ਜਲੰਧਰ,(Press Ki Taquat):ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਨੌਜਵਾਨ ਗਾਇਕ ਇੰਦਰ ਸੇਖੋਂ ਨਵੇਂ ਟਰੈਕ ਪੰਜਾਬ ਨਾਲ ਸਰੋਤਿਆਂ ਦੇ ਰੂਬਰੂ ਹੋਏ ਹਨ ਅਤੇ ਇਸ ਟਰੈਕ ਨੂੰ ਹਰ ਵਰਗ ਵੱਲੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਸਬੰਧੀ ਮਨੋਹਰ ਧਾਰੀਵਾਲ ਨੂੰ ਜਾਣਕਾਰੀ ਦਿੰਦਿਆਂ ਹੋਇਆ ਪ੍ਰੋਡਿਊਸਰ ਮੇਸ਼ੀ ਮਹਿਰਮ ਫਿਲੌਰੀ ਨੇ ਦੱਸਿਆ ਕਿ ਇਸ ਟਰੈਕ ਦੇ ਗੀਤਕਾਰ ਸੁੱਖਾ ਗਿੱਲ , ਮਿਊਜ਼ਿਕ ਡਾਇਰੈਕਟਰ ਕਿਉ ,ਪ੍ਰੋਜੈਕਟ ਮੈਨੇਜਰ ਸੋਨੂੰ ਮੱਟੂ , ਡੀ ਓ ਪੀ ਰਵੀ ,ਵਿਸ਼ੇਸ਼ ਧੰਨਵਾਦ ਬਾਲੀਵੁੱਡ ਵੀਡਿਓ ਡਾਇਰੈਕਟਰ ਮਲਕੀਤ ਸਿੰਘ , ਵੀਡਿਓ ਡਾਇਰੈਕਟਰ ਵਿੱਕੀ ਘਣਗਸ , ਪੇਸ਼ਕਸ਼ , ਮਿਊਜ਼ਿਕ ਕਿਉ ਨਾਈਨ ਅਤੇ ਲੇਬਲ ਆਈ ਆਰ ਰਿਕਾਰਡਸ ਐਂਡ ਇੰਡੀਅਨ ਰਮੇਸ਼ ਦਾ ਹੈ। ਇਹ ਟਰੈਕ ਸੋਸ਼ਲ ਸਾਈਟਾਂ ਯੂ ਟਿਊਬ ਅਤੇ ਵੱਖ ਵੱਖ ਚੈਨਲਾਂ ਤੇ ਚੱਲ ਰਿਹਾ ਹੈ ਅਤੇ ਸਰੋਤਿਆਂ ਵੱਲੋ ਪਸੰਦ ਕੀਤਾ ਜਾ ਰਿਹਾ ਹੈ।