No Result
View All Result
Tuesday, April 21, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਪਦਮਾ ਦੇ ਤਹਿਤ ਨਿਵੇਸ਼ਕਾਂ ਦਾ ਹਰਿਆਣਾ ਦੇ ਵੱਲ ਤੇਜੀ ਨਾਲ ਵਧਿਆ ਹੈ ਝੁਕਾਅ – ਦੁਸ਼ਯੰਤ ਚੌਟਾਲਾ

admin by admin
July 7, 2023
in BREAKING, CHANDIGARH, COVER STORY, HARYANA
0
ਕਈ ਵੀ ਵਿਅਕਤੀ ਆਪਣੇ ਦਸਤਾਵੇਜ ਜਮਾਂ ਕਰਨ ਤੋਂ ਬਾਅਦ ਹਰਿਆਣਾ ਵਿਚ ਕਿਸੇ ਵੀ ਤਹਿਸੀਲ ਤੋਂ ਰਜਿਸਟਰੀ ਕਰਵਾ ਸਕੇਗਾ : ਦੁਸ਼ਯੰਤ ਚੌਟਾਲਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਕਲਸਟਰ-ਲੈਂਡ ਨੂੰ 25 ਏਕੜ ਕਰਨ ਦਾ ਦਿੱਤਾ ਸੁਝਾਅ

ਡਿਪਟੀ ਸੀਏਮ ਨੇ ਪਦਮਾ ਲਾਗੂ ਕਰਨ ਦੀ ਰਣਨੀਤੀ ਦੀ ਸਮੀਖਿਆ ਕੀਤੀ

ਚੰਡੀਗੜ੍ਹ, 7 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ)- ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪਦਮਾ ਸਕੀਮ ਤਹਿਤ ਸੂਬੇ ਵਿਚ ਨਿਵੇਸ਼ਕਾਂ ਦਾ ਝੁਕਾਅ ਵਧਿਆ ਹੈ, ਇਸ ਤੋਂ ਜਿੱਥੇ ਨੌਜੁਆਨਾਂ ਦੇ ਲਈ ਰੁਜਗਾਰ ਦੇ ਮੌਕਿਆਂ ਵਿਚ ਵਾਧਾ ਹੋਵੇਗਾ ਉੱਥੇ ਸੂਬੇ ਵਿਚ ਸੰਤੁਲਿਤ ਖੇਤਰੀ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ।

          ਡਿਪਟੀ ਸੀਏਮ ਜਿਨ੍ਹਾਂ ਦੇ ਕੋਲ ਉਦਯੋਗ ਅਤੇ ਵਪਾਰ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਇਹ ਜਾਣਕਾਰੀ ਅੱਜ ਇੱਥੇ ਪਦਮਾ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰਨ ਦੇ ਬਾਅਦ ਦਿੱਤੀ। ਇਸ ਮੌਕੇ ‘ਤੇ ਉਦਯੋਗ ਅਤੇ ਵਪਾਰ ਰਾਜ ਮੰਤਰੀ ਅਨੁਪ ਧਾਨਕ ਵੀ ਮੌਜੂਦ ਸਨ।

          ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਸੁਝਾਅ ਦਿੱਤਾਕਿ ਪਦਮਾ ਦੇ ਤਹਿਤ ਜੋ ਕਲਸਟਰ ਬਣਾਏ ਜਾਂਦੇ ਹਨ, ਉਨ੍ਹਾਂ ਦੀ ਭੁਮੀ ਦੀ ਸ਼ਰਤ ਨੂੰ 100 ਏਕੜ ਦੀ ਥਾਂ 25 ਏਕੜ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਨਿਵੇਸ਼ ਇਸ ਦੇ ਲਈ ਬਿਨੈ ਕਰ ਸਕਣ।

          ਉਨ੍ਹਾਂ ਨੇ ਮੀਟਿੰਗ ਦੇ ਬਾਅਦ ਇਹ ਵੀ ਜਾਣਕਾਰੀ ਦਿੱਤੀ ਕਿ ਹਰਿਆਣਾ ਸਰਕਾਰ ਵੱਲੋਂ ਪਦਮਾ ਪ੍ਰੋਗ੍ਰਾਮ ਟੂ ਏਕਸੀਲੇਰੇਟ ਡਿਵੇਲਪਮੈਂਟ ਫਾਰ ਐਮਏਸਏਮਈ  ਏਡਵਾਂਸਮੈਂਟ ਵਿਚ ਵੀ ਵੇਂਚਰ ਕੈਪੀਟਲ ਫੰਡ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਵਨ ਬਲਾਕ ਵਨ ਪ੍ਰੋਡਕਟ ਤਹਿਤ ਵੱਧ ਤੋਂ ਵੱਧ ਨੌਜੁਆਨ ਇੰਟਰਪ੍ਰੇਨਿਯੂਰ ਬਣ ਸਕਣ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਨਾਲ ਬਜਟ ਵਿਚ ਸੂਬਾ ਸਰਕਾਰ ਨੇ ਨੌਜੁਆਨਾਂ ਨੂੰ ਸਟਾਰਟਅੱਪ ਸਥਾਪਿਤ ਕਰਨ ਦੇ ਲਈ ਪ੍ਰੋਤਸਾਹਿਤ ਕਰਨ ਤਹਿਤ 5 ਕਰੋੜ ਰੁਪਏ ਤਕ ਦੇ 200 ਕਰੋੜ ਦੇ ਵੇਂਚਰ ਕੈਪੀਟਲ ਫੰਡ ਦੀ ਯੋਜਨਾ ਬਣਾਈ ਹੈ, ਠੀਕ ਇਸੀ ਤਰ੍ਹਾ ਪਦਮਾ ਦੇ ਪ੍ਰਤੀ ਪ੍ਰੋਤਸਾਹਨ ਕਰਨ ਦੇ ਲਈ ਵੀ ਵੇਂਚਰ ਕੈਪੀਟਲ ਫੰਡ ਬਣਾਇਆ ਜਾਵੇਗਾ।

          ਸ੍ਰੀ ਦੁਸ਼ਯੰਤ ਚੌਟਾਲਾ ਨੈ ਦਸਿਆ ਕਿ ਕੇਂਦਰ ਸਰਕਾਰ ਦੀ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਯੌਜਨਾ ਦੇ ਤਹਿਤ ਪਦਮਾ ਸਕੀਮ ਸ਼ੁਰੂ ਕੀਤੀ ਹੈ। ਇਸ ਪਹਿਲ ਦਾ ਮੁੱਖ ਉਦੇਸ਼ ਕਲਸਟਰ ਦ੍ਰਿਸ਼ਟੀਕੋਣ ਦਾ ਲਾਭ ਚੁੱਕ ਕੇ ਅਤੇ ਸੰਤੁਲਿਤ ਖੇਤਰੀ ਵਿਕਾਸ ਨੂੰ ਪ੍ਰੋਤਸਾਹਨ ਦੇ ਕੇ ਬਲਾਕ ਪੱਧਰ 0211ਤੇ ਸੂਖਮ ਅਤੇ ਛੋਟੇ ਉਦਮਾਂ ਨੂੰ ਪ੍ਰੋਤਸਾਹਨ ਦੇਣਾ ਹੈ। ਉਨ੍ਹਾਂ ਨੇ ਦਸਿਆ ਕਿ ਇਸ ਸਾਲ ਦੇ ਬਜਟ ਵਿਚ ਵੀ ਅਗਲੇ 5 ਸਾਲਾਂ ਵਿਚ ਪਦਮਾ ਦੇ ਲਈ 1,000 ਕਰੋੜ ਰੁਪਏ ਪ੍ਰਸਤਾਵਿਤ ਕੀਤੇ ਹੋਏ ਹਨ। ਜਿਸ ਤੋਂ ਡਿਜਾਨਿੰਗ, ਬ੍ਰਾਂਡਿੰਗ, ਮਾਰਕਟਿੰਗ ਅਤੇ ਏਕਸਪੋਰਟ ਪ੍ਰਮੋਸ਼ਨ ਸਕੀਮ ਵਰਗੇ ਨਵੇਂ ਇਨੋਵੇਟਿਵ ਇੰਸੇਂਟਿਵ ਪੇਸ਼ ਕੀਤੇ ਜਾਣਗੇ।

          ਡਿਪਟੀ ਸੀਏਮ ਨੇ ਕਿਹਾ ਕਿ ਜਿੱਥੇ ਨੌਜੁਆਨਾਂ ਨੂੰ ਸਟਾਰਟਅੱਪ ਸਥਾਪਿਤ ਕਰਨ ਲਈ ਪ੍ਰੋਤਸਾਹਿਤ ਕਰਨ ਅਤੇ ਅਪੇਕਸ਼ਿਤ ਕੌਸ਼ਲ, ਵਿਅਕਤੀਤਵ ਅਤੇ ਸੰਚਾਰ ਕੌਸ਼ਲ ਦੇ ਨਾਲ ਨੌਜੁਆਨਾਂ ਵਿਚ ਉਦਮਸ਼ੀਲਤਾ ਨੂੰ ਪ੍ਰੋਤਸਾਹਨ ਦੇਣ ਲਈ ਇਨਕਿਯੂਬੇਸ਼ਨ ਕੇਂਦਰਾਂ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਬੈਂਕਾਂ, ਵਿੱਤੀ ਸੰਸਥਾਨਾਂ ਅਤੇ ਉਦਮ ਪੂੰਜੀ ਨਿਧੀਆਂ ਤੋਂ ਕਰਜਾ ਦੀ ਸਹੂਲਤ ਵੀ ਉਪਲਬਧ ਕਰਵਾਈ ਜਾਵੇਗੀ, ਉੱਥੇ ਪਦਮਾ ਦੇ ਤਹਿਤ ਵਿਸ਼ੇਸ਼ਕਰ ਗ੍ਰਾਮੀਣ ਨੌਜੁਆਨਾਂ ਨੂੰ ਇੰਟਰਪ੍ਰੇਨਿਯੋਰ ਬਣਾਇਆ ਜਾਵੇਗਾ।

          ਡਿਪਟੀ ਮੁੱਖ ਮੰਤਰੀ ਨੂੰ ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਪਦਮਾ ਦੇ ਤਹਿਤ ਉਦਯੋਗ ਲਗਾਉਣ ਤਹਿਤ ਕਈ ਬਲਾਕਸ ਵਿਚ ਸਥਾਨਾਂ ਦੀ ਪਹਿਚਾਣ ਕਰ ਲਈ ਗਈ ਹੈ, ਜਲਦੀ ਹੀ ਬਾਕੀ ਬਲਾਕਸ ਵਿਚ ਵੀ ਥਾਂਵਾਂ ਨੁੰ ਆਖੀਰੀ ਰੂਪ ਦੇ ਕੇ ਨਿਵੇਸ਼ਕਾਂ ਦੀ ਉਦਯੋਗ ਸਥਾਪਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ।

          ਇਸ ਮੌਕੇ ‘ਤੇ ਵਿੱਤ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਉਦਯੋਗ ਅਤੇ ਵਪਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਨ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮਹਾਨਿਦੇਸ਼ਕ ਡੀਕੇ ਬੇਹਰਾ , ਏਚਏਸਆਈਆਈਡੀਸੀ ਦੇ ਐਮਡੀ ਯੱਸ਼ ਗਰਗ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Post Views: 59
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #DEPUTYMINISTER#haryanaCM#RAPIDLYharyanagovt
Previous Post

ਬਟਾਲਾ ਗੋਲੀ ਕਾਂਡ: ਪੰਜਾਬ ਪੁਲਿਸ ਨੇ ਪੱਛਮੀ ਬੰਗਾਲ ਪੁਲਿਸ ਅਤੇ ਕੇਂਦਰੀ ਏਜੰਸੀ ਦੇ ਨਾਲ ਮਿਲ ਕੇ ਭਾਰਤ-ਭੂਟਾਨ ਸਰਹੱਦ ਤੋਂ ਮੁੱਖ ਦੋਸ਼ੀ ਨੂੰ ਕੀਤਾ ਗ੍ਰਿਫਤਾਰ

Next Post

E-paper 8 July 2023

Next Post

E-paper 8 July 2023

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800