No Result
View All Result
Monday, April 13, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਗਿਆਨਵਾਪੀ ਸਰਵੇਖਣ ਰਿਪੋਰਟ ਅਦਾਲਤ ਵਿੱਚ ਦਾਖਲ

admin by admin
December 19, 2023
in BREAKING, COVER STORY, Dharm, INDIA, National
0
ਹਿੰਦੂ ਪੱਖ ਨੂੰ ਵੱਡਾ ਝਟਕਾ, ਜਾਣੋ ਕੀ ਕੀਤਾ SC ਨੇ ਕੀਤਾ? ਯੂਪੀ ਦੇ ਡਿਪਟੀ ਸੀਐਮ ਨੇ ਕਿਹਾ, ਸੱਚ ਨੂੰ ਹਰਾਇਆ ਨਹੀਂ ਜਾ ਸਕਦਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ (ਏਐੱਸਆਈ) ਨੇ ਅੱਜ ਗਿਆਨਵਾਪੀ ਮਸਜਿਦ ਕੰਪਲੈਕਸ ’ਤੇ ਸਰਵੇਖਣ ਰਿਪੋਰਟ ਸੀਲਬੰਦ ਲਿਫਾਫ਼ੇ ਵਿਚ ਜ਼ਿਲ੍ਹਾ ਅਦਾਲਤ ’ਚ ਜਮ੍ਹਾਂ ਕਰਵਾ ਦਿੱਤੀ ਹੈ, ਜਿੱਥੇ ਅਗਲੀ ਸੁਣਵਾਈ 21 ਦਸੰਬਰ ਨੂੰ ਹੋਣੀ ਹੈ। ਹਿੰਦੂ ਪਟੀਸ਼ਨਕਰਤਾਵਾਂ ਵੱਲੋਂ ਪੇਸ਼ ਹੋਏ ਵਕੀਲ ਮਦਨ ਮੋਹਨ ਯਾਦਵ ਨੇ ਦੱਸਿਆ ਕਿ ਏਐੱਸਆਈ ਦੇ ਵਕੀਲ ਨੇ ਰਿਪੋਰਟ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਟੀਸ਼ਨਕਰਤਾਵਾਂ ਨੇ ਦਾਅਵਾ ਕੀਤਾ ਸੀ ਕਿ 17ਵੀਂ ਸਦੀ ਦੀ ਇਹ ਮਸਜਿਦ ਪਹਿਲਾਂ ਤੋਂ ਮੌਜੂਦ ਇਕ ਮੰਦਰ ਉਤੇ ਉਸਾਰੀ ਗਈ ਸੀ। ਇਸ ਤੋਂ ਬਾਅਦ ਅਦਾਲਤ ਨੇ ਸਰਵੇਖਣ ਦਾ ਹੁਕਮ ਦਿੱਤਾ ਸੀ। ਅੱਜ ਰਿਪੋਰਟ ਦਾਖਲ ਕਰਨ ਵੇਲੇ ਏਐੱਸਆਈ ਦੇ ਚਾਰ ਸੀਨੀਅਰ ਅਧਿਕਾਰੀ ਵੀ ਅਦਾਲਤ ਵਿਚ ਮੌਜੂਦ ਸਨ। ਵਿਭਾਗ ਨੂੰ ਸਰਵੇਖਣ ਮੁਕੰਮਲ ਕਰਨ ਲਈ ਕਈ ਵਾਰ ਵਾਧੂ ਸਮਾਂ ਦਿੱਤਾ ਗਿਆ ਸੀ। ਯਾਦਵ ਨੇ ਕਿਹਾ ਕਿ ਅਦਾਲਤ ਨੇ ਰਿਪੋਰਟ ਖੋਲ੍ਹਣ ਲਈ 21 ਦਸੰਬਰ ਦੀ ਤਰੀਕ ਤੈਅ ਕੀਤੀ ਹੈ, ਤੇ ਇਸ ਦੀਆਂ ਨਕਲਾਂ ਦੋਵਾਂ ਧਿਰਾਂ ਦੇ ਵਕੀਲਾਂ ਨੂੰ ਦਿੱਤੀਆਂ ਜਾਣਗੀਆਂ। ਯਾਦਵ ਨੇ ਕਿਹਾ ਕਿ ਮੁਸਲਿਮ ਧਿਰ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਸਰਵੇਖਣ ਰਿਪੋਰਟ ਨੂੰ ਜਨਤਕ ਨਾ ਕੀਤਾ ਜਾਵੇ। ਹਾਲਾਂਕਿ ਹਿੰਦੂ ਧਿਰ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਇਸ ਨੂੰ ਜਨਤਕ ਕੀਤਾ ਜਾਵੇ। ਏਐੱਸਆਈ ਨੇ ਗਿਆਨਵਾਪੀ ਕੰਪਲੈਕਸ ਦਾ ਵਿਗਿਆਨਕ ਸਰਵੇਖਣ ਕੀਤਾ ਹੈ। ਇਹ ਮਸਜਿਦ ਕਾਸ਼ੀ ਵਿਸ਼ਵਨਾਥ ਮੰਦਰ ਦੇ ਨਾਲ ਲੱਗਦੀ ਹੈ। ਜ਼ਿਲ੍ਹਾ ਅਦਾਲਤ ਨੇ 21 ਜੁਲਾਈ ਨੂੰ ਸਰਵੇਖਣ ਦੇ ਹੁਕਮ ਦਿੱਤੇ ਸਨ। ਇਹ ਹੁਕਮ ਔਰਤਾਂ ਦੇ ਇਕ ਗਰੁੱਪ ਦੀ ਅਰਜ਼ੀ ਉਤੇ ਆਏ ਸਨ ਜਿਨ੍ਹਾਂ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਮਸਜਿਦ ਦੀ ਬਾਹਰਲੀ ਕੰਧ ਉਤੇ ਬਣੀਆਂ ਹਿੰਦੂ ਦੇਵੀ-ਦੇਵਤਿਆਂ ਦੀ ਮੂਰਤੀਆਂ ਦੀ ਪੂਜਾ ਦਾ ਹੱਕ ਦਿੱਤਾ ਜਾਵੇ। ਹਿੰਦੂ ਧਿਰਾਂ ਨੇ ਦਾਅਵਾ ਕੀਤਾ ਸੀ ਕਿ ਮਸਜਿਦ ਦੇ ‘ਵਜ਼ੂਖਾਨੇ’ ਵਿਚ ‘ਸ਼ਿਵਲਿੰਗ’ ਹੈ, ਹਾਲਾਂਕਿ ਹੇਠਲੀ ਅਦਾਲਤ ਨੇ ਇਸ ਦਾ ਸਰਵੇਖਣ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਸ ਜਗ੍ਹਾ ਨੂੰ ਨਾ ਛੇੜਨ ਦੇ ਹੁਕਮ ਦਿੱਤੇ ਸਨ। ਅੰਜੁਮਨ ਇੰਤਜ਼ਾਮੀਆ ਮਸਜਿਦ ਕਮੇਟੀ ਨੇ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਨੂੰ ਅਲਾਹਾਬਾਦ ਹਾਈ ਕੋਰਟ ਤੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਇਸ ਅਪੀਲ ਨੂੰ ਦੋਵਾਂ ਅਦਾਲਤਾਂ ਵੱਲੋਂ ਖਾਰਜ ਕਰਨ ਤੋਂ ਬਾਅਦ 4 ਅਗਸਤ ਨੂੰ ਸਰਵੇਖਣ ਲਈ ਰਾਹ ਪੱਧਰਾ ਹੋ ਗਿਆ ਸੀ। ਸੁਪਰੀਮ ਕੋਰਟ ਨੇ ਨਾਲ ਹੀ ਏਐੱਸਆਈ ਨੂੰ ਹੁਕਮ ਦਿੱਤੇ ਸਨ ਸਰਵੇਖਣ ਦੌਰਾਨ ਕਿਸੇ ਵੀ ਕਿਸਮ ਦੀ ਪੁਟਾਈ ਦਾ ਕੰਮ ਨਾ ਕੀਤਾ ਜਾਵੇ। ਏਐੱਸਆਈ ਨੇ 4 ਅਗਸਤ ਨੂੰ ਸਰਵੇਖਣ ਦਾ ਕੰਮ ਆਰੰਭਿਆ ਸੀ। ਸਰਵੇਖਣ ਲਈ 6 ਸਤੰਬਰ, 5 ਅਕਤੂਬਰ, 2 ਨਵੰਬਰ, 17 ਨਵੰਬਰ ਤੇ 30 ਨਵੰਬਰ ਨੂੰ ਸਮਾਂ ਵਧਾਇਆ ਗਿਆ ਸੀ।

Post Views: 50
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ani news livebig newsbreaking newsdaily hindi newspaper patiala Punjabdaily punjabi newspaper patiala punjabfast newsgyanvapigyanvapi asi survey #gyanvapimosque #gyanvapimosquecase #gyanvapimosquesurvey #gyanvapimosquenews #gyanvapimasjid #gyanvapimasjidcase #gyanvapimasjidnewsgyanvapi casegyanvapi masjidgyanvapi masjid casegyanvapi masjid latest newsgyanvapi masjid newsgyanvapi masjid news todaygyanvapi masjid shivlinggyanvapi masjid surveygyanvapi mosquegyanvapi mosque casegyanvapi mosque kashi vishwanath templegyanvapi mosque latest newsgyanvapi mosque newsgyanvapi mosque surveygyanvapi mosque verdictgyanvapi newshindi latest newshindi newshindi news todayindia newslatest breaking news Punjablatest india newslatest Indian hindi newslatest newslatest political news Punjablatest punjabi newsnewsnews hindinews in hindinews indianews latestnews livenews todaypress ki takat daily newspaperpress ki taquat daily hindi newspaperPRESS KI TAQUAT DAILY HINDI NEWSPAPER DELHI AND PRESS KI TAQUAT DAILY PUNJABI NEWSPAPER PATIALApress ki taquat daily punjabi newspapershivling in gyanvapi mosqueToday newstop 10 newspaper of Punjabtop newstrending newsyogi adityanath on gyanvapi mosque
Previous Post

ਤਿਲੰਗਾਨਾ ਕਾਂਗਰਸ ਵੱਲੋਂ ਸੋਨੀਆ ਨੂੰ ਸੂਬੇ ਤੋਂ ਲੋਕ ਸਭਾ ਚੋਣਾਂ ਲੜਨ ਦੀ ਅਪੀਲ

Next Post

ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਫੈਸਲੇ ਖਿ਼ਾਲਫ਼ ਦਿੱਲੀ ਹਾਈ ਕੋਰਟ ਪੁੱਜੀ ਮਹੂਆ

Next Post
ਬਰਖਾਸਤਗੀ ਖ਼ਿਲਾਫ਼ ਮਹੂਆ ਦੀ ਪਟੀਸ਼ਨ ’ਤੇ ਸੁਣਵਾਈ 3 ਜਨਵਰੀ ਨੂੰ

ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਫੈਸਲੇ ਖਿ਼ਾਲਫ਼ ਦਿੱਲੀ ਹਾਈ ਕੋਰਟ ਪੁੱਜੀ ਮਹੂਆ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800