No Result
View All Result
Monday, June 22, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

22 ਨੰਬਰ ਫਾਟਕ ਦੇ ਏਰੀਏ ਵਿੱਚ ਟੁਆਇਲਟ ਪਾਸ ਹੋਣ ਦੇ ਬਾਵਜੂਦ ਵੀ ਨਾ ਬਣਾਉਣ ਤੇ ਕਲੱਬ ਨੇ ਨਗਰ ਨਿਗਮ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ, ਨਿਊ ਪਟਿਆਲਾ ਵੈਲਫੇਅਰ ਕਲੱਬ ਟੁਆਇਲਟ ਬਣਾਉਣ ਦੀ ਮੰਗ ਸਬੰਧੀ ਜਲਦ ਨਗਰ ਨਿਗਮ ਦੇ ਗੇਟ ਮੂਹਰੇ ਲਗਾਏਗਾ ਧਰਨਾ

admin by admin
January 12, 2023
in BREAKING, COVER STORY, National, PUNJAB
0
22 ਨੰਬਰ ਫਾਟਕ ਦੇ ਏਰੀਏ ਵਿੱਚ ਟੁਆਇਲਟ ਪਾਸ ਹੋਣ ਦੇ ਬਾਵਜੂਦ ਵੀ ਨਾ ਬਣਾਉਣ ਤੇ ਕਲੱਬ ਨੇ ਨਗਰ ਨਿਗਮ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ, ਨਿਊ ਪਟਿਆਲਾ ਵੈਲਫੇਅਰ ਕਲੱਬ ਟੁਆਇਲਟ ਬਣਾਉਣ ਦੀ ਮੰਗ ਸਬੰਧੀ ਜਲਦ ਨਗਰ ਨਿਗਮ ਦੇ ਗੇਟ ਮੂਹਰੇ ਲਗਾਏਗਾ ਧਰਨਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ,12-01-23(Press Ki Taquat): ਸ਼ਹਿਰ ਪਟਿਆਲਾ ਦੇ ਭੁਪਿੰਦਰਾ ਰੋਡ 22 ਨੰਬਰ ਫਾਟਕ ਦੇ ਆਲੇ ਦੁਆਲੇ ਕਿਲੋ ਮੀਟਰਾਂ ਦੇ ਏਰੀਏ ਵਿੱਚ ਪਬਲਿਕ ਟੁਆਇਲਟ (ਪਖਾਨੇ) ਦੀ ਸੁਵਿਧਾ ਨਾ ਹੋਣ ਕਾਰਨ ਲੋਕ ਮਲ ਮੂਤਰ ਸੜਕਾਂ ਤੇ ਕਰਨ ਲਈ ਮਜਬੂਰ ਹਨ ਟੁਆਇਲਟ ਪਾਸ ਤੇ ਫੰਡ ਹੋਣ ਦੇ ਬਾਵਜੂਦ ਨਗਰ ਨਿਗਮ ਪ੍ਰਸ਼ਾਸ਼ਨ ਵਲੋਂ ਟੁਆਇਲਟ ਨਾ ਬਣਾਏ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਗਰ ਨਿਗਮ ਪ੍ਰਸ਼ਾਸ਼ਨ ਖਿਲਾਫ ਨਾਰੇਬਾਜੀ ਕਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਨਗਰ ਨਿਗਮ ਪ੍ਰਸ਼ਾਸ਼ਨ ਦੀਆਂ ਕਾਰਗੁਜਾਰੀਆਂ ਤੇ ਸਵਾਲ ਚੁਕਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਨਗਰ ਨਿਗਮ ਪ੍ਰਸ਼ਾਸ਼ਨ ਤੋਂ ਮੰਗ ਪੱਤਰ ਰਾਹੀਂ ਮੰਗ ਕੀਤੀ ਜਾਂਦੀ ਰਹੀ ਹੈ ਪਰ ਨਗਰ ਨਿਗਮ ਪ੍ਰਸ਼ਾਸ਼ਨ ਵਲੋਂ ਅੱਜ ਤੱਕ ਟੁਆਇਲਟ ਬਣਾਉਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਦੋਂ ਕਿ ਸ਼ਹਿਰ ਪਟਿਆਲੇ ਦੇ 22 ਨੰਬਰ ਫਾਟਕ ਦੇ ਏਰੀਏ ਵਿੱਚ ਬਾਹਰੋਂ ਰੋਜ਼ਾਨਾ ਹਜ਼ਾਰਾ ਦੀ ਗਿਣਤੀ ਵਿੱਚ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ ਜਿਨ੍ਹਾਂ ਨੂੰ ਟੁਆਇਲਟ ਦੀ ਕੋਈ ਸੁਵਿਧਾ ਨਾ ਹੋਣ ਕਾਰਨ ਮਜਬੂਰੀ ਵਸ ਉਨ੍ਹਾਂ ਨੂੰ ਸੋਚ ਲਈ ਸੜਕਾਂ ਤੇ ਜਾਣਾ ਪੈਦਾ ਹੈ। ਜਿਸ ਕਰਕੇ ਸੜਕਾਂ ਤੇ ਆਉਣ ਜਾਣ ਵਾਲੀਆਂ ਮਹਿਲਾਵਾਂ, ਧੀਆਂ, ਭੈਣਾਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਜੇਕਰ ਕੋਈ ਵੀ ਵਿਅਕਤੀ ਬਾਹਰੋ 22 ਨੰਬਰ ਫਾਟਕ ਦੇ ਏਰੀਏ ਵਿੱਚ ਆਉਂਦਾ ਹੈ ਤਾਂ ਉਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਵੀ ਅੱਜ ਦੇ ਯੁੱਗ ਵਿੱਚ ਇਨ੍ਹਾਂ ਏਰੀਏ ਦੇ ਲੋਕ ਗੰਦਗੀ ਦੇ ਵਾਤਾਵਰਨ ਵਿੱਚ ਕਿਵੇਂ ਜਿੰਦਗੀ ਬਤੀਤ ਕਰ ਰਹੇ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਟੁਆਇਲਟ (ਪਖਾਨਾ) ਬਣਾਉਣ ਦੀ ਮੰਗ ਨਗਰ ਨਿਗਮ ਪ੍ਰਸ਼ਾਸ਼ਨ ਤੋਂ ਵਾਰ—ਵਾਰ ਕੀਤੀ ਜਾਂਦੀ ਰਹੀ ਹੈ ਪਰ ਨਗਰ ਨਿਗਮ ਪ੍ਰਸ਼ਾਸ਼ਨ ਦਾ ਇਹੋ ਕਹਿਣਾ ਹੁੰਦਾ ਸੀ ਕਿ ਟੁਆਇਲਟ ਪਾਸ ਤਾਂ ਹੋਇਆ ਹੈ ਤੇ ਫੰਡ ਵੀ ਸਾਡੇ ਕੋਲ ਆ ਚੁੱਕੇ ਹਨ ਤੇ ਅਸੀਂ ਟੁਆਇਲਟ ਜਲਦ ਬਣਾ ਦੇਵਾਗੇ ਪਰ ਟੁਆਇਲਟ ਪਾਸ ਹੋਏ ਨੂੰ 2 ਸਾਲਾਂ ਤੋਂ ਵਧ ਸਮਾਂ ਬੀਤ ਚੁੱਕਾ ਹੈ ਅੱਜ ਤੱਕ ਟੁਆਇਲਟ ਨਹੀਂ ਬਣਿਆ ਪਰ ਹੁਣ ਜਦੋਂ ਤੱਕ ਟੁਆਇਲਟ ਨਹੀਂ ਬਣਦਾ ਉਦੋਂ ਤੱਕ ਕਲੱਬ ਵੱਲੋਂ ਸੰਘਰਸ਼ ਲਗਾਤਾਰ ਜਾਰੀ ਰਹੇਗਾ ਤੇ ਜਲਦ ਨਗਰ ਨਿਗਮ ਦੇ ਗੇਟ ਮੁਹਰੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਬਿੱਟੂ ਰਾਮ, ਪ੍ਰਕਾਸ਼ ਸਿੰਘ, ਸੁਖਦੇਵ ਸਿੰਘ, ਰਾਮ ਪਾਲ ਸਿੰਘ, ਬਲਦੇਵ ਸਿੰਘ, ਜੰਗ ਖਾਨ, ਅਜੀਤ ਸਿੰਘ, ਮਹਿੰਦਰ ਸਿੰਘ, ਵਿਜੇ ਕੁਮਾਰ, ਜਗਜੀਤ ਸਿੰਘ, ਲਛਮਣ ਦਾਸ, ਗੁਰਪ੍ਰੀਤ ਸਿੰਘ, ਸਰਵਨ ਕੁਮਾਰ, ਕਾਲਾ ਖਾਨ, ਦੀਪਕ ਕੁਮਾਰ, ਕ੍ਰਿਸ਼ਨ ਕੁਮਾਰ, ਸੋਨੂੰ ਕੁਮਾਰ, ਗੁਰਜੀਤ ਸਿੰਘ, ਕਰਮ ਸਿੰਘ, ਸੁਦਾਗਰ ਖਾਨ, ਜੱਸੀ ਸਿੰਘ, ਭੋਲਾ ਸਿੰਘ, ਹਰਪਾਲ ਸਿੰਘ, ਰਵੀ ਕੁਮਾਰ, ਚਰਨਜੀਤ ਚੌਹਾਨ, ਬੀ.ਐਮ. ਗੋਤਮ ਆਦਿ ਹਾਜਰ ਸਨ।

Post Views: 87
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਆਵਾਜਾਈ ਨਿਯਮਾਂ ਕਾਨੂੰਨਾਂ ਨੂੰ ਅਪਣਾਕੇ ਹਮੇਸ਼ਾ ਸੁਰਖਿਅੱਤ ਰਹਿਣਾ ਸਿੱਖੋ   

Next Post

ਪੀ ਡਬਲਿਊ ਡੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਭਵਨ ਤੇ ਮਾਰਗ, ਸਿੰਚਾਈ ਵਿਭਾਗ ਅਤੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੀ ਨੁਮਾਇੰਦਗੀ ਕਰਦੀ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਪੰਜਾਬ ਦਾ ਸਲਾਨਾ ਕਲੰਡਰ ਦੇ ਰਿਲੀਜ਼ ਕਰਨ ਦੀ ਰਸਮ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਸ਼ਰਮਾ ਜਿੰਪਾ ਵਲੋਂ ਕੀਤੀ

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800