ਪਟਿਆਲਾ,ਮਿਤੀ- 24/01/2023(ਪ੍ਰੈਸ ਕਿ ਤਾਕਤ ਬਿਊਰੋ): ਡੈਡੀਕੇਟਿਡ ਬ੍ਰਦਰਜ ਗਰੁੱਪ ਰਜਿ. ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ 286 ਵਾ ਮਾਸਿਕ ਸਨਮਾਨ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਜਿਸ ਵਿੱਚ ਲੈਕਚਰਾਰ ਗੁਰਵਿੰਦਰ ਕੌਰ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਦੇ 37 ਸਰਕਾਰੀ ਐਲੀਮੈਂਟਰੀ/ ਸੀਨੀਅਰ ਸੈਂਕਡਰੀ ਸਮਾਰਟ ਸਕੂਲਾਂ ਦੇ ਪ੍ਰਿਸੀਪਲ, ਹੈਡ ਟੀਚਰ, ਅਧਿਆਪਿਕਾਂ ਦਾ ਸਨਮਾਨ ਬਹੁਤ ਅਦਬ ਅਤੇ ਸ਼ਾਨ ਨਾਲ ਕੀਤਾ ਗਿਆ। ਹਰਮੀਤ ਸਿੰਘ ਪਠਾਣਮਾਜਰਾ ਐਮ.ਐਲ.ਏ ਸਨੋਰ ਨੇ ਬਤੌਰ ਮੁੱਖ ਮਹਿਮਾਨ ਅਧਿਆਪਿਕ/ਅਧਿਆਪਿਕਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਅਧਿਆਪਿਕਾਂ ਦਾ ਸਨਮਾਨ ਕਰਨਾ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਦੀ ਸ਼ਾਨ ਹੈ। ਉਨਾਂ ਕਿਹਾ ਪੰਜਾਬ ਦੀ 70 ਪ੍ਰਤੀਸ਼ਤ ਅਬਾਦੀ ਪਿੰਡਾਂ ਵਿੱਚ ਵਸਦੀ ਹੈ ਪਿੰਡਾਂ ਵਿੱਚ ਵਿਦਿਆਰਥੀਆਂ ਦੇ ਅੰਦਰ ਗੁਣ, ਗਿਆਨ ਅਤੇ ਚੰਗੇ ਸੰਸਕਾਰ ਦੇਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਿਕ ਬਹੁਮੁੱਲਾ ਯੋਗਦਾਨ ਪਾ ਰਹੇ ਹਨ। ਡੈਡੀਕੇਟਿਡ ਬ੍ਰਦਰਜ ਗਰੁੱਪ ਦੀ ਕਾਰਜਕਾਰਨੀ ਦੇ ਮੈਂਬਰਾਂ ਨੇ ਮੁੱਖ ਮਹਿਮਾਨ ਹਰਮੀਤ ਸਿੰਘ ਪਠਾਣ ਮਾਜਰਾ ਡੀ.ਬੀ.ਜੀ ਅਵਾਰਡ ਨਾਲ ਸਨਮਾਨਿਤ ਕੀਤਾ।
ਡਾ.ਰਾਕੇਸ਼ ਵਰਮੀ ਨੇ ਦੱਸਿਆ ਡੀ.ਬੀ.ਜੀ ਗਰੁੱਪ ਵੱਲੋਂ ਹਰ ਮਹੀਨੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕ/ਅਧਿਆਪਿਕਾਵਾਂ ਦਾ ਸਨਮਾਨ ਕੀਤਾ ਜਾਦਾ ਹੈ। ਮਨਜੀਤ ਕੌਰ ਆਜਾਦ ਸਾਬਕਾ ਪ੍ਰਿਸੀਪਲ ਨੇ ਮੰਚ ਸੰਚਾਲਿਕਾ ਦੀ ਬਾਖੂਬੀ ਭੂਮਿਕਾ ਨਿਭਾਉਂਦੇ ਹੋਏ ਅਧਿਆਪਕਾਂ ਨੂੰ ਚਾਨਣਾ ਮੁਨਾਰਾ ਦੱਸਿਆ। ਗਰੁੱਪ ਦੇ ਵੱਖ-ਵੱਖ ਪ੍ਰਾਜੈਕਟ ਇੰਚਾਰਜਾ ਨੇ ਗਰੁੱਪ ਦੇ 28 ਪ੍ਰਾਜੈਕਟਾਂ ਦੁਆਰਾ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਸੇਵਾ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ ਕਲਾਕਾਰ ਅਧਿਆਪਕਾਂ ਦੁਆਰਾ ਗੀਤ, ਕਵਿਤਾਵਾਂ ਰਾਹੀ ਸਮਾਜਿਕ ਸੰਦੇਸ਼ ਦਿੱਤੇ ਗਏ। ਗਰੁੱਪ ਦੇ ਮੈਂਬਰਾਂ ਦੇ ਜਨਮ ਦਿਨ ਮਨਾਉਦੇ ਹੋਏ ਸੁੰਦਰ ਤੋਹਫੇ ਦਿੱਤੇ ਗਏ। ਹਰਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ ਨੇ ਕਿਹਾ ਗਰੁੱਪ ਵੱਲੋਂ ਜਨਰਲ ਮੈਂਬਰਾਂ ਦੀ ਮਾਸਿਕ ਮਿਲਣੀ ਦੁਆਰਾ ਪਬਲਿਕ ਨੂੰ ਗਰੁੱਪ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ।
ਜਿਸ ਤੋਂ ਪ੍ਰਭਾਵਿਤ ਹੋਕੇ ਆਏ ਹੋਏ ਮਹਿਮਾਨ ਗਰੁੱਪ ਦੇ ਮੈਂਬਰ ਵੀ ਬਣਦੇ ਹਨ। ਸੰਜੈ ਸਾਗਰ ਸੂਦ ਨੇ ਕਵਿਆਂ ਦਾ ਮੰਚ ਸੰਚਾਲਨ ਕਰਦੇ ਹੋਏ ਬਹੁਤ ਹੀ ਮਨ ਮੋਹਕ, ਮਨੋਰੰਜਕ ਕਵਿਤਾਵਾਂ ਪੇਸ਼ ਕੀਤੀਆਂ ਇਸ ਮੌਕੇ ਕਵਿਤਰੀ ਕੁਲਜੀਤ ਕੌਰ ਅਤੇ ਕਵੀ ਦੇਵ ਸੋਲੰਕੀ, ਬਜਿੰਦਰ ਠਾਕੂਰ, ਸਾਗਰ ਸੂਦ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਇਹ ਪ੍ਰੋਗਰਾਮ ਦੀ ਸਫਲਤਾ ਲਈ ਫਕੀਰ ਚੰਦ ਮਿੱਤਲ, ਅਮਨਇੰਦਰ ਸਿੰਘ ਸੈਣੀ, ਵਿਕਾਸ ਗੋਇਲ, ਚਮਨ ਲਾਲ ਦੱਤ,ਬੀ.ਐਸ ਬੇਦੀ, ਬਲਜਿੰਦਰ ਸਿੰਘ, ਹਨੀ ਕੁਮਾਰ ਨੋਨੀ, ਪਰਮਜੀਤ ਕੌਰ ਚਾਵਲਾ, ਭੁਪਿੰਦਰ ਕੌਰ, ਮਨਜੀਤ ਕੌਰ ਸਾਬਕਾ ਪ੍ਰਿੰਸੀਪਲ ਨੇ ਆਪਣਾ ਯੋਗਦਾਨ ਪਾਇਆ। ਇਹ ਜਾਣਕਾਰੀ ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।