ਆਇਰਾ ਖਾਨ, ਆਮਿਰ ਖਾਨ ਅਤੇ ਉਸ ਦੀ ਪਹਿਲੀ ਸਾਬਕਾ ਪਤਨੀ ਰੀਨਾ ਦੱਤਾ ਦੀ ਬੇਟੀ ਹੈ। ਆਮਿਰ-ਰੀਨਾ ਦੀ ਲਾਡਲੀ ਆਇਰਾ 27 ਸਾਲ ਦੀ ਉਮਰ ‘ਚ ਦੁਲਹਨ ਬਣਨ ਜਾ ਰਹੀ ਹੈ। ਆਇਰਾ ਨੇ ਕੁਝ ਦਿਨ ਪਹਿਲਾਂ ਲੰਬੇ ਸਮੇਂ ਦੀ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਕੋਰਟ ਮੈਰਿਜ ਕੀਤੀ ਸੀ ਅਤੇ ਇਨ੍ਹੀਂ ਦਿਨੀਂ ਉਦੈਪੁਰ ਵਿਚ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਹੋ ਰਹੀਆਂ ਹਨ।
ਆਇਰਾ ਖਾਨ ਅਤੇ ਨੂਪੁਰ ਸ਼ਿਖਾਰੇ ਦੇ ਵਿਆਹ ਦੀਆਂ ਰਸਮਾਂ 7 ਜਨਵਰੀ 2024 ਤੋਂ ਸ਼ੁਰੂ ਹੋ ਗਈਆਂ ਹਨ। ਮਿਊਜ਼ੀਕਲ ਨਾਈਟ ਤੋਂ ਬਾਅਦ ਸੋਮਵਾਰ ਨੂੰ ਆਇਰਾ ਦੀ ਮਹਿੰਦੀ ਦੀ ਰਸਮ ਰੱਖੀ ਗਈ। ਮਹਿੰਦੀ ਦੀ ਰਸਮ ਤੋਂ ਬਾਅਦ ਆਇਰ ਅਤੇ ਨੂਪੁਰ ਨੇ ਸ਼ਾਮ ਨੂੰ ਪਜਾਮਾ ਪਾਰਟੀ ਕੀਤੀ। ਪਜਾਮਾ ਪਾਰਟੀ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ।
8 ਜਨਵਰੀ ਦੀ ਸ਼ਾਮ ਨੂੰ ਉਦੈਪੁਰ ‘ਚ ਆਇਰਾ ਅਤੇ ਨੂਪੁਰ ਦੀ ਪਜਾਮਾ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਆਇਰਾ ਦੀ ਚਚੇਰੀ ਭੈਣ ਅਤੇ ਆਮਿਰ ਖਾਨ ਦੀ ਭਤੀਜੀ ਜੈਨ ਮੈਰੀ ਖਾਨ ਨੇ ਇੰਸਟਾਗ੍ਰਾਮ ਸਟੋਰੀ ‘ਤੇ ਪਾਰਟੀ ਦੀਆਂ ਕਈ ਝਲਕੀਆਂ ਸ਼ੇਅਰ ਕੀਤੀਆਂ ਹਨ। ਇਕ ਤਸਵੀਰ ਵਿਚ ਜੈਨ ਪਜਾਮਾ ਲੁੱਕ ਵਿਚ ਸ਼ੀਸ਼ੇ ਦੀ ਵੀਡੀਓ ਕੈਪਚਰ ਕਰ ਰਹੇ ਹਨ। ਇਸ ਨੂੰ ਸਾਂਝਾ ਕਰਦਿਆਂ ਉਸ ਨੇ ਲਿਖਿਆ, ‘ਆਇਰਾ ਖਾਨ ਤੇ ਨੂਪੁਰ ਸ਼ਿਖਰੇ ਦੀ ਪਾਰਟੀ ਲਈ ਬਹੁਤ ਸਾਰਾ ਪਿਆਰ।’