No Result
View All Result
Sunday, May 31, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਹੌਸਲੇ ਬੁਲੰਦ ਰੱਖਣ ਲਈ ਯੋਗ ਅਤੇ ਸੈਰ ਦਾ ਸਹਾਰਾ ਲਿਆ

admin by admin
November 30, 2023
in BREAKING, COVER STORY, INDIA, National
0
ਹੌਸਲੇ ਬੁਲੰਦ ਰੱਖਣ ਲਈ ਯੋਗ ਅਤੇ ਸੈਰ ਦਾ ਸਹਾਰਾ ਲਿਆ

Chinyalisaur: Rescued workers during a telephonic conversation with Prime Minister Narendra Modi after they were successfully rescued from Uttarakhand's Silkyara tunnel in Uttarkashi district, Wednesday, Nov. 29, 2023. (PTI Photo)(PTI11_29_2023_000004B)

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

‘ਸੁਰੰਗ ’ਚ ਜਦੋਂ ਅਸੀਂ ਫਸੇ ਹੋਏ ਸਾਂ ਤਾਂ ਸੈਰ ਅਤੇ ਯੋਗ ਕਰਕੇ ਸਾਰਿਆਂ ਨੇ ਆਪਣੇ ਹੌਸਲੇ ਬੁਲੰਦ ਰੱਖੇ ਸਨ। ਸਾਨੂੰ ਸਰਕਾਰ ’ਤੇ ਪੂਰਾ ਭਰੋਸਾ ਸੀ ਕਿਉਂਕਿ ਜਦੋਂ ਉਹ ਵਿਦੇਸ਼ ’ਚ ਫਸੇ ਭਾਰਤੀਆਂ ਨੂੰ ਬਚਾ ਸਕਦੀ ਹੈ ਤਾਂ ਫਿਰ ਅਸੀਂ ਤਾਂ ਮੁਲਕ ਅੰਦਰ ਹੀ ਸੀ।’ ਉੱਤਰਕਾਸ਼ੀ ਦੀ ਸਿਲਕਿਆਰਾ ਸੁਰੰਗ ’ਚੋਂ 17 ਦਿਨਾਂ ਬਾਅਦ ਮੰਗਲਵਾਰ ਨੂੰ ਸੁਰੱਖਿਅਤ ਬਾਹਰ ਕੱਢੇ ਗਏ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਫੋਨ ’ਤੇ ਗੱਲਬਾਤ ਕਰਦਿਆਂ ਉਕਤ ਜਾਣਕਾਰੀ ਸਾਂਝੀ ਕੀਤੀ। ਵਰਕਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਮਾਰੇ ਗਏ ਹੰਭਲਿਆਂ ਵਾਸਤੇ ਪ੍ਰਧਾਨ ਮੰਤਰੀ ਮੋਦੀ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਬਚਾਅ ਟੀਮਾਂ ਦੀ ਸ਼ਲਾਘਾ ਕੀਤੀ। ਮੋਦੀ ਨੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਕਈ ਦਿਨਾਂ ਤੋਂ ਸੰਕਟ ’ਚ ਫਸੇ ਰਹਿਣ ਮਗਰੋਂ ਸੁਰੱਖਿਅਤ ਬਾਹਰ ਆਉਣ ’ਤੇ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਇਹ ਮੇਰੇ ਲਈ ਖੁਸ਼ੀ ਦਾ ਸਬੱਬ ਹੈ ਅਤੇ ਇਹ ਮੈਂ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦਾ ਹਾਂ। ਜੇਕਰ ਕੁਝ ਗਲਤ ਵਾਪਰ ਗਿਆ ਹੁੰਦਾ ਤਾਂ ਸਾਡੇ ’ਤੇ ਪਹਾੜ ਟੁੱਟ ਪੈਣਾ ਸੀ। ਪਰਮਾਤਮਾ ਦਾ ਸ਼ੁਕਰ ਹੈ ਕਿ ਤੁਸੀਂ ਸਾਰੇ ਸੁਰੱਖਿਅਤ ਹੋ। 17 ਦਿਨ ਕੋਈ ਥੋੜ੍ਹਾ ਸਮਾਂ ਨਹੀਂ ਹੁੰਦਾ। ਤੁਸੀਂ ਸਾਰਿਆਂ ਨੇ ਹੌਸਲਾ ਦਿਖਾਇਆ ਅਤੇ ਇਕ-ਦੂਜੇ ਨੂੰ ਦਿਲਾਸਾ ਦਿੱਤਾ। ਤੁਹਾਡੇ ਜਜ਼ਬੇ ਨੂੰ ਸਲਾਮ ਹੈ।’’ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਗੱਲਬਾਤ ਦੀ ਵੀਡੀਓ ਮੁਤਾਬਕ ਮੋਦੀ ਨੇ ਕਿਹਾ ਕਿ ਉਹ ਬਚਾਅ ਕਾਰਜਾਂ ਦੀ ਪਲ-ਪਲ ਦੀ ਜਾਣਕਾਰੀ ਲੈ ਰਹੇ ਸਨ ਅਤੇ ਮੁੱਖ ਮੰਤਰੀ ਦੇ ਲਗਾਤਾਰ ਸੰਪਰਕ ’ਚ ਸਨ। ‘ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ ਵੀ ਉਥੇ ਬੈਠੇ ਸਨ। ਪਰ ਸਿਰਫ਼ ਜਾਣਕਾਰੀ ਹਾਸਲ ਕਰ ਲੈਣ ਨਾਲ ਹੀ ਚਿੰਤਾ ਘੱਟ ਨਹੀਂ ਹੋ ਜਾਂਦੀ ਸੀ।’ ਬਿਹਾਰ ਦੇ ਇਕ ਵਰਕਰ ਸਬਾ ਅਹਿਮਦ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਭਾਵੇਂ ਕਈ ਦਿਨਾਂ ਤੋਂ ਸੁਰੰਗ ’ਚ ਫਸੇ ਹੋਏ ਸਨ ਪਰ ਉਨ੍ਹਾਂ ’ਚ ਕੋਈ ਖ਼ੌਫ਼ ਜਾਂ ਘਬਰਾਹਟ ਨਹੀਂ ਸੀ। ਅਹਿਮਦ ਨੇ ਕਿਹਾ,‘‘ਅਸੀਂ ਸਾਰੇ ਭਰਾਵਾਂ ਵਾਂਗ ਇਕੱਠੇ ਸਾਂ। ਅਸੀਂ ਰਾਤ ਦੇ ਖਾਣੇ ਮਗਰੋਂ ਸੁਰੰਗ ਅੰਦਰ ਸੈਰ ਕਰਦੇ ਸੀ। ਮੈਂ ਸਾਰਿਆਂ ਨੂੰ ਸਵੇਰ ਦੀ ਸੈਰ ਅਤੇ ਯੋਗ ਕਰਨ ਲਈ ਆਖਦਾ ਸੀ। ਅਸੀਂ ਉੱਤਰਾਖੰਡ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਵੀ ਕੇ ਸਿੰਘ ਦੇ ਵੀ ਧੰਨਵਾਦੀ ਹਾਂ।’’ ਇਕ ਹੋਰ ਵਰਕਰ ਗੱਬਰ ਸਿੰਘ ਨੇਗੀ ਨੇ ਕਿਹਾ ਕਿ ਜਦੋਂ ਤੁਹਾਡੇ ਵਰਗੇ ਪ੍ਰਧਾਨ ਮੰਤਰੀ ਹੋਣ ਜਿਨ੍ਹਾਂ ਹੋਰ ਮੁਲਕਾਂ ਤੋਂ ਲੋਕਾਂ ਨੂੰ ਬਚਾ ਕੇ ਮੁਲਕ ਲਿਆਂਦਾ ਹੈ ਤਾਂ ਅਸੀਂ ਤਾਂ ਆਪਣੇ ਹੀ ਦੇਸ਼ ’ਚ ਫਸੇ ਹੋਏ ਸੀ। ਇਸ ਲਈ ਸਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਸੀ। ਮੋਦੀ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਗੱਲਬਾਤ ਤੋਂ ਪਹਿਲਾਂ ਵਰਕਰਾਂ ਦਾ ਮੈਡੀਕਲ ਚੈਕਅੱਪ ਹੋਵੇ ਅਤੇ ਡਾਕਟਰਾਂ ਨੇ ਦੱਸਿਆ ਕਿ ਸਾਰੇ ਵਰਕਰ ਤੰਦਰੁਸਤ ਹਨ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਸੁਰੱਖਿਆ ਲਈ 140 ਕਰੋੜ ਭਾਰਤੀ ਚਿੰਤਿਤ ਸਨ। ਮਿਰਜ਼ਾਪੁਰ (ਯੂਪੀ) ਦੇ ਅਖਿਲੇਸ਼ ਕੁਮਾਰ ਨੇ ਮੁੱਖ ਮੰਤਰੀ ਧਾਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਲਗਾਤਾਰ ਵਰਕਰਾਂ ਨਾਲ ਗੱਲਬਾਤ ਕਰਦੇ ਰਹੇ ਸਨ। ਛਪਰਾ (ਬਿਹਾਰ) ਦੇ ਸੋਨੂ ਸਾਹ ਨੇ ਪ੍ਰਧਾਨ ਮੰਤਰੀ ਅਤੇ ਬਚਾਅ ਟੀਮਾਂ ਦਾ ਧੰਨਵਾਦ ਕੀਤਾ। ਗੱਲਬਾਤ ਦੌਰਾਨ ਵਰਕਰਾਂ ਨੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ ਅਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਉਨ੍ਹਾਂ ਦੇ ਨਾਅਰਿਆਂ ਨੂੰ ਸੁਣ ਕੇ ਪ੍ਰੇਰਿਤ ਹੋਵੇਗਾ। 

Post Views: 42
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: [1:35 pm21/11/2023] Press Ki Taquat: PRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALA21/11/2023] Press Ki Taquat: trending newsani news livebig newsbreaking newsdaily hindi newspaper patiala Punjabdaily punjabi newspaper patiala punjabfast newshindi latest newshindi newshindi news todayindia newslatest breaking news Punjablatest india newslatest Indian hindi newslatest newslatest political news Punjablatest punjabi newsnews [1:36 pmnews hindinews in hindinews indianews latestnews livenews todaypress ki takat daily newspaperpress ki taquat daily hindi newspaperpress ki taquat daily punjabi newspaperToday newstop 10 newspaper of Punjabtop news
Previous Post

e-paper 30 November 2023

Next Post

ਅੰਨ ਯੋਜਨਾ ਤਹਿਤ ਗਰੀਬਾਂ ਨੂੰ ਮੁਫ਼ਤ ਅਨਾਜ ਦੀ ਵੰਡ ਪੰਜ ਸਾਲ ਵਧਾਈ

Next Post
ਅੰਨ ਯੋਜਨਾ ਤਹਿਤ ਗਰੀਬਾਂ ਨੂੰ ਮੁਫ਼ਤ ਅਨਾਜ ਦੀ ਵੰਡ ਪੰਜ ਸਾਲ ਵਧਾਈ

ਅੰਨ ਯੋਜਨਾ ਤਹਿਤ ਗਰੀਬਾਂ ਨੂੰ ਮੁਫ਼ਤ ਅਨਾਜ ਦੀ ਵੰਡ ਪੰਜ ਸਾਲ ਵਧਾਈ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800