No Result
View All Result
Thursday, November 5, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

SIR ਦੇ ਵਿਰੋਧ ਲਈ ਕਾਂਗਰਸ ਵੱਲੋਂ 1 ਨਵੰਬਰ ਦੀ ਤਾਰੀਖ ਚੁਣਨਾ ਖੜ੍ਹੇ ਕਰਦਾ ਹੈ ਗੰਭੀਰ ਸਵਾਲ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

admin by admin
October 24, 2026
in BREAKING, CHANDIGARH, COVER STORY, DELHI, HARYANA, INDIA, National, POLITICS, PUNJAB, WORLD
0
“ਰਾਜਨੀਤਿਕ ਮਤਭੇਦ ਆਪਣੀ ਜਗ੍ਹਾ, ਪਰ ਸੰਵਿਧਾਨਕ ਸੰਸਥਾਵਾਂ ਦਾ ਸਤਿਕਾਰ ਸਭ ਤੋਂ ਉੱਪਰ” – ਮੁੱਖ ਮੰਤਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਕੋਲ SIR ਦੇ ਵਿਰੋਧ ਵਿੱਚ ਰੈਲੀ ਕਰਨ ਲਈ ਸਾਲ ਦੇ 365 ਦਿਨ ਸਨ, ਪਰ 1 ਨਵੰਬਰ ਦੀ ਤਾਰੀਖ ਚੁਣਨ ’ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਪਾਰਟੀ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਅਤੇ ਅਸੀਂ ਇਸ ਦਾ ਸਤਿਕਾਰ ਕਰਦੇ ਹਾਂ। ਪਰ ਕਾਂਗਰਸ ਨੇ ਆਖ਼ਰ ਇਸੇ ਤਾਰੀਖ ਨੂੰ ਕਿਉਂ ਚੁਣਿਆ? 1 ਨਵੰਬਰ 1984 ਉਹੀ ਤਾਰੀਖ ਹੈ, ਜਦੋਂ ਦਿੱਲੀ ਵਿੱਚ ਸਿੱਖ ਵਿਰੋਧੀ ਹਿੰਸਾ ਦਾ ਭਿਆਨਕ ਦੌਰ ਸ਼ੁਰੂ ਹੋਇਆ ਸੀ। ਹਜ਼ਾਰਾਂ ਸਿੱਖ ਪਰਿਵਾਰਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਸੀ ਅਤੇ ਉਹ ਪੀੜ ਅੱਜ ਵੀ ਉਨ੍ਹਾਂ ਦੇ ਮਨਾਂ ਵਿੱਚ ਜਿਉਂਦੀ ਹੈ। ਤਾਰੀਖਾਂ ਸਿਰਫ਼ ਕੈਲੰਡਰ ਵਿੱਚ ਹੀ ਨਹੀਂ, ਸਗੋਂ ਦੇਸ਼ ਦੀ ਯਾਦ ਵਿੱਚ ਵੀ ਦਰਜ ਹੁੰਦੀਆਂ ਹਨ। ਫਿਰ ਠੀਕ ਉਹੀ ਦਿਨ ਕਿਉਂ ਚੁਣਿਆ ਗਿਆ, ਜੋ ਸਿੱਖ ਸਮਾਜ ਦੀ ਸਭ ਤੋਂ ਦਰਦਨਾਕ ਯਾਦ ਨਾਲ ਜੁੜਿਆ ਹੋਇਆ ਹੈ? ਜਿਸ ਦਿਨ ਸਿੱਖ ਸਮਾਜ ਆਪਣੇ ਸ਼ਹੀਦਾਂ ਨੂੰ ਯਾਦ ਕਰਕੇ ਸਿਰ ਝੁਕਾਉਂਦਾ ਹੈ, ਉਸ ਦਿਨ ਕਾਂਗਰਸ ਮੰਚ ਸਜਾ ਕੇ ਨਾਅਰੇ ਲਗਾਏਗੀ? ਜੇਕਰ ਇਹ ਇਤਫ਼ਾਕ ਹੈ, ਤਾਂ ਕਾਂਗਰਸ ਨੂੰ ਖੁੱਲ੍ਹ ਕੇ ਕਹਿਣਾ ਚਾਹੀਦਾ ਹੈ ਅਤੇ ਸਿੱਖ ਸਮਾਜ ਦੀਆਂ ਭਾਵਨਾਵਾਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਹੈ। ਜੇਕਰ ਇਹ ਇਤਫ਼ਾਕ ਨਹੀਂ ਹੈ, ਤਾਂ ਇਹ ਹੋਰ ਵੀ ਗੰਭੀਰ ਵਿਸ਼ਾ ਹੈ। ਦੋਵਾਂ ਹੀ ਸਥਿਤੀਆਂ ਵਿੱਚ ਜਵਾਬਦੇਹੀ ਕਾਂਗਰਸ ਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ 1 ਨਵੰਬਰ ਸਿੱਖ ਸਮਾਜ ਲਈ ਸੋਗ ਅਤੇ ਯਾਦ ਦਾ ਦਿਨ ਹੈ। ਉਸ ਦਿਨ ਜੇਕਰ ਰਾਜਨੀਤਿਕ ਨਾਅਰਿਆਂ ਅਤੇ ਰੌਲੇ-ਰੱਪੇ ਨਾਲ ਉਨ੍ਹਾਂ ਯਾਦਾਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਸਵਾਲ ਉੱਠਣੇ ਸੁਭਾਵਿਕ ਹਨ। 1984 ਦੇ ਪੀੜਤਾਂ ਪ੍ਰਤੀ ਸਾਡੀ ਭਾਵਨਾ ਰਾਜਨੀਤੀ ਦੀ ਨਹੀਂ, ਸਗੋਂ ਸੰਵੇਦਨਾ ਅਤੇ ਫਰਜ਼ ਦੀ ਹੈ। ਪੀੜਤਾਂ ਦੇ ਨਾਲ ਖੜ੍ਹੇ ਹੋਣਾ ਕੋਈ ਅਹਿਸਾਨ ਨਹੀਂ, ਇਹ ਸਾਡਾ ਧਰਮ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਾਲ 2015 ਵਿੱਚ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕਰਕੇ 1984 ਦੇ ਬੰਦ ਪਏ ਮਾਮਲਿਆਂ ਦੀ ਮੁੜ ਜਾਂਚ ਦਾ ਰਾਹ ਖੋਲ੍ਹਿਆ ਗਿਆ। ਇਸੇ ਪ੍ਰਕਿਰਿਆ ਤਹਿਤ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ। ਉਨ੍ਹਾਂ ਕਿਹਾ ਕਿ ਜਦੋਂ ਸਾਲਾਂ ਤੋਂ ਬੰਦ ਪਈਆਂ ਫਾਈਲਾਂ ਖੁੱਲ੍ਹੀਆਂ, ਤਾਂ ਹੀ ਪੀੜਤਾਂ ਲਈ ਨਿਆਂ ਦੀ ਉਮੀਦ ਵੀ ਮਜ਼ਬੂਤ ਹੋਈ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਨਾਲ ਸੰਗਤ ਦੀ ਦਹਾਕਿਆਂ ਪੁਰਾਣੀ ਅਰਦਾਸ ਪੂਰੀ ਹੋਈ। ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਨੂੰ ਰਾਸ਼ਟਰੀ ਪੱਧਰ ’ਤੇ ਸਨਮਾਨ ਦੇਣ ਲਈ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਐਲਾਨਿਆ ਗਿਆ। ਇਸ ਦੇ ਨਾਲ ਹੀ ਸੇਵਾ ਭੋਜ ਯੋਜਨਾ ਤਹਿਤ ਗੁਰਦੁਆਰਿਆਂ ਦੇ ਲੰਗਰ ’ਤੇ ਲੱਗਣ ਵਾਲੇ GST ਦੀ ਭਰਪਾਈ ਦੀ ਵਿਵਸਥਾ ਵੀ ਕੀਤੀ ਗਈ। ਇਹ ਕਦਮ ਸਿੱਖ ਸਮਾਜ ਦੀ ਆਸਥਾ, ਸੇਵਾ ਅਤੇ ਕੁਰਬਾਨੀ ਦੀ ਪਰੰਪਰਾ ਪ੍ਰਤੀ ਸਤਿਕਾਰ ਨੂੰ ਦਰਸਾਉਂਦੇ ਹਨ।

ਹਰਿਆਣਾ ਵਿੱਚ 1984 ਦੀ ਹਿੰਸਾ ਦੇ ਪੀੜਤ 121 ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਉਨ੍ਹਾਂ ਦੇ ਸਨਮਾਨਜਨਕ ਮੁੜ-ਵਸੇਬੇ ਵੱਲ ਇੱਕ ਕਦਮ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਵੀ 1984 ਦੀ ਹਿੰਸਾ ਨੇ ਡੂੰਘੇ ਜ਼ਖ਼ਮ ਦਿੱਤੇ ਸਨ। ਸੂਬੇ ਵਿੱਚ 121 ਲੋਕਾਂ ਦੀ ਜਾਨ ਗਈ, ਜਦਕਿ 20 ਗੁਰਦੁਆਰਿਆਂ, 221 ਘਰਾਂ, 154 ਦੁਕਾਨਾਂ ਅਤੇ 57 ਕਾਰਖਾਨਿਆਂ ਨੂੰ ਸਾੜ ਦਿੱਤਾ ਗਿਆ। ਇਨ੍ਹਾਂ ਪਰਿਵਾਰਾਂ ਦੇ ਨੁਕਸਾਨ ਦੀ ਭਰਪਾਈ ਕੋਈ ਵੀ ਕਦਮ ਪੂਰੀ ਤਰ੍ਹਾਂ ਨਹੀਂ ਕਰ ਸਕਦਾ, ਪਰ ਸਰਕਾਰ ਨੇ ਉਨ੍ਹਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਵਿਧਾਨ ਸਭਾ ਵਿੱਚ ਫੈਸਲਾ ਲਿਆ ਕਿ ਇਨ੍ਹਾਂ 121 ਪਰਿਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਤਾਂ ਜੋ ਉਹ ਸਨਮਾਨ ਨਾਲ ਆਪਣਾ ਜੀਵਨ ਅੱਗੇ ਵਧਾ ਸਕਣ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੂੰ ਦਹਾਕਿਆਂ ਤੱਕ ਆਪਣੇ ਹੱਕਾਂ ਅਤੇ ਨਿਆਂ ਲਈ ਉਡੀਕ ਕਰਨੀ ਪਈ, ਉਨ੍ਹਾਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣਾ ਸਰਕਾਰ ਦਾ ਫਰਜ਼ ਹੈ। ਸਿੱਖ ਸਮਾਜ ਦੀ ਪੀੜ ਨੂੰ ਸਮਝਣਾ ਅਤੇ ਉਸ ਦੇ ਇਤਿਹਾਸ ਤੇ ਕੁਰਬਾਨੀ ਦਾ ਸਤਿਕਾਰ ਕਰਨਾ ਜ਼ਰੂਰੀ ਹੈ।

ਸਰਦਾਰ ਤ੍ਰਿਲੋਚਨ ਸਿੰਘ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਚੁੱਕੇ ਆਗੂ ਹਨ। ਉਨ੍ਹਾਂ ਵੱਲੋਂ ਜਨਤਕ ਤੌਰ ’ਤੇ ਹਥਿਆਰਾਂ ਨਾਲ ਬੂਥ ਕੈਪਚਰਿੰਗ ਲਈ ਭੇਜੇ ਜਾਣ ਸਬੰਧੀ ਦਿੱਤੇ ਗਏ ਬਿਆਨ ਨੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸ ਲੀਡਰਸ਼ਿਪ ਨੂੰ ਇਸ ਬਿਆਨ ’ਤੇ ਆਪਣਾ ਸਪੱਸ਼ਟ ਪੱਖ ਰੱਖਣਾ ਚਾਹੀਦਾ ਹੈ ਅਤੇ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਆਪਣੇ ਹੀ ਆਗੂ ਦੇ ਕਥਨ ਨੂੰ ਸਵੀਕਾਰ ਕਰਦੀ ਹੈ ਜਾਂ ਇਸ ਦਾ ਖੰਡਨ ਕਰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਕਿਸੇ ਵਿਰੋਧੀ ਪਾਰਟੀ ਵੱਲੋਂ ਲਗਾਇਆ ਗਿਆ ਦੋਸ਼ ਨਹੀਂ ਹੈ, ਸਗੋਂ ਕਾਂਗਰਸ ਨਾਲ ਜੁੜੇ ਰਹੇ ਇੱਕ ਆਗੂ ਦਾ ਜਨਤਕ ਬਿਆਨ ਹੈ। ਲੋਕਤੰਤਰ ਵਿੱਚ ਅਜਿਹੇ ਗੰਭੀਰ ਸਵਾਲਾਂ ਦੇ ਜਵਾਬ ਦੇਣਾ ਰਾਜਨੀਤਿਕ ਪਾਰਟੀਆਂ ਦੀ ਜ਼ਿੰਮੇਵਾਰੀ ਹੈ। ਕਾਂਗਰਸ ਨੂੰ ਸਫ਼ਾਈ ਦੇਣ ਦੀ ਬਜਾਏ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਦੇ ਆਗੂ ਨੇ ਜੋ ਕਿਹਾ ਹੈ, ਉਸ ’ਤੇ ਪਾਰਟੀ ਦਾ ਕੀ ਰੁਖ਼ ਹੈ।

#NayabSinghSaini #CongressMustAnswer #TrilochanSingh #PoliticalAccountability #DemocracyFirst #HaryanaPolitics #PoliticalEthics #PublicStatement #CongressExposed #SainiAttacksCongress #AnswerTheNation #PoliticalTruth #DemocraticValues #HaryanaCM #TruthExposed #PoliticalDebate #SainiVsCongress #DemandAnswers #OppositionQuestions #DemocraticDuty #PoliticalNews #HaryanaUpdates #AccountabilityInPolitics #SainiSpeaks #NationalPolitics #DemocracyInIndia #PoliticalClarity #PublicAnswers #CongressStance #QuestioningCongress #PoliticalIntegrity #HaryanaNews #DebateAndDemocracy #LeadershipSpeaks #PoliticalResponsibility #SainiPresser #CleanPolitics #PoliticalDynamics #AssemblyElections #PublicAccountability #PoliticalStatements #HaryanaGovernance #RuleOfLaw #PoliticalDiscourse #DemocraticRights #StatePolitics #CurrentPolitics #TransparencyInPolitics #NationalIssues #PoliticalUpdate

Views: 8
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ਸਗੋਂ ਕਾਂਗਰਸ ਨਾਲ ਜੁੜੇ ਰਹੇ ਇੱਕ ਆਗੂ ਦਾ ਜਨਤਕ ਬਿਆਨ ਹੈਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਰਫ਼ ਕਿਸੇ ਵਿਰੋਧੀ ਪਾਰਟੀ ਵੱਲੋਂ ਲਗਾਇਆ ਗਿਆ ਦੋਸ਼ ਨਹੀਂ ਹੈ
Previous Post

ਗੈਂਗਸਟਰਾਂ ’ਤੇ ਵਾਰ’ ਦਾ 277ਵਾਂ ਦਿਨ: ਪੰਜਾਬ ਪੁਲਿਸ ਵੱਲੋਂ 527 ਥਾਵਾਂ ’ਤੇ ਛਾਪੇਮਾਰੀ; 223 ਕਾਬੂ*

Next Post

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਦੇ ਪਾਣੀ ਹਥਿਆਉਣ ਲਈ ਵੋਟਾਂ ਮੰਗ ਰਹੀ ਹੈ ਭਾਜਪਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

Next Post
ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਪਹੁੰਚੇ ਗਲੋਬਲ ਮਾਰਕੀਟ ਵਿੱਚ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਐਸ.ਆਈ.ਏ.ਐਲ. ਪੈਰਿਸ 2026’ ਵਿਖੇ ਸੋਹਣਾ ਦੇ ਨਵੇਂ ਉਤਪਾਦ ਕੀਤੇ ਲਾਂਚ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਦੇ ਪਾਣੀ ਹਥਿਆਉਣ ਲਈ ਵੋਟਾਂ ਮੰਗ ਰਹੀ ਹੈ ਭਾਜਪਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800