ਪਟਿਆਲਾ,13-02-23(ਪ੍ਰੈਸ ਕੀ ਤਾਕਤ ਬਿਊਰੋ): ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਹਮੇਸ਼ਾਂ ਹੀ ਵਧਿਆ ਕਾਰਜ ਕਰਨ ਵਾਲੀ ਸੋਸਾਇਟੀ ਹੈ ਜੋ ਲਗਾਤਾਰ 23 ਸਾਲਾਂ ਤੋਂ ਸਮਾਜ ਭਲਾਈ ਕਰ ਰਹੀ ਹੈ। ਇਸ ਵਲੋਂ ਕਰੋਨਾ ਦੇ ਸਮੇਂ ਲੋਕਾਂ ਲਈ 51 ਟੀਕਾਕਰਨ ਕੈਂਪ ਲਗਾਕੇ ਹਜਾਰਾ ਲੋਕਾਂ ਦਾ ਟੀਕਾਕਰਨ ਕੀਤਾ ਗਿਆ। ਇਹਨਾਂ ਵਲੋਂ ਪੜਾਈ ਵਿੱਚ ਅਵਲ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਂਦਾ ਹੈ ਤਾਂ ਕਿ ਉਹ ਪੜ ਲਿਖ ਕੇ ਆਪਣੇ ਮਾਤਾ—ਪਿਤਾ, ਅਧਿਆਪਕਾ ਅਤੇ ਸਕੂਲ ਦਾ ਨਾਮ ਰੋਸ਼ਨ ਕਰ ਸਕਣ। ਅਧਿਆਪਕਾ, ਡਾਕਟਰਾਂ ਅਤੇ ਸਮਾਜ ਵਿੱਚ ਵਧਿਆ ਕੰਮ ਕਰਨ ਵਾਲਿਆਂ ਸਖਸ਼ੀਅਤਾਂ ਦਾ 23ਵੇਂ ਸਥਾਪਨਾ ਦਿਵਸ ਤੇ ਸਨਮਾਨਿਤ ਕਰਦੇ ਹੋਏ ਸ੍ਰੀ ਦਵਿੰਦਰ ਪਾਲ ਸਿੰਘ (ਆਈ.ਆਰ.ਐਸ.) ਜੁਆਇੰਟ ਕਮਿਸ਼ਨਰ ਇਨਕਮ ਟੈਕਸ ਨੇ ਕਹੇ। ਉਹਨਾਂ ਨੇ 12ਵੀਂ ਵਾਰ ਚੁਣੇ ਗਏ ਪ੍ਰਧਾਨ ਵਿਜੇ ਕੁਮਾਰ ਗੋਇਲ ਨੂੰ ਵਧਾਈ ਵੀ ਦਿੱਤੀ ਅਤੇ ਚੰਗੀ ਅਗਵਾਈ ਕਰਨ ਲਈ ਮੁਬਾਰਕਬਾਦ ਵੀ ਦਿੱਤੀ। ਉਹਨਾਂ ਨੇ ਅੰਡਰ 19 ਵਰਲਡ ਕੱਪ ਮੈਂਬਰ ਦੀ ਮੈਂਬਰ ਰਹੀ ਮੰਨਤ ਕਸ਼ਯਪ ਦਾ ਸਨਮਾਨ ਕੀਤਾ ਅਤੇ ਭਾਰਤ ਲਈ ਮਾਣ ਦੱਸਿਆ।
ਇਸ ਅਵਸਰ ਤੇ ਡਾ. ਸ਼ਾਮ ਲਾਲ ਜਿੰਦਲ, ਸੋਹਨ ਲਾਲ ਗਰਗ, ਐਸ.ਸੀ. ਜੋਗਿੰਦਰ ਸਿੰਘ ਅਤੇ ਰਮੇਸ਼ ਪਾਲ ਗੁਪਤਾ, ਸੁਭਾਸ਼ ਸਤੀਜਾ ਆਦਿ ਹਾਜਰ ਸਨ। ਸ੍ਰ. ਮਨਜੀਤ ਸਿੰਘ ਨਾਰੰਗ ਪੈਟਰਨ ਪਟਿਆਲਾ ਸ਼ੋਸ਼ਨ ਵੈਲਫੇਅਰ ਸੋਸਾਇਟੀ ਨੇ ਕਿਹਾ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਅਸੀਂ ਸਮਾਜ ਵਿੱਚ ਵਧੀਆ ਕਾਰਜ ਕਰਨ ਲਈ ਸੰਸਥਾ ਦੇ ਨਾਲ ਜੁੜੇ ਹੋਏ ਹਾਂ। ਇਹ ਸੋਸਾਇਟੀ ਖੂਨਦਾਨ ਕੈਂਪ, ਮੈਡੀਕਲ ਕੈਂਪ, ਸਿੰਗਲ ਵਰਤੋਂ ਵਾਲੇ ਪਲਾਸਟਿਕ ਨੂੰ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਕੱਪੜੇ ਦੇ ਥੈਲੇ ਵੰਡੇ ਜਾ ਰਹੇ ਹਨ। ਬੱਚਿਆ ਨੂੰ ਪੋਲੀਓ ਬੂਦਾ ਅਤੇ ਅੰਗਹੀਣ ਵਿਅਕਤੀਆਂ ਲਈ ਸਮੇਂ—ਸਮੇਂ ਤੇ ਕੈਂਪ ਲਗਾਕੇ ਲੋਕਾਂ ਨੂੰ ਲਾਭ ਦਿੱਤਾ ਹੈ ਅੱਜ ਡਾ. ਪ੍ਰਸ਼ੋਤਮ ਗੋਇਲ, ਡਾ. ਸੁੰਨਦਾ, ਅਸ਼ੋਕ ਗਰਗ, ਲਕਸ਼ਮੀ ਗੁਪਤਾ, ਡਾ. ਕਿਰਨਜੋਤ ਕੌਰ, ਐਮ.ਐਸ. ਸਿੱਧੂ, ਕਮਲ ਗੋਇਲ, ਦੀਪਕ ਜੈਨ, ਤਰਸੇਮ ਬਾਂਸਲ, ਡਾ. ਸਤਿੰਦਰ ਸਿੰਘ, ਹਰੀ ਚੰਦ ਬਾਂਸਲ ਅਤੇ ਰਾਜੇਸ਼ ਸ਼ਰਮਾ ਅਧਿਆਪਕ, ਜਗਤਾਰ ਸਿੰਘ, ਪਰਮਜੀਤ ਸਿੰਘ, ਪਰਮਜੀਤ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ, ਪਰਮਿੰਦਰ ਕੌਰ ਅਤੇ ਸੁਖਵਿੰਦਰ ਕੌਰ ਆਦਿ ਦਾ ਸਨਮਾਨ ਕੀਤਾ ਗਿਆ।
ਸ੍ਰੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਸਮਾਜ ਦੇ ਲੋਕਾਂ ਦੀ ਭਲਾਈ ਕਰਨ ਲਈ ਕਾਫੀ ਦੇਰ ਤੋਂ ਕੰਮ ਕਰ ਰਹੀ ਹੈ। ਪਲਾਸਟਿਕ ਬੰਦ ਕਰਨ ਲਈ ਸਰਕਾਰ ਤਾ ਹੁਣ ਆਈ ਹੈ ਪਰ ਇਹ ਸ਼ੁਰੂ ਤੋਂ ਹੀ ਵਧੀਆ ਕਾਰਜ ਕਰ ਰਹੀ ਹੈ ਪ੍ਰਸ਼ਾਸ਼ਨ ਵੀ ਪੂਰਾ ਸਹਿਯੋਗ ਦਿੰਦਾ ੲੈ। ਇਸ ਅਵਸਰ ਤੇ ਅਜੀਤ ਸਿੰਘ ਭੱਟੀ, ਐਮ.ਐਸ. ਸਿੱਧੂ, ਦੇਵੀ ਦਿਆਲ ਗੋਇਲ, ਹਰਬੰਸ ਬਾਂਗਲ, ਮੁਰਾਰੀ ਸ਼ਰਮਾ, ਅਸ਼ੋਕ ਸ਼ਰਮਾ, ਡਾ. ਮਲਕੀਅਤ ਸਿੰਘ ਮਾਨ, ਅਕਸ਼ੇ ਕੁਮਾਰ ਗੌਰਮਿੰਟ ਸਰਕਾਰੀ ਸਕੂਨ ਫੀਲਖਾਨਾ, ਅਕਸ਼ੇ ਕੁਮਾਰ ਨਵਯੁੱਗ ਹੋਟਲ ਫਲਾਈਓਵਰ ਆਦਿ ਹਾਜਰ ਸਨ। ਰਣਧੀਰ, ਹਰਦੀਪ ਸਕਰਵਾਲ ਅਤੇ ਨਵਦੀਪ ਸਿੰਘ ਮੁੱਢੀ ਨੇ ਆਪਣੀ ਰਚਨਾਵਾਂ ਨਾਲ ਸਮਾਂ ਵਧਿਆ ਬਣਾ ਦਿੱਤਾ।