No Result
View All Result
Tuesday, April 14, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home BREAKING

ਕਣਕ ਦੀ ਬਿਜਾਈ ਢੁਕਵੇਂ ਸਮੇਂ ’ਤੇ ਹੀ ਕਰਨ ਕਿਸਾਨ : ਮੁੱਖ ਖੇਤੀਬਾੜੀ ਅਫ਼ਸਰ

admin by admin
October 7, 2023
in BREAKING, COVER STORY, PUNJAB
0
ਕਣਕ ਦੀ ਬਿਜਾਈ ਢੁਕਵੇਂ ਸਮੇਂ ’ਤੇ ਹੀ ਕਰਨ ਕਿਸਾਨ : ਮੁੱਖ ਖੇਤੀਬਾੜੀ ਅਫ਼ਸਰ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਪਟਿਆਲਾ, 6 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)

ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਕਿਸਾਨਾਂ ਨੂੰ ਪਿੰਡ ਸੈਫਦੀਪੁਰ ਬਲਾਕ ਪਟਿਆਲਾ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ ਵਿਚ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਇਸ ਸਾਲ ਪੀ.ਆਰ. 126 ਕਿਸਮ ਹੇਠ ਰਕਬਾ ਆਉਣ ਕਾਰਨ ਮੰਡੀਆਂ ਵਿਚ ਝੋਨੇ ਦੀ ਫ਼ਸਲ ਦੀ ਆਮਦ ਪਿਛਲੇ ਸਾਲ ਨਾਲੋਂ ਪਹਿਲਾਂ ਹੈ ਅਤੇ ਕਿਸਾਨ ਵੀਰਾਂ ਕੋਲ ਕਣਕ ਦੀ ਬਿਜਾਈ ਲਈ ਢੁਕਵਾਂ ਸਮਾਂ 15-20 ਦਿਨ ਉਪਲਬੱਧ ਹਨ। ਇਸ ਕਾਰਨ ਕਿਸਾਨ ਵੀਰ ਕਣਕ ਦੀ ਬਿਜਾਈ ਕਰਨ ਦੀ ਜਲਦੀ ਨਾ ਕਰਨ ਅਤੇ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫ਼ਾਰਿਸ਼ ਸ਼ੁੱਧਾ ਕਿਸਮਾਂ ਦੀ ਬਿਜਾਈ 25 ਅਕਤੂਬਰ, 2023 ਤੋਂ ਹੀ ਸ਼ੁਰੂ ਕਰਨ ਤਾਂ ਜੋ ਤਾਪਮਾਨ ਦੇ ਮੱਦੇ ਨਜ਼ਰ ਕਣਕ ਦੀ ਜਰਮੀਨੇਸ਼ਨ ਉਪਰ ਕੋਈ ਮਾੜਾ ਅਸਰ ਨਾ ਹੋਵੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਿਸਾਨਾਂ ਨੂੰ ਕਣਕ ਦੀਆਂ ਵੱਖ-ਵੱਖ ਕਿਸਮਾਂ 50 ਫ਼ੀਸਦੀ ਸਬਸਿਡੀ ਉੱਪਰ agrimachinerypb.com ਰਾਹੀਂ ਰਜਿਸਟ੍ਰੇਸ਼ਨ ਕਰਨ ਉਪਰੰਤ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸਮੇਂ ਸਿਰ ਬਿਜਾਈ ਲਈ ਪੀ.ਬੀ. ਡਬਲਿਯੂ 826, 824, 725, 677, 803, 869 ਅਤੇ ਉਨਤ ਪੀ.ਬੀ. ਡਬਲਿਊ 343, ਪੀ.ਬੀ. ਡਬਲਿਊ ਚਪਾਤੀ 1 ਕਿਸਮਾਂ ਦੀ ਖ਼ਰੀਦ ਕੀਤੀ ਜਾਵੇ ਅਤੇ ਨਵੰਬਰ ਦੇ ਦੂਜੇ ਤੋਂ ਚੌਥੇ ਹਫ਼ਤੇ ਦੀ ਬਿਜਾਈ ਲਈ ਉਨਤ ਪੀ.ਬੀ. ਡਬਲਿਊ 550 ਅਤੇ ਪਿਛੇਤੀ ਬਿਜਾਈ ਲਈ ਪੀ.ਬੀ. ਡਬਲਿਊ 752, 771 ਅਤੇ 757 ਦੀ ਚੋਣ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਬਰਾਨੀ ਹਾਲਾਤਾਂ ਵਿਚ ਕਣਕ ਦੀ ਬਿਜਾਈ ਲਈ ਕਿਸਾਨ ਪੀ.ਬੀ.ਡਬਲਿਊ 660 ਦੀ ਚੋਣ ਕਰਨ। ਉਹਨਾਂ ਦੱਸਿਆ ਕਿ ਬਿਜਾਈ ਕਰਨ ਸਮੇਂ ਕਿਸਾਨ ਬੀਜ ਨੂੰ ਸਿਫ਼ਾਰਿਸ਼ ਬੀਜ ਸੋਧਕ ਦਵਾਈ ਲਗਾ ਕੇ ਹੀ ਬਿਜਾਈ ਕਰਨ।
ਇਸ ਕੈਂਪ ਵਿਚ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਵਿੰਦਰਪਾਲ ਸਿੰਘ ਚੱਠਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਨੇ ਪਰਾਲੀ ਨੂੰ ਖੇਤਾਂ ਵਿਚ ਮਿਲਾਉਣਾ ਹੈ ਉਹ ਕਿਸਾਨ ਖੇਤਾਂ ਦਾ ਨਿਰੀਖਣ ਸ਼ਾਮ ਅਤੇ ਸਵੇਰ ਦੇ ਟਾਈਮ ਕਰਨ ਅਤੇ ਜੇਕਰ ਕਿਸੇ ਪ੍ਰਕਾਰ ਦੀ ਸੁੰਡੀ ਦਾ ਹਮਲਾ ਦੇਖਣ ਵਿਚ ਆਉਂਦਾ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ। ਇਸ ਕੈਂਪ ਵਿਚ ਏ.ਟੀ.ਐਮ. ਕਮਲਦੀਪ ਸਿੰਘ ਅਤੇ ਗੁਰਦੀਪ ਸਿੰਘ ਸਮੇਤ ਪਿੰਡ ਦੇ ਨੰਬਰਦਾਰ ਸੰਦੀਪ ਸਿੰਘ, ਜਸ਼ਨਜੋਤ ਸਿੰਘ ਅਤੇ ਗੁਰਪ੍ਰੀਤ ਸਿੰਘ ਹੋਰ ਕਿਸਾਨ ਵੀ ਮੌਜੂਦ ਸਨ।

Post Views: 62
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: aap punjablatest news punjabLatest Punjab Newslive newsnews punjabPunjab Governmentpunjab govtpunjab latest newspunjab newsPunjab news todaypunjab politicspunjabi newstoday news punjab
Previous Post

ਪਰਾਲੀ ਨੂੰ ਅੱਗ ਨਾ ਲਾਈਏ ਵਾਤਾਵਰਣ ਨੂੰ ਗੰਧਲਾ ਹੋਣੋਂ ਬਚਾਈਏ

Next Post

ਸਾਈਬਰ ਹੈਲਪਲਾਈਨ ਹੋਰ ਪ੍ਰਭਾਵਸ਼ਾਲੀ ਬਣ ਗਈ, ਨਵੇਂ ਰਿਕਾਰਡ ਕਾਇਮ ਕਰਦੀ ਹੈ

Next Post
10 ਮਹੀਨਿਆਂ ‘ਚ 81 ATM ਠੱਗ ਗ੍ਰਿਫਤਾਰ, 17 ਲੱਖ ਤੋਂ ਵੱਧ ਬਰਾਮਦ

ਸਾਈਬਰ ਹੈਲਪਲਾਈਨ ਹੋਰ ਪ੍ਰਭਾਵਸ਼ਾਲੀ ਬਣ ਗਈ, ਨਵੇਂ ਰਿਕਾਰਡ ਕਾਇਮ ਕਰਦੀ ਹੈ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800