No Result
View All Result
Tuesday, May 5, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕਰਨਾਲ ਵਿਚ ਅੱਜ ਸ਼ਹਿਰ ਦੇ ਮੁੱਖ ਬਾਜਾਰ ਵਿਚ ਸਥਿਤ ਵਾਲਮਿਕੀ ਚੌਕ ‘ਤੇ ਸੁਚੱਜੇ ਢੰਗ ਨਾਲ ਰਾਹਗਿਰੀ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ

admin by admin
July 3, 2023
in BREAKING, CHANDIGARH, HARYANA
0
ਕਰਨਾਲ ਵਿਚ ਅੱਜ ਸ਼ਹਿਰ ਦੇ ਮੁੱਖ ਬਾਜਾਰ ਵਿਚ ਸਥਿਤ ਵਾਲਮਿਕੀ ਚੌਕ ‘ਤੇ ਸੁਚੱਜੇ ਢੰਗ ਨਾਲ ਰਾਹਗਿਰੀ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ,  3 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ)- ਕਰਨਾਲ ਵਿਚ ਅੱਜ ਸ਼ਹਿਰ ਦੇ ਮੁੱਖ ਬਾਜਾਰ ਵਿਚ ਸਥਿਤ ਵਾਲਮਿਕੀ ਚੌਕ ‘ਤੇ ਸੁਚੱਜੇ ਢੰਗ ਨਾਲ ਰਾਹਗਿਰੀ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਆਮ ਜਨਤਾ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਰਾਹਗਿਰੀ ਪ੍ਰੋਗ੍ਰਾਮ ਵਿਚ ਆਯੋਜਿਤ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੇ ਕਲਾਕਾਰਾਂ, ਖਿਡਾਰੀਆਂ ਅਤੇ ਨੌਜੁਆਨਾਂ ਵਿਚਕਾਰ ਪੁੱਜ ਕੇ ਉਨ੍ਹਾਂ ਦਾ ਉਤਸ਼ਾਹ ਵੱਧਾਇਆ। ਬੀਨ-ਬਾਜੇ ਤੇ ਢੋਲ ਨਗਾੜਿਆਂ ਨਾਲ ਮੁੱਖ ਮੰਤਰੀ ਦਾ ਰਾਹਗਿਰੀ ਪ੍ਰੋਗ੍ਰਾਮ ਵਿਚ ਜੋਰਦਾਰ ਸੁਆਗਤ ਕੀਤਾ।

            ਰਾਹਗਿਰੀ ਪ੍ਰੋਗ੍ਰਾਮ ਨੇ ਆਮ ਜਨਤਾ ਦੇ ਦਿਲਾਂ ‘ਤੇ ਨਾ ਭੁਲਣ ਵਾਲੀ ਛਾਪ ਛੱਡੀ। ਇਸ ਦੌਰਾਨ ਸਭਿਆਚਾਰਕ ਪ੍ਰੋਗ੍ਰਾਮਾਂ ਦੀ ਮਸਤੀ ਤੋਂ ਲੈਕੇ ਵੱਖ-ਵੱਖ ਖੇਡ ਗਤੀਵਿਧੀਆਂ ਦੇ ਨਾਲ-ਨਾਲ ਦ ਗ੍ਰੇਟ ਖਲੀ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ।

            ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕਰਨਾਲ ਵਿਚ ਰਾਹਗਿਰੀ ਦਾ ਪ੍ਰੋਗ੍ਰਾਮ ਪਹਿਲਾ ਵੀ ਸੂਬੇ ਵਿਚ ਪਹਿਲੀ ਥਾਂ ‘ਤੇ ਰਿਹਾ ਹੈ ਅਤੇ ਕੋਵਿਡ ਮਹਾਮਾਰੀ ਤੋਂ ਬਾਅਦ ਮੁੜ ਅਤਿ ਵਧੀਆ ਢੰਗ ਨਾਲ ਇਸ ਦੀ ਸ਼ੁਰੂਆਤ ਹੋਈ ਹੈ ਜੋ ਕਿ ਸ਼ਲਾਘਾਯੋਗ ਹੈ। ਇਸ ਪ੍ਰੋਗ੍ਰਾਮ ਦੀ ਸਫਲਤਾ ਪਿੱਛੇ ਆਯੋਜਕਾਂ ਦੇ ਨਾਲ-ਨਾਲ ਦਰਸ਼ਕਾਂ ਦੀ ਵੀ ਅਹਿਮ ਭੂਮਿਕਾ ਹੈ।

            ਉਨ੍ਹਾਂ ਕਿਹਾ ਕਿ ਹਰਿਆਣਾ ਊਦੈ ਪ੍ਰੋਗ੍ਰਾਮ ਦੇ ਤਹਿਤ ਹਰਿਆਣਾ ਸਰਕਾਰ ਨੇ ਰਾਗਿਰੀ ਮੈਰਾਥਨ ਨੂੰ ਪਹਿਲ ਦਿੱਤੀ ਹੈ। ਇਸ ਤਰ੍ਹਾਂ ਦੋ ਪ੍ਰੋਗ੍ਰਾਮਾਂ ਦੇ ਆਯੋਜਨ ਨਾਲ ਨਾ ਸਿਰਫ ਮਨੁੱਖ ਨੂੰ ਸਰੀਰਕ ਸਿਹਤ ਲਾਭ ਮਿਲਦਾ ਹੈ, ਸਗੋਂ ਉਸ ਵਿਚ ਹਾਂ-ਪੱਖੀ ਸੋਚ ਵੀ ਪੈਦਾ ਹੁੰਦੀ ਹੈ। ਇੰਨ੍ਹਾਂ ਪ੍ਰੋਗ੍ਰਾਮਾਂ ਨਾਲ ਚੰਗੀ ਗੱਲਾਂ ਲੋਕਾਂ ਨੂੰ ਸਿੱਖਣ ਨੂੰ ਮਿਲਦੀ ਹੈ। ਇੰਨ੍ਹਾਂ ਹੀ ਨਹੀਂ, ਭੱਜ-ਦੌੜ ਦੀ ਜਿੰਦਗੀ ਵਿਚ ਮਨੁੱਖ ਦਾ ਜੀਵਨ ਤਨਾਅ ਭਰਿਆ ਰਹਿੰਦਾ ਹੈ, ਇਸ ਨਾਲ ਵੀ ਛੁਟਕਾਰਾ ਮਿਲਦਾ ਹੈ ਅਤੇ ਮਾਨਸਿਕ ਤੌਰ ‘ਤੇ ਵੀ ਮਜਬੂਤੀ ਮਿਲਦੀ ਹੈ। ਲੋਕ ਸਵੇਰੇ ਉੱਠ ਕੇ ਸੜਕਾਂ ‘ਤੇ ਆ ਕੇ ਯੋਗ, ਖੇਡ, ਗਤੀਵਿਧੀਆਂ, ਸਭਿਆਚਾਰਕ ਪ੍ਰੋਗ੍ਰਾਮਾਂ ਦਾ ਆਨੰਦ ਲੈਂਦੇ ਹਨ।

            ਉਨ੍ਹਾਂ ਕਿਹਾ ਕਿ ਕੋਵਿਡ 19 ਤੋਂ ਬਾਅਦ ਹਰਿਆਣਾ ਸਰਕਾਰ ਨੇ ਰਾਹਗਿਰੀ ਵਰਗੇ ਪ੍ਰੋਗ੍ਰਾਮਾਂ ਦੀ ਕਈ ਸਾਲਾਂ ਬਾਅਦ ਮੁੜ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦੇ ਤਹਿਤ ਗੁਰੂਗ੍ਰਾਮ ਤੇ ਪਾਣੀਪਤ ਵਿਚ ਵੀ ਇਹ ਪ੍ਰੋਗ੍ਰਾਮ ਆਯੋਜਿਤ ਕੀਤੇ ਜਾ ਚੁੱਕੇ ਹਨ। ਨੌਜੁਆਨ ਸ਼ਕਤੀ ਨੂੰ ਪ੍ਰੇਰਿਤ ਕਰਨ ਲਈ ਸਿਰਸਾ ਵਿਚ ਇਤਿਹਾਸਕ ਮੈਰਾਥਨ, ਪਾਣੀਪਤ ਵਿਚ ਮਹਿਲਾਵਾਂ ਲਈ ਪਿੰਕਾਥਾਨ ਤੇ ਹੋਰ ਸ਼ਹਿਰਾਂ ਵਿਚ ਵੀ ਅਜਿਹੇ ਵਰਣਨਯੋਗ ਆਯੋਜਨ ਹੋਏ ਹਨ।

            ਸ੍ਰੀ ਮਨੋਹਰ ਲਾਲ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਰਾਹਗਿਰੀ ਪ੍ਰੋਗ੍ਰਾਮਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਅਤੇ ਲਗਾਤਾਰ ਇਸ ਨਾਲ ਜੁੜੇ ਰਹਿਣ। ਉਨ੍ਹਾਂ ਨੇ ਰਾਹਗਿਰੀ ਪ੍ਰੋਗ੍ਰਾਮ ਦੇ ਆਯੋਜਕਾਂ ਨੂੰ ਵੀ ਕਿਹਾ ਕਿ ਇਹ ਪ੍ਰੋਗ੍ਰਾਮ ਹਫਤੇ ਵਿਚ ਜਾਂ 15 ਦਿਨ ਵਿਚ ਜ਼ਰੂਰ ਆਯੋਜਿਤ ਕਰਨ ਅਤੇ ਯਤਨ ਕਰਨ ਕਿ ਵੱਖ-ਵੱਖ ਥਾਂਵਾਂ ‘ਤੇ ਇਹ ਪ੍ਰੋਗ੍ਰਾਮ ਆਯੋਜਿਤ ਕੀਤਾ ਜਾ ਸਕੇ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈਣ ਸਕਣ। ਰਾਹਗਿਰੀ ਪ੍ਰੋਗ੍ਰਾਮ ਇਕ ਸਿਆਸਤ ਤੋਂ ਉੱਪਰ ਉੱਠ ਕੇ ਆਮ ਜਨਤਾ ਲਈ ਇਕ ਸਮਾਜਿਕ ਮੇਲਾ ਹੈ। ਅਜਿਹੇ ਪ੍ਰੋਗ੍ਰਾਮਾਂ ਨਾਲ ਲੋਕਾਂ ਵਿਚ ਆਪਸੀ ਪ੍ਰੇਮ ਵੱਧਦਾ ਹੈ ਅਤੇ ਸਮਾਜ ਤੇ ਦੇਸ਼ ਹਿਤ ਬਾਰੇ ਚੰਗੀ ਗੱਲਾਂ ਨਿਕਲਕੇ ਸਾਹਮਣੇ ਆਉਂਦੀ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਰਾਹਗਿਰੀ ਪ੍ਰੋਗ੍ਰਾਮ ਦੀ ਥੀਮ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਹੈ, ਜਿਸ ਨਾਲ ਆਮ ਜਨਤਾ ਖੁਦ ਵੀ ਸੁਰੱਖਿਅਤ ਰਹੇ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੇ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਨਾਲ ਦੁਰਘਟਨਾਵਾਂ ਘੱਟਦੀਆਂ ਹਨ ਅਤੇ ਲੋਕਾਂ ਦਾ ਜੀਵਨ ਸੁਰੱਖਿਅਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ  ਕਰਨਾਲ ਵਿਚ ਹੋਂਡਾ ਕੰਪਨੀ ਵੱਲੋਂ ਡਰਾਇਵਿੰਗ ਸਿਖਲਾਈ ਤੇ ਖੋਜ ਕੇਂਦਰ ਖੋਲ੍ਹਿਆ ਗਿਆ ਹੈ, ਇੱਥੇ ਸੜਕ ਸੁਰੱਖਿਆ ਨਿਯਮਾਂ ਤੇ ਡਰਾਈਵਿੰਗ ਸਿਖਲਾਈ ਜ਼ਰੂਰ ਲੈਣ।  ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਜਿੱਕੇ ਸੜਕ ‘ਤੇ ਵਾਹਨ ਚਲਣ ਵਾਲਿਆਂ ਦਾ ਅਧਿਕਾਰ ਹੈ, ਉਨ੍ਹਾਂ ਹੀ ਅਧਿਕਾਰ ਪੈਦਲ ਚਲਣ ਵਾਲਿਆਂ ਦਾ ਹੈ। ਇਸ ਲਈ ਵਾਹਨ ਡਰਾਇਵਰ ਟ੍ਰੈਫਿਕ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ।

            ਉਨ੍ਹਾਂ ਕਿਹਾ ਕਿ ਰਾਹਗਿੀ ਪ੍ਰੋਗ੍ਰਾਮ ਰਾਹੀਂ ਬੇਟੀ ਬਚਾਓ-ਬੇਟੀ ਪੜਾਓ, ਚੌਗਿਰਦਾ ਸਰੰਖਣ, ਜਲ ਸਰਖੰਣ ਅਤੇ ਨਸ਼ਾ ਮੁਕਤੀ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਇੰਨ੍ਹਾਂ ਸੰਦੇਸ਼ਾਂ ਨੂੰ ਸੰਤ ਮਹਾਤਮਵਾਂ, ਰਿਸ਼ੀ ਮੁਨਿਆਂ ਅਤੇ ਵੱਖ-ਵੱਖ ਸੰਸਥਾਂਵਾਂ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਤਾਂ ਜੋ ਸਮਾਜ ਵਿਚ ਇਕ ਬਦਲਾਅ ਆਵੇ ਅਤੇ ਲੋਕਾਂ ਦਾ ਜੀਵਨ ਆਸਾਨ ਅਤੇ ਖੁਸ਼ਹਾਲ ਬਣੇ।

            ਮੁੱਖ ਮੰਤਰੀ ਨੇ ਰਾਹਗਿਰੀ ਪ੍ਰੋਗ੍ਰਾਮ ਵਿਚ ਪੌਧੇ ਲਗਾਏ ਅਤੇ ਆਮ ਜਨਤਾ ਨੂੰ ਚੌਗਿਰਦਾ ਸਰੰਖਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮਾਨਸੂਨ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਅਜਿਹੇ ਮੌਸਮ ਵਿਚ ਪੌਧੇ ਲੱਗਾਉਣ ਲਈ ਵਧੀਆ ਹੈ, ਇਸ ਵਿਚ ਹਰੇਕ ਵਿਅਕਤੀ ਨੂੰ ਇਕ ਪੌਧਾ ਜ਼ਰੂਰ ਲਗਾਉਣਾ ਚਾਹੀਦਾ ਹੈ। ਰਾਹਗਿਰੀ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਨੇ ਯੋਗ ਆਸਾਨ ਵਿਚ ਹਿੱਸਾ ਲਿਆ ਅਤੇ ਕਿਹਾ ਕਿ ਸਾਰੇ ਨਾਗਰਿਕ ਯੋਗ ਕਰਨ ਅਤੇ ਸਿਹਤਮੰਦ ਬਣਨ।

            ਰਾਹਗਿਰੀ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਨੇ ਜੂਡੋ-ਕਰਾਟੇ ਮੁਕਾਬਲੇ ਵਿਚ ਹੱਥ ਆਜਮਾਏ। ਉਨ੍ਹਾਂ ਕਿਹਾ ਕਿ ਖੇਡ ਮੁਕਾਬਲੇ ਬੁੱਧੀ ਦਾ ਖੇਡ ਹੈ, ਇਸ ਵਿਚ ਦਾਂਅ ਪੇਂਚ ਨਾਲ ਮੈਚ ਨੂੰ ਜਿੱਤੀਆ ਜਾਂਦਾ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਖਿਡਾਰੀਆਂ ਵਿਚਕਾਰ ਜਾ ਕੇ ਉਨ੍ਹਾਂ ਦਾ ਉਤਸਾਹ ਵੱਧਾਇਆ। ਪ੍ਰੋਗ੍ਰਾਮ ਵਿਚ ਕਾਮਨਵੈਲਥ ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤਣ ਵਾਲੇ ਸ਼ੂਟਿੰਗ ਖਿਡਾਰੀ ਅਨੀਸ਼ ਭਾਨਵਾਲਾ ਅਤੇ ਲੰਦਰ ਉਲੰਪਿਕਸ ਵਿਚ ਬਾਕਸਿੰਗ ਖਿਡਾਰੀ ਸੁਮਿਤ ਸਾਂਗਵਾਨ ਵੀ ਪੁੱਜੇ। ਇਸ ਦੌਰਾਨ ਮੁੱਖ ਮੰਤਰੀ ਨੇੇ ਵਿਸ਼ਵ ਚੈਂਪਿਅਨ ਨੀਰਜ ਚੋਪੜਾ ਨੂੰ ਸੋਨਾ ਤਮਗਾ ਜਿੱਤਣ ‘ਤੇ ਵੱਧਾਈ ਦਿੱਤੀ।

Post Views: 54
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: #in #karnal #a #programme #was #organized #at #valmiki #chowk #located #the #main #market #of #city #love #haryana #india #well-planned
Previous Post

ਜਨ ਹਿੱਤ ਸੰਮਤੀ ਵਲੋਂ ਸਮੇਂ ਸਮੇਂ ਸਿਰ ਲੋੜਵੰਦਾਂ ਲਈ ਮੈਡੀਕਲ ਕੈਂਪ ਲਗਾਉਣੇ ਸ਼ਲਾਘਾਯੋਗ, ਬਲਤੇਜ ਪੰਨੂੰ       

Next Post

ਮੁੱਖ ਮੰਤਰੀ ਵੱਲੋਂ ਖ਼ੌਫ਼ਨਾਕ ਗੈਂਗਸਟਰ ਅੰਸਾਰੀ ਦੀ ਆਰਾਮਦਾਇਕ ਠਹਿਰ ‘ਤੇ ਖਰਚੇ 55 ਲੱਖ ਰੁਪਏ ਕੈਪਟਨ ਤੇ ਰੰਧਾਵਾ ਤੋਂ ਵਸੂਲਣ ਦਾ ਐਲਾਨ

Next Post
ਪੰਜਾਬ ”ਚ ਪੇਂਡੂ ਡਿਸਪੈਂਸਰੀਆਂ ਨੂੰ ਲੈ ਕੇ ਮਾਨ ਸਰਕਾਰ ਚੁੱਕਣ ਜਾ ਰਹੀ ਇਹ ਕਦਮ

ਮੁੱਖ ਮੰਤਰੀ ਵੱਲੋਂ ਖ਼ੌਫ਼ਨਾਕ ਗੈਂਗਸਟਰ ਅੰਸਾਰੀ ਦੀ ਆਰਾਮਦਾਇਕ ਠਹਿਰ 'ਤੇ ਖਰਚੇ 55 ਲੱਖ ਰੁਪਏ ਕੈਪਟਨ ਤੇ ਰੰਧਾਵਾ ਤੋਂ ਵਸੂਲਣ ਦਾ ਐਲਾਨ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800