No Result
View All Result
Wednesday, May 13, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਵਿੱਤਰ ਯਾਤਰਾ

ਧਰਮ ਰੱਖਿਅਕ ਯਾਤਰਾ ਸ੍ਰੀ ਆਨੰਦਪੁਰ ਸਾਹਿਬ ਤੋਂ 13 ਨਵੰਬਰ ਨੂੰ : ਹਰਮੀਤ ਸਿੰਘ ਕਾਲਕਾ

admin by admin
November 10, 2025
in BREAKING, DELHI, INDIA, PUNJAB
0
ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਵਿੱਤਰ ਯਾਤਰਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਨਵੀਂ ਦਿੱਲੀ  10 ਨਵੰਬਰ, 2025 (ਮਨਮੋਹਨ ਸਿੰਘ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੱਤੀ ਕਿ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਸ਼ਹੀਦ ਹੋਏ 3 ਅਨਿਨ ਸ਼ਹੀਦਾਂ— ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ  ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ “ਧਰਮ ਰੱਖਿਅਕ ਯਾਤਰਾ” ਦਾ ਸ਼ੁਭ ਆਰੰਭ 13 ਨਵੰਬਰ 2025 (ਵੀਰਵਾਰ) ਸਵੇਰੇ 9 ਵਜੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਕੀਤਾ ਜਾਵੇਗਾ।
ਸਰਦਾਰ ਕਾਲਕਾ ਨੇ ਦੱਸਿਆ ਕਿ ਇਹ ਪਵਿੱਤਰ ਯਾਤਰਾ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਇਲਾਹੀ ਉਪਦੇਸ਼ਾਂ — ਧਰਮ ਦੀ ਰੱਖਿਆ, ਮਨੁੱਖਤਾ ਦੇ ਹੱਕਾਂ ਦੀ ਸੁਰੱਖਿਆ ਅਤੇ ਸੱਚ ਦੀ ਅਡੋਲ ਰਾਹ ‘ਤੇ ਚਲਣ — ਦੇ ਸੁਨੇਹੇ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਮਰਪਿਤ ਹੈ।
ਉਨ੍ਹਾਂ ਦੱਸਿਆ ਕਿ ਇਹ ਯਾਤਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਕਿਲਾ ਆਨੰਦਗੜ੍ਹ ਸਾਹਿਬ, ਪੰਜ ਪਿਆਰਾ ਪਾਰਕ, ਕੀਰਤਪੁਰ ਸਾਹਿਬ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਭਰਤਗੜ੍ਹ, ਘਨੌਲੀ, ਮਲਕਪੁਰ, ਗੁਰਦੁਆਰਾ ਭੱਠਾ ਸਾਹਿਬ, ਰੋਪੜ, ਸੋਲਖੀਆਂ ਟੋਲ ਪਲਾਜ਼ਾ, ਕੁਰਾਲੀ, ਪਟਿਆਲਾ, ਖਰੜ, ਸੱਤੇਵਾਲ, ਲਾਂਡਰਾਂ, ਬਨੂੰੜ, ਅਤੇ ਸ਼ੰਭੂ ਬਾਰਡਰ ਰਾਹੀਂ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਪਹੁੰਚੇਗੀ, ਜਿੱਥੇ ਸੰਗਤਾਂ ਰਾਤਰੀ ਅਰਾਮ ਕਰਨਗੀਆਂ।
ਸਰਦਾਰ ਕਾਲਕਾ ਨੇ ਦੱਸਿਆ ਕਿ ਅਗਲੇ ਦਿਨ 14 ਨਵੰਬਰ 2025 (ਸ਼ੁਕਰਵਾਰ) ਸਵੇਰੇ 9 ਵਜੇ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਤੋਂ ਚਲ ਕੇ ਇਹ ਧਰਮ ਰੱਖਿਅਕ ਯਾਤਰਾ ਅੰਬਾਲਾ ਕੈਂਟ, ਸ਼ਾਹਬਾਦ, ਪਿੱਪਲੀ, ਕੁਰੂਕਸ਼ੇਤਰ, ਤਰਾਵੜੀ, ਕਰਨਾਲ, ਘਰੌਂਡਾ, ਪਾਣੀਪਤ ਟੋਲ, ਸਮਾਲਖਾ, ਸੋਨੀਪਤ, ਕੁੰਡਲੀ, ਸਿੰਘੂ ਬਾਰਡਰ, ਬਾਈਪਾਸ, ਲਿਬਾਸਪੁਰ ਅਤੇ ਗੁਰਦੁਆਰਾ ਮਜਨੂੰ ਕਾ ਟਿਲਾ ਸਾਹਿਬ ਤੋਂ ਹੁੰਦੀ ਹੋਈ ਗੁਰਦੁਆਰਾ ਸੀਸ ਗੰਜ ਸਾਹਿਬ, ਚਾਂਦਨੀ ਚੌਂਕ, ਦਿੱਲੀ ਵਿਖੇ ਪਹੁੰਚੇਗੀ।
ਉਨ੍ਹਾਂ ਕਿਹਾ ਕਿ ਇਹ ਪਵਿੱਤਰ ਯਾਤਰਾ ਸਿਰਫ਼ ਇਤਿਹਾਸਕ ਯਾਦਗਾਰੀ ਨਹੀਂ, ਸਗੋਂ ਸਿੱਖ ਪੰਥ ਦੀ ਸ਼ਾਨ, ਸ਼ਹੀਦੀ ਰੂਹਾਨੀਅਤ ਅਤੇ ਗੁਰੂਘਰ ਨਾਲ ਸੰਬੰਧ ਦੀ ਅਡੋਲ ਪ੍ਰਗਟਾਵਾ ਹੈ। ਇਸ ਯਾਤਰਾ ਦਾ ਹਰ ਪੜਾਅ ਗੁਰਬਾਣੀ ਦੀ ਧੁਨ, ਸ਼ਬਦ ਕੀਰਤਨ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਰੂਹਾਨੀ ਜੋਸ਼ ਨਾਲ ਭਰਪੂਰ ਹੋਵੇਗਾ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਇਸ ਧਰਮ ਰੱਖਿਅਕ ਯਾਤਰਾ ਵਿੱਚ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰਨ।
ਉਨ੍ਹਾਂ ਦੱਸਿਆ ਕਿ ਪਾਲਕੀ ਸਾਹਿਬ ਦੀ ਲਾਈਵ ਲੋਕੇਸ਼ਨ ਅਤੇ ਯਾਤਰਾ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ  ਵੈਬਸਾਈਟ www.dsgmc.in ਤੇ ਸੰਪਰਕ ਕੀਤਾ ਜਾ ਸਕਦਾ ਹੈ।
“ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਮਨੁੱਖਤਾ ਦੇ ਅਧਿਕਾਰਾਂ ਦੀ ਰੱਖਿਆ ਦੀ ਅਦੁਤੀ ਪ੍ਰੇਰਣਾ ਹੈ — ਇਹ ਧਰਮ ਰੱਖਿਅਕ ਯਾਤਰਾ ਉਸ ਅਮਰ ਸੁਨੇਹੇ ਦਾ ਜੀਵੰਤ ਪ੍ਰਤੀਕ ਹੈ।” — ਹਰਮੀਤ ਸਿੰਘ ਕਾਲਕਾ
Post Views: 43
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਬਿੱਗ ਬੌਸ 19 ਵਿੱਚ ਅਭਿਸ਼ੇਕ ਬਜਾਜ ਅਤੇ ਨੀਲਮ ਗਿਰੀ ਨੂੰ ਹੈਰਾਨੀਜਨਕ ਡਬਲ ਐਲੀਮੀਨੇਸ਼ਨ ਵਿੱਚ ਬਾਹਰ ਕੱਢਿਆ ਗਿਆ ਹੈ, ਜਿਸ ਕਾਰਨ ਬਹੁਤ ਸਾਰੇ ਪ੍ਰਸ਼ੰਸਕ ਨਤੀਜੇ ਤੋਂ ਅਸੰਤੁਸ਼ਟ ਹਨ।

Next Post

ਸੰਗਤਾਂ ਦੀ ਸਹੂਲਤ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੀਂ ਬੱਸ ਸੇਵਾ ਦੀ ਸ਼ੁਰੂਆਤ : ਹਰਮੀਤ ਸਿੰਘ ਕਾਲਕਾ

Next Post
ਸੰਗਤਾਂ ਦੀ ਸਹੂਲਤ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੀਂ ਬੱਸ ਸੇਵਾ ਦੀ ਸ਼ੁਰੂਆਤ : ਹਰਮੀਤ ਸਿੰਘ ਕਾਲਕਾ

ਸੰਗਤਾਂ ਦੀ ਸਹੂਲਤ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੀਂ ਬੱਸ ਸੇਵਾ ਦੀ ਸ਼ੁਰੂਆਤ : ਹਰਮੀਤ ਸਿੰਘ ਕਾਲਕਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800