No Result
View All Result
Thursday, November 19, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਬੇਰੋਜਗਾਰਾਂ ਨੂੰ ਨੌਕਰੀਆਂ ਰੋਜਗਾਰ ਨਾ ਦੇਣ ਤੇ ਰੋਸ ਵਜੋਂ ਮਾਨ ਸਰਕਾਰ ਵਿਰੁੱਧ ਭਾਰੀ ਰੋਸ ਜਤਾਇਆ

admin by admin
July 3, 2023
in BREAKING, COVER STORY
0
ਬੇਰੋਜਗਾਰਾਂ ਨੂੰ ਨੌਕਰੀਆਂ ਰੋਜਗਾਰ ਨਾ ਦੇਣ ਤੇ ਰੋਸ ਵਜੋਂ ਮਾਨ ਸਰਕਾਰ ਵਿਰੁੱਧ ਭਾਰੀ ਰੋਸ ਜਤਾਇਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ 3 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ): ਬੇਰੋਜਾਗਰਾਂ ਨੂੰ ਨੌਕਰੀਆਂ ਰੋਜਗਾਰ ਦੀ ਪ੍ਰਾਪਤੀ ਲਈ ਵਿਸ਼ੇਸ਼ ਢੁੱਕਵੇਂ ਕਦਮ ਨਾ ਚੁੱਕੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਭਰੇ ਮਨ ਨਾਲ ਕਿਹਾ ਪੰਜਾਬ ਦੇ ਬੇਰੋਜਗਾਰਾਂ ਨਾਲ ਕੀਤੇ ਵਾਅਦੇ ਤੇ ਦਿੱਤੀਆਂ ਗਰੰਟੀਆਂ ਅਨੁਸਾਰ ਰੋਜਾਨਾ ਨੌਕਰੀਆਂ ਨਾ ਦੇਣ ਤੇ ਰੋਸ ਵਜੋਂ ਮਾਨ ਸਰਕਾਰ ਦੀਆਂ ਨੀਤੀਆਂ ਵਿਰੁੱਧ ਭਾਰੀ ਰੋਸ ਜਤਾਉਂਦਿਆ ਕਿਹਾ ਕਿ ਨੌਜਵਾਨਾਂ ਕੋਲ ਡਿਗਰੀਆਂ ਡਿਪਲੋਮੇ ਤਾ ਹਨ ਪਰ ਨੋਕਰੀਆਂ ਨਹੀਂ ਹਨ। ਮੌਜੂਦਾ ਸੂਬਾ ਸਰਕਾਰ ਵਲੋਂ ਲਾਗੂ ਕੀਤੀਆਂ ਨੀਤੀਆਂ ਨਾਲ ਕੋਈ ਬਦਲਾਅ ਨਹੀਂ ਆਇਆ। ਨਾ ਰੋਜਗਾਰ ਪੈਦਾ ਹੋਇਆ ਅਤੇ ਨਾ ਹੀ ਨੌਕਰੀਆਂ ਉਲਟਾ ਅਨੇਕਾਂ ਨੌਜਵਾਨ ਡਿਪਰੈਸ਼ਨ ਵਿੱਚ ਆ ਕੇ ਨਸ਼ਿਆਂ ਵਲ ਜਾ ਰਹੇ ਹਨ ਤੇ ਅਪਰਾਧਿਕ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਬੇਰੋਜਗਾਰੀ ਕਰਕੇ ਹੀ ਨੌਜਵਾਨ ਹਿੰਸਕ ਬਣ ਰਹੇ ਹਨ। ਆਮ ਆਦਮੀ ਪਾਰਟੀ ਨੇ ਗਰੰਟੀਆਂ ਦੀ ਝੜੀ ਤਾਂ ਬਹੁਤ ਲਗਾਈ ਪਰ ਸਚਾਈ ਇਸ ਤੋਂ ਕੋਸਾ ਦੂਰ ਹੈ ਅੱਜ ਵੀ ਲੜਕੇ ਲੜਕੀਆਂ ਡਿਗਰੀਆਂ ਡਿਪਲੋਮੇ ਹੱਥਾਂ ਵਿੱਚ ਲੈਕੇ ਰੋਜਗਾਰ ਨੌਕਰੀਆਂ ਦੀ ਪ੍ਰਾਪਤੀ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਜਿਹੜੇ ਕਿ ਭੁੱਖ ਪਿਆਸੇ ਧਰਨੇ ਪ੍ਰਦਰਸ਼ਨ ਕਰ ਖੱਜਲ ਖੁਆਰ ਹੋ ਰਹੇ ਹਨ। ਪੰਜਾਬ ਦੀ ਨੌਜਵਾਨੀ ਬੇਰੋਜਗਾਰੀ ਕਾਰਨ ਦੁੱਖਾਂ ਤੇ ਫਿਕਰਾਂ ਵਿੱਚ ਡੁੱਬੀ ਹੋਈ ਹੈ। ਜਿਹਨਾਂ ਦੇ ਦੁੱਖ ਦਰਦਾਂ ਨੂੰ ਨਾ ਪਿਛਲੀਆਂ ਸਰਕਾਰਾਂ ਨੂੰ ਮਹਿਸੂਸ ਹੋਏ ਤੇ ਨਾ ਹੀ ਮੌਜੂਦਾ ਮਾਨ ਸਰਕਾਰ ਨੂੰ ਹੋ ਰਹੇ ਹਨ ਜਦੋਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜਗਾਰ ਨੋਕਰੀਆਂ ਮੁਹੱਈਆ ਕਰਵਾਉਣ ਦੀ ਸਰਕਾਰ ਦੀ ਪੂਰੀ ਜਿੰਮੇਵਾਰੀ ਬਣਦੀ ਹੈ ਜੇਕਰ ਨੌਜਵਾਨਾਂ ਨੂੰ ਨੌਕਰੀਆਂ ਰੋਜਗਾਰ ਨਹੀਂ ਦੇ ਸਕਦੀ ਤਾਂ ਲੋਕਾਂ ਨੇ ਸਕੂਲਾਂ ਕਾਲਜਾਂ ਦੇ ਮਾਡਲਾਂ ਤੋਂ ਫਿਰ ਕਿ ਲੈਣਾ ਨੌਕਰੀਆਂ ਰੋਜਗਾਰ ਮੰਗਣ ਤੇ ਡਾਗਾਂ ਸੋਟੀਆਂ ਨਾਲ ਕੁੱਟਾਂ ਮਾਰਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਐਜੂਕੇਟਡ ਯੂਥ ਪੰਜਾਬ ਨੂੰ ਛੱਡ ਕੇ ਰੋਜਗਾਰ ਲਈ ਵਿਦੇਸ਼ਾਂ ਦਾ ਰੱਖ ਕਰ ਰਿਹੇ ਹਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਾਨ ਸਰਕਾਰ ਦੀਆਂ ਰੋਜਗਾਰ ਨੌਕਰੀਆਂ ਸਬੰਧੀ ਨੀਤੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਸਟੇਜਾਂ ਤੇ ਮੌਜੂਦਾ ਸਰਕਾਰ ਦੇ ਆਗੂਆਂ ਵੱਲੋਂ ਦਿੱਤੇ ਜਾ ਰਹੇ ਜੋਸ਼ੀਲੇ ਭਾਸ਼ਣਾ ਨੇ ਬੇਰੋਜਗਾਰ ਨੌਜਵਾਨਾਂ ਨੂੰ ਉਲਝਾ ਕੇ ਰੱਖਿਆ ਹੋਇਆ ਹੈ। ਲੋਕਾਂ ਨੂੰ ਇੰਜ ਲੱਗਣ ਲਗ ਪਿਆ ਸੀ ਕਿ ਮਾਨ ਸਰਕਾਰ ਬੇਰੋਜਗਾਰਾਂ ਲਈ ਕੋਈ ਵੱਡਾ ਬਦਲਾਅ ਲੈ ਕੇ ਆਵੇਗੀ ਤੇ ਕੋਈ ਚਿੰਤਾ ਨਹੀਂ ਰਹੇਗੀ। ਬੇਰੋਜਗਾਰੀ ਦੇ ਹਾਲਾਤ ਪਹਿਲਾਂ ਵਾਂਗ ਹੀ ਹਨ ਕੁੱਝ ਨਹੀਂ ਬਦਲਿਆ ਅੱਜ ਵੀ ਰੋਜਗਾਰ ਨੌਕਰੀਆਂ ਸਬੰਧੀ ਧਰਨੇ ਪ੍ਰਦਰਸ਼ਨ ਪਹਿਲਾਂ ਵਾਂਗ ਜਾਰੀ ਹਨ। ਇਸ ਮੌਕੇ ਪ੍ਰਭਜੀਤ ਸਿੰਘ, ਮਾਨ ਸਿੰਘ, ਲਾਲ ਖਾਨ, ਸ਼ਿਵ ਕੁਮਾਰ, ਨਰੇਸ਼ ਕੁਮਾਰ, ਸਤਪਾਲ ਸਿੰਘ, ਗੁਰਦੀਪ ਸਿੰਘ, ਸਰਵਨ ਕੁਮਾਰ, ਮਨਜੀਤ ਸਿੰਘ, ਜਰਨੈਲ ਸਿੰਘ, ਅਮਰਜੀਤ ਸਿੰਘ, ਜੰਗ ਖਾਨ, ਗੁਰਚਰਨ ਸਿੰਘ ਗੁਰਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ, ਰਵੀ ਕੁਮਾਰ, ਮਹਿੰਦਰ ਸਿੰਘ, ਰਾਮ ਪਾਲ ਸਿੰਘ, ਵਿਨੋਦ ਕੁਮਾਰ, ਸੂਰਜ ਕੁਮਾਰ ਆਦਿ ਹਾਜਰ ਸਨ।

Views: 39
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #in #protest #against #the #government #for #not #providing #jobs
Previous Post

ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਉੱਪਰ ਡਰੋਨ ਉੱਡਣ ਦੀ ਸੂਚਨਾ ਨਾਲ ਹੜਕੰਪ ਮਚ ਗਿਆ

Next Post

ਗੈਸ ਏਜੰਸੀਆਂ ਖੇਤਰ ਅਨੁਸਾਰ ਟੀਚਾ ਨਿਰਧਾਰਿਤ ਕਰ ਬੁਨਿਆਦੀ ਢਾਂਚਾ ਸਮੇਂਬੱਧ ਢੰਗ ਨਾਲ ਤਿਆਰ ਕਰਨ – ਸੰਜੀਵ ਕੌਸ਼ਲ

Next Post
ਗੈਸ ਏਜੰਸੀਆਂ ਖੇਤਰ ਅਨੁਸਾਰ ਟੀਚਾ ਨਿਰਧਾਰਿਤ ਕਰ ਬੁਨਿਆਦੀ ਢਾਂਚਾ ਸਮੇਂਬੱਧ ਢੰਗ ਨਾਲ ਤਿਆਰ ਕਰਨ – ਸੰਜੀਵ ਕੌਸ਼ਲ

ਗੈਸ ਏਜੰਸੀਆਂ ਖੇਤਰ ਅਨੁਸਾਰ ਟੀਚਾ ਨਿਰਧਾਰਿਤ ਕਰ ਬੁਨਿਆਦੀ ਢਾਂਚਾ ਸਮੇਂਬੱਧ ਢੰਗ ਨਾਲ ਤਿਆਰ ਕਰਨ - ਸੰਜੀਵ ਕੌਸ਼ਲ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800