No Result
View All Result
Tuesday, June 9, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਡਿਪਟੀ ਕਮਿਸ਼ਨਰ ਨੇ ਸੋਸਾਇਟੀ ਫਾਰ ਪ੍ਰਿਵੈਂਸ਼ਨ ਆਫ ਕਰੁਐਲਟੀ ਟੂ ਐਨੀਮਲ ਨੂੰ ਪਸ਼ੂਆਂ ਦੀ ਸੁਰੱਖਿਆ ਕਰਨ ਦੀ ਹਦਾਇਤ ਕੀਤੀ

admin by admin
January 5, 2023
in BREAKING, COVER STORY, National, POLITICS, PUNJAB
0
ਡਿਪਟੀ ਕਮਿਸ਼ਨਰ ਨੇ ਸੋਸਾਇਟੀ ਫਾਰ ਪ੍ਰਿਵੈਂਸ਼ਨ ਆਫ ਕਰੁਐਲਟੀ ਟੂ ਐਨੀਮਲ ਨੂੰ ਪਸ਼ੂਆਂ ਦੀ ਸੁਰੱਖਿਆ ਕਰਨ ਦੀ ਹਦਾਇਤ ਕੀਤੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਰੂਪਨਗਰ, 5 ਜਨਵਰੀ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਐੱਸ.ਪੀ.ਸੀ.ਏ. (ਸੁਸਾਇਟੀ ਫਾਰ ਦਾ ਪ੍ਰੋਵੈਸ਼ਨ ਆਫ ਕਰੁਐਲਟੀ ਟੂ ਐਨੀਮਲ) ਦੀ ਮੀਟਿੰਗ ਵਿੱਚ ਆਵਾਰਾ ਅਤੇ ਪਾਲਤੂ ਪਸ਼ੂਆਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਦੀ ਹਦਾਇਤ ਦਿੱਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਵਾਰਾ ਜਾਂ ਪਾਲਤੂ ਪਸ਼ੂਆਂ ਦੀ ਰੱਖਿਆ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ ਜਿਸ ਲਈ ਸ਼ਹਿਰਵਾਸੀ ਐਸੋਸੀਏਸ਼ਨ ਦੀ ਮੈਂਬਰਸ਼ਿਪ ਲੈਣ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਮਾਜ ਸੇਵੀ ਅਤੇ ਨੌਜਵਾਨ ਐੱਸ.ਪੀ.ਸੀ.ਏ ਦੀ ਮੈਂਬਰਸ਼ਿਪ ਵੱਧ ਤੋਂ ਵੱਧ ਲੈਣ ਤਾਂ ਜੋ ਪਸ਼ੂਆਂ ਦੀ ਰੱਖਿਆ ਦੇ ਨਾਲ ਲੋੜੀਂਦੇ ਫੰਡ ਵੀ ਇਕੱਠੇ ਹੋਣ ਅਤੇ ਇਨ੍ਹਾਂ ਦੇ ਬਚਾਅ ਲਈ ਪੁੱਖਤਾ ਪ੍ਰਬੰਧ ਵੀ ਕੀਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰਕੇ ਕੋਈ ਵੀ ਵਿਅਕਤੀ ਆਪਣਾ ਨਾਮ ਸੋਸਾਇਟੀ ਵਿਚ ਰਜਿਸਟਰ ਕਰਵਾ ਸਕਦਾ ਹੈ ਅਤੇ ਪਸ਼ੂਆਂ ਦੀ ਸੁਰੱਖਿਆ ਲਈ ਆਪਣਾ ਅਹਿਮ ਯੋਗਦਾਨ ਦੇ ਸਕਦਾ ਹੈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਅੱਗੇ ਕਿਹਾ ਕਿ ਐੱਸ.ਪੀ.ਸੀ.ਏ. ਸੁਸਾਇਟੀ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਸਹਿਯੋਗ ਨਾਲ ਮਿਲ-ਜੁਲ ਕੇ ਬੇਜ਼ੁਬਾਨ ਜਾਨਵਰਾਂ ਦੀ ਰੱਖਿਆ ਦੇ ਕੰਮ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਜਿਸ ਤਹਿਤ ਨੀਤੀ ਅਨੁਸਾਰ ਸਾਰਿਆਂ ਦੀਆਂ ਜਿੰਮੇਵਾਰੀਆਂ ਤੈਅ ਕੀਤੀਆਂ ਜਾਣ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਐਸ.ਪੀ.ਸੀ.ਏ ਦੇ ਰਜਿਸਟਰ ਵਲੰਟੀਅਰਾਂ ਨੂੰ ਅਵਾਰਾ ਜਖਮੀ ਪਸ਼ੂਆਂ ਦੀ ਦੇਖ ਰੇਖ ਕਰਨ ਲਈ ਟ੍ਰੇਨਿੰਗ ਦੇਣ ਦੀ ਸਹੂਲਤ ਵੀ ਜਲਦ ਦਿੱਤੀ ਜਾਵੇਗੀ ਜਿਸ ਲਈ ਫਸਟ ਏਡ ਦੀਆਂ ਕਿੱਟਾਂ ਵੀ ਜਲਦ ਮੁਹੱਈਆਂ ਕਰਵਾਈਆ ਜਾਣਗੀਆਂ। ਇਸ ਤੋ ਇਲਾਵਾ ਸਾਰੇ ਕੰਮਾਂ ਵਾਸਤੇ ਸਰਕਾਰ ਤੋ ਐਸ.ਪੀ.ਸੀ.ਏ ਲਈ ਫੰਡਜ ਉਪਲੱਬਧ ਕਰਵਾਉਣ ਸਬੰਧੀ ਹਰ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਸੰਸਥਾ ਦਾ ਬੈਂਕ ਖਾਤਾ ਖੋਲ੍ਹਣ ਦੀ ਹਦਾਇਤ ਵੀ ਦਿੱਤੀ।
ਉਨ੍ਹਾਂ ਦੱਸਿਆ ਕਿ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਕਿ ਜੋ ਵੀ ਵਿਅਕਤੀ ਜਾਨਵਰਾਂ ਦੀ ਟਰਾਂਸਪੋਰਟੇਸ਼ਨ ਦਾ ਕੰਮ ਕਰਦੇ ਹਨ, ਉਹ ਉਹਨਾਂ ਨੂੰ ਬਕਾਇਦਾ ਆਪਣੀਆਂ ਗੱਡੀਆਂ ਵਿੱਚ ਕਵਰ ਕਰਕੇ ਲਿਜਾਣ ਤਾਂ ਜੋ ਪਸ਼ੂਆਂ ਦਾ ਠੰਡ ਤੋਂ ਬਚਾਓ ਹੋ ਸਕੇ।
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਨਵਰਾਂ ਉੱਤੇ ਅੱਤਿਆਚਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ‘‘ਅਵਾਰਾ ਜਾਨਵਰਾਂ ਖ਼ਿਲਾਫ਼ ਕਿਸੀ ਵੀ ਤਰਾਂ ਦੀ ਤਸ਼ਦਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਇਸ ਸੋਸਾਇਟੀ ਦਾ ਮੁੱਖ ਮੰਤਵ ਹੈ।”
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ. ਅਮਰਦੀਪ ਸਿੰਘ ਗੁਜਰਾਲ, ਐਸਡੀਐਮ ਰੂਪਨਗਰ ਸ. ਹਰਬੰਸ ਸਿੰਘ, ਪਸ਼ੂ ਪਾਲਣ ਵਿਭਾਗ ਤੋਂ ਡਿਪਟੀ ਡਾਇਰੈਕਟਰ ਡਾ. ਰਵਿੰਦਰ ਸਿੰਘ, ਅਸਿਸਟੈਂਟ ਡਾਇਰੈਕਟਰ ਡਾ. ਤਰਲੋਚਨ ਸਿੰਘ, ਸੁਪਰਡੈਂਟ ਸ. ਸਤਵਿੰਦਰ ਸਿੰਘ, ਡੇਅਰੀ ਵਿਕਾਸ ਤੋਂ ਡਿਪਟੀ ਡਾਇਰੈਕਟਰ ਸ. ਗੁਰਿੰਦਰਪਾਲ ਸਿੰਘ, ਨਗਰ ਕੌਂਸਲ ਤੋਂ ਸੈਨਟਰੀ ਇੰਸਪੈਕਟਰ ਸ਼੍ਰੀ ਪੰਕਜ ਕੁਮਾਰ, ਐੱਸ.ਪੀ.ਸੀ.ਏ. ਮੈਂਬਰ ਸ਼੍ਰੀ ਸੰਨੀ ਸ਼ੁਕਲਾ, ਗੁਰਜਿੰਦਰ ਸਿੰਘ, ਸ਼੍ਰੀਮਤੀ ਰਿਪਿਕਾ ਤੇ ਹੋਰ ਅਧਿਕਾਰੀ ਹਾਜ਼ਰ ਸਨ।
Post Views: 113
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: COOPERATIVE | ChandigarhDepartment of Cooperation - Government of PunjabDeputy Commissioner's Role | District PatialaGovernment of DEPUTY REGISTRAR OF CO-OPERATIVE SOCIETIES See Office of the District Registrar and Deputy Commissioner ...Punjab State Co-Operative ... vs Deputy Commissioner OfThe official website of the
Previous Post

ਗਾਇਕ ਇੰਦਰ ਸੇਖੋਂ ਦੇ ਨਵੇਂ ਟਰੈਕ ਪੰਜਾਬ ਨੂੰ ਭਰਵਾਂ ਹੁੰਗਾਰਾ

Next Post

चंडीगढ़: हरियाणा के परिवहन मंत्री श्री मूलचंद शर्मा और सहकारिता मंत्री डॉ. बनवारी लाल हरको बैंक के नव नियुक्त चेयरमैन श्री हुकम सिंह भाटी को पद ग्रहण करवाते हुए।

Next Post
चंडीगढ़: हरियाणा के परिवहन मंत्री श्री मूलचंद शर्मा और सहकारिता मंत्री डॉ. बनवारी लाल हरको बैंक के नव नियुक्त चेयरमैन श्री हुकम सिंह भाटी को पद ग्रहण करवाते हुए।

चंडीगढ़: हरियाणा के परिवहन मंत्री श्री मूलचंद शर्मा और सहकारिता मंत्री डॉ. बनवारी लाल हरको बैंक के नव नियुक्त चेयरमैन श्री हुकम सिंह भाटी को पद ग्रहण करवाते हुए।

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800