No Result
View All Result
Saturday, May 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪੰਜਾਬ ਪੁਲਿਸ ਦੀ ਏ.ਐਨ.ਟੀ.ਐਫ. ਨੂੰ ਨਸ਼ਾਖੋਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਮਿਲੀ ਅਤਿ-ਆਧੁਨਿਕ ਸਪੋਰਟ ਸਰਵਿਸਿਜ਼ ਯੂਨਿਟ

admin by admin
November 14, 2024
in BREAKING, CHANDIGARH, COVER STORY, INDIA, National, POLITICS, PUNJAB
0
ਪੰਜਾਬ ਪੁਲਿਸ ਦੀ ਏ.ਐਨ.ਟੀ.ਐਫ. ਨੂੰ ਨਸ਼ਾਖੋਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਮਿਲੀ ਅਤਿ-ਆਧੁਨਿਕ ਸਪੋਰਟ ਸਰਵਿਸਿਜ਼ ਯੂਨਿਟ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 14 ਨਵੰਬਰ:

ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਦੀ ਸੰਚਾਲਨ ਸਮਰੱਥਾ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ  ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਏ.ਐਨ.ਟੀ.ਐਫ. ਦੇ ਹੈੱਡਕੁਆਰਟਰ ਵਿਖੇ ਨਵੀਂ ਸਥਾਪਤ ਕੀਤੀ ਗਈ ਏ.ਐਨ.ਟੀ.ਐਫ. ਦੀ ਅਤਿ-ਆਧੁਨਿਕ ਸਪੋਰਟ ਸਰਵਿਸਿਜ਼ ਯੂਨਿਟ (ਐਸ.ਐਸ.ਯੂ.) ਦਾ ਉਦਘਾਟਨ ਕੀਤਾ।

ਇਸ ਮੌਕੇ ਡੀਜੀਪੀ ਪੰਜਾਬ ਦੇ ਨਾਲ ਵਿਸ਼ੇਸ਼ ਡੀਜੀਪੀ ਏਐਨਟੀਐਫ ਕੁਲਦੀਪ ਸਿੰਘ, ਵਿਸ਼ੇਸ਼ ਡੀਜੀਪੀ ਅੰਦਰੂਨੀ ਸੁਰੱਖਿਆ ਆਰਐਨ ਢੋਕੇ, ਏਡੀਜੀਪੀ ਏਐਨਟੀਐਫ ਨੀਲਭ ਕਿਸ਼ੋਰ ਅਤੇ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪ੍ਰਮੋਦ ਬਾਨ ਵੀ ਮੌਜੂਦ ਸਨ।

ਡੀਜੀਪੀ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਪਾ ਕੇ ਜਾਣਕਾਰੀ ਦਿੱਤੀ ਕਿ ਆਧੁਨਿਕ ਤਕਨਾਲੋਜੀ ਅਤੇ ਉੱਨਤ ਖੁਫ਼ੀਆ ਸਮਰੱਥਾਵਾਂ ਨਾਲ ਲੈਸ #ਏਐਨਟੀਐਫ ਹੁਣ #ਪੰਜਾਬ ਦੇ ਭਵਿੱਖ ਨੂੰ ਨਸ਼ੀਲੇ ਪਦਾਰਥਾਂ ਦੀ ਪਕੜ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਵਿਸ਼ੇਸ਼ ਯੂਨਿਟ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਡੇਟਾ, ਸੰਚਾਰ, ਵਿੱਤੀ ਲੈਣ-ਦੇਣ ਅਤੇ ਨਸ਼ਾ ਤਸਕਰੀ ਦੀਆਂ ਪ੍ਰੋਫਾਈਲਾਂ ਦੇ ਵਿਸ਼ਲੇਸ਼ਣ ਦਾ ਕੰਮ ਕਰਦਿਆਂ ਸਟੀਕ ਅਤੇ ਪ੍ਰਭਾਵਸ਼ਾਲੀ ਜਾਣਕਾਰੀ ਨਾਲ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਦਾ ਮੁਕਾਬਲਾ ਕਰਨ ਲਈ ਏਐਨਟੀਐਫ ਦੀ ਸਮਰੱਥਾ ਨੂੰ ਵਧੇਰੇ ਮਜ਼ਬੂਤੀ ਦੇਵੇਗੀ।

ਇਹ ਸਹੂਲਤ ਡੀਜੀਪੀ ਪੰਜਾਬ ਵੱਲੋਂ 11 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਏਐਨਟੀਐਫ ਦੀ ਇੰਟੈਲੀਜੈਂਸ ਐਂਡ ਟੈਕਨੀਕਲ ਯੂਨਿਟ (ਐਸਆਈਟੀਯੂ),ਜੋ ਨਸ਼ਿਆਂ ਨਾਲ ਸਬੰਧਤ ਡੇਟਾ, ਸੰਚਾਰ, ਸੋਸ਼ਲ ਮੀਡੀਆ ਦੇ ਰੁਝੇਵਿਆਂ, ਵਿੱਤੀ ਲੈਣ-ਦੇਣ, ਅਤੇ ਨਸ਼ਾ ਤਸਕਰਾਂ ਦੀ ਵਿਸਤ੍ਰਿਤ ਪ੍ਰੋਫਾਈਲਿੰਗ ਦੇ ਬਾਰੀਕੀ ਨਾਲ ਵਿਸ਼ਲੇਸ਼ਣ ਲਈ ਤਿਆਰ ਕੀਤੇ ਗਏ ਆਧੁਨਿਕ ਸਾਫਟਵੇਅਰ ਸਿਸਟਮਾਂ ਨਾਲ ਲੈਸ ਹੈ, ਦੇ ਉਦਘਾਟਨ ਤੋਂ ਕੁਝ ਮਹੀਨਿਆਂ ਬਾਅਦ ਸਥਾਪਤ ਕੀਤੀ ਗਈ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ 1.28 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੀ ਗਈ ਸਪੋਰਟ ਸਰਵਿਸਿਜ਼ ਯੂਨਿਟ ਵਿੱਚ ਅਤਿ-ਆਧੁਨਿਕ ਸਹੂਲਤਾਂ ਹਨ, ਜਿਸ ਵਿੱਚ ਅਪਗ੍ਰੇਡਿਡ ਦਫ਼ਤਰੀ ਥਾਂ ਅਤੇ ਆਧੁਨਿਕ ਬੁਨਿਆਦੀ ਢਾਂਚਾ ਸ਼ਾਮਲ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਯੂਨਿਟ ਏ.ਐਨ.ਟੀ.ਐਫ.  ਦੀ ਸੰਚਾਲਨ ਕੁਸ਼ਲਤਾ ਦਾ ਸਮਰਥਨ ਕਰਨ ਅਤੇ ਰਾਜ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਮੱਸਿਆ ਨਾਲ ਨਜਿੱਠਣ ਵਾਸਤੇ ਇਸ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਲਈ ਸਥਾਪਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਏ.ਐਨ.ਟੀ.ਐਫ ਦੀ ਸਮਰੱਥਾ ਨੂੰ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸਾਲ ਅਪ੍ਰੈਲ ਵਿੱਚ 14.6 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਸੀ, ਜਿਸ ਵਿੱਚੋਂ ਕਰੀਬ 11 ਕਰੋੜ ਰੁਪਏ ਏ.ਐਨ.ਟੀ.ਐਫ ਦੇ ਤਕਨੀਕੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਰੱਖੇ ਗਏ ਸਨ, ਜਦਕਿ 3 ਕਰੋੜ ਰੁਪਏ ਇਸਦੇ ਭੌਤਿਕ ਢਾਂਚੇ ਦੀ ਮਜ਼ਬੂਤੀ ਲਈ ਸਨ।

Post Views: 23
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: amit shah anti-narcotics task forceanti narcotic task forceanti narcotics forceanti narcotics task forceanti narcotics task force heads of statesanti-narcotics task force appanti-narcotics task force in punjabcounterdrug task forcenational conference of anti narcotics task forcenew anti narcotics task forcepunjab forms anti narcotics task forcetask force
Previous Post

More PIX ਪਿੰਡ ਕਛਵਾ ‘ਚ ਜਨ ਸੁਵਿਧਾ ਕੈਂਪ ਮੌਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ

Next Post

ਪੀਲ ਪੁਲਿਸ ਨੇ ਬਰੈਂਪਟਨ ਮੰਦਰ ਦੀ ਘਟਨਾ ਵਿੱਚ ਸ਼ਾਮਲ ਕੈਨੇਡੀਅਨ ਅਧਿਕਾਰੀ ਨੂੰ ਬਰੀ ਕਰ ਦਿੱਤਾ ਹੈ।

Next Post
ਪੀਲ ਪੁਲਿਸ ਨੇ ਬਰੈਂਪਟਨ ਮੰਦਰ ਦੀ ਘਟਨਾ ਵਿੱਚ ਸ਼ਾਮਲ ਕੈਨੇਡੀਅਨ ਅਧਿਕਾਰੀ ਨੂੰ ਬਰੀ ਕਰ ਦਿੱਤਾ ਹੈ।

ਪੀਲ ਪੁਲਿਸ ਨੇ ਬਰੈਂਪਟਨ ਮੰਦਰ ਦੀ ਘਟਨਾ ਵਿੱਚ ਸ਼ਾਮਲ ਕੈਨੇਡੀਅਨ ਅਧਿਕਾਰੀ ਨੂੰ ਬਰੀ ਕਰ ਦਿੱਤਾ ਹੈ।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800