No Result
View All Result
Wednesday, October 15, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕੱਲ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਇਕਲ ਸਮੇਤ ਡਰੇਨ ਨਾਲੇ ‘ਚ ਡਿੱਗੇ ਦੋ ਨੌਜਵਾਨਾਂ ‘ਚੋਂ ਇੱਕ ਦੀ ਮੌਤ

admin by admin
January 31, 2023
in BREAKING, COVER STORY, National, PUNJAB
0
ਕੱਲ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਇਕਲ ਸਮੇਤ ਡਰੇਨ ਨਾਲੇ ‘ਚ ਡਿੱਗੇ ਦੋ ਨੌਜਵਾਨਾਂ ‘ਚੋਂ ਇੱਕ ਦੀ ਮੌਤ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਮਾਲੇਰਕੋਟਲਾ, 30 ਜਨਵਰੀ (ਬਲਜੀਤਸਿੰਘਹੁਸੈਨਪੁਰਾ,ਇਮਰਾਨਖਾਨ) :- ਲੰਘੀ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਸਥਾਨਕ ਆਦਮਪਾਲ ਰੋਡ ‘ਤੇ ਸਥਿਤ ਤਾਰਾ ਕਾਨਵੈਂਟ ਸਕੂਲ ਦੇ ਪਿੱਛੇ ਲੰਘਦੇ ਗੰਦੇ ਪਾਣੀ ਦੇ ਡਰੇਨ ਨਾਲੇ ‘ਚ ਮੋਟਰਸਾਇਕਲ ਸਮੇਤ ਡਿੱਗੇ ਦੋ ਨੌਜਵਾਨਾਂ ‘ਚੋਂ ਇੱਕ ਨੌਜਵਾਨ ਜਤਿੰਦਰ ਸਿੰਘ ਨੂੰ ਜਿਥੇ ਨੇੜੇ ਹੀ ਸਥਿਤ ਸੀਵਰੇਜ਼ ਡਿਸਪੋਜ਼ਲ ਵਿਖੇ ਤਾਇਨਾਤ ਮੁਲਾਜ਼ਮਾਂ ਨੇ ਮੋਟਰਸਾਇਕਲ ਸਮੇਤ ਦੇਰ ਸ਼ਾਮ ਬਾਹਰ ਕੱਢ ਲਿਆ ਸੀ ਉਥੇ ਦੂਜੇ ਕਰੀਬ 27 ਸਾਲਾ ਨੌਜਵਾਨ ਮੁਹੰਮਦ ਸ਼ਮੀਮ ਪੁੱਤਰ ਮੁਹੰਮਦ ਸਲੀਮ ਵਾਸੀ ਬਾਲੋ ਬਸਤੀ ਅੰਦਰੂਨ ਕੇਲੋਂ ਗੇਟ ਦੀ ਮੌਤ ਹੋ ਗਈ ਹੈ।ਜਿਸਦੀ ਲਾਸ਼ ਨੂੰ 18 ਘੰਟਿਆਂ ਬਾਅਦ ਅੱਜ ਦੁਪਹਿਰੇ 12 ਵਜੇ ਦੇ ਕਰੀਬ ਭਾਰੀ ਜੱਦੋ-ਜਹਿਦ ਉਪਰੰਤ ਸੀਵਰੇਜ਼ ਡਿਸਪੋਜ਼ਲ ਦੇ ਪਾਇਪ ‘ਚੋਂ ਬਾਹਰ ਕੱਢਿਆ ਗਿਆ।
                         ਮੌਕੇ ‘ਤੇ ਮੌਜੂਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਸ਼ਾਸਤਰੀ ਨਗਰ ਦਾ ਵਸਨੀਕ ਨੌਜਵਾਨ ਜਤਿੰਦਰ ਸਿੰਘ ਪੁੱਤਰ ਰਾਮ ਅਵਤਾਰ ਲੰਘੀ ਸ਼ਾਮ ਪੰਜ ਵਜੇ ਦੇ ਕਰੀਬ ਸਥਾਨਕ ਲੋਹਾ ਬਜ਼ਾਰ ਵਿਖੇ ਲਗਦੀ ਸੰਡੇ ਮਾਰਕੀਟ ‘ਚੋਂ ਉਨ੍ਹਾਂ ਦੇ ਮ੍ਰਿਤਕ ਲੜਕੇ ਸ਼ਮੀਮ ਨੂੰ ਕਿਸੇ ਕੰਮ ਜਾਣ ਲਈ ਕਹਿ ਕੇ ਆਪਣੇ ਨਾਲ ਮੋਟਰਸਾਇਕਲ ‘ਤੇ ਲੈ ਕੇ ਆਇਆ ਸੀ।ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਤਾਰਾ ਸਕੂਲ ਦੇ ਪਿੱਛੇ ਆਦਮਪਾਲ ਰੋਡ ਵਾਲੇ ਰੋਡੇ ਡਰੇਨ ਪੁਲ ‘ਤੇ ਮੋਟਰਸਾਇਕਲ ਚਾਲਕ ਜਤਿੰਦਰ ਸਿੰਘ ਦੀ ਕਥਿਤ ਗਲਤੀ ਕਾਰਨ ਵਾਪਰੇ ਸੜਕ ਹਾਦਸੇ ਦੌਰਾਨ ਉਹ ਦੋਵੇਂ ਮੋਟਰਸਾਇਕਲ ਸਮੇਤ ਡਰੇਨ ਗੰਦੇ ਨਾਲੇ ਦੇ ਮੇਨ ਹੋਲ ‘ਚ ਜਾ ਡਿੱਗੇ ਸਨ।ਉਸ ਸਮੇਂ ਨੇੜੇ ਹੀ ਸਥਿਤ ਸੀਵਰੇਜ਼ ਡਿਸਪੋਜ਼ਲ ਦੇ ਮੁਲਾਜ਼ਮਾਂ ਨੇ ਜਤਿੰਦਰ ਸਿੰਘ ਨੂੰ ਤਾਂ ਮੋਟਰਸਾਇਕਲ ਸਮੇਤ ਬਾਹਰ ਕੱਢ ਲਿਆ ਸੀ, ਜਦਕਿ ਮ੍ਰਿਤਕ ਮੁਹੰਮਦ ਸ਼ਮੀਮ ਨਾਲੇ ਦੇ ਮੇਨ ਹੋਲ ਪਾਇਪ ‘ਚ ਹੀ ਫਸ ਗਿਆ ਸੀ, ਜਿਸ ਸਬੰਧੀ ਪਤਾ ਹੋਣ ਦੇ ਬਾਵਜੂਦ ਜਤਿੰਦਰ ਸਿੰਘ ਨੇ ਕਿਸੇ ਨੂੰ ਵੀ ਕਥਿਤ ਨਹੀਂ ਦੱਸਿਆ ਅਤੇ ਚੁੱਪ-ਚਾਪ ਆਪਣੇ ਘਰ ਆ ਗਿਆ ਸੀ।ਦੇਰ ਰਾਤ ਤੱਕ ਮ੍ਰਿਤਕ ਸ਼ਮੀਮ ਦੇ ਘਰ ਵਾਪਸ ਨਾ ਆਉਣ ‘ਤੇ ਪਰਿਵਾਰਕ ਮੈਂਬਰ ਉਸਨੂੰ ਲੱਭਦੇ ਹੋਏ ਜਦੋਂ ਜਤਿੰਦਰ ਸਿੰਘ ਕੋਲ ਪੁੱਜੇ ਤਾਂ ਉਸਨੇ ਵਾਰਸਾਂ ਨੂੰ ਕੁਝ ਵੀ ਨਹੀਂ ਦੱਸਿਆ।ਪਰਿਵਾਰਕ ਮੈਂਬਰਾਂ ਨੇ ਸ਼ੱਕ ਪੈਣ ‘ਤੇ ਜਦੋਂ ਪੁਲਸ ਦੀ ਮਦਦ ਨਾਲ ਜਤਿੰਦਰ ਸਿੰਘ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸਨੇ ਮੰਨਿਆ ਕਿ ਸ਼ਮੀਮ ਡਰੇਨ ਨਾਲੇ ‘ਚ ਡਿੱਗ ਗਿਆ ਹੈ।ਪਰਿਵਾਰਕ ਮੈਂਬਰ ਤੁਰੰਤ ਉਸਨੂੰ ਨਾਲ ਲੈ ਕੇ ਉਕਤ ਘਟਨਾਂ ਸਥਾਨ ‘ਤੇ ਪੁੱਜੇ, ਜਿਥੇ ਉਨ੍ਹਾਂ ਨੇ ਤਾਰਾ ਸਕੂਲ ਦੇ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰੇ ਦੀ ਜਦੋਂ ਫੂਟੇਜ਼ ਨੂੰ ਖੰਗਾਲਿਆ ਤਾਂ ਜਤਿੰਦਰ ਸਿੰਘ ਅਤੇ ਮ੍ਰਿਤਕ ਮੁਹੰਮਦ ਸ਼ਮੀਮ ਮੋਟਰਸਾਇਕਲ ਸਮੇਤ ਡਰੇਨ ਨਾਲੇ ਦੇ ਮੇਨ ਹੋਲ ‘ਚ ਡਿੱਗਦੇ ਸਾਫ ਦਿਖਾਈ ਦਿੱਤੇ।ਪ੍ਰਸ਼ਾਸਨ ਨੂੰ ਸੂਚਿਤ ਕਰਨ ਉਪਰੰਤ ਪਰਿਵਾਰਕ ਮੈਂਬਰ ਆਪਣੇ ਪੱਧਰ ‘ਤੇ ਸ਼ਮੀਮ ਨੂੰ ਡਰੇਨ ਨਾਲੇ ਦੇ ਗੰਦੇ ਪਾਣੀ ‘ਚੋਂ ਲੱਭਣ ਲਈ ਜੁਟ ਗਏ, ਕਾਫੀ ਸਮੇਂ ਬਾਅਦ ਪੁੱਜੇ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਮਲੇ ਨੇ ਵੀ ਆਪਣੇ ਪੱਧਰ ‘ਤੇ ਸ਼ਮੀਮ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।ਇਸੇ ਜੱਦੋ-ਜਹਿਦ ਦੌਰਾਨ ਨੋਸ਼ਹਿਰਾ ਪਿੰਡ ਵਾਸੀ ਰਾਜ ਮਿਸਤਰੀ ਰਾਹੁਲ ਸਮੇਤ ਹੋਰ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਸੀਵਰੇਜ਼ ਡਿਸਪੋਜ਼ਲ ਦੇ ਪਾਇਪ ‘ਚੋਂ ਮੁਹੰਮਦ ਸ਼ਮੀਮ ਦੀ ਲਾਸ਼ ਨੂੰ ਬੂਰੀ ਹਾਲਤ ‘ਚ ਬਾਹਰ ਕੱਢਿਆ।ਜਿਸ ਤੋਂ ਬਾਅਦ ਪੁਲਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈਣ ਉਪਰੰਤ ਪੋਸਟ ਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਅਤੇ ਮਾਮਲਾ ਦਰਜ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ।
                        ਓਧਰ ਮੌਕੇ ‘ਤੇ ਮੌਜੂਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਰੋਂਦੇ-ਵਿਲਕਦਿਆਂ ਸਥਾਨਕ ਪ੍ਰਸ਼ਾਸਨਿਕ ਅਮਲੇ ਦੇ ਰਵਈਏ ‘ਤੇ ਰੋਸ ਜਤਾਉਂਦੇ ਹੋਏ ਕਥਿਤ ਦੋਸ਼ ਲਗਾਇਆ ਕਿ ਉਹ ਗਰੀਬ ਹੋਣ ਕਾਰਨ ਪ੍ਰਸ਼ਾਸਨਿਕ ਅਮਲੇ ਵੱਲੋਂ ਉਨ੍ਹਾਂ ਦੇ ਬੱਚੇ ਦੀ ਲਾਸ਼ ਨੂੰ ਲੱਭਣ ਲਈ ਕੋਈ ਖਾਸ ਕਥਿਤ ਦਿਲਚਸਪੀ ਨਹੀਂ ਦਿਖਾਈ ਜਾ ਰਹੀ।ਜਿਸ ਕਾਰਨ ਅਸੀਂ ਖੁਦ ਹੀ ਸਵੇਰੇ 7 ਵਜੇ ਦੇ ਨਾਲੇ ‘ਚੋਂ ਆਪਣੇ ਲੜਕੇ ਨੂੰ ਲੱਭਣ ‘ਚ ਲੱਗੇ ਹੋਏ ਹਾਂ।ਉਨ੍ਹਾਂ ਦੱਸਿਆ ਕਿ ਘਟਨਾਂ ਦਾ ਪਤਾ ਲੱਗਣ ‘ਤੇ ਅਸੀਂ ਸਵੱਖਤੇ ਹੀ ਵੱਖ-ਵੱਖ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਘਟਨਾਂ ਬਾਰੇ ਸੂਚਿਤ ਕਰ ਦਿੱਤਾ ਸੀ ਪਰੰਤੂ ਕੋਈ ਵੀ ਵੱਡਾ ਜਿੰਮੇਵਾਰ ਅਧਿਕਾਰੀ ਹਾਲੇ ਤੱਕ ਮੌਕੇ ‘ਤੇ ਨਹੀਂ ਪੁੱਜਾ।ਨਗਰ ਕੌਂਸਲ ਦੇ ਹੇਠਲੇ ਅਧਿਕਾਰੀਆਂ ਸਮੇਤ ਪ੍ਰਸ਼ਾਸਨ ਨਾਲ ਸਬੰਧਤ ਮੌਕੇ ‘ਤੇ ਪੁੱਜੇ ਹੋਰ ਅਮਲੇ ‘ਤੇ ਸੂਚਨਾਂ ਮਿਲਣ ਦੇ ਕਈ ਘੰਟਿਆਂ ਬਾਅਦ ਦੇਰੀ ਨਾਲ ਪੁੱਜਣ ‘ਤੋਂ ਭੜਕੇ ਹੋਏ ਪਰਿਵਾਰਕ ਮੈਂਬਰਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦਾ ਉਪਰੋਕਤ ਅਮਲਾ ਇੱਕ ਤਾਂ ਪਹਿਲਾਂ ਹੀ ਦੇਰੀ ਨਾਲ ਪੁੱਜਾ ਹੈ ਦੂਜਾ ਸਾਡੇ ਲੜਕੇ ਦੀ ਲਾਸ਼ ਨੂੰ ਲੱਭਣ ਲਈ ਤੇਜ਼ੀ ਨਾਲ ਕੋਈ ਕਾਰਵਾਈ ਕਰਨ ਦੀ ਬਜਾਏ ਕਥਿਤ ਕੇਵਲ ਖਾਨਾ-ਪੂਰਤੀ ਹੀ ਕਰ ਰਿਹਾ ਹੈ।
Post Views: 51
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 4 Friends Killed As Their 2 Bikes Crash Into Each OtherA review of behavioural issues contribution to motorcycle safetyAccident on i4 florida today - prisco-verniciaturaBrothers die after car falls into monsoon drainDeath Scene Investigation from the Viewpoint of ForensicFY15 Fatalities and Catastrophes To DatePunjab: 4 friends from Sangrur killed as SUV hits motorcycleThe Accident: A Crash That Shattered a Group of FriendsTrain accident today orange county. were bustedTraumatic breast injury: Symptoms and can it cause cancerTwo killed in suspected bike racing accident near KovalamTwo Youths Die On Spot After Their Bike Falls In A StreamTwo youths riding a motorcycle died after being crushed byUP: 2 die as bike falls into drain in LalitpurViral Video: Youngsters fall into drain after drinking while
Previous Post

ਆਪ ਨੇ ਸਰਕਾਰੀ ਹਸਪਤਾਲਾਂ ਵਿਚਲਾ ਟੈਸਟਾਂ ਦਾ ਕੰਮ ਪ੍ਰਾਈਵੇਟ ਕੰਪਨੀ ਹਵਾਲੇ ਕੀਤਾ: ਅਕਾਲੀ ਦਲ

Next Post

ਹਰਿਆਣਾ ਦੀ ਬੇਟੀ ਸ਼ੇਫਾਲੀ ਅਤੇ ਪੂਰੀ ਕ੍ਰਿਕੇਟ ਟੀਮ ‘ਤੇ ਸੂਬੇ ਤੇ ਦੇਸ਼ ਨੂੰ ਮਾਣ – ਮੁੱਖ ਮੰਤਰੀ

Next Post
ਹਰਿਆਣਾ ਦੀ ਬੇਟੀ ਸ਼ੇਫਾਲੀ ਅਤੇ ਪੂਰੀ ਕ੍ਰਿਕੇਟ ਟੀਮ ‘ਤੇ ਸੂਬੇ ਤੇ ਦੇਸ਼ ਨੂੰ ਮਾਣ – ਮੁੱਖ ਮੰਤਰੀ

ਹਰਿਆਣਾ ਦੀ ਬੇਟੀ ਸ਼ੇਫਾਲੀ ਅਤੇ ਪੂਰੀ ਕ੍ਰਿਕੇਟ ਟੀਮ 'ਤੇ ਸੂਬੇ ਤੇ ਦੇਸ਼ ਨੂੰ ਮਾਣ - ਮੁੱਖ ਮੰਤਰੀ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In