No Result
View All Result
Tuesday, July 29, 2025
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਯਾਦਗਾਰੀ ਹੋ ਨਿਬੜਿਆ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਕਰਵਾਇਆ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ

admin by admin
July 22, 2023
in BREAKING, COVER STORY, PUNJAB, SPORTS, WORLD
0
ਯਾਦਗਾਰੀ ਹੋ ਨਿਬੜਿਆ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਕਰਵਾਇਆ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਰੋਮ, 22 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਾਜਲੋਲਦੋ ਵਿਖੇ ਕਰਵਾਇਆ ਗਿਆ। ਜਿਸ ਵਿਚ 18 ਟੀਮਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚੋਂ ਸੈਮੀਫ਼ਾਈਨਲ ਮੁਕਾਬਲਾ ਬੈਰਗਾਮੋ ਦਾ ਮਾਨਤੋਵਾ ਨਾਲ ਅਤੇ ਫਾਬਰੀਕੋ ਦਾ ਵੀਆਦਾਨਾ ਨਾਲ ਹੋਇਆ। ਅਤੇ ਫਾਈਨਲ ਮੁਕਾਬਲੇ ਬੈਰਗਾਮੋ ਅਤੇ ਫਾਬਰੀਕੋ ਟੀਮਾਂ ਵਿਚਕਾਰ ਹੋਏ। ਫਾਈਨਲ ਮੁਕਾਬਲਾ ਦਰਸ਼ਕਾਂ ਵਾਸਤੇ ਬਹੁਤ ਹੀ ਰੋਮਾਂਚਕ ਰਿਹਾ। ਦੋਨੋਂ ਟੀਮਾਂ ਨੇ ਫਾਈਨਲ ਵਿੱਚ ਬਹੁਤ ਹੀ ਸੋਹਣਾ ਪ੍ਰਦਰਸ਼ਨੀ ਕੀਤਾ। ਜ਼ੀਰੋ-ਜ਼ੀਰੋ ‘ਤੇ ਰਹਿੰਦੀਆਂ ਹੋਈਆਂ ਦੋਵੇਂ ਟੀਮਾਂ ਅੰਤ ਇਹ ਮੈਚ ਪਨਲਟੀਆ ‘ਤੇ ਜਾ ਕੇ ਖ਼ਤਮ ਹੋਇਆ।

ਅੰਤ ਫਾਬਰੀਕੋ ਦੀ ਟੀਮ ਫਾਈਨਲ ਵਿੱਚ ਜੇਤੂ ਰਹੀ। ਫਾਈਨਲ ਵਿਚ ਜੇਤੂ ਰਹੀ ਟੀਮ ਨੂੰ ਟਰਾਫੀ ਅਤੇ 1 ਹਜ਼ਾਰ ਯੂਰੋ ਨਾਲ ਸਨਮਾਨਿਤ ਕੀਤਾ ਗਿਆ। ਅਤੇ ਦੂਜੇ ਸਥਾਨ ‘ਤੇ ਰਹੀ ਬੈਰਗਾਮੋ ਦੀ ਟੀਮ ਨੂੰ ਟਰਾਫੀ ਅਤੇ 800 ਯੂਰੋ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬੈਸਟ ਗੋਲਕੀਪਰ ਫਾਬਰੀਕੋ, ਬੈਸਟ ਪਲੇਅਰ ਮਾਨਵ, ਬੈਸਟ ਸਕੋਰਰ ਸੌਰਵ ਵੀਆਦਾਨਾ ਐਲਾਨੇ ਗਏ। ਅਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਜੇਤੂ ਰਹੀ ਟੀਮ ਨੂੰ ਪਹਿਲਾ ਇਨਾਮ ਜਸਵੀਰ ਸਿੰਘ, ਬਿਕਰਮ ਸਿੰਘ,ਦਲਜੀਤ ਸਿੰਘ ਵੱਲੋਂ ਦਿੱਤਾ ਗਿਆ ਅਤੇ ਦੂਸਰੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ ਮਨਪ੍ਰੀਤ ਸਿੰਘ ਸਟੂਡੀਓ ਮੁਲਤੀਪਰਾਤੀਕੇ ਮਨੈਰਵੀਓ, ਹਰਦੀਪ ਸਿੰਘ ਨਿਊ ਓਪਨਿਕ ਸਟੂਡੀਓ ਮੁਲਤੀਪਰਾਤੀਕੇ ਆਜੋਲਾ ਵੱਲੋਂ ਦਿੱਤਾ ਗਿਆ।

ਟਰੌਫੀਆਂ ਅਤੇ ਗਰਾਊਂਡ ਦੀ ਭੂਮਿਕਾ ਸਪੌਂਸਰ ਵਜੋਂ ਅਮਨਦੀਪ ਚੱਠਾ ਅਤੇ ਤਲਵਿੰਦਰ ਸਿੰਘ ਨੇ ਨਿਭਾਈ। ਟੂਰਨਾਮੈਂਟ ਦਾ ਸਾਰਾ ਪ੍ਰੋਗਰਾਮ ਕਲਤੂਰਾ ਸਿੱਖ ਚੈਨਲ ‘ਤੇ ਲਾਈਵ ਦਿਖਾਇਆ ਗਿਆ। ਲੰਗਰ ਦੀ ਸੇਵਾ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬਸਾਨੋ ਬ੍ਰੇਸ਼ੀਆਨੋ ਵੱਲੋਂ ਕੀਤੀ ਗਈ। ਇਟਲੀ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਸਤੇ ਹਮੇਸ਼ਾ ਹੀ ਅੱਗੇ ਵੱਧ ਕੇ ਯੋਗਦਾਨ ਪਾਉਂਦੀ ਸੰਸਥਾ ਕਲਤੂਰਾ ਸਿੱਖ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਲਾਇਨਸ ਆਫ ਪੰਜਾਬ ਦੀ ਸਮੁੱਚੀ ਟੀਮ ਵੱਲੋਂ ਆਏ ਹੋਏ ਦਰਸ਼ਕਾਂ ਅਤੇ ਪਹੁੰਚੀਆਂ ਸਮੁੱਚੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Post Views: 49
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: arsenalben chilwell goal v wrexhamchampions leaguechelseachelsea 5-0 wrexhamchelsea fcchelsea football clubchelsea highlightschelsea tvchelsea usa tour 2023christopher nkunku goal v wrexhamconor gallagher goal v wrexhamextended highlightsfootballfootball tournamentian maatsen goals v wrexhammanchester citymbappemessipremier leagueronaldosoccersporttalk football hd
Previous Post

ਰੰਗੋਈ ਨਾਲੇ ਦਾ ਪਾਣੀ ਕੌਮੀ ਮਾਰਗ ’ਤੇ ਪਹੁੰਚਿਆ

Next Post

ਭਾਰਤ ਦੀ ਰਾਹ ‘ਤੇ ਅਮਰੀਕਾ, ਫੈਡਰਲ ਰਿਜ਼ਰਵ ਨੇ ਲਾਂਚ ਕੀਤੀ ਨਵੀਂ ਤਤਕਾਲ-ਭੁਗਤਾਨ ਸੇਵਾ ‘FedNow’

Next Post
ਭਾਰਤ ਦੀ ਰਾਹ ‘ਤੇ ਅਮਰੀਕਾ, ਫੈਡਰਲ ਰਿਜ਼ਰਵ ਨੇ ਲਾਂਚ ਕੀਤੀ ਨਵੀਂ ਤਤਕਾਲ-ਭੁਗਤਾਨ ਸੇਵਾ ‘FedNow’

ਭਾਰਤ ਦੀ ਰਾਹ 'ਤੇ ਅਮਰੀਕਾ, ਫੈਡਰਲ ਰਿਜ਼ਰਵ ਨੇ ਲਾਂਚ ਕੀਤੀ ਨਵੀਂ ਤਤਕਾਲ-ਭੁਗਤਾਨ ਸੇਵਾ 'FedNow'

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800

Welcome Back!

Login to your account below

Forgotten Password?

Retrieve your password

Please enter your username or email address to reset your password.

Log In