ਚੰਡੀਗੜ੍ਹ, 24-04-2023(ਪ੍ਰੈਸ ਕੀ ਤਾਕਤ)– ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਅੱਜ ਕੌਮੀ ਡੇਅਰੀ ਖੋਜ ਸੰਸਥਾਨ, ਕਰਨਾਲ ਦੇ 19ਵੇਂ ਕਨਵੋਕੇਸ਼ਨ ਸਮਾਰੋਹ ਵਿਚ 544 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਵਿਦਿਆਰਥੀਆਂ ਨੁੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਤੁਸੀ ਸਾਰੇ ਆਪਣੇ ਜੀਵਨ ਦੇ ਨਵੇਂ ਸਫਰ ਦੇ ਵੱਧ ਵੱਧ ਰਹੇ ਹਨ, ਇਸ ਲਈ ਤੁਸੀਂ ਸਦਾ ਨਵਾਂ ਸਿੱਖਣ ਲਈ ਯਤਨਸ਼ੀਲ ਰਹੋ ਅਤੇ ਜਨ ਭਲਾਈ ਲਈ ਕੰਮ ਕਰੋ।
ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਤੁਸੀ ਰਾਸ਼ਟਰ ਦੀ ਪ੍ਰਗਤੀ ਵਿਚ ਆਪਣਾ ਮਹਤੱਵਪੂਰਨ ਯੋਗਦਾਨ ਦੇਣ ਅਤੇ ਡੇਅਰੀ ਉਦਯੋਗ ਵਿਚ ਰੁਜਗਾਰ ਪ੍ਰਾਪਤ ਕਰਨ ਦੇ ਨਾਲ-ਨਾਂਲ ਉਦਮੀ ਜਰੂਰ ਬਣਨ। ਇਸ ਖੇਤਰ ਵਿਚ ਵਿਕਾਸ ਦੀ ਅਸੀਮ ਸੰਭਾਵਨਾਵਾਂ ਹਨ ਅਤੇ ਤੁਹਾਨੂੰ ਇੰਨ੍ਹਾਂ ਸੰਭਾਵਨਾਵਾਂ ਦਾ ਲਾਭ ਚੁਕਣਾ ਚਾਹੀਦਾ ਹੈ।

