No Result
View All Result
Wednesday, June 3, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕੈਨੇਡਾ ‘ਚ ਗੈਂਗਸਟਰ ਸੁੱਖਾ ਦੁੱਨੇਕੇ ਦਾ ਕਤਲ, ਅਰਸ਼ ਡੱਲਾ ਦਾ ਸੀ ਸਾਥੀ

admin by admin
September 21, 2023
in BREAKING, COVER STORY, ENGLISH NEWS, National, WORLD
0
ਕੈਨੇਡਾ ‘ਚ ਗੈਂਗਸਟਰ ਸੁੱਖਾ ਦੁੱਨੇਕੇ ਦਾ ਕਤਲ, ਅਰਸ਼ ਡੱਲਾ ਦਾ ਸੀ ਸਾਥੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪੰਜਾਬ ਦੇ ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ ‘ਚ ਕਤਲ ਕਰ ਦਿੱਤਾ ਗਿਆ ਹੈ। ਇਹ ਕਤਲ ਗੈਂਗਵਾਰ ਦੌਰਾਨ ਹੋਇਆ ਹੈ। ਸੁੱਖਾ ਦੁੱਨੇਕੇ ਮੋਸਟ ਵਾਂਟੇਡ ਗੈਂਗਸਟਰ ਅਰਸ਼ ਡੱਲਾ ਗੈਂਗ ਦਾ ਮੈਂਬਰ ਸੀ। ਉਹ ਟਾਰਗੇਟ ਕਿਲਿੰਗ ਕਰਦਾ ਸੀ। ਐਨਆਈਏ ਨੇ ਕੱਲ੍ਹ ਹੀ ਅਰਸ਼ ਡੱਲਾ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ।

ਦੱਸ ਦਈਏ ਕਿ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਹਰਦੀਪ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਦਰਮਿਆਨ ਭਾਰਤੀ ਦੇ ਏ ਸ਼੍ਰੇਣੀ ਗੈਂਗਸਟਰ ਸੁਖਦੂਲ ਸਿੰਘ ਗਿੱਲ ਉਰਫ ਸੁੱਖਾ ਦੁੱਨੇਕੇ ਦਾ ਕੈਨੇਡਾ ‘ਚ ਕਤਲ ਕਰ ਦਿੱਤਾ ਗਿਆ ਹੈ। ਉਹ ਸਾਲ 2017 ਵਿੱਚ ਜਾਅਲੀ ਪਾਸਪੋਰਟ ਬਣਵਾ ਕੇ ਪੰਜਾਬ ਤੋਂ ਕੈਨੇਡਾ ਭੱਜ ਗਿਆ ਸੀ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਸੁੱਖਾ ਦੁੱਨੇਕੇ ਨੂੰ ਕੈਨੇਡਾ ਦੇ ਵਿਨੀਪੈਗ ‘ਚ ਗੋਲੀ ਮਾਰੀ ਗਈ ਹੈ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਹ ਭਾਰਤ ਸਰਕਾਰ ਵੱਲੋਂ ਜਾਰੀ 41 ਅੱਤਵਾਦੀਆਂ ਤੇ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਸੀ। ਇਹ ਸੂਚੀ ਐਨਆਈਏ ਨੇ ਜਾਰੀ ਕੀਤਾ ਹੈ। ਕੈਨੇਡਾ ‘ਚ ਖਾਲਿਸਤਾਨੀ ਨਿੱਝਰ ਦੇ ਕਤਲ ਤੋਂ ਬਾਅਦ ਇਹ ਦੂਜੀ ਵੱਡੀ ਘਟਨਾ ਹੈ।

ਹਾਸਲ ਜਾਣਕਾਰੀ ਮੁਤਾਬਕ ਕਤਲ ਕੀਤਾ ਗਿਆ ਗੈਂਗਸਟਰ ਸੁੱਖਾ ਖਾਲਿਸਤਾਨੀ-ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ। ਉਹ ਕੈਨੇਡਾ ਵਿੱਚ ਬੈਠ ਕੇ ਭਾਰਤ ਵਿੱਚ ਆਪਣੇ ਸਾਥੀਆਂ ਤੋਂ ਜਬਰੀ ਵਸੂਲੀ ਕਰਦਾ ਸੀ। ਸੁੱਖਾ ਦੁੱਨੇਕੇ ਮੋਗਾ, ਪੰਜਾਬ ਦੇ ਪਿੰਡ ਦੁੱਨੇਕੇ ਕਲਾਂ ਦਾ ਵਸਨੀਕ ਹੈ।

ਦੱਸ ਦਈਏ ਕਿ ਕੈਟਾਗਰੀ ‘ਏ’ ਦਾ ਗੈਂਗਸਟਰ ਸੁੱਖਾ ਦੁੱਨੇਕੇ ਅਪਰਾਧ ਦੀ ਦੁਨੀਆ ‘ਚ ਆਉਣ ਤੋਂ ਪਹਿਲਾਂ ਮੋਗਾ ਦੇ ਡੀਸੀ ਦਫ਼ਤਰ ‘ਚ ਕੰਮ ਕਰਦਾ ਸੀ। ਉਹ ਪੁਲਿਸ ਦੀ ਮਦਦ ਨਾਲ ਜਾਅਲੀ ਦਸਤਾਵੇਜ਼ਾਂ ‘ਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਹਾਸਲ ਕਰਕੇ 2017 ‘ਚ ਕੈਨੇਡਾ ਭੱਜ ਗਿਆ ਸੀ। ਉਸ ਸਮੇਂ ਉਸ ਵਿਰੁੱਧ ਸੱਤ ਅਪਰਾਧਿਕ ਮਾਮਲੇ ਚੱਲ ਰਹੇ ਸਨ। ਇਹ ਸਾਰੇ ਮਾਮਲੇ ਸਥਾਨਕ ਗਰੋਹਾਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਸਨ।

ਸੁੱਖਾ ਦੁੱਨੇਕੇ ਨੇ ਵੀ ਕਾਫੀ ਸਮਾਂ ਫਰੀਦਕੋਟ ਜੇਲ੍ਹ ‘ਚ ਗੁਜ਼ਾਰਿਆ ਤੇ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ। ਇੰਨਾ ਹੀ ਨਹੀਂ ਨੰਗਲ ਅੰਬੀਆ ਕਤਲੇਆਮ ‘ਚ ਵੀ ਦੁੱਨੇਕੇ ਦਾ ਨਾਂ ਆਇਆ ਸੀ ਤੇ ਉਸ ‘ਤੇ ਹਥਿਆਰ ਤੇ ਸ਼ੂਟਰ ਮੁਹੱਈਆ ਕਰਵਾਏ ਜਾਣ ਦਾ ਦੋਸ਼ ਸੀ।

Post Views: 88
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: alias sukha duneke killed in canadagangster sukha dunekegangster sukha duneke shot deadgangsters in punjabkhalistan movement in canadakhalistan protest in canadakhalistan rally in canadakhalistan supporters in canadapunjab gangster sukha duneke killedsukha dunekesukha duneke gangstersukha duneke gangster killedsukha duneke gangster shot deadsukha duneke killed in canadasukha murder in canadasukhdool singh alias sukha duneke
Previous Post

5,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ  ਏ.ਐਸ.ਆਈ. ਗ੍ਰਿਫਤਾਰ

Next Post

ਭਾਰਤ ਨੇ ਕੈਨੇਡਾ ’ਚ ਵੀਜ਼ੇ ਜਾਰੀ ਕਰਨ ’ਤੇ ਅਸਥਾਈ ਤੌਰ ਰੋਕ ਲਗਾਈ, ਵੀਜ਼ਾ ਸੇਵਾਵਾਂ ਮੁਅੱਤਲ ਕਰਨ ਬਾਰੇ ਨੋਟਿਸ ਹਟਾਇਆ

Next Post
ਭਾਰਤ ਨੇ ਕੈਨੇਡਾ ’ਚ ਵੀਜ਼ੇ ਜਾਰੀ ਕਰਨ ’ਤੇ ਅਸਥਾਈ ਤੌਰ ਰੋਕ ਲਗਾਈ, ਵੀਜ਼ਾ ਸੇਵਾਵਾਂ ਮੁਅੱਤਲ ਕਰਨ ਬਾਰੇ ਨੋਟਿਸ ਹਟਾਇਆ

ਭਾਰਤ ਨੇ ਕੈਨੇਡਾ ’ਚ ਵੀਜ਼ੇ ਜਾਰੀ ਕਰਨ ’ਤੇ ਅਸਥਾਈ ਤੌਰ ਰੋਕ ਲਗਾਈ, ਵੀਜ਼ਾ ਸੇਵਾਵਾਂ ਮੁਅੱਤਲ ਕਰਨ ਬਾਰੇ ਨੋਟਿਸ ਹਟਾਇਆ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800