ਅਮਰੀਕਾ,19-04-2023(ਪ੍ਰੈਸ ਕੀ ਤਾਕਤ)– ਅਮਰੀਕਾ ਦੇ ਮੇਨ ਸੂਬੇ ਵਿਚ ਗੋਲੀਬਾਰੀ ਵਿਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਤੋਂ ਕੁਝ ਘੰਟੇ ਬਾਅਦ ਇਥੇ ਇਕ ਘਰ ਵਿਚ ਚਾਰ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਦੋਵਾਂ ਘਟਨਾਵਾਂ ਨੂੰ ਜੋੜਨ ਦੀ ਜਾਂਚ ਕਰ ਰਹੀ ਹੈ।