No Result
View All Result
Thursday, July 30, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪੰਜਾਬ ਸਿੱਖਿਆ ਕ੍ਰਾਂਤੀ: ਰਿਕਾਰਡ NEET, JEE ਨਤੀਜਿਆਂ ਲਈ ਭਗਵੰਤ ਮਾਨ ਸਰਕਾਰ ਨੇ 300 ਤੋਂ ਵੱਧ ਪ੍ਰਿੰਸੀਪਲਾਂ ਦਾ ਕੀਤਾ ਸਨਮਾਨ

admin by admin
July 30, 2026
in BREAKING, CAREER, CHANDIGARH, COVER STORY, INDIA, National, POLITICS, PUNJAB, Viral, WORLD
0
ਪੰਜਾਬ ਸਿੱਖਿਆ ਕ੍ਰਾਂਤੀ: ਰਿਕਾਰਡ NEET, JEE ਨਤੀਜਿਆਂ ਲਈ ਭਗਵੰਤ ਮਾਨ ਸਰਕਾਰ ਨੇ 300 ਤੋਂ ਵੱਧ ਪ੍ਰਿੰਸੀਪਲਾਂ ਦਾ ਕੀਤਾ ਸਨਮਾਨ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

• ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਸਕੂਲ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਦੀ ਨਵੀਂ ਕਹਾਣੀ ਲਿਖ ਰਹੇ ਹਨ: ਹਰਜੋਤ ਸਿੰਘ ਬੈਂਸ • ਸਰਕਾਰੀ ਸਕੂਲਾਂ ਦੇ 361 ਵਿਦਿਆਰਥੀਆਂ ਨੇ JEE (Main), 64 ਨੇ JEE (Advanced) ਅਤੇ 882 ਨੇ NEET-UG 2026 ਪਾਸ ਕੀਤੀ: ਹਰਜੋਤ ਸਿੰਘ ਬੈਂਸ • ਸਭ ਕੁਝ ਪ੍ਰਿੰਸੀਪਲ ‘ਤੇ ਨਿਰਭਰ ਕਰਦਾ ਹੈ; ਇੱਕ ਚੰਗਾ ਪ੍ਰਿੰਸੀਪਲ ਸਕੂਲ ਨੂੰ ਵਿੱਦਿਆ ਦਾ ਮੰਦਰ ਬਣਾ ਸਕਦਾ ਹੈ: ਹਰਜੋਤ ਸਿੰਘ ਬੈਂਸ • ਪੰਜਾਬ ਸਿੱਖਿਆ ਕ੍ਰਾਂਤੀ ਨੇ ਸਰਕਾਰੀ ਸਕੂਲਾਂ ਨੂੰ IITs, NITs ਅਤੇ ਮੈਡੀਕਲ ਕਾਲਜਾਂ ਦੇ ਰਾਹ ਬਣਾ ਦਿੱਤਾ ਹੈ: ਮਨੀਸ਼ ਸਿਸੋਦੀਆ • ਅਧਿਆਪਕ ਹੀ ਪੰਜਾਬ ਸਿੱਖਿਆ ਕ੍ਰਾਂਤੀ ਅਤੇ ਸੂਬੇ ਦੇ ਵਿੱਦਿਅਕ ਬਦਲਾਅ ਦੇ ਅਸਲ ਨਿਰਮਾਤਾ ਹਨ: ਮਨੀਸ਼ ਸਿਸੋਦੀਆ

ਚੰਡੀਗੜ੍ਹ; 30 ਜੁਲਾਈ:

ਸਰਕਾਰੀ ਸਕੂਲਾਂ ਵਿੱਚ ਸ਼ਾਨਦਾਰ ਮਾਰਗਦਰਸ਼ਨ ਅਤੇ ਵਿੱਦਿਅਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ, ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਪ ਪੰਜਾਬ ਦੇ ਪ੍ਰਭਾਰੀ ਮਨੀਸ਼ ਸਿਸੋਦੀਆ ਨਾਲ ਮਿਲ ਕੇ ‘ਪੰਜਾਬ ਅਕਾਦਮਿਕ ਕੋਚਿੰਗ ਫਾਰ ਐਕਸੀਲੈਂਸ’ (PACE) ਪਹਿਲਕਦਮੀ ਤਹਿਤ JEE (Main), JEE (Advanced) ਅਤੇ NEET-UG 2026 ਪ੍ਰੀਖਿਆਵਾਂ ਵਿੱਚ ਸਫਲਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ 300 ਤੋਂ ਵੱਧ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਸਨਮਾਨ ਕੀਤਾ।

ਐਸ.ਏ.ਐਸ. ਨਗਰ ਦੇ ਮੋਹਾਲੀ ਕਲੱਬ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਪੰਜਾਬ ਦੇ ਸਰਕਾਰੀ ਸਕੂਲਾਂ ਨੇ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਦਾ ਇੱਕ ਹੋਰ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। 361 ਵਿਦਿਆਰਥੀਆਂ ਨੇ JEE (Main) 2026 ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ ਪਿਛਲੇ ਸਾਲ ਨਾਲੋਂ 35.2% ਵੱਧ ਹੈ, ਜਦੋਂ ਕਿ 64 ਵਿਦਿਆਰਥੀਆਂ ਨੇ JEE (Advanced) ਪਾਸ ਕੀਤੀ ਹੈ, ਜੋ ਕਿ ਸਾਲ-ਦਰ-ਸਾਲ 45.5% ਦਾ ਵਾਧਾ ਦਰਸਾਉਂਦੀ ਹੈ।”

ਸਿੱਖਿਆ ਮੰਤਰੀ ਨੇ ਅੱਗੇ ਦੱਸਿਆ, “ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ NEET-UG 2026 ਵਿੱਚ ਸਫਲਤਾ ਹਾਸਲ ਕੀਤੀ ਹੈ, ਜਦਕਿ 2025 ਵਿੱਚ ਇਹ ਗਿਣਤੀ 847 ਅਤੇ 2024 ਵਿੱਚ 437 ਸੀ। ਇਹ ਮਹਿਜ਼ ਦੋ ਸਾਲਾਂ ਵਿੱਚ 100% ਤੋਂ ਵੱਧ ਦਾ ਵਾਧਾ ਹੈ। ਇਹ ਪ੍ਰਾਪਤੀਆਂ ਪੰਜਾਬ ਸਿੱਖਿਆ ਕ੍ਰਾਂਤੀ ਦੇ ਲਗਾਤਾਰ ਪੈ ਰਹੇ ਪ੍ਰਭਾਵ ਅਤੇ ਸਰਕਾਰੀ ਸਕੂਲਾਂ ਵਿੱਚ ਵਿੱਦਿਅਕ ਸਹਾਇਤਾ ਦੇ ਮਜ਼ਬੂਤ ਹੋਣ ਨੂੰ ਦਰਸਾਉਂਦੀਆਂ ਹਨ।”

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ 10 ਵਿਦਿਆਰਥੀਆਂ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IITs), 36 ਵਿਦਿਆਰਥੀਆਂ ਨੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (NITs) ਅਤੇ 90 ਤੋਂ ਵੱਧ ਵਿਦਿਆਰਥੀਆਂ ਨੇ ਦੇਸ਼ ਭਰ ਦੇ ਸਰਕਾਰੀ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲਾ ਪ੍ਰਾਪਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ, “ਇਹ ਅੰਕੜੇ ਸਾਬਤ ਕਰਦੇ ਹਨ ਕਿ ਪੰਜਾਬ ਦੇ ਸਰਕਾਰੀ ਸਕੂਲ ਹੁਣ ਅਜਿਹੇ ਵਿਦਿਆਰਥੀ ਤਿਆਰ ਕਰ ਰਹੇ ਹਨ ਜੋ ਦੇਸ਼ ਦੇ ਚੋਟੀ ਦੇ ਅਦਾਰਿਆਂ ਵਿੱਚ ਦਾਖਲਾ ਲੈਣ ਦੇ ਸਮਰੱਥ ਹਨ।”

ਸਿੱਖਿਆ ਮੰਤਰੀ ਨੇ ਦਾਅਵਾ ਕੀਤਾ, “ਅੱਜ ਪੂਰੇ ਦੇਸ਼ ਵਿੱਚ ਪੰਜਾਬ ਦੇ ਸਿੱਖਿਆ ਮਾਡਲ ਦੀ ਚਰਚਾ ਹੋ ਰਹੀ ਹੈ। ਇਹ ਸਾਡੇ ਅਧਿਆਪਕਾਂ ਦੀ ਸਖ਼ਤ ਮਿਹਨਤ, ਲਗਨ ਅਤੇ ਵਚਨਬੱਧਤਾ ਦਾ ਨਤੀਜਾ ਹੈ। 2022 ਵਿੱਚ ਸਰਕਾਰੀ ਸਕੂਲਾਂ ਦੇ 80 ਤੋਂ ਵੀ ਘੱਟ ਵਿਦਿਆਰਥੀ ਇਹ ਪ੍ਰੀਖਿਆਵਾਂ ਪਾਸ ਕਰਦੇ ਸਨ। ਅੱਜ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ 882 ਵਿਦਿਆਰਥੀਆਂ ਨੇ NEET ਪਾਸ ਕੀਤਾ ਹੈ।”

ਸਕੂਲ ਮੁਖੀਆਂ ਦੀ ਅਹਿਮ ਭੂਮਿਕਾ ‘ਤੇ ਚਾਨਣਾ ਪਾਉਂਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ, “ਪਿਛਲੇ ਚਾਰ ਸਾਲਾਂ ਤੋਂ ਮੇਰਾ ਇਹੋ ਮੰਨਣਾ ਹੈ ਕਿ ਸਭ ਕੁਝ ਪ੍ਰਿੰਸੀਪਲ ‘ਤੇ ਨਿਰਭਰ ਕਰਦਾ ਹੈ। ਇੱਕ ਚੰਗਾ ਪ੍ਰਿੰਸੀਪਲ ਇੱਕ ਖਸਤਾਹਾਲ ਇਮਾਰਤ ਨੂੰ ਵੀ ਵਿੱਦਿਆ ਦਾ ਮੰਦਰ ਬਣਾ ਸਕਦਾ ਹੈ। ਪਰ ਪੜ੍ਹਾਉਣ ਦੇ ਜਜ਼ਬੇ ਤੋਂ ਬਿਨਾਂ, ਵਧੀਆ ਤੋਂ ਵਧੀਆ ਨੀਤੀਆਂ ਵੀ ਫੇਲ੍ਹ ਹੋ ਜਾਣਗੀਆਂ ਅਤੇ ਉਹ ਸਕੂਲ ਖੰਡਰ ਬਣ ਕੇ ਰਹਿ ਜਾਵੇਗਾ।”

ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਨੇ ਜੂਨ 2026 ਵਿੱਚ ਅੰਮ੍ਰਿਤਸਰ, ਬਠਿੰਡਾ, ਜਲੰਧਰ ਅਤੇ ਮੋਹਾਲੀ ਵਿਖੇ ਚਾਰ ਵੱਡੇ ਰਿਹਾਇਸ਼ੀ ਕੋਚਿੰਗ ਕੈਂਪ ਲਗਾਏ, ਜਿਨ੍ਹਾਂ ਵਿੱਚ ਗੰਭੀਰ ਪੜ੍ਹਾਈ, ਸ਼ੰਕਾ ਨਿਵਾਰਨ, ਮੌਕ ਟੈਸਟ ਅਤੇ JEE ਤੇ NEET ਦੀ ਤਿਆਰੀ ਰਾਹੀਂ 3,000 ਵਿਦਿਆਰਥੀਆਂ ਨੂੰ ਲਾਭ ਪਹੁੰਚਾਇਆ ਗਿਆ।

ਪ੍ਰਿੰਸੀਪਲਾਂ ਨੂੰ ਵਧਾਈ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ, “ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਅਤੇ ਸਕੂਲ ਦਾ ਸਮੁੱਚਾ ਸਟਾਫ਼ ਇਸੇ ਜਜ਼ਬੇ, ਲਗਨ ਅਤੇ ਵਚਨਬੱਧਤਾ ਨਾਲ ਪੰਜਾਬ ਸਿੱਖਿਆ ਕ੍ਰਾਂਤੀ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੋਗੇ ਅਤੇ ਪੰਜਾਬ ਦਾ ਨਾਂ ਰੋਸ਼ਨ ਕਰੋਗੇ।”

ਇਕੱਠ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਪ ਪੰਜਾਬ ਦੇ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ, “ਸਿਰਫ਼ ਇਮਾਰਤ ਨਾਲ ਸਕੂਲ ਨਹੀਂ ਬਣਦਾ। ਸਰਕਾਰ ਇਮਾਰਤਾਂ ਬਣਾ ਸਕਦੀ ਹੈ, ਪਰ ਅਧਿਆਪਕ ਹੀ ਇਸ ਨੂੰ ਵਿੱਦਿਆ ਅਤੇ ਉਮੀਦਾਂ ਦਾ ਕੇਂਦਰ ਬਣਾਉਂਦੇ ਹਨ।”

ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਦਾ ਮੁੱਖ ਮਕਸਦ ਸਰਕਾਰੀ ਸਕੂਲਾਂ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤਿਆਰ ਕਰਨ ਦੇ ਨਾਲ-ਨਾਲ ਮਾਹਿਰ ਕੋਚਿੰਗ, ਯੋਜਨਾਬੱਧ ਮਾਰਗਦਰਸ਼ਨ, ਲਗਾਤਾਰ ਮੂਲਅੰਕਣ ਅਤੇ ਰਿਹਾਇਸ਼ੀ ਪ੍ਰੋਗਰਾਮਾਂ ਰਾਹੀਂ ਵਿੱਦਿਅਕ ਸਹਾਇਤਾ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ JEE, NEET ਅਤੇ ਹੋਰ રાਸ਼ਟਰੀ ਪ੍ਰੀਖਿਆਵਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰ ਸਕਣ।

ਮਨੀਸ਼ ਸਿਸੋਦੀਆ ਨੇ ਕਿਹਾ, “ਲੱਖਾਂ ਵਿਦਿਆਰਥੀਆਂ ਲਈ ਹੁਣ ਸਰਕਾਰੀ ਸਕੂਲ ਕੋਈ ਸਮਝੌਤਾ ਨਹੀਂ ਰਿਹਾ। ਇਹ ਹੁਣ IITs, NITs, ਮੈਡੀਕਲ ਕਾਲਜਾਂ ਅਤੇ ਚੰਗੇ ਭਵਿੱਖ ਦਾ ਰਾਹ ਬਣ ਚੁੱਕਾ ਹੈ।”

ਇਸ ਸਮਾਗਮ ਵਿੱਚ PDC ਮੈਂਬਰ ਅਨੁਰਾਗ ਕੁੰਡੂ, ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਐਸ.ਐਸ. ਬਲ ਅਤੇ ਸਕੂਲ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

#PunjabSikhyaKranti #SikhyaKranti #PunjabEducationRevolution #PACEInitiative #BhagwantMann #HarjotSinghBains #ManishSisodia #PunjabGovt #AAPPunjab #NEET2026#JEE2026 #JEEMain2026 #JEEAdvanced2026 #SchoolOfEminence #GovtSchoolsRock#PadhtaPunjab

Post Views: 1
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: @Bhagwant MannAAP Punjab Govt EducationGovt Schools NEET JEE ResultsHarjot Singh BainsIIT NIT Admissions PunjabJEE Advanced 2026 SuccessJEE Main 2026 Qualifiedmanish sisodiaMohali Club EventNEET UG 2026 ResultsPACE Coaching SchemePublic Education Milestone PunjabPunjab Academic Coaching ExcellencePunjab Education ReformsPunjab Govt School TransformationPunjab Sikhya KrantiQuality Education Govt SchoolsResidential Coaching Camps PunjabSAS Nagar Felicitation CeremonySchool Principals Felicitation
Previous Post

ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800