ਅਹਿਮਦਾਬਾਦ,26-05-2023(ਪ੍ਰੈਸ ਕੀ ਤਾਕਤ)- ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਬਾਹਰ IPL 2023 ਦੇ ਫਾਈਨਲ ਮੈਚ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। PL 2023 ਦੇ ਫਾਈਨਲ ਮੈਚ ਦੀਆਂ ਟਿਕਟਾਂ ਲਈ ਕਾਫੀ ਭੀੜ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਲੋਕ BCCI ਦੀ ਲਾਪਰਵਾਹੀ ਕਾਰਨ ਪਰੇਸ਼ਾਨ ਨਜ਼ਰ ਆ ਰਹੇ ਹਨ।
IPL 2023 ਦਾ ਫਾਈਨਲ ਮੈਚ 28 ਮਈ 2023 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਣਾ ਹੈ। ਚੇਨਈ ਸੁਪਰ ਕਿੰਗਜ਼ (CSK) ਪਹਿਲਾਂ ਹੀ ਫਾਈਨਲ ਮੈਚ ਲਈ ਪ੍ਰਵੇਸ਼ ਕਰ ਚੁੱਕੀ ਹੈ,ਅੱਜ ਮੁੰਬਈ ਇੰਡੀਅਨਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਣਾ ਹੈ। ਇਸ ਦੌਰਾਨ ਪ੍ਰਸ਼ੰਸਕ ਟਿਕਟਾਂ ਲੈਣ ਲਈ ਕਈ ਕਾਊਂਟਰਾਂ ‘ਤੇ ਇਕ-ਦੂਜੇ ਨਾਲ ਧੱਕਾ-ਮੁੱਕੀ ਕਰਦੇ ਨਜ਼ਰ ਆ ਰਹੇ ਹਨ।