No Result
View All Result
Sunday, April 26, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਬੀੜ ਅਹਿਮਦਾਬਾਦ ਚ ਬਾਬਾ ਸਾਹਿਬ ਦੇ ਜੀਵਨ ਦਿਹਾੜੇ ਸਬੰਧੀ ਹੋਇਆ ਸਮਾਗਮ

admin by admin
April 19, 2023
in BREAKING, COVER STORY, PUNJAB
0
ਬੀੜ ਅਹਿਮਦਾਬਾਦ ਚ ਬਾਬਾ ਸਾਹਿਬ ਦੇ ਜੀਵਨ ਦਿਹਾੜੇ ਸਬੰਧੀ ਹੋਇਆ ਸਮਾਗਮ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
ਮਲੇਰਕੋਟਲਾ-19-04-2023,ਬਲਜੀਤ ਹੁਸੈਨਪੁਰਾ,ਇਮਰਾਨ(ਪ੍ਰੈਸ ਕੀ ਤਾਕਤ)- ਬਾਬਾ ਸਾਹਿਬ ਦਾ 132ਵਾਂ ਜਨਮ ਦਿਹਾੜਾ ਪੂਰੀ ਦੁਨੀਆਂ ਚ ਉਨ੍ਹਾਂ ਦੇ ਪੈਰੋਕਾਰਾਂ ਵੱਲੋਂ ਪੂਰੀ ਸਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ।ਇਸੇ ਤਰ੍ਹਾਂ ਦਾ ਸਮਾਗਮ ਮਾਲੇਰਕੋਟਲਾ ਨਾਭਾ ਰੋਡ ਤੇ ਸਥਿਤ ਗੁਰਦੁਆਰਾ ਸਾਹਿਬ ਬੀੜ ਅਹਿਮਦਾਬਾਦ (ਨੇੜੇ ਸਰਕਾਰੀ ਆਈ ਟੀ ਆਈ ਮਾਲੇਰਕੋਟਲਾ) ਵਿਖੇ ਮਾਲੇਰਕੋਟਲਾ ਅਤੇ ਆਸ ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਬਾਬਾ ਸਾਹਿਬ ਦੇ ਪੈਰੋਕਾਰਾਂ ਵੱਲੋਂ ਮਨਾਇਆ ਗਿਆ।ਜਿਸ ਵਿੱਚ ਵੱਖੋ ਵੱਖਰੇ ਬੁਲਾਰਿਆਂ ਨੇ ਬਾਬਾ ਸਾਹਿਬ ਦੇ ਜੀਵਨ ਅਤੇ ਵਿਚਾਰਧਾਰਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ।ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨਾ ਸੀ ਪਰ ਸਨਮਾਨ ਸਮਾਰੋਹ ਉਸ ਵੇਲੇ ਵਧੇਰੇ ਚਰਚਾ ਦਾ ਵਿਸ਼ਾ ਬਣਿਆ ਜਦੋਂ ਪ੍ਰਬੰਧਕਾਂ ਵੱਲੋਂ ਸਿਰਫ ਆਪਣੇ ਨੇੜਲੇ ਚਹੇਤਿਆਂ ਨੂੰ ਹੀ ਸਨਮਾਨਿਤ ਕਰਕੇ “ਅੰਨ੍ਹਾ ਵੰਡੇ ਰਿਊੜੀਆਂ ਮੁੜ ਮੁੜ ਆਪਣਿਆਂ ਨੂੰ ਦੇਹ” ਦੀ ਕਹਾਵਤ ਸੱਚ ਸਾਬਤ ਕਰਦਿਆਂ ਸਮਾਗਮ ਦੀ ਸਮਾਪਤੀ ਕਰ ਦਿੱਤੀ ਜਿਸ ਤੋਂ ਬਾਅਦ ਉਥੇ ਮੌਜੂਦ ਨੇੜਲੇ ਪਿੰਡ ਸਰੌਦ ਦੀ ਰਹਿਣ ਵਾਲੀ ਸੁਮਨਪ੍ਰੀਤ ਕੌਰ ਪੁੱਤਰੀ ਲਖਵੀਰ ਸਿੰਘ ਜੋਕਿ ਇੱਕ ਗਰੀਬ ਪਰਿਵਾਰ ਦੀ ਬੇਟੀ ਹੈ ਉਸਦੇ ਮਾਤਾ-ਪਿਤਾ ਬੜੀ ਮੁਸ਼ਕਲ ਨਾਲ ਉਸਨੂੰ ਪੜ੍ਹਾਈ ਕਰਵਾ ਰਹੇ ਹਨ,ਦੇ ਪਿਤਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਬੇਟੀ ਪਹਿਲੀ ਜਮਾਤ ਤੋਂ ਲੈਕੇ ਹੁਣ ਅੱਠਵੀਂ ਜਮਾਤ ਵਿੱਚ ਹੋ ਚੁੱਕੀ ਹੈ ਜਿਸਨੇ ਆਪਣੀ ਪੜ੍ਹਾਈ ਦੌਰਾਨ ਹਰ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਉਸਨੇ ਦੱਸਿਆ ਕਿ ਸਾਡੇ ਪਿੰਡ ਦੇ ਹੀ ਰਹਿਣ ਵਾਲੇ ਹਰਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਸਾਡੇ ਘਰ ਆਕੇ ਕਿਹਾ ਕਿ ਅੱਜ ਤੁਹਾਡੀ ਬੇਟੀ ਨੂੰ ਬੀੜ ਅਹਿਮਦਾਬਾਦ ਦੇ ਮਾਲੇਰਕੋਟਲਾ ਗੁਰਦੁਆਰਾ ਸਾਹਿਬ ਵਿੱਚ ਹੋਣ ਵਾਲੇ ਸਮਾਗਮ ਵਿੱਚ ਸਨਮਾਨਿਤ ਕਰਨਾ ਹੈ ਇਸ ਲਈ ਤੁਸੀਂ ਆਪਣੇ ਦੋਵਾਂ ਦੇ ਅਧਾਰ ਕਾਰਡ ਲੈਕੇ ਸਮਾਗਮ ਵਾਲੀ ਥਾਂ ਪਹੁੰਚ ਜਾਣਾ।ਜਿਸ ਤੋਂ ਬਾਅਦ ਅਸੀ ਨਿਯਤ ਸਮੇਂ ਤੇ ਸਮਾਗਮ ਵਿੱਚ ਪਹੁੰਚ ਗਏ ਪਰ ਮੇਰੀ ਬੇਟੀ ਨੂੰ ਸਨਮਾਨਿਤ ਤਾਂ ਕੀ ਕਰਨਾ ਸੀ ਪੁੱਛਿਆ ਤੱਕ ਵੀ ਨਹੀਂ ਗਿਆ।ਉਸਨੇ ਭਰੇ ਮਨ ਨਾਲ ਦੱਸਿਆ ਕਿ ਮੈੰ ਅਤੇ ਮੇਰੀ ਬੇਟੀ ਬੇਇੱਜ਼ਤੀ ਮਹਿਸੂਸ ਕਰਦੇ ਹੋਇਆਂ ਰੋੰਦੇ ਹੋਏ ਘਰ ਵਾਪਿਸ ਆਏ।ਜਿਸ ਨਾਲ ਪਿੰਡ ਪਹੁੰਚਣ ਤੇ ਵੀ ਲੋਕਾਂ ਵੱਲੋਂ ਪੁੱਛਣ ਨਾਲ ਬੇਇੱਜਤ ਹੋ ਰਹੇ ਹਾਂ।ਇਸ ਸਬੰਧੀ ਜਦੋਂ ਬੱਚੀ ਨੂੰ ਘਰ ਜਾਕੇ ਸੁਨੇਹਾ ਲਾਉਣ ਵਾਲੇ ਵਿਅਕਤੀ ਹਰਜੀਤ ਸਿੰਘ ਉਰਫ ਜੀਤ ਨੂੰ ਬੱਚੀ ਨੂੰ ਸਨਮਾਨਿਤ ਨਾ ਕਰਨ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਮੈਨੂੰ ਸਾਡੇ ਪਿੰਡ ਦੇ ਓਮ ਪ੍ਰਕਾਸ਼ ਜੋ ਕਿ ਮਾਲੇਰਕੋਟਲਾ ਰਹਿੰਦਾ ਨੇ ਕਿਹਾ ਸੀ।ਇਸ ਸਬੰਧੀ ਸਮਾਗਮ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤਾਂ ਉਸਨੇ ਬਿਲਕੁਲ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਬੱਚੀ ਨੂੰ ਘਰ ਜਾ ਕੇ ਸਨਮਾਨਿਤ ਕਰਨਗੇ।ਇਸ ਸਬੰਧੀ ਅੰਬੇਡਕਰ ਟਾਈਗਰ ਫੋਰਸ ਜਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਬਾਬਾ ਹਰਫੂਲ ਸਿੰਘ ਸਰੌਦ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਨਾਮ ਤੇ ਬਣੀਆਂ ਜੱਥੇਬੱਦੀਆਂ ਦੇ ਪ੍ਰਬੰਧਕਾਂ ਨੂੰ ਆਪਣੇ ਹੀ ਸਮਾਜ ਦੇ ਗਰੀਬ ਬੱਚਿਆਂ ਦਾ ਨਿਰਾਦਰ ਅਤੇ ਬੇਇੱਜ਼ਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਇਸ ਸਮੇਂ ਉਨ੍ਹਾਂ ਦੇ ਨਾਲ ਜਿਲ੍ਹਾ ਜਰਨਲ ਸਕੱਤਰ ਡਾ ਹਰਮੇਲ ਸਿੰਘ ਪੱਪੀ, ਤੇ ਸ਼ਮਸ਼ੇਰ ਸਿੰਘ ਭੱਟੀ ਵੀ ਹਾਜ਼ਰ ਸਨ।
Post Views: 77
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: 100 birthday celebration550th birth anniversaryakunuri murali at ambedkar birth anniversaryambedkar birth anniversary at oubaba saheb's 130th birth anniversarybabu jagjeevan ram birth anniversarybabu jagjivan ram birth anniversarybabuji birth anniversarybirth anniversary celebrationsbirth anniversary celebrations of baba saheb b. r. ambedkarbr ambedkar birth anniversary celebrationsdr. bhimrao ambedkar's birth anniversaryrepublic day celebrations
Previous Post

ਜਲੰਧਰ ਜ਼ਿਮਨੀ ਚੋਣ ‘ਚ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜਿੱਤ ਪ੍ਰਾਪਤ ਕਰੇਗਾ: ਬਿੱਟੂ ਚੌਹਾਨ

Next Post

ਗੋਲੀਬਾਰੀ ਦੀ ਘਟਨਾ ‘ਚ ਚਾਰ ਲੋਕਾਂ ਦੀ ਮੌਤ,ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

Next Post
ਗੋਲੀਬਾਰੀ ਦੀ ਘਟਨਾ ‘ਚ ਚਾਰ ਲੋਕਾਂ ਦੀ ਮੌਤ,ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

ਗੋਲੀਬਾਰੀ ਦੀ ਘਟਨਾ 'ਚ ਚਾਰ ਲੋਕਾਂ ਦੀ ਮੌਤ,ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800