No Result
View All Result
Monday, April 20, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸਕਾਈਲਾਇਟ ਹੋਸਪਟੈਲਿਟੀ ਅਤੇ ਡੀਐਲਐਫ ਯੂਨੀਵਰਸਲ ਲਿਮੀਟੇਡ ਦੇ ਵਿਚ ਮਜੀਨ ਟ੍ਰਾਂਸਫਰ ਮਾਮਲੇ ਵਿਚ ਸ਼ਾਮਿਲ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ

admin by admin
April 22, 2023
in BREAKING, HARYANA
0
ਸਕਾਈਲਾਇਟ ਹੋਸਪਟੈਲਿਟੀ ਅਤੇ ਡੀਐਲਐਫ ਯੂਨੀਵਰਸਲ ਲਿਮੀਟੇਡ ਦੇ ਵਿਚ ਮਜੀਨ ਟ੍ਰਾਂਸਫਰ ਮਾਮਲੇ ਵਿਚ ਸ਼ਾਮਿਲ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਹਰਿਆਣਾ,22-04-23(ਪ੍ਰੈਸ ਕੀ ਤਾਕਤ)– ਹਰਿਆਣਾ ਸਰਕਾਰ ਨੇ ਕੁੱਝ ਮੀਡੀਆ ਸੰਸਥਾਨਾਂ ਵੱਲੋਂ ਮੈਸਰਸ ਸਕਾਈਲਾਇਟ ਹੋਸਪੈਟਲਿਟੀ ਅਤੇ ਮੈਸਰਸ ਡੀਐਲਐਫ ਯੂਨੀਵਰਸਲ ਲਿਮੀਟੇਡ ਦੇ ਵਿਚ ਹੋਈ ਜਮੀਨ ਟ੍ਰਾਂਸਫਰ ਮਾਮਲੇ ਦੀ ਜਾਂਚ ਲਈ ਗਠਨ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਦਿੱਤੀ ਗਈ ਰਿਪੋਰਟ ਨੂੰ ਕਲੀਨ ਚਿੱਟ ਦਾ ਦਾਵਾ ਕਰਨ ਦੀ ਖਬਰਾਂ ਨੂੰ ਮਨਘੜਤ ਅਤੇ ਤੱਥਹੀਨ ਕਰਾਰ ਦਿੱਤਾ ਹੈ।

ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਇਸ ਬਾਰੇ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਪਰੋਕਤ ਮਾਮਲੇ ਦੀ ਹੁਣੀ ਵੀ ਜਾਂਚ ਚੱਲ ਰਹੀ ਹੈ। ਐਸਆਈਟੀ ਹੁਣੀ ਵੀ ਵੱਧ ਢੁਕਵੇਂ ਦਸਤਾਵੇਜ ਪ੍ਰਾਪਤ ਕਰ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਕਈ ਵਿਅਕਤੀਆਂ ਦੀ ਜਾਂਚ ਕਰ ਰਹੀ ਹੈ।

ਬੁਲਾਰੇ ਨੇ ਇਹ ਵੀ ਸਪਸ਼ਟ ਕੀਤਾ ਕਿ ਐਸਆਈਟੀ ਦੀ ਜਾਂਚ ਦਾ ਦਾਇਰਾ ਸਿਰਫ ਮਾਲ ਨੁਕਸਾਨ ਦੀ ਜਾਂਚ ਤਕ ਹੀ ਸੀਮਤ ਨਹੀਂ ਹੈ, ਸਗੋ ਜਾਂਚ ਦਾ ਉਦੇਸ਼ ਉਨ੍ਹਾਂ ਸਾਰੇ ਲੋਕਾਂ ਦੀ ਸ਼ਾਮਿਲ ਹੋਣ ਦਾ ਪਤਾ ਲਗਾਉਣ ਹੈ ਜੋ ਕੁੱਝ ਵਿਅਕਤੀਆਂ ਨੂੰ ਉੱਚ ਵਿੱਤੀ ਲਾਭ ਦੇਣ ਦਾ ਮਕਸਦ ਨਾਲ ਅਪਰਾਧਿਕ ਸਾਜਿਸ਼ ਵਿਚ ਸ਼ਾਮਿਲ ਹਨ।

ਉਨ੍ਹਾਂ ਨੇ ਦਸਿਆ ਕਿ ਮਾਨੇਸਰ ਦੇ ਤਹਿਸੀਲਦਾਰ ਦੀ ਰਿਪੋਰਟ ਅਨੁਸਾਰ ਮੈਸਰਸ ਸਕਾਈਲਾਇਟ ਹੋਸਪੈਟੀਲਿਟੀ ਨੇ ਮੈਸਰਸ ਡੀਐਲਐਫ ਯੂਨੀਵਰਸਲ ਲਿਮੀਟੇਡ ਨੂੰ ਮਿੱਤੀ 19.09.2012 ਨੁੰ 3.5 ਏਕੜ (ਵਾਸਿਕਾ ਨੰਬਰ 1435 ਦੀ ਵਿਵਾਦਿਤ ਭੁਮੀ) ਵੇਚੀ ਹੈ ਅਤੇ ਭੂਮੀ ਦਾ ਇਹ ਟ੍ਰਾਂਸਫਰ ਭਾਰਤੀ ਰਜਿਸਟ੍ਰੇਸ਼ਣ ਐਕਟ, 1908 ਅਨੁਸਾਰ ਕੀਤਾ ਗਿਆ ਹੈ ਅਤੇ ਉਪਰੋਕਤ ਲੇਣਦੇਣਵਿਚ ਕਿਸੇ ਵੀ ਨਿਯਮਾ ਦਾ ਵਰਨਣ ਨਹੀਂ ਕੀਤਾ ਗਿਆ ਹੈ। ਬੁਲਾਰੇ ਨੇ ਦਸਿਆ ਕਿ ਤਹਿਸੀਲਦਾਰ ਦੀ ਇਸ ਰਿਪੋਰਟ ਨੂੰ ਕੁੱਝ ਅਖਬਾਰਾਂ ਵੱਲੋਂ ਗਲਤੀ ਨਾਲ ਕਲੀਨ ਚਿੱਟ ਵਜੋ ਪੇਸ਼ ਕੀਤਾ ਜਾ ਰਿਹਾ ਹੈ।

ਬੁਲਾਰੇ ਨੇ ਇਹ ਵੀ ਦਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਸਾਂਸਦਾਂ ਅਤੇ ਵਿਧਾਇਕਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੀ ਹੈ। ਇਸ ਸਬੰਧ ਵਿਚ ਸੀਡਬਲਿਯੂਪੀ-ਪੀਆਈਏਲ ਨੰਬਰ 29 ਆਫ, 2021 ਸਿਰਲੇਖ ਕੋਰਟ ਦਾ ਆਪਣੇ ਮੋਸ਼ਨ ਬਨਾਮ ਪੰਜਾਬ ਰਾਜ ਅਤੇ ਹੋਰ ਤੋਂ ਪ੍ਰਗਤੀ ਰਿਪੋਰਟ ਨਿਯਮਤ ਰੂਪ ਨਾਲ ਪੇਸ਼ ਕੀਤੀ ਜਾ ਰਹੀ ਹੈ। ਐਫਆਈਆਰ ਨੰਬਰ-288/2018, ਪੁਲਿਸ ਸਟੇਸ਼ਨ ਖੇੜਕੀਦੌਲਾ, ਗੁਰੂਗ੍ਰਾਮ ਦੀ ਪ੍ਰਗਤੀ ਰਿਪੋਰਟ ਵੀ ਇਸ ਮਾਮਲੇ ਵਿਚ ਰਾਜ ਵੱਲੋਂ ਦਾਇਰ ਵਿਆਪਕ ਜਵਾਬ ਦਾ ਇਕ ਹਿੱਸਾ ਸੀ ਅਤੇ ਇਸ ਨੂੰ ਗਲਤ ਢੰਗ ਨਾਲ ਕਲੀਨ ਚਿੱਟ ਵਜੋ ਮੰਨਿਆ ਜਾ ਰਿਹਾ ਹੈ।

ਬੁਲਾਰੇ ਨੇ ਦਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਦੀ ਗੰਭੀਰ ਸਮੀਖਿਆ ਬਾਅਦ ਪਿਛਲੇ ਮਹੀਨੇ ਐਸਆਈਟੀ ਦਾ ਮੁੜਗਠਨ ਕੀਤਾ ਗਿਆ ਹੈ। ਮਾਲ ਦੇ ਨਾਲ -ਨਾਲ ਟਾਊਨ ਐਂਡ ਕੰਟਰੀ ਪਲਾਨਿੰਗ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਦੋ ਤਜਰਬੇਕਾਰ ਸੀਨੀਅਰ ਸਿਵਲ ਅਧਿਕਾਰੀਆਂ ਨੁੰ ਵੀ ਜਾਂਚ ਵਿਚ ਤੇਜੀ ਲਿਆਉਣ ਦੇ ਉਦੇਸ਼ ਨਾਲ ਐਸਆਈਟੀ ਦੇ ਨਾਲ ਜੋੜਿਆ ਗਿਆ ਹੈ।

Post Views: 94
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: aaj tak liveaaj tak news livebhartiya janta party latest newsbhupinder singh hoodacentral ministercomptroller and auditor generaldivertdlf universal limitedgovernment auditorHaryana Governmentprivate limited companypriyanka gandhi interviewrobert vadra life style 2019robert vadra lifestyle 2019sky light hospitality private limitedskylight hospitalitiesskylight hospitality companysubmittedtimes now debate latest arnab goswami
Previous Post

ਈਦ-ਉਲ-ਫਿਤਰ ਮੌਕੇ ‘ਤੇ CM ਮਾਨ ਪਹੁੰਚੇ ਮਸਜਿਦ ਈਦਗਾਹ

Next Post

KKBKKJ ਬਾਕਸ ਆਫਿਸ: ਨਹੀਂ ਚੱਲਿਆ ਸਲਮਾਨ ਦਾ ਜਾਦੂ,

Next Post
KKBKKJ ਬਾਕਸ ਆਫਿਸ: ਨਹੀਂ ਚੱਲਿਆ ਸਲਮਾਨ ਦਾ ਜਾਦੂ,

KKBKKJ ਬਾਕਸ ਆਫਿਸ: ਨਹੀਂ ਚੱਲਿਆ ਸਲਮਾਨ ਦਾ ਜਾਦੂ,

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800