No Result
View All Result
Thursday, July 2, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕਰ ਕੇ ਵਾਤਾਵਰਨ ਸੰਭਾਲ ’ਚ ਯੋਗਦਾਨ ਪਾ ਰਹੀ ਹੈ ਨਗਰ ਕੌਂਸਲ ਬਰਨਾਲਾ

Rakesh Goyal by Rakesh Goyal
July 16, 2020
in PUNJAB
0
ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕਰ ਕੇ ਵਾਤਾਵਰਨ ਸੰਭਾਲ ’ਚ ਯੋਗਦਾਨ ਪਾ ਰਹੀ ਹੈ ਨਗਰ ਕੌਂਸਲ ਬਰਨਾਲਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਬਰਨਾਲਾ, 16 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਨਗਰ ਕੌਂਸਲ ਬਰਨਾਲਾ ਵੱਲੋਂ ਜਿੱੱਥੇ ਸ਼ਹਿਰ ਵਿਚ ਸਵੱਛਤਾ ਲਈ ਲਗਾਤਾਰ ਕਦਮ ਚੁੱੱਕੇ ਜਾ ਰਹੇ ਹਨ, ਉਥੇ ਵਾਤਾਵਰਨ ਸੰਭਾਲ ਵਿੱੱਚ ਯੋਗਦਾਨ ਪਾਉਣ ਦੇ ਨਾਲ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਡੀਐਮ ਬਰਨਾਲਾ ਸ. ਅਨਮੋਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਨਗਰ ਕੌਂਸਲ ਬਰਨਾਲਾ ਵੱਲੋਂ ਸ਼ਹਿਰ ਵਿਚ 106 ਕੰਪੋਸਿਟ ਪਿੱਟਸ ਬਣਾ ਕੇ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਬਰਨਾਲਾ ਦੇ ਕਾਰਜਸਾਧਕ ਅਫਸਰ ਸ. ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਬਰਨਾਲਾ ਨਗਰ ਕੌਂਸਲ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਕਰੀਬ ਸਾਲ ਪਹਿਲਾਂ 106 ਕੰਪੋਸਿਟ ਪਿਟਸ ਬਣਾਈਆਂ ਗਈਆਂ ਹਨ। ਇਨ੍ਹਾਂ ਵਿਚੋਂ 64 ਪਿੱਟਸ ਸੈਨੀਟੇਸ਼ਨ ਦਫਤਰ ਵਿਚ ਬਣਾਈਆਂ ਗਈਆਂ ਹਨ।
ਇਨ੍ਹਾਂ ਪਿੱਟਸ ਦੀ ਲੰਬਾਈ 10 ਫੁੱਟ, ਚੌੜਾਈ 5 ਫੁੱਟ, ਡੂੰਘਾਈ 3 ਫੁੱਟ ਰੱਖੀ ਗਈ ਹੈ। ਇਕ ਪਿੱਟ ਬਣਾਉਣ ’ਤੇ ਲਗਭਗ 6000 ਹਜ਼ਾਰ ਖਰਚਾ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕੰਪੋਸਿਟ ਪਿੱਟਸ 3,84,000 ਦੀ ਲਾਗਤ ਨਾਲ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਸ਼ਹਿਰ ਵਿਚੋਂ ਇਕੱਠਾ ਕੀਤਾ ਗਿੱਲਾ ਕੂੜਾ ਪਾਇਆ ਜਾਂਦਾ ਹੈ, ਜਿਸ ਨੂੰ ਮਗਰੋਂ ਖਾਦ ਵਜੋਂ ਵਰਤਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਅਤੇ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਤਹਿਤ ਸ਼ਹਿਰ ਵਿਚੋਂ ਡੋਰ ਟੂ ਡੋਰ ਗਿੱਲਾ ਅਤੇ ਸੁੱਕਾ ਕੂੜਾ ਇਕੱੱਠਾ ਕਰ ਕੇ ਗਿੱਲੇ ਕੂੜੇ ਨੂੰ ਇਨ੍ਹਾਂ ਕੰਪੋਸਿਟ ਪਿੱਟਸ ਵਿਚ ਪਾਇਆ ਜਾਂਦਾ ਹੈ। ਇਸ ਕੰਮ ਲਈ 250 ਸਫਾਈ ਕਾਮੇ ਅਤੇ 114 ਰਿਕਸ਼ੇ ਲਗਾਏ ਹੋਏ ਹਨ, ਜੋ ਘਰ ਘਰ ’ਚੋਂ ਕੂੜਾ ਇਕੱਠਾ ਕਰਦੇ ਹਨ।
ਇਸ ਮੌਕੇ ਸੈਨੇਟਰੀ ਇੰਸਪੈਕਟਰ ਅੰਕੁਸ਼ ਸਿੰਗਲਾ ਅਤੇ ਚੀਫ ਸੈਨੇਟਰੀ ਇੰਸਪੈਕਟਰ ਵਿਸ਼ਨ ਦਾਸ ਨੇ ਦੱੱਸਿਆ ਕਿ ਸੁੱਕੇ ਕੂੜੇ ਨੂੰ ਅੱਗੇ ਵੱਖੋ-ਵੱਖ ਕਰ ਕੇ ਰੱਖਿਆ ਜਾਂਦਾ ਹੈ। ਇਸ ਵਿਚ ਕੁਝ ਵਾਧੂ ਸਮੱਗਰੀ ਦੀ ਮੁੜ ਵਿਕੀ ਕੀਤੀ ਜਾਂਦੀ ਹੈ ਅਤੇ ਪਲਾਸਟਿਕ ਆਦਿ ਨੂੰ ਸੀਮਿੰਟ ਫੈਕਟਰੀ ਵਿਚ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱਖ ਰੱਖਣ ਅਤੇ ਸ਼ਹਿਰ ਦੀ ਸਵੱਛਤਾ ਵਿਚ ਯੋਗਦਾਨ ਪਾਉਣ।
ਬੌਕਸ ਲਈ ਪ੍ਰਸਤਾਵਿਤ
ਜੰਗਲਾਤ ਵਿਭਾਗ ਨੂੰ ਦਿੱਤੀ ਗਈ ਹੈ 9 ਕੁਇੰਟਲ ਜੈਵਿਕ ਖਾਦ
ਰਿਸੋਰਸ ਪਰਸਨ (ਸਵੱਛ ਭਾਰਤ ਮਿਸ਼ਨ) ਪਾਰੁਲ ਗਰਗ ਨੇ ਦੱਸਿਆ ਕਿ ਇਕ ਕੰਪੋਸਿਟ ਪਿੱਟ ਵਿਚ 5000 ਕਿੱਲੋ ਗਿੱਲਾ ਕੂੜਾ ਪਾਇਆ ਜਾਂਦਾ ਹੈ, ਜਿਸ ਵਿਚੋਂਂ ਕਰੀਬ 2000 ਕਿਲੋ ਖਾਦ ਨਿਕਲਦੀ ਹੈ। ਇਸ ਖਾਦ ਨੂੰ ਪਿੱੱਟਸ ਵਿਚੋਂ ਕੱੱਢ ਕੇ ਛਾਣਿਆ ਜਾਂਦਾ ਹੈ, ਜਿਸ ਦੀ ਟੈਸਟਿੰਗ ਬਾਗਬਾਨੀ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਪੋਸਿਟ ਪਿੱਟਸ ਵਿਚ ਪਿਛਲੇ ਸਾਲ ਪਾਏ ਗਿੱਲੇ ਕੂੜੇ ਤੋਂ ਖਾਦ ਬਣ ਕੇ ਤਿਆਰ ਹੋ ਗਈ ਹੈ, ਜਿਸ ਵਿਚੋਂਂ 9 ਕੁਇੰਟਲ ਖਾਦ ਜੰਗਲਾਤ ਵਿਭਾਗ ਨੂੰ ਪੌਦਿਆਂ ਲਈ ਦਿੱਤੀ ਗਈ ਹੈ, ਜੋ ਬਹੁਤ ਲਾਹੇਵੰਦ ਸਾਬਿਤ ਹੋ ਰਹੀ ਹੈ।

Post Views: 52
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਮੁੱਖ ਖੇਤੀਬਾੜੀ ਅਫਸਰ ਵੱਲੋਂ ਵੱਖ ਵੱਖ ਪਿੰਡਾਂ ਵਿਚ ਨਰਮੇ ਦੀ ਫਸਲ ਦਾ ਸਰਵਖੇਣ

Next Post

ਪੀ.ਆਰ.ਟੀ.ਸੀ. ਵੱਲੋਂ ਸਰਕਾਰੀ ਆਈ.ਟੀ.ਆਈ. ਰਾਜਪੁਰਾ ਨਾਲ ਸਮਝੌਤਾ -ਕੇ.ਕੇ. ਸ਼ਰਮਾ

Next Post
ਪੀ.ਆਰ.ਟੀ.ਸੀ. ਵੱਲੋਂ ਸਰਕਾਰੀ ਆਈ.ਟੀ.ਆਈ. ਰਾਜਪੁਰਾ ਨਾਲ ਸਮਝੌਤਾ -ਕੇ.ਕੇ. ਸ਼ਰਮਾ

ਪੀ.ਆਰ.ਟੀ.ਸੀ. ਵੱਲੋਂ ਸਰਕਾਰੀ ਆਈ.ਟੀ.ਆਈ. ਰਾਜਪੁਰਾ ਨਾਲ ਸਮਝੌਤਾ -ਕੇ.ਕੇ. ਸ਼ਰਮਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800