No Result
View All Result
Sunday, May 10, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸਵਾਮੀ ਵਿਵੇਕਾਨੰਦ ’ਤੇ ਇਸਕਾਨ ਦੇ ਭਿਕਸ਼ੂ ਨੇ ਕੀਤੀ ਟਿੱਪਣੀ, ਸੰਸਥਾ ਨੇ ਲਾਈ ਇਕ ਮਹੀਨੇ ਦੀ ਪਾਬੰਦੀ

admin by admin
July 12, 2023
in BREAKING, Dharm, National
0
ਸਵਾਮੀ ਵਿਵੇਕਾਨੰਦ ’ਤੇ ਇਸਕਾਨ ਦੇ ਭਿਕਸ਼ੂ ਨੇ ਕੀਤੀ ਟਿੱਪਣੀ, ਸੰਸਥਾ ਨੇ ਲਾਈ ਇਕ ਮਹੀਨੇ ਦੀ ਪਾਬੰਦੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਜਲੰਧਰ, 12 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕਾਂਸ਼ੀਅਸਨੈੱਸ (ਇਸਕਾਨ) ਨੇ ਸਵਾਮੀ ਵਿਵੇਕਾਨੰਦ ਅਤੇ ਰਾਮਕ੍ਰਿਸ਼ਨ ਪਰਮਹੰਸ ’ਤੇ ਅਣਉਚਿਤ ਟਿੱਪਣੀ ਕਰਨ ਲਈ ਆਪਣੇ ਇਕ ਭਿਕਸ਼ੂ ਅਮੋਘ ਲੀਲਾ ਦਾਸ ’ਤੇ ਇਕ ਮਹੀਨੇ ਲਈ ਪਾਬੰਦੀ ਲਾ ਦਿੱਤੀ ਹੈ। ਇਸਕਾਨ ਦੇ ਬੁਲਾਰੇ ਨੇ ਕਿਹਾ ਅਮੋਘ ਲੀਲਾ ਦਾਸ ਨੇ ਆਪਣੀ ਟਿੱਪਣੀ ਲਈ ਮੁਆਫੀ ਮੰਗੀ ਹੈ ਅਤੇ ਗੋਵਰਧਨ ਦੀਆਂ ਪਹਾੜੀਆਂ ’ਚ ਇਕ ਮਹੀਨੇ ਲਈ ਪਛਤਾਵੇ ’ਤੇ ਜਾਣ ਦਾ ਸੰਕਲਪ ਲਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਹ ਤੁਰੰਤ ਖੁਦ ਨੂੰ ਜਨਤਕ ਜੀਵਨ ਤੋਂ ਪੂਰੀ ਤਰ੍ਹਾਂ ਵੱਖ ਕਰ ਲੈਣਗੇ।

ਅਮੋਘ ਲੀਲਾ ਦਾਸ ਇਕ ਅਧਿਆਤਮਕ ਬੁਲਾਰੇ ਹਨ, ਜਿਨ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਲੋਕਪ੍ਰਿਯ ਹਨ। ਆਪਣੇ ਇਕ ਪ੍ਰਵਚਨ ਦੌਰਾਨ ਅਮੋਘ ਲੀਲਾ ਦਾਸ ਨੇ ਸਵਾਮੀ ਵਿਵੇਕਾਨੰਦ ਵਲੋਂ ਮੱਛੀ ਦੇ ਸੇਵਨ ’ਤੇ ਸਵਾਲ ਉਠਾਉਂਦੇ ਕਿਹਾ ਸੀ ਕਿ, ‘‘ਇਕ ਸਦਾਚਾਰੀ ਵਿਅਕਤੀ ਕਦੇ ਵੀ ਕਿਸੇ ਜਾਨਵਰ ਨੂੰ ਨੁਕਸਾਨ ਪਹੁੰਚਾਉਣ ਵਾਲੀ ਕਿਸੇ ਵੀ ਚੀਜ਼ ਦਾ ਸੇਵਨ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਸੀ ਕਿ ਕੀ ਕੋਈ ਨੇਕ ਆਦਮੀ ਕਦੇ ਮੱਛੀ ਖਾਵੇਗਾ?’’ ਮੱਛੀ ਨੂੰ ਵੀ ਦਰਦ ਹੁੰਦਾ ਹੈ ਨਾ? ਤਾਂ ਫਿਰ ਕੀ ਕੋਈ ਧਰਮਾਤਮਾ ਵਿਅਕਤੀ ਮੱਛੀ ਖਾਵੇਗਾ?

ਸੋਸ਼ਲ ਮੀਡੀਆ ’ਤੇ ਹੋਇਆ ਵਿਵਾਦ

ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੇ ਗੁਰੂ ਰਾਮਕ੍ਰਿਸ਼ਨ ਪਰਮਹੰਸ ’ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਦੀਆਂ ਟਿੱਪਣੀਆਂ ਨੇ ਸੋਸ਼ਲ ਮੀਡੀਆ ’ਤੇ ਵਿਵਾਦ ਖੜਾ ਕਰ ਦਿੱਤਾ, ਜਿਸ ਕਾਰਨ ਇਸਕਾਨ ਨੂੰ ਆਪਣੇ ਭਿਕਸ਼ੂ ਖਿਲਾਫ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ। ਆਪਣੇ ਬਿਆਨ ’ਚ ਇਸਕਾਨ ਦੇ ਬੁਲਾਰੇ ਕਿ ਉਹ ਅਮੋਘ ਲੀਲਾ ਦਾਸ ਦੀਆਂ ਅਣਉਚਿਤ ਅਤੇ ਨਾ ਮੰਨਣਯੋਗ ਟਿੱਪਣੀਆਂ ਅਤੇ ਇਨ੍ਹਾਂ ਦੋ ਵਿਅਕਤੀਆਂ ਦੀਆਂ ਮਹਾਨ ਸਿੱਖਿਆਵਾਂ ਬਾਰੇ ਉਨ੍ਹਾਂ ਦੀ ਘੱਟ ਸਮਝ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਇਸਕਾਨ ਵਲੋਂ ਇਕ ਮਹੀਨੇ ਲਈ ਪਾਬੰਦੀ ਲਾ ਦਿੱਤੀ ਗਈ ਹੈ।

Post Views: 44
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #ISKCOM#monk's#one-month ban#Organization#swani vivekananda
Previous Post

ਜਿੰਪਾ ਵੱਲੋਂ ਹੜ੍ਹ ਪ੍ਰਭਾਵਿਤ ਪੇਂਡੂ ਖੇਤਰਾਂ ‘ਚ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼

Next Post

ਭਾਖੜਾ ਡੈਮ ਤੋਂ ਪਾਣੀ ਛੱਡਣ ਨੂੰ ਲੈ ਕੇ ਵੱਡੀ ਖ਼ਬਰ, ਹੁਣ ਨਹੀਂ …

Next Post
ਭਾਖੜਾ ਡੈਮ ਤੋਂ ਪਾਣੀ ਛੱਡਣ ਨੂੰ ਲੈ ਕੇ ਵੱਡੀ ਖ਼ਬਰ, ਹੁਣ ਨਹੀਂ …

ਭਾਖੜਾ ਡੈਮ ਤੋਂ ਪਾਣੀ ਛੱਡਣ ਨੂੰ ਲੈ ਕੇ ਵੱਡੀ ਖ਼ਬਰ, ਹੁਣ ਨਹੀਂ ...

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800