ਮਹਾਰਾਸ਼ਟਰ ਦੀ ਸਰਹੱਦ ਨਾਲ ਲੱਗਦੇ ਉੱਤਰੀ ਕਰਨਾਟਕ ਦੇ ਵਿਜੈਪੁਰਾ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਸ਼ਿੱਦਤ 3.0 ਨਾਪੀ ਗਈ। ਭੂਚਾਲ ਸਵੇਰੇ 6.52 ‘ਤੇ ਆਇਆ ਅਤੇ ਇਸ ਦੇ ਝਟਕੇ 40-50 ਕਿਲੋਮੀਟਰ ਦੇ ਦਾਇਰੇ ‘ਚ ਮਹਿਸੂਸ ਕੀਤੇ ਗਏ। ਇਸ ਦੌਰਾਨ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਵੀ 3.8 ਦੀ ਸ਼ਿੱਦਤ ਨਾਲ ਸਵੇਰੇ 8.46 ਵਜੇ ਭੂਚਾਲ ਦੇ ਝਟਕੇ ਲੱਗੇ। ਦੋਵਾਂ ਸੂਬਿਆਂ ’ਚੋਂ ਜਾਨੀ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ।

