No Result
View All Result
Tuesday, June 30, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home INDIA

ਪੰਜਾਬ ਵਿੱਚ ਕੱਲ ਤੋਂ ਮੇਨ ਮਾਰਕਿਟ, ਹਜ਼ਾਮਤ ਤੇ ਸ਼ਰਾਬ ਦੀਆਂ ਦੁਕਾਨਾਂ, ਸਪਾਅ ਆਦਿ ਨਿਰਧਾਰਤ ਸੰਚਾਲਨ ਵਿਧੀ ਦੀ ਪਾਲਣਾ ਨਾਲ ਖੁੱਲਣਗੇ

admin by admin
May 31, 2020
in INDIA, PUNJAB
0
लॉकडाउन 5 की तैयारी शुरु: ऐलान किसी भी समय:- शहरों पर फोकस, धार्मिक स्थलों-जिम में छूट ?
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

* ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ 8 ਜੂਨ ਤੋਂ ਹੋਟਲ, ਮਾਲ ਤੇ ਧਾਰਮਿਕ ਸਥਾਨਾਂ ਨੂੰ ਖੋਲਣ ਲਈ ਵਿਸਥਾਰ ਵਿੱਚ ਦਿਸ਼ਾ ਨਿਰਦੇਸ਼ ਬਣਾਉਣ ਲਈ ਕਿਹਾ
* ਰੈਸਟੋਰੈਂਟ ਬੈਠ ਕੇ ਖਾਣ-ਪੀਣ ਦੀ ਸਹੂਲਤ ਨਾਲ 8 ਜੂਨ ਤੋਂ ਖੁੱਲਣਗੇ, ਸੂਬੇ ਅੰਦਰ ਅਤੇ ਅੰਤਰ-ਰਾਜੀ ਆਵਾਜਾਈ ’ਤੇ ਕੋਈ ਬੰਦਿਸ਼ ਨਹੀਂ ਹੋਵੇਗੀ

ਚੰਡੀਗੜ, 31 ਮਈ (ਸ਼ਿਵ ਨਾਰਾਇਣ ਜਾਂਗੜਾ) : ਕੇਂਦਰ ਸਰਕਾਰ ਵੱਲੋਂ ਆਨਲੌਕ 1.0 ਲਈ ਜਾਰੀ ਨਿਰਦੇਸ਼ਾਂ ਦੀ ਦਿਸ਼ਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ 8 ਜੂਨ 2020 ਤੋਂ ਹੋਟਲ, ਪ੍ਰਾਹੁਣਚਾਰੀ ਸੇਵਾਵਾਂ, ਸ਼ਾਪਿੰਗ ਮਾਲ, ਧਾਰਮਿਕ ਸਥਾਨ ਅਤੇ ਬੈਠ ਕੇ ਖਾਣ ਲਈ ਰੈਸਟੋਰੈਂਟ ਖੋਲਣ ਲਈ ਸਪੱਸ਼ਟ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀਜ਼) ਤੇ ਦਿਸ਼ਾ ਨਿਰਦੇਸ਼ ਬਣਾਉਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨਾਂ ਕੱਲ ਤੋਂ ਗੈਰ ਸੀਮਤ ਜ਼ੋਨਾਂ ਵਿੱਚ ਸ਼ਰਾਬ, ਹਜ਼ਾਮਤ, ਬਿੳੂਟੀ ਪਾਰਲਰ, ਸਪਾਅ ਆਦਿ ਦੀਆਂ ਦੁਕਾਨਾਂ ਖੋਲਣ ਦਾ ਐਲਾਨ ਕੀਤਾ ਹੈ।
ਉਨਾਂ ਸਿਹਤ ਤੇ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 1 ਜੂਨ ਤੋਂ 30 ਜੂਨ ਤੱਕ ਦੇ ਲੌਕਡਾੳੂਨ ਦੇ ਸਮੇਂ ਲਈ ਗੈਰ ਸੀਮਤ ਜ਼ੋਨਾਂ ਵਿੱਚ ਗਤੀਵਿਧੀਆਂ ਅਤੇ ਆਉਣ-ਜਾਣ ਦੀ ਇਜ਼ਾਜਤ ਦੇਣ ਲਈ ਵਿਸਥਾਰ ਵਿੱਚ ਨਿਰਧਾਰਤ ਸੰਚਾਲਨ ਵਿਧੀ ਲੈ ਕੇ ਆਉਣ।
ਸੀਮਤ ਜ਼ੋਨਾਂ ਵਿੱਚ ਸਿਰਫ ਜ਼ਰੂਰੀ ਸੇਵਾਵਾਂ ਦੀ ਹੀ ਆਗਿਆ ਦਿੱਤੀ ਜਾਵੇ। ਘੇਰੇ ਉਤੇ ਸਖਤੀ ਨਾਲ ਕੰਟਰੋਲ ਕੀਤਾ ਜਾਵੇ। ਅਜਿਹੇ ਜ਼ੋਨਾਂ ਦੀ ਸ਼ਨਾਖਤ ਜ਼ਿਲਾ ਅਥਾਰਟੀ ਵੱਲੋਂ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਕੀਤੀ ਜਾਵੇਗੀ। ਜ਼ਿਲਾ ਅਥਾਰਟੀ ਵੱਲੋਂ ਸੀਮਤ ਜ਼ੋਨਾਂ ਤੋਂ ਬਾਹਰ ਬਫਰ ਜ਼ੋਨਾਂ ਦੀ ਸ਼ਨਾਖਤ ਕੀਤੀ ਜਾਵੇਗੀ ਜਿੱਥੇ ਜੇ ਬੰਦਿਸ਼ਾਂ ਦੀ ਲੋੜ ਪਈ ਤਾਂ ਲਗਾਈਆਂ ਜਾ ਸਕਣਗੀਆਂ।
ਸਾਰੀ ਗੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ-ਜਾਣ ਦੀਆਂ ਪਾਬੰਦੀਆਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਨੂੰ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਜਾਰੀ ਕਰਨ ਅਤੇ ਇਨਾਂ ਦੀ ਸਖਤੀ ਨਾਲ ਪਾਲਣਾ ਦੇ ਆਦੇਸ਼ ਦਿੱਤੇ ਗਏ ਹਨ।
ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਇਕ ਜੂਨ ਤੋਂ ਮੇਨ ਬਾਜ਼ਾਰ ਵਿੱਚ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲਿਆ ਕਰਨਗੀਆਂ ਅਤੇ ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲੇ ਰਹਿਣਗੇ। ਮੇਨ ਬਾਜ਼ਾਰਾਂ, ਮਾਰਕੀਟ ਕੰਪਲੈਕਸਾਂ ਅਤੇ ਰੇਹੜੀ ਮਾਰਕਿਟਾਂ ਵਿੱਚ ਭੀੜ ਭੜੱਕਾ ਰੋਕਣ ਲਈ ਸਮੇਂ ਤੈਅ ਕਰਨ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਅਖਤਿਆਰ ਵਰਤਣ ਲਈ ਅਧਿਕਾਰਤ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਜਾ ਰਹੀ ਨਿਰਧਾਰਤ ਸੰਚਾਲਨ ਵਿਧੀ ਦੀ ਪਾਲਣਾ ਦੀ ਸ਼ਰਤ ’ਤੇ ਹਜ਼ਾਮਤ ਦੀਆਂ ਦੁਕਾਨਾਂ, ਵਾਲ ਕੱਟਣ ਵਾਲੇ ਸੈਲੂਨ, ਬਿੳੂਟੀ ਪਾਰਲਰ ਅਤੇ ਸਪਾਅ ਭਲਕ ਤੋਂ ਖੋਲਣ ਦੀ ਇਜਾਜ਼ਤ ਹੈ।
ਹਾਲਾਂਕਿ, ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਾਰੇ ਐਸ.ਓ.ਪੀਜ਼. ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਮਾਸਕ ਪਹਿਨਣ ਤੇ ਸਮਾਜਿਕ ਦੂਰੀ ਸਮੇਤ ਸਿਹਤ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਵੇਂ ਕਿ ਸ਼ਹਿਰਾਂ ਅਤੇ ਜ਼ਿਲਿਆਂ ਦਰਮਿਆਨ ਆਉਣ-ਜਾਣ ’ਤੇ ਕੋਈ ਬੰਦਿਸ਼ ਨਹੀਂ ਪਰ ਬੇਲੋੜੇ ਸਫਰ ਤੋਂ ਗੁਰੇਜ਼ ਕੀਤਾ ਜਾਵੇ। ਉਨਾਂ ਨੇ ਸੂਬੇ ਦੇ ਸਿਹਤ ਵਿਭਾਗ ਨੂੰ ਇਸ ਸਬੰਧ ਵਿੱਚ ਵੱਖਰੇ ਤੌਰ ’ਤੇ ਐਸ.ਓ.ਪੀ. ਜਾਰੀ ਕਰਨ ਲਈ ਆਖਿਆ।
ਮੁੱਖ ਮੰਤਰੀ ਦੇ ਹੁਕਮਾਂ ’ਤੇ ਐਤਵਾਰ ਦੀ ਸ਼ਾਮ ਜਾਰੀ ਕੀਤੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਮੁਤਾਬਕ ਗੈਰ-ਜ਼ਰੂਰੀ ਵਸਤਾਂ ਸਮੇਤ ਸਾਰੇ ਉਤਪਾਦਾਂ ਲਈ ਪੰਜਾਬ ਵਿੱਚ ਹੁਣ ਈ-ਕਾਮਰਸ ਦੀ ਇਜਾਜ਼ਤ ਹੈ। ਸਿਹਤ ਵਿਭਾਗ ਦੇ ਐਸ.ਓ.ਪੀਜ਼ ਦੇ ਅਨੁਸਾਰ ਖੇਡ ਕੰਪਲੈਕਸ ਅਤੇ ਸਟੇਡੀਅਮ ਵੀ ਦਰਸ਼ਕਾਂ ਤੋਂ ਬਿਨਾਂ ਖੋਲੇ ਜਾ ਸਕਦੇ ਹਨ।
ਜਿੱਥੋਂ ਤੱਕ ਬੱਸਾਂ ਦੀ ਅੰਤਰ-ਰਾਜੀ ਆਵਾਜਾਈ ਦਾ ਸਵਾਲ ਹੈ, ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਐਸ.ਓ.ਪੀਜ਼ ਦੇ ਮੁਤਾਬਕ ਹੋਰਨਾਂ ਸੂਬਿਆਂ ਦੀ ਸਹਿਮਤੀ ਨਾਲ ਬੱਸਾਂ ਚਲਾਉਣ ਦੀ ਆਗਿਆ ਹੋਵੇਗੀ। ਟਰਾਂਸਪੋਰਟ ਵਿਭਾਗ ਵੱਲੋਂ ਬੱਸਾਂ ਦੀ ਅੰਤਰ-ਰਾਜੀ ਦੀ ਆਵਾਜਾਈ ਲਈ ਐਸ.ਓ.ਪੀ. ਜਾਰੀ ਕੀਤਾ ਜਾਵੇਗਾ। ਇਸੇ ਤਰਾਂ ਜ਼ਰੂਰੀ ਵਸਤਾਂ ਦੀ ਅੰਤਰ-ਰਾਜੀ ਆਵਾਜਾਈ ’ਤੇ ਬੰਦਿਸ਼ ਨਹੀਂ ਹੋਵੇਗੀ।
ਟੈਕਸੀਆਂ, ਕੈਬ, ਸਟੇਜ ਕੈਰੀਅਰ, ਟੈਂਪੂ ਟਰੈਵਲ ਅਤੇ ਕਾਰਾਂ ਵਰਗੇ ਯਾਤਰੂ ਵਾਹਨਾਂ ਦੀ ਅੰਤਰ-ਰਾਜੀ ਅਤੇ ਰਾਜ ਅੰਦਰ ਚਲਾਉਣ ’ਤੇ ਕੋਈ ਬੰਦਿਸ਼ ਨਹੀਂ ਹੈ ਪਰ ‘ਕੋਵਾ’ ਐਪ ਤੋਂ ਖੁਦ ਹੀ ਈ-ਪਾਸ ਬਣਾ ਕੇ ਡਾੳੂਨਲੋਡ ਕਰਨਾ ਹੋਵੇਗਾ। ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਐਸ.ਓ.ਪੀ. ਦੀ ਪਾਲਣਾ ਦੀ ਸ਼ਰਤ ’ਤੇ ਸਾਈਕਲ, ਰਿਕਸ਼ਾ ਅਤੇ ਆਟੋ-ਰਿਕਸ਼ੇ ਚਲਾਉਣ ਦੀ ਇਜਾਜ਼ਤ ਹੋਵੇਗੀ।
ਇਸੇ ਤਰਾਂ ਰੇਲ ਗੱਡੀਆਂ ਦੀ ਅੰਤਰ-ਰਾਜੀ ਆਵਾਜਾਈ ਅਤੇ ਘਰੇਲੂ ਉਡਾਨਾਂ ਲਈ ਅੰਦਰੂਨੀ ਮੁਸਾਫਰਾਂ ਨੂੰ ਸਿਹਤ ਵਿਭਾਗ ਦੇ ਐਸ.ਓ.ਪੀਜ਼. ਦੀ ਪਾਲਣਾ ਕਰਨੀ ਹੋਵੇਗੀ ਅਤੇ ‘ਕੋਵਾ’ ਐਪ ਡਾੳੂਨਲੋਡ ਕਰਨ ਅਤੇ ਖੁਦ ਹੀ ‘ਈ-ਪਾਸ’ ਬਣਾਉਣ ਜਾਂ ਫਿਰ ਰੇਲਵੇ ਸਟੇਸ਼ਨ ’ਤੇ ਆਪਣੀ ਜਾਣਕਾਰੀ ਦੇਣੀ ਹੋਵੇਗੀ। ਮੁਸਾਫਰਾਂ ਨੂੰ 14 ਦਿਨਾਂ ਲਈ ਘਰੇਲੂ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ।
ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਸਾਰੀ ਕਿਸਮ ਦੇ ਉਦਯੋਗ, ਉਸਾਰੀ ਦੀਆਂ ਗਤੀਵਿਧੀਆਂ ਨਾਲ ਨਾਲ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਪਸ਼ੂਆਂ ਦੇ ਇਲਾਜ ਲਈ ਸੇਵਾਵਾਂ ਬਿਨਾਂ ਕਿਸੇ ਬੰਦਸ਼ ਦੇ ਚਲਾਉਣ ਦੀ ਪ੍ਰਵਾਨਗੀ ਹੋਵੇਗੀ। ਇਸ ਤੋਂ ਇਲਾਵਾ ਉਦਯੋਗਾਂ ਅਤੇ ਹੋਰ ਸਥਾਪਤੀਆਂ ਦੇ ਮੁੜ ਕੰਮ ਸ਼ੁਰੂ ਕਰਨ ਲਈ ਕਿਸੇ ਵੱਖਰੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੋਵੇਗੀ।
ਜਿਥੋਂ ਤੱਕ ਦਫਤਰਾਂ ਦਾ ਸਬੰਧ ਹੈ, ਕੇਂਦਰ ਸਰਕਾਰ ਅਤੇ ਨਿੱਜੀ ਦਫਤਰ ਮੁਲਾਜ਼ਮਾਂ ਦੀ ਲੋੜੀਂਦੀ ਸਮਰੱਥਾ ਨਾਲ ਖੁੱਲਣਗੇ ਅਤੇ ਜੇਕਰ ਜ਼ਰੂਰਤ ਹੋਵੇ ਤਾਂ ਛੋਟੀ ਟੀਮ ਨਾਲ ਕੰਮ ਚਲਾਉਣ ਲਈ ਸਮੇਂ ਨੂੰ ਉਸ ਅਨੁਸਾਰ ਨਿਸ਼ਚਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਦੇ ਦਫਤਰਾਂ ਵਿੱਚ ਦਫਤਰ ਦੇ ਮੁੱਖੀ ਵੱਲੋਂ ਉਪਲੱਬਧ ਥਾਂ ਅਨੁਸਾਰ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਵੇਗਾ। ਜੇਕਰ ਥਾਂ ਲੋੜ ਅਨੁਸਾਰ ਉਪਲਬਧ ਨਾ ਹੋਵੇ ਤਾਂ ਮੁਲਾਜ਼ਮਾਂ ਰੋਟੇਸ਼ਨ ਅਨੁਸਾਰ ਦਫਤਰ ਵਿਖੇ ਹਾਜ਼ਰ ਹੋਣਗੇ। ਜ਼ਿਲਾ ਅਧਿਕਾਰੀ ਭੀੜ ਅਤੇ ਜ਼ਿਆਦਾ ਇਕੱਤਰਤਾ ਤੋਂ ਬਚਾਓ ਰੱਖਣ ਲਈ ਦਫਤਰੀ ਸਮੇਂ ਵਿੱਚ ਕਟੌਤੀ ਕੀਤੇ ਬਿਨਾਂ ਮੁਲਾਜ਼ਮਾਂ ਲਈ ਵੰਡਵਾਂ ਸਮਾਂ ਲਾਗੂ ਕਰਨਗੇ। ਸਾਰੇ ਮੁਲਾਜ਼ਮ ਭਾਵੇਂ ਸਰਕਾਰੀ ਦਫਤਰਾਂ ਵਿੱਚ ਹੋਣ ਜਾਂ ਪ੍ਰਵਾਈਵੇਟ ਦਫਤਰਾਂ ਜਾਂ ਹੋਰ ਕੰਮ ਦੀਆਂ ਥਾਵਾਂ ਨਾਲ ਸਬੰਧਤ, ਤੈਅ ਸਮੇਂ (ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ) ਦੌਰਾਨ ਬਿਨਾਂ ਕਿਸੇ ਪਾਸ ਦੇ ਆ ਜਾ ਸਕਣਗ। ਅੰਤਰ-ਰਾਜੀ ਅਤੇ ਜ਼ਿਲਿਆਂ ਦਰਮਿਆਨ ਸਫਰ ਲਈ ਈ-ਪਾਸ ਜ਼ਰੂਰੀ ਹੋਵੇਗਾ।
ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀਆਂ ਗਤੀਵਿਧੀਆਂ ’ਤੇ ਇਸ ਗੇੜ ਦੌਰਾਨ 1 ਜੂਨ ਤੋਂ 30 ਜੂਨ ਤੱਕ ਪਾਬੰਦੀ ਹੋਵੇਗੀ ਉਨਾਂ ਵਿੱਚ ਸਿਨੇਮਾ ਹਾਲ, ਜ਼ਿਮਨੇਜ਼ੀਅਮ, ਸਵਿੰਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅੰਸੈਬਲੀ ਹਾਲ ਅਤੇ ਅਜਿਹੀਆਂ ਹੋਰ ਥਾਵਾਂ ਸ਼ਾਮਲ ਹਨ।
ਸਮਾਜਿਕ/ਰਾਜਨੀਤਕ/ਖੇਡਾਂ/ਮਨੋਰੰਜਨ/ਅਕਾਦਮਿਕ/ਸਭਿਆਚਾਰਕ/ਧਾਰਮਿਕ ਸਮਾਗਮਾਂ ਅਤੇ ਹੋਰ ਇਕੱਠ ਕਰਨ ਦੀ ਆਗਿਆ ਨਹੀਂ ਹੈ। ਇਸ ਤੋਂ ਇਲਾਵਾ ਜਨਤਕ ਥਾਵਾਂ ’ਤੇ ਥੁੱਕਣ, ਸ਼ਰਾਬ ਪੀਣ, ਪਾਨ, ਤੰਬਾਕੂ ਆਦਿ ਦੀ ਪੂਰਨ ਪਾਬੰਦੀ ਹੋਵੇਗੀ ਭਾਵੇਂ ਇਨਾਂ ਦੀ ਵਿਕਰੀ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ।

Post Views: 44
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: BARBER & LIQUORSHOPSPUNJAB TO OPEN MAIN MARKETSSPAS ETC FROM TOMORROW
Previous Post

ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਤੰਬਾਕੂ ਵਿਰੋਧੀ” ਦਿਵਸ

Next Post

ਪੰਜਾਬ ਪੁਲਿਸ ਵੱਲੋਂ ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫ਼ਾਸ਼, ਲੁਧਿਆਣਾ ਤੋਂ ਨਿੱਜੀ ਫਰਮ ਦਾ ਮਾਲਕ ਕਾਬੂ, ਸਟੋਰ ਸੀਲ

Next Post
ਪੰਜਾਬ ਪੁਲਿਸ ਵੱਲੋਂ ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫ਼ਾਸ਼, ਲੁਧਿਆਣਾ ਤੋਂ ਨਿੱਜੀ ਫਰਮ ਦਾ ਮਾਲਕ ਕਾਬੂ, ਸਟੋਰ ਸੀਲ

ਪੰਜਾਬ ਪੁਲਿਸ ਵੱਲੋਂ ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫ਼ਾਸ਼, ਲੁਧਿਆਣਾ ਤੋਂ ਨਿੱਜੀ ਫਰਮ ਦਾ ਮਾਲਕ ਕਾਬੂ, ਸਟੋਰ ਸੀਲ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800