਅਤੇ ਅਰਬਨ ਅਸਟੇਟ ਵਿਖੇ ਪੁਲਿਸ ਵੈਰੀਫਿਕੇਸ਼ਨ ਅਤੇ ਕਰੈਕਟਰ ਸਰਟੀਫਿਕੇਟ ਦੀਆਂ ਸੇਵਾਵਾਂ ਦੇਣ ਲਈ ਉਦਘਾਟਨ ਸਮਾਰੋਹ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ ਕਮਿਊਨਿਟੀ ਅਫੇਅਰ ਡਵੀਜ਼ਨ ਪੰਜਾਬ ਮੈਡਮ ਗੁਰਪ੍ਰੀਤ ਕੌਰ ਦਿਓ ਜੀ ਦੀ ਸਰਪ੍ਰਸਤੀ ਅਤੇ ਮਾਨਯੋਗ ਐਸ ਐਸ ਪੀ ਪਟਿਆਲਾ ਵਰੁੱਣ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਂਝ ਕੇਂਦਰ ਸਿਵਲ ਲਾਈਨ ਵਿਖੇ ਕਰਵਾਇਆਂ ਗਿਆ , ਜਿਸ ਵਿਚ ਮੁੱਖ ਮਹਿਮਾਨ ਐਸ ਪੀ ਹੈਡਕੁਆਰਟਰ ਮੈਡਮ ਹਰਵੰਤ ਕੋਰ ਜੀ ਨੇ ਸ਼ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਐਸ ਆਈ ਝਿਰਮਲ ਸਿੰਘ ਇੰਚਾਰਜ ਸਾਂਝ ਕੇਂਦਰ ਪਟਿਆਲਾ ਨੇ ਕੀਤੀ, ਸਾਰੇ ਆਏਂ ਹੋਏ ਮਹਿਮਾਨਾਂ ਨੂੰ ਜੀ ਆਇਆਂ ਐਸ ਆਈ ਜਸਪਾਲ ਸਿੰਘ ਇੰਚਾਰਜ ਸਾਂਝ ਕੇਂਦਰ ਸਿਵਲ ਲਾਈਨ ਪਟਿਆਲਾ ਨੇ ਕਿਹਾ,, ਪ੍ਰੋਗਰਾਮ ਦੋਰਾਨ ਵਿਸ਼ੇਸ਼ ਤੌਰ ਤੇ ਸਾਝ ਕੇਦਰ ਤ੍ਰਿਪੜੀ ਦੇ ਇੰਚਾਰਜ ਐਸ ਆਈ ਦਵਿੰਦਰਪਾਲ,ਏ ਐਸ ਆਈ ਇੰਚਾਰਜ ਸਾਂਝ ਕੇਂਦਰ ਸਦਰ ਪਟਿਆਲਾ, ਸਾਂਝ ਕੇਂਦਰ ਸਿਵਲ ਲਾਈਨ ਦੇ ਮੈਂਬਰ ਜਗਜੀਤ ਸਿੰਘ ਸੱਗੂ,ਇਦਰਜੀਤ ਖਰੋਡ,ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਅਤੇ ਮੈਂਬਰ ਨਸਾ ਮੁਕਤ ਭਾਰਤ ਅਭਿਆਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਸਾਝ ਕੇਂਦਰ, ਡਾ ਰਵੀ ਭੂਸ਼ਨ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ ਮਾਡਲ ਟਾਊਨ, ਸਟੇਟ ਐਵਾਰਡੀ ਰੁਪਿੰਦਰ ਕੌਰ,ਸੰਤੀਸ ਕੁਮਾਰ, ਗੁਰਵਿੰਦਰ ਕੌਰ ਗਿੱਲ , ਰਵਿੰਦਰ ਸਿੰਘ ਰਵੀ, ਪਰਮਜੀਤ ਸਿੰਘ ਬਾਦਸ਼ਾਹਪੁਰ, ਸਾਰੇ ਮੈਂਬਰ ਸਾਂਝ ਕੇਂਦਰ ,ਅਤੇ ਸਾਂਝ ਕੇਂਦਰ ਪਟਿਆਲਾ ਦੇ ਸਟਾਫ ਨੇ ਸ਼ਿਰਕਤ ਕੀਤੀ, ਇਸ ਮੌਕੇ ਸੰਬੋਧਨ ਕਰਦਿਆਂ ਐਸ ਪੀ ਹੈਡਕੁਆਰਟਰ ਮੈਡਮ ਹਰਵੰਤ ਕੋਰ ਜੀ ਨੇ ਕਿਹਾ ਕਿ ਪੁਲੀਸ ਸਾਂਝ ਕੇਂਦਰ ਦਾ ਮੁੱਖ ਮਕਸਦ ਪਬਲਿਕ ਨੂੰ ਇਕ ਪਲੇਟਫਾਰਮ ਤੇ ਸੁਵਿਧਾ ਦੇਣਾ ਹੈ, ਉਹਨਾਂ ਕਿਹਾ ਕਿ ਸਾਂਝ ਕੇਂਦਰ ਸਿਵਲ ਲਾਈਨ ਵਿਖੇ ਪਟਿਆਲਾ 1 ਅਧੀਨ ਆਉਂਦੇ ਥਾਣਾ ਸਿਵਲ ਲਾਈਨ,ਥਾਣਾ ਕੋਤਵਾਲੀ, ਥਾਣਾ ਲਾਹੌਰੀ ਗੇਟ ਅਤੇ ਆਰਜ਼ੀ ਥਾਣਾ ਸਬਜੀ ਮੰਡੀ ਅਤੇ ਪਟਿਆਲਾ 2 ਜਿਸ ਵਿਚ ਥਾਣਾ ਤ੍ਰਿਪੜੀ, ਥਾਣਾ ਅਰਬਨ ਅਸਟੇਟ, ਥਾਣਾ ਬਖਸ਼ੀਵਾਲਾ, ਥਾਣਾ ਅਨਾਜ ਮੰਡੀ, ਇਸ ਤੋਂ ਇਲਾਵਾ ਥਾਣਾ ਸਨੋਰ, ਥਾਣਾ ਜੁਲਕਾ, ਥਾਣਾ ਸਦਰ ਦੀ ਦੀ ਪਬਲਿਕ ਆਪਣਾਂ ਕਰੈਕਟਰ ਸਰਟੀਫਿਕੇਟ, ਪੁਲਿਸ ਵੈਰੀਫਿਕੇਸ਼ਨ ਹੁਣ 1/7/2023 ਤੋਂ ਇਹਨਾਂ ਤਿੰਨ ਸਭ ਡਵੀਜ਼ਨ ਸਾਝ ਕੇਦਰਾ ਤੇ ਅਪਲਾਈ ਕਰ ਸਕਣਗੇ, ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਾਂਝ ਕੇਂਦਰਾਂ ਵਲੋਂ ਪਬਲਿਕ ਨੂੰ ਅਨੇਕਾਂ ਸੁਵਿਧਾਵਾਂ ਇਕ ਪਲੇਟਫਾਰਮ ਤੇ ਦਿੱਤੀਆਂ ਜਾ ਰਹੀਆਂ ਹਨ।