No Result
View All Result
Wednesday, July 8, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਡਿਵੀਜਨ ਲੇਵਲ ‘ਤੇ ਹਰਿਆਣਾ ਵਿਜੀਲੈਂਸ ਦੀ 6 ਨਵੀਂ ਇਕਾਈਆਂ ਦਾ ਗਠਨ

admin by admin
April 6, 2022
in BREAKING, COVER STORY, HARYANA, INDIA, PUNJAB
0
 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਸੂਬੇ ਵਿਚ ਵਿਵਸਥਾ ਬਦਲਾਅ ਦਾ ਆਧਾਰ ਬਣੇਗਾ

The Chief Minister of Haryana, Shri Manohar Lal calling on the Prime Minister, Shri Narendra Modi, in New Delhi on October 30, 2019.

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਚੰਡੀਗੜ੍ਹ, 24 ਮਾਰਚ (ਸ਼ਿਵ ਨਾਰਾਇਣ ਜਾਗੇੜਾ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਲੈਪ ਨੈਸ਼ਨਲ ਟ੍ਰੇਜਰੀ ਕਹਾਣੀ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਿਵੇਂ ਚਾਣਕਅ ਨੇ ਆਪਣੇ ਨਿਜੀ ਕੰਮ ਦੇ ਲਈ ਕੌਮੀ ਸੰਪਦਾ ਦਾ ਇਸਤੇਮਾਲ ਨਾ ਕਰ ਕੇ ਨਿਜੀ ਸੰਪਦਾ ਦਾ ਇਸਤੇਮਾਲ ਕੀਤਾ, ਵੈਸੇ ਹੀ ਸਾਨੂੰ ਸਰਕਾਰੀ ਸੰਸਾਧਨਾਂ ਦੀ ਦੁਰਵਰਤੋ ਰੋਕਣ ਦੇ ਨਾਲ-ਨਾਲ ਚਰਿੱਤਰ ਨਿਰਮਾਣ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਇਕ ਨਵੀਂ ਹਾਈ ਪਾਵਰ ਕਮੇਟੀ ਦੇ ਗਠਨ ਅਤੇ ਵਿਚੀਲੈਂਸ ਦਾ ਡਿਵੀਜਨ ਲੇਵਲ ਤਕ ਵਿਸਤਾਰ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਅੱਜ ਹਰਿਆਣਾ ਨਿਵਾਸ ਵਿਚ ਪੂਰੇ ਸੂਬੇ ਦੇ ਜਿਲ੍ਹਾ ਡਿਪਟੀ ਕਮਿਸ਼ਨਰ ਤੇ ਪੁਲਿਸ ਸੁਪਰਡੈਂਟਾਂ ਦੀ ਮੀਟਿੰਗ ਦੇ ਬਾਅਦ ਪ੍ਰੈਸ ਨੂੰ ਸੰਬੋਧਿਤ ਕਰ ਰਹੇ ਸਨ।

            ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੋਰੋਨਾ ਦੀ ਵਜ੍ਹਾ ਨਾਲ ਪੂਰੇ ਸੂਬੇ ਦੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਤੇ ਪੁਲਿਸ ਸੁਪਰਡੈਂਟਾਂ ਨਾਲ ਨਿਜੀ ਤੌਰ ‘ਤੇ ਕੋਈ ਮੀਟਿੰਗ ਨਹੀਂ ਹੋ ਪਾਈ ਸੀ। 2 ਸਾਲ ਦੇ ਬਾਅਦ ਇਹ ਮੀਟਿੰਗ ਆਯੋਜਿਤ ਕੀਤੀ ਗਈ ਹੈ। ਇਸ ਕੜੀ ਵਿਚ ਇਹ 16ਵੀਂ ਮੀਟਿੰਗ ਹੈ। ਇਸ ਵਿਚ ਮੁੱਖ ਰੂਪ ਨਾਲ ਹਾਲ ਹੀ ਵਿਚ ਪੇਸ਼ ਕੀਤੇ ਗਏ ਬਜਟ ਦੇ ਫੋਕਸ ਬਿੰਦੂਆਂ ‘ਤੇ ਚਰਚਾ ਕੀਤੀ ਗਈ। ਇਸ ਦੇ ਨਾਲ-ਨਾਲ ਭ੍ਰਿਸ਼ਟਾਚਾਰ ‘ਤੇ ਕਿਵੇਂ ਰੋਕ ਲਗਾਈ ਜਾਵੇ, ਇਸ ਵਿਸ਼ਾ ‘ਤੇ ਵੀ ਵਿਚਾਰ ਕੀਤਾ ਗਿਆ।

            ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ‘ਤੇ ਰੋਕ ਦੇ ਲਈ ਹਰਿਆਣਾ ਸਟੇਟ ਵਿਜੀਲੈਂਸ ਬਿਊਰੋ ਦਾ ਵਿੇਂਦਰੀਕਰਣ ਕਰਦੇ ਹੋਏ ਦਡਵੀਜਨ ਲੇਵਲ ‘ਤੇ 6 ਸੁਤੰਤਰ ਇਕਾਈਆਂ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਡਿਵੀਜਨ ਲੇਵਲ ‘ਤੇ ਇੰਨ੍ਹਾ ਇਕਾਈਆਂ ਦੀ ਪ੍ਰੋਸੀਕਿਯੂਸ਼ਨ ਸੈਂਕਸ਼ਨ ਡਿਵੀਜਨਲ ਕਮਿਸ਼ਨਰ ਦੇ ਕੋਲ ਰਹੇਗੀ। ਇਸ ਇਕਾਈਆਂ ਦਾ ਮੁੱਖ ਕਾਰਜ ਗਰੁੱਪ ਬੀ, ਸੀ ਤੇ ਡੀ ਸ਼੍ਰੇਣੀ ਦੇ ਸਰਕਾਰੀ ਕਰਮਚਾਰੀਆਂ ਦੇ ਵਿਰੁੱਧ ਮਿਲੀ 1 ਕਰੋੜ ਰੁਪਏ ਰਕਮ ਤਕ ਦੀ ਸ਼ਿਕਾਇਤਾਂ ਦੀ ਜਾਂਚ ਕਰਨ ਦੀ ਜਿਮੇਵਾਰੀ ਹੋਵੇਗੀ। ਗਰੁੱਪ ਏ ਸ਼੍ਰੇਣੀ ਦੇ ਕਰਮਚਾਰੀਆਂ ਤੇ 1 ਕਰੋੜ ਤੋਂ ਵੱਧ ਰਕਮ ਦੀ ਸ਼ਿਕਾਇਤਾਂ ਦੀ ਜਾਂਚ ਸਟੇਟੇ ਵਿਜੀਲੇਂਸ ਬਿਊਰੋ ਪਹਿਲਾਂ ਦੀ ਤਰ੍ਹਾ ਕਰਦਾ ਰਹੇਗਾ। ਇਸ ਤੋਂ ਇਲਾਵਾ, ਵਿਜੀਲੈਂਸ ਵਿਭਾਗ ਵੱਲੋਂ ਵਧੀਕ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਪਹਿਲਾਂ ਹੀ ਜਿਲ੍ਹਾ ਵਿਜੀਲੈਂਸ ਟੀਮ ਕੰਮ ਕਰ ਰਹੀ ਹੈ। ਸਰਕਾਰ ਨੇ ਇੰਨ੍ਹਾਂ ਨੁੰ ਵੀ ਮਜਬੂਤ ਕੀਤਾ ਹੈ। ਪਿਛਲੇ 2 ਮਹੀਨਿਆਂਵਿਚ ਇੰਨ੍ਹਾ ਦੇ ਕੋਲ ਵੀ 98 ਸ਼ਿਕਾਇਤਾਂ ਆਈਆਂ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ।

ਭ੍ਰਿਸ਼ਟਾਚਾਰ ਦੇ ਖਿਲਾਫ ਹਾਈ ਪਾਵਰ ਕਮੇਟੀ ਦਾ ਗਠਨ

            ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ‘ਤੇ ਹੋਰ ਵੱਧ ਪ੍ਰਭਾਵੀ ਢੰਗ ਨਾਲ ਰੋਕ ਲਗਾਉਣ ਲਈ ਸਰਕਾਰ ਨੇ ਪਹਿਲੀ ਵਾਰ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਹੈ। ਇਸ ਦੀ ਅਗਵਾਈ ਮੁੱਖ ਸਕੱਤਰ, ਹਰਿਆਣਾ ਕਰਣਗੇ। ਇਸ ਤੋਂ ਇਲਾਵਾ, ਇਸ ਵਿਚ ਮਾਲ ਵਿੱਤ ਕਮਿਸ਼ਨਰ, ਵਧੀਕ ਮੁੱਖ ਸਕੱਤਰ ਗ੍ਰਹਿ, ਪੁਲਿਸ ਡਾਇਰੈਕਟਰ ਜਨਰਲ, ਵਧੀਕ ਪੁਲਿਸ ਡਾਇਰੈਕਟਰ ਜਨਰਲ (ਸੀਆਈਡੀ) ਅਤੇ ਡਾਇਰੈਕਟਰ ਸਟੇਟ ਵਿਜੀਲੈਂਸ ਬਿਊਰੋ ਇਸ ਦੇ ਮੈਂਬਰ ਵਜੋ ਸ਼ਾਮਿਲ ਹੋਣਗੇ। ਭ੍ਰਿਸ਼ਟਾਚਾਰ ਦੀ ਸ਼ਿਕਾਇਤਾਂ ਦੇ ਹੱਲ ਜਲਦੀ ਤੋਂ ਜਲਦੀ ਕਰਨ ਲਈ ਇਸ ਕਮੇਟੀ ਦੀ ਹਰ ਮਹੀਨੇ ਮੀਟਿੰਗ ਹੋਵੇਗੀ।

ਮੁੱਖ ਮੰਤਰੀ ਨੇ ਚਾਣਕਅ ਦੀ ਕਹਾਣੀ ਦਾ ਊਦਾਹਰਣ ਦੇਖ ਕੇ ਦਿੱਤੀ ਸਿੱਖ

            ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਚਰਿੱਤਰ ਨਿਰਮਾਣ ਦੇ ਲਈ ਚਾਣਕਅ ਨਾਲ ਜੁੜੀ ਲੈਂਪ ਨੈਸ਼ਨਲ ਟ੍ਰੇਜਰੀ ਕਿਹਾਣੀ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਚਾਣਕਅ ਲੈਂਪ ਦੀ ਰੋਸ਼ਨੀ ਵਿਚ ਸਰਕਾਰੀ ਕੰਮ ਕਰ ਰਹੇ ਸਨ। ਅਚਾਨਕ ਤੋਂ ਉਨ੍ਹਾਂ ਨਾਲ ਮਿਲਣ ਲਈ ਇਕ ਦੋਸਤ ਆ ਗਿਆ। ਚਾਣਕਅ ਨੇ ਉਨ੍ਹਾਂ ਨੂ ਰੁਕਣ ਲਈ ਕਿਹਾ, ਥੋੜੀ ਦੇ ਬਾਅਦ ਚਾਣਕਅ ਨੇ ਆਪਣਾ ਇਹ ਲੈਂਪ ਬੁਝਾ ਦਿੱਤਾ ਅਤੇ ਦੂਜਾ ਲੈਂਪ ਜਲਾ ਕੇ ਆਪਣੇ ਦੋਸਤ ਨਾਲ ਗਲਬਾਤ ਸ਼ੁਰੂ ਕਰ ਦਿੱਤੀ। ਇਹ ਦੇਖ ਦੋਸਤ ਨੇ ਲੈਂਪ ਬੁਝਾਉਣ ਦਾ ਕਾਰਣ ਪੁਛਿਆ, ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤੋਂ ਸਰਕਾਰੀ ਖਜਾਨੇ ਦੇ ਤੇਲ ਨਾਲ ਜਲ ਰਹੇ ਲੈਂਪ ਵਿਚ ਸਰਕਾਰੀ ਕੰਮ ਕਰ ਰਿਹਾ ਸੀ। ਹੁਣ ਤੁਹਾਡੇ ਨਾਲ ਮੇਰੀ ਮੁਲਾਕਾਤ ਨਿਜੀ ਹੈ, ਇਸ ਲਈ ਮੈਂ ਆਪਣਾ ਲੈਂਪ ਜਲਾਇਆ ਹੈ, ਜਿਸ ਵਿਚ ਮੇਰੇ ਨਿਜੀ ਖਜਾਨੇ ਤੋਂ ਖਰੀਦਿਆ ਗਿਆ ਤੇਲ ਇਸਤੇਮਾਲ ਹੋ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਸਾਨੂੰ ਅਜਿਹੇ ਕੌਮੀ ਚਰਿੱਤ ਦੀ ਜਰੂਰਤ ਹੈ, ਜਿਨ੍ਹਾਂ ਤੋਂ ਪੂਰਾ ਦੇਸ਼ ਪੇ੍ਰਰਣਾ ਲੈ ਸਕੇ।

ਕਰਮਚਾਰੀਆਂ ਦੇ ਲਈ ਵੱਖ ਤੋਂ ਮਨੁੰਖ ਸੰਸਾਧਨ ਵਿਭਾਗ

            ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਦੇ ਅਸੀਂ ਇਕ ਨਵੇਂ ਵਿਭਾਗ ਮਨੁੱਖ ਸੰਸਾਧਨ (ਐਚਆਰ) ਦੇ ਗਠਨ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਵਿਭਾਗ ਦੇ ਤਹਿਤ ਕਰਮਚਾਰੀਆਂ ਨਾਲ ਜੁੜਿਆ ਰਿਕਾਰਡ, ਉਨ੍ਹਾਂ ਦੀ ਟ੍ਰਾਂਸਫਰ, ਉਨ੍ਹਾਂ ਦੇ ਉੱਪਰ ਚੱਲ ਰਹੇ ਮਾਮਲੇ ਤੇ ਸੇਵਾਮੁਕਤੀ ਦੇ ਬਾਅਦ ਪੈਂਸ਼ਨ ਨਾਲ ਜੁੜੇ ਮਾਮਲੇ ਰਹਿਣਗੇ। ਇਹ ਵਿਭਾਗ ਖੁਦ ਮੁੱਖ ਮੰਤਰੀ ਦੇ ਕੋਲ ਰਹੇਗਾ। ਫਿਲਹਾਲ ਇਸ ਦੇ ਸਕੱਤਰ ਆਈਏਅੇਸ ਚੰਦਰਸ਼ੇਖਰ ਖਰੇ ਨੂੰ ਬਣਾਇਆ ਗਿਆ ਹੈ।

ਭ੍ਰਿਸ਼ਟਾਚਾਰ ‘ਤੇ ਰੋਕ ਲਈ ਸਜਾ, ਸੁਧਾਰਾਤਮਕ ਅਤੇ ਚਰਿੱਤਰ ਨਿਰਮਾਣ ‘ਤੇ ਧਿਆਨ

            ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣ ਲਈ ਸਜਾ, ਸੁਧਾਰਾਤਮਕ ਅਤੇ ਚਰਿੱਤਰ ਨਿਰਮਾਣ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਭ੍ਰਿਸ਼ਟਾਚਾਰ ਅੱਜ ਡੁੰਘਾਈ ਤਕ ਜਾ ਚੁੱਕਾ ਹੈ, ਪਹਿਲਾਂ ਲੋਕ ਇਸ ਨੂੰ ਉਜਾਗਰ ਨਹੀਂ ਕਰਦੇ ਸਨ ਪਰ ਅਸੀਂਂ ਇਸ ਨੂੰ ਫੜਨ ਦਾ ਕਮ ਕੀਤਾ ਹੈ। ਸਰਕਾਰ ਦਾ ਮੁੱਖ ਟੀਚਾ ਹੈ ਕਿ ਭ੍ਰਿਸ਼ਟਾਚਾਰ ਕਰਨ ਵਾਲਿਆਂ ਦੇ ਮਨ ਵਿਚ ਡਰ ਦਾ ਮਾਹੌਲ ਬਣੇ। ਇਸ ਦੇ ਲਈ ਸਰਕਾਰ ਨੇ ਆਨਲਾਇਨ ਸਿਸਟਮ ਤਿਆਰ ਕੀਤਾ ਹੈ।

30 ਮਾਰਚ ਤੋਂ ਲੋਨ ਦੇਣ ਦਾ ਪੜਾਅ ਹੋਵੇਗਾ ਸ਼ੁਰੂ

            ਮੁੱਖ ਮੰਤਰੀ ਨੇ ਕਿਹਾ ਕਿ 1 ਲੱਖ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀ ਆਮਦਨ ਵਧਾਉਣ ਲਈ ਸ਼ੁਰੂ ਕੀਤੇ ਗਏ ਅੰਤੋਂਦੇਯ ਰੁਜਗਾਰ ਮੇਲਿਆਂ ਦੇ 2 ਪੜਾਅ ਪੂਰੇ ਹੋ ਚੁੱਕੇ ਹਨ। ਇਨ੍ਹਾਂ ਦੇ ਲਾਭਪਾਤਰਾਂ ਨੂੰ 30 ਮਾਰਚ ਤੋਂ ਲੋਨ ਦੇਣ ਦਾ ਪੜਾਅ ਸ਼ੁਰੂ ਹੋਵੇਗਾ। ਹੁਣ ਤਕ 1 ਲੱਖ 42 ਹਜਾਰ ਪਰਿਵਾਰ ਇੰਨ੍ਹਾ ਮੇਲਿਆਂ ਵਿਚ ਪਹੁੰਚੇ ਹਨ, ਜਿਨ੍ਹਾ ਵਿੱਚੋਂ 82 ਹਜਾਰ ਪਰਿਵਾਰਾਂ ਦੇ ਬਿਨੈ ਤਸਦੀਕ ਕੀਤੇ ਗਏ ਹਨ। ਭਵਿੱਖ ਵਿਚ ਵੀ ਇਹ ਪ੍ਰਕ੍ਰਿਆ ਇਸੀ ਤਰ੍ਹਾ ਜਾਰੀ ਰਹੇਗੀ। ਅੰਤੋਂਦੇਯ ਮੇਲਿਆਂ ਦਾ ਮਈ ਵਿਚ ਤੀਜਾ ਪੜਾਅ ਸ਼ੁਰੂ ਹੋਵੇਗਾ।

Post Views: 39
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

क्रांतिकारी गरीब सेवा फाउंडेशन ने मनाया शहीद दिवस हरदोई- हरदोई के जगदीशपुर गांव मे

Next Post

ज्योति यात्रा का वैष्णो धाम में हुआ भव्य स्वागत

Next Post
ज्योति यात्रा का वैष्णो धाम में हुआ भव्य स्वागत

ज्योति यात्रा का वैष्णो धाम में हुआ भव्य स्वागत

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800