No Result
View All Result
Sunday, July 19, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਮਲੋਟ ਦੇ ਸਿਵਲ ਹਸਪਤਾਲ ਨੂੰ ਮਿਲਿਆ ‘ਏ’ ਗ੍ਰੇਡ

admin by admin
February 26, 2024
in BREAKING, CHANDIGARH, INDIA, PUNJAB
0
ਮਲੋਟ ਦੇ ਸਿਵਲ ਹਸਪਤਾਲ ਨੂੰ ਮਿਲਿਆ ‘ਏ’ ਗ੍ਰੇਡ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਚੰਡੀਗੜ੍ਹ/ਮਲੋਟ, 26 ਫਰਵਰੀ(ਓਜ਼ੀ ਨਿਊਜ਼ ਡੈਸਕ):  ਸਿਹਤ ਵਿਭਾਗ ਵੱਲੋਂ ਮਲੋਟ ਦੇ ਸਿਵਲ ਹਸਪਤਾਲ ਨੂੰ ਜ਼ਿਆਦਾ ਮਰੀਜਾਂ ਦਾ ਇਲਾਜ਼ ਕਰਨ ਲਈ ‘ਏ’ ਗ੍ਰੇਡ ਮਿਲਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮਰੀਜਾਂ ਦਾ ਚੈਕਅੱਪ, ਅਲਟਰਾਸਾਊਂਡ, ਮੈਡੀਕਲ ਟੈਸਟ, ਐਕਸਰੇ ਸਮੇਤ ਕਈ ਬਿਮਾਰੀਆਂ ਦਾ ਹੋਰ ਸਰਕਾਰੀ ਹਸਪਤਾਲਾਂ ਤੋਂ ਬਿਹਤਰ ਇਲਾਜ਼ ਕਰਨ ਲਈ ਮਲੋਟ ਦੇ ਸਿਵਲ ਹਸਪਤਾਲ ਨੂੰ ‘ਏ’ ਗ੍ਰੇਡ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆ ਬਿਹਤਰ ਸਿਹਤ ਸਹੂਲਤਾਂ ਕਾਰਣ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਦਾ ਵਿਸ਼ਵਾਸ਼ ਵਧਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਆਉਣ ਵਾਲੇ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਮੁਕਤਸਰ ਜ਼ਿਲ੍ਹੇ ਵਿੱਚ ਸੱਭ ਤੋਂ ਵੱਧ ਮਰੀਜ਼ ਮਲੋਟ ਦੇ ਸਿਵਲ ਹਸਪਤਾਲ ਵਿੱਚ ਇਲਾਜ਼ ਲਈ ਆ ਰਹੇ ਹਨ। ਇਸੇ ਲਈ ਮਲੋਟ ਦੇ ਸਿਵਲ ਹਸਪਤਾਲ ਨੇ ਮੁਕਤਸਰ ਦੇ ਜ਼ਿਲ੍ਹਾ ਹਸਪਤਾਲ ਨੂੰ ਵੀ ਪਛਾੜ ਦਿੱਤਾ ਹੈ। ਮਲੋਟ ਦੇ ਹਸਪਤਾਲ ਵਿੱਚ ਗਰਭਵਤੀ ਔਰਤਾਂ ਦੇ ਅਲਟਰਾ ਸਾਊਂਡ ਤੋਂ ਲੈ ਕੇ ਡਲਿਵਰੀ, ਮੈਡੀਕਲ ਟੈਸਟ, ਐਕਸ-ਰੇ, ਈ.ਸੀ.ਜੀ ਸਹਿਤ ਹੋਰ ਬਿਮਾਰੀਆਂ ਦਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਮਲੋਟ ਵਿੱਚ ਮਰੀਜ਼ਾਂ ਲਈ ਸਾਰੀਆਂ ਸਿਹਤ ਸੁਵਿਧਾਵਾਂ ਮੌਜੂਦ ਹਨ। ਇੱਥੇ ਪ੍ਰਤੀਦਿਨ ਓ.ਪੀ.ਡੀ ਵਿੱਚ 450-500 ਮਰੀਜ ਆਪਣਾ ਇਲਾਜ਼ ਕਰਵਾਉਣ ਲਈ ਆ ਰਹੇ ਹਨ। ਉਨ੍ਹਾਂ ਦੱਸਿਆਂ ਕਿ ਹਸਪਤਾਲ ਵਿੱਚ ਰੋਜਾਨਾ 40 ਦੇ ਲੱਗਭੱਗ ਐਕਸਰੇ, 800 ਤੋਂ ਜ਼ਿਆਦਾ ਲੈਬ ਟੈਸਟ ਅਤੇ 20-25 ਅਲਟਰਾਂਸਾਊਂਡ ਕੀਤੇ ਜਾਂਦੇ ਹਨ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਿਵਲ ਹਸਪਤਾਲ ਮਲੋਟ ਵਿੱਚ ਜਨਵਰੀ 2024 ਵਿੱਚ ਓ.ਪੀ.ਡੀ ਵਿੱਚ 10430 ਮਰੀਜ, ਆਈ.ਪੀ.ਡੀ ਵਿੱਚ 890 ਮਰੀਜ, ਲੈਬ ਟੈਸਟ 29998, ਐਕਸਰੇ 899, ਈ.ਸੀ.ਜੀ 214, ਡਿਲੀਵਰੀ 169, ਅਲਟਰਾਂਸਾਊਂਡ 671, ਮਰੀਜ਼ ਭਰਤੀ 2213 ਅਤੇ 151 ਅਪਰੇਸ਼ਨ ਹੋਏ।
ਮੰਤਰੀ ਨੇ ਦੱਸਿਆ ਕਿ ਸਿਵਲ ਹਸਪਤਾਲ ਮਲੋਟ ਵਿੱਚ ਸਾਰੇ ਵੱਖ-ਵੱਖ ਕਿਸਮ ਦੇ ਮਾਹਿਰ ਡਾਕਟਰ ਤਾਇਨਾਤ ਕੀਤੇ ਗਏ ਹਨ ਜੋ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਲੋਟ ਦੇ ਆਸ ਪਾਸ ਦੇ 25 ਪਿੰਡਾਂ ਦੇ ਲੋਕ ਓਪੀਡੀ ਦਾ ਲਾਭ ਲੈ ਰਹੇ ਹਨ। ਸਿਵਲ ਹਸਪਤਾਲ ਮਲੋਟ ਨੇ 6.98 ਕਰੋੜ ਰੁਪਏ ਯੂਜਰ ਚਾਰਜ਼ਿਜ਼ ਤੋਂ ਪ੍ਰਾਪਤ ਕੀਤੇ ਹਨ ਅਤੇ 6 ਲੱਖ ਤੋਂ ਵੱਧ ਦੀ ਕਮਾਈ ਪ੍ਰਤੀ ਮਹੀਨਾ ਯੂਜ਼ਰ ਚਾਰਜ਼ਿਜ਼ ਤੋਂ ਕੀਤੀ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਸਿਵਲ ਹਸਪਤਾਲ ਮਲੋਟ ਨੂੰ ‘ਏ’ ਗ੍ਰੇਡ ਮਿਲਣ ਤੇ ਸਮੂਹ ਸਟਾਫ ਵੱਲੋਂ ਕੀਤੀ ਸਖਤ ਮਿਹਨਤ ਦੀ ਪ੍ਰਸੰਸਾ ਕੀਤੀ ਜਿਨ੍ਹਾ ਦੀ ਮਿਹਨਤ ਸਦਕਾ ਇਹ ਮੁਕਾਮ ਹਾਸਿਲ ਹੋਇਆ ਹੈ।
Post Views: 27
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #ozinews #latestnews #topnews #civilhospital #malout #healthdepartment #socialsecurity #womenandchilddevelopent #dr.baljitsingh
Previous Post

ਪੀਐਮ ਮੋਦੀ ਨੇ ਪੰਜਾਬ ਦੇ ਤਿੰਨ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਸਮੇਤ ਕਈ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜਿਸ ਵਿੱਚ ਕੁੱਲ 534 ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾਵੇਗਾ।

Next Post

ਕੁਰਾਨ ਦੀਆਂ ਆਇਤਾਂ ਲਈ ਉਸ ਦੇ ਪਹਿਰਾਵੇ ‘ਤੇ ਅਰਬੀ ਲਿਖਣ ਦੀ ਗਲਤੀ ਨਾਲ, ਲਾਹੌਰ ਵਿਚ ਇਕ ਪਾਕਿਸਤਾਨੀ ਔਰਤ ਨੂੰ ਭੀੜ ਦੁਆਰਾ ਭੀੜ ਨੇ ਘੇਰ ਲਿਆ, ਜਿਸ ਨੇ ਸ਼ਹਿਰ ਵਿਚ ਚੱਲ ਰਹੇ ਡਰਾਮੇ ਨੂੰ ਵਧਾ ਦਿੱਤਾ।

Next Post
ਕੁਰਾਨ ਦੀਆਂ ਆਇਤਾਂ ਲਈ ਉਸ ਦੇ ਪਹਿਰਾਵੇ ‘ਤੇ ਅਰਬੀ ਲਿਖਣ ਦੀ ਗਲਤੀ ਨਾਲ, ਲਾਹੌਰ ਵਿਚ ਇਕ ਪਾਕਿਸਤਾਨੀ ਔਰਤ ਨੂੰ ਭੀੜ ਦੁਆਰਾ ਭੀੜ ਨੇ ਘੇਰ ਲਿਆ, ਜਿਸ ਨੇ ਸ਼ਹਿਰ ਵਿਚ ਚੱਲ ਰਹੇ ਡਰਾਮੇ ਨੂੰ ਵਧਾ ਦਿੱਤਾ।

ਕੁਰਾਨ ਦੀਆਂ ਆਇਤਾਂ ਲਈ ਉਸ ਦੇ ਪਹਿਰਾਵੇ 'ਤੇ ਅਰਬੀ ਲਿਖਣ ਦੀ ਗਲਤੀ ਨਾਲ, ਲਾਹੌਰ ਵਿਚ ਇਕ ਪਾਕਿਸਤਾਨੀ ਔਰਤ ਨੂੰ ਭੀੜ ਦੁਆਰਾ ਭੀੜ ਨੇ ਘੇਰ ਲਿਆ, ਜਿਸ ਨੇ ਸ਼ਹਿਰ ਵਿਚ ਚੱਲ ਰਹੇ ਡਰਾਮੇ ਨੂੰ ਵਧਾ ਦਿੱਤਾ।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800