No Result
View All Result
Tuesday, April 21, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਸਰਸ ਮੇਲੇ ‘ਚ ਹਸਤਕਲਾ ਦੀ ਜਿਊਂਦੀ ਜਾਗਦੀ ਉਦਾਹਰਣ ਬਣਿਆ ਪਿੰਡ ਸਿਊਣਾ ਦਾ ਹਰਨੇਕ ਸਿੰਘ

admin by admin
February 21, 2025
in BREAKING, COVER STORY, INDIA, National, PUNJAB
0
ਸਰਸ ਮੇਲੇ ‘ਚ ਹਸਤਕਲਾ ਦੀ ਜਿਊਂਦੀ ਜਾਗਦੀ ਉਦਾਹਰਣ ਬਣਿਆ ਪਿੰਡ ਸਿਊਣਾ ਦਾ ਹਰਨੇਕ ਸਿੰਘ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 21 ਫਰਵਰੀ:
ਵਿਰਾਸਤੀ ਸ਼ੀਸ਼ ਮਹਿਲ ਵਿਖੇ ਚੱਲ ਰਹੇ ਸਰਸ ਮੇਲੇ ‘ਚ ਆਪਣੀ ਹਸਤਕਲਾ ਨਾਲ ਸਭ ਦਾ ਧਿਆਨ ਖਿੱਚ ਰਿਹਾ ਪਿੰਡ ਸਿਊਣਾ ਦਾ ਹਰਨੇਕ ਸਿੰਘ ਹਸਤਕਲਾ ਦੀ ਜਿਊਂਦੀ ਜਾਗਦੀ ਉਦਾਹਰਣ ਬਣ ਕੇ ਸਾਹਮਣੇ ਆਇਆ ਹੈ, ਜੋ ਮੇਲੇ ‘ਚ ਚੱਕ ‘ਤੇ ਮਿੱਟੀ ਦੇ ਦੀਵੇ, ਕੁੱਜੀ, ਚੂੰਗੜਾ ਤੇ ਠੂਠੀ ਵਰਗੀਆਂ ਵਸਤਾਂ ਤਿਆਰ ਕਰਕੇ ਬੱਚਿਆਂ ਤੇ ਨੌਜਵਾਨਾਂ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ।
ਪੀੜ੍ਹੀਆਂ ਤੋਂ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦੇ ਆ ਰਹੇ ਪਿੰਡ ਸਿਊਣਾ ਦੇ ਹਰਨੇਕ ਸਿੰਘ ਨੇ ਦੱਸਿਆ ਕਿ ਉਹ ਪਿਛਲੇ 65 ਸਾਲਾਂ ਤੋਂ ਆਪਣੇ ਪਿਤਾ ਪੁਰਖੀ ਕਿੱਤੇ ਨਾਲ ਜੁੜੇ ਹੋਏ ਹਨ ਤੇ ਪਿੰਡ ਵਿੱਚ ਹੀ ਆਪਣੇ ਤਿਆਰ ਕੀਤੇ ਭਾਂਡੇ ਵੇਚ ਕੇ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਪਾਸੋਂ ਭਾਂਡੇ ਬਣਾਉਣ ਦਾ ਕੰਮ ਸਿੱਖਣਾ ਸ਼ੁਰੂ ਕੀਤਾ ਤੇ ਲੰਮੇ ਅਭਿਆਸ ਸਦਕਾ ਇਸ ਕੰਮ ਵਿੱਚ ਮੁਹਾਰਤ ਹਾਸਲ ਕੀਤੀ।
ਸ. ਹਰਨੇਕ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨਾ ਧੰਨਵਾਦ ਕਰਦਿਆਂ ਕਿਹਾ ਕਿ ਸਰਸ ਮੇਲੇ ‘ਚ ਮਿੱਟੀ ਦੇ ਭਾਂਡੇ ਬਣਾਉਣ ਦੀ ਕਲਾ ਦਿਖਾਉਣ ਲਈ ਉਨ੍ਹਾਂ ਨੂੰ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਵੇਰ ਤੋਂ ਸ਼ਾਮ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਬੱਚੇ, ਨੌਜਵਾਨ ਤੇ ਬਜ਼ੁਰਗ ਮਿੱਟੀ ਨਾਲ ਭਾਂਡੇ ਬਣਾਉਣ ਦੀ ਕਲਾ ਦੇਖ ਦੇ ਹਨ ਤੇ ਹੈਰਾਨ ਵੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਅਲੋਪ ਹੁੰਦੀਆਂ ਜਾ ਰਹੀਆਂ ਕਲਾਵਾਂ ਦੀ ਸੰਭਾਲ ਲਈ ਸਰਕਾਰ ਦਾ ਚੰਗਾ ਉਪਰਾਲਾ ਹੈ।
ਚੱਕ ‘ਤੇ ਮਿੱਟੀ ਦੇ ਦੀਵੇ ਬਣਦੇ ਦੇਖ ਨੌਜਵਾਨਾਂ ਨੇ ਬਜ਼ੁਰਗ ਹਰਨੇਕ ਸਿੰਘ ਨੂੰ ਨਾਇਕ ਦੱਸਦਿਆਂ ਕਿਹਾ ਕਿ ਮਿੱਟੀ ਨੂੰ ਆਕਾਰ ਦੇ ਕੇ ਸੋਹਣੇ ਰੂਪ ਦੇਣਾ ਆਪਣੇ ਆਪ ‘ਚ ਹੈਰਾਨ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਮਿੱਟੀ ਦੇ ਬਣੇ ਭਾਂਡੇ ਤਾਂ ਦੇਖੇ ਸਨ, ਪਰ ਇਨ੍ਹਾਂ ਨੂੰ ਬਣਾਉਣ ਲਈ ਕਿੰਨੀ ਮੁਹਾਰਤ ਚਾਹੀਦੀ ਹੈ, ਇਹ ਸਾਨੂੰ ਸਰਸ ਮੇਲੇ ‘ਚ ਸ. ਹਰਨੇਕ ਸਿੰਘ ਨੂੰ ਮਿਲਣ ਤੋਂ ਬਾਅਦ ਹੀ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਜੋ ਵਸਤੂਆਂ ਇਥੇ ਸ. ਹਰਨੇਕ ਸਿੰਘ ਵੱਲੋਂ ਬਣਾਈਆਂ ਗਈਆਂ ਹਨ, ਉਨ੍ਹਾਂ ਵਸਤੂਆਂ ਦੇ ਨਾਮ ਵੀ ਉਨ੍ਹਾਂ ਨੇ ਪਹਿਲੀ ਵਾਰ ਸੁਣੇ ਹਨ।
ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਰਸ ਮੇਲੇ ਦਾ ਉਦੇਸ਼ ਦਸਤਕਲਾ, ਸ਼ਿਲਪਕਲਾ ਤੇ ਹਸਤਕਲਾ ਨੂੰ ਪ੍ਰੋਤਸਾਹਨ ਦੇਣਾ ਹੈ। ਉਨ੍ਹਾਂ ਕਿਹਾ ਕਿ ਮੇਲੇ ‘ਚ ਲੱਗੇ ਵੱਡੀ ਗਿਣਤੀ ਸਟਾਲਾਂ ‘ਤੇ ਹੱਥ ਨਾਲ ਬਣਾਈਆਂ ਵਸਤੂਆਂ ਨੂੰ ਹੀ ਵੇਚਿਆ ਜਾ ਰਿਹਾ ਹੈ। ਉਨ੍ਹਾਂ ਪਟਿਆਲਾ ਵਾਸੀਆਂ ਨੂੰ 23 ਫਰਵਰੀ ਤੱਕ ਚੱਲਣ ਵਾਲੇ ਸਰਸ ਮੇਲੇ ‘ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਆਏ ਸ਼ਿਲਪਕਾਰਾਂ ਦੀ ਹੌਸਲਾ ਅਫ਼ਜ਼ਾਈ ਮੇਲੇ ‘ਚ ਆ ਕੇ ਕੀਤੀ ਜਾਵੇ।

Post Views: 29
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: handicrafts in Saras MelaHarnek Singhheritage mela patialaPatialapatiala craft melapatiala heritage melapatiala heritage mela 2025patiala melapatiala mela 2025patiala saras melapatiala saras mela 2025saras melasaras mela 2025saras mela in patialasaras mela patialasaras mela patiala 2025saras mela patiala heritage festivalsaras mela punjab patiala 2025Seuna villagesheesh malhal in patiala city saras melasheesh mehal patiala saras mela 2025
Previous Post

ਜਸ਼ਨ ਸ਼ੁਰੂ ਹੁੰਦੇ ਹਨ ਜਦੋਂ ਰੇਖਾ ਦੀ ਅਗਵਾਈ ਹੁੰਦੀ ਹੈ।

Next Post

‘ਸਰਸ ਮੇਲਾ’ ਦਿਹਾਤੀ ਦਸਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਫ਼ਲ ਉਪਰਾਲਾ-ਅਨੁਪ੍ਰਿਤਾ ਜੌਹਲ

Next Post
‘ਸਰਸ ਮੇਲਾ’ ਦਿਹਾਤੀ ਦਸਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਫ਼ਲ ਉਪਰਾਲਾ-ਅਨੁਪ੍ਰਿਤਾ ਜੌਹਲ

'ਸਰਸ ਮੇਲਾ' ਦਿਹਾਤੀ ਦਸਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਫ਼ਲ ਉਪਰਾਲਾ-ਅਨੁਪ੍ਰਿਤਾ ਜੌਹਲ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800