No Result
View All Result
Friday, June 19, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਮਾਹਿਰਾ ਖਾਨ ਨੇ ਪਾਕਿਸਤਾਨੀ ਕਾਰੋਬਾਰੀ ਸਲੀਮ ਕਰੀਮ ਨਾਲ ਵਿਆਹ ਕਰਵਾਇਆ

admin by admin
October 17, 2023
in BREAKING, COVER STORY, ENTERTAINMENT
0
ਮਾਹਿਰਾ ਖਾਨ ਨੇ ਪਾਕਿਸਤਾਨੀ ਕਾਰੋਬਾਰੀ ਸਲੀਮ ਕਰੀਮ ਨਾਲ ਵਿਆਹ ਕਰਵਾਇਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਸ਼ਾਹਰੁਖ ਖਾਨ ਦੀ ਫ਼ਿਲਮ ‘ਰਈਸ’ ਦੀ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੇ ਆਪਣੇ ਦੋਸਤ ਅਤੇ ਕਾਰੋਬਾਰੀ ਸਲੀਮ ਕਰੀਮ ਨਾਲ ਵਿਆਹ ਕਰਵਾ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਹਿਰਾ ਦਾ ਇਹ ਦੂਜਾ ਵਿਆਹ ਹੈ। ਬੀਤੇ ਦਿਨ ਭੁਰਬਨ ਸ਼ਹਿਰ ਦੇ ਇੱਕ ਰਿਜ਼ੌਰਟ ਵਿੱਚ ਹੋਏ ਸਮਾਗਮ ਦੌਰਾਨ ਗਿਣੇ-ਚੁਣੇ ਲੋਕ ਹੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਮਾਹਿਰਾ ਦਾ ਪਹਿਲਾ ਵਿਆਹ ਸਾਲ 2007 ਵਿੱਚ ਅਲੀ ਅਸਕਰੀ ਨਾਲ ਹੋਇਆ ਸੀ। ਦੋਵੇਂ ਸਾਲ 2015 ਤੱਕ ਇਕੱਠੇ ਰਹੇ। ਦੋਹਾਂ ਦਾ 13 ਸਾਲਾਂ ਦਾ ਪੁੱਤਰ ਅਜ਼ਲਾਨ ਹੈ। ਮਾਹਿਰਾ ਦੇ ਵਿਆਹ ਦੀ ਪੁਸ਼ਟੀ ਉਸ ਦੇ ਮੈਨੇਜਰ ਮਲੀਹਾ ਰਹਿਮਾਨ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕਰ ਕੇ ਕੀਤੀ ਹੈ। ਇਸ ਵੀਡੀਓ ਵਿੱਚ ਮਾਹਿਰਾ ਨੇ ਖੂਬਸੂਰਤ ਲਹਿੰਗਾ ਪਾਇਆ ਹੋਇਆ ਹੈ ਅਤੇ ਲਾੜੇ ਸਲੀਮ ਵੱਲ ਜਾਂਦੀ ਦਿਖਾਈ ਦੇ ਰਹੀ ਹੈ। ਸਲੀਮ ਨੇ ਕਾਲੇ ਰੰਗ ਦੀ ਅਚਕਨ ਤੇ ਹਲਕੇ ਨੀਲੇ ਰੰਗ ਦੀ ਪਗੜੀ ਪਹਨਿੀ ਹੋਈ ਹੈ। ਉਹ ਬੜੇ ਪਿਆਰ ਨਾਲ ਮਾਹਿਰਾ ਦਾ ਸਵਾਗਤ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਮਾਹਿਰਾ ਸਾਲ 2017 ਵਿੱਚ ਪਾਕਿਸਤਾਨੀ ਟੈਲੀਕਾਮ ਕੰਪਨੀ ਸਿਮਪੈਸਾ ਦੇ ਸੀਈਓ ਸਲੀਮ ਨੂੰ ਮਿਲੀ ਸੀ। ਦੋਹਾਂ ਨੇ ਸਾਲ 2019 ਵਿੱਚ ਮੰਗਣੀ ਕੀਤੀ ਸੀ। ਮਾਹਿਰਾ ਨੂੰ ਹਾਲ ਹੀ ਵਿੱਚ ਫਵਾਦ ਖਾਨ ਨਾਲ ਫ਼ਿਲਮ ‘ਲੈਜੇਂਡ ਆਫ਼ ਮੌਲਾ ਜੱਟ’ ਵਿੱਚ ਦੇਖਿਆ ਗਿਆ ਸੀ। ਹੁਣ ਦੋਵੇਂ ਅਦਾਕਾਰ ਨੈੱਟਫਲਿਕਸ ’ਤੇ ਆਉਣ ਵਾਲੀ ਵੈੱਬ ਲੜੀ ‘ਜੋ ਬਚੇ ਹੈਂ ਸਮੇਟ ਲੋ’ ਵਿੱਚ ਨਜ਼ਰ ਆਉਣਗੇ।

Post Views: 52
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਰੈਲੀ ਦੌਰਾਨ ਪਟਿਆਲਾ ਵਿੱਚ ਦਿਖਿਆ ਲੋਕਾਂ ਦਾ ਭਾਰੀ ਇਕੱਠ

Next Post

e-paper 3 October 2023

Next Post

e-paper 3 October 2023

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800