No Result
View All Result
Friday, September 18, 2026
No Result
View All Result
  • Login
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US
No Result
View All Result
Ozi News
No Result
View All Result
Home PUNJAB

ਕੋਰੋਨਾ ਮਹਾਮਾਰੀ ਦੇ ਚਲਦਿਆਂ ਮਾਸਕ ਨਾ ਲਾਉਣ ਵਾਲਿਆਂ ਤੇ ਲੱਗੇਗਾ 200 ਰੁਪਏ ਜੁਰਮਾਨਾ, ਵਿਆਹ ਵਿੱਚ ਇਕੱਠ ਕਰਨ ਤੇ 50 ਹਜ਼ਾਰ ਦੀ ਲੱਗੇਗੀ ਪੈਨਲਟੀ

Subash Bharti by Subash Bharti
May 7, 2020
in PUNJAB
0
ਕੋਰੋਨਾ ਮਹਾਮਾਰੀ ਦੇ ਚਲਦਿਆਂ ਮਾਸਕ ਨਾ ਲਾਉਣ ਵਾਲਿਆਂ ਤੇ ਲੱਗੇਗਾ 200 ਰੁਪਏ ਜੁਰਮਾਨਾ, ਵਿਆਹ ਵਿੱਚ ਇਕੱਠ ਕਰਨ ਤੇ 50 ਹਜ਼ਾਰ ਦੀ ਲੱਗੇਗੀ ਪੈਨਲਟੀ

surgical ear-loop mask

0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਜਲੰਧਰ, 7 ਮਈ (ਸੁਭਾਸ਼ ਭਾਰਤੀ):
ਸੂਬੇ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਸੰਕਰਮਣ ਨੂੰ ਵੇਖਦੇ ਹੋਏ ਸਰਕਾਰ ਸਖਤ ਹੋ ਗਈ ਹੈ, ਹੁਣ ਕੋਈ ਵੀ ਵਿਅਕਤੀ ਵਾਹਨ ਚਲਾਉਂਦੇ ਹੋਏ ਜਾਂ ਫਿਰ ਜਨਤਕ ਥਾਂ ਉਪਰ ਬਿਨਾਂ ਮਾਸਕ ਦੇ ਮਿਲਿਆ ਤਾਂ ਉਸਨੂੰ 200 ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਇਹੀ ਨਹੀਂ, ਸੋਸ਼ਲ ਡਿਸਟੇਂਸਿੰਗ ਦਾ ਪਾਲਣ ਨਾ ਹੋਣ ਤੇ 500 ਰੁਪਏ ਜੁਰਮਾਨੇ ਦਾ ਪ੍ਰਾਵਧਾਨ ਹੈ। ਇਹ ਰਣਨੀਤੀ ਸਰਕਾਰ ਨੇ ਮਹਾਮਾਰੀ ਅਧੀਨਿਯਮ-2020 ਦੇ ਤਹਿਤ ਕੋਰੋਨਾ ਸੰਕਰਮਣ ਨਾਲ ਨਿਪਟਣ ਲਈ ਅਪਨਾਈ ਹੈ। ਇਸ ਤਹਿਤ ਬਿਨਾਂ ਮਾਸਕ ਦੇ, ਥੂਕਣ ਅਤੇ ਬਿਨਾਂ ਮਨਜ਼ੂਰੀ ਦੇ ਵਿਆਹ ਵਿੱਚ ਭੀੜ ਜੁਟਾਉਣ ਸਮੇਤ 8 ਸਖਤ ਨਿਯਮਾਂ ਦੀ ਉਲੰਘਣ ਕਰਨ ਤੇ ਜੁਰਮਾਨੇ ਦਾ ਪ੍ਰਾਵਧਾਨ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਜੇਕਰ ਕੋਈ ਬਿਨਾਂ ਸਬੰਧਤ ਏਰੀਆ ਦੇ ਐਸਡੀਐਮ ਦੀ ਮਨਜ਼ੂਰੀ ਦੇ ਬਿਨਾਂ ਵਿਆਹ ਕਰਦਾ ਹੈ ਅਤੇ ਉਸ ਵਿੱਚ ਇਕੱਠ ਹੁੰਦਾ ਹੈ ਤਾਂ 10 ਹਜ਼ਾਰ ਤੋਂ ਲੈ ਕੇ 50 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਸਰਕਾਰ ਨੇ ਅਜਿਹਾ ਕਿਸੇ ਸਮਾਰੋਹ ਵਿੱਚ ਭੀੜ ਨੂੰ ਘੱਟ ਕਰਨ ਅਤੇ ਲੋਕਾਂ ਨੂੰ ਰੋਗ ਤੋਂ ਬਚਾਉਣ ਲਈ ਕੀਤਾ ਹੈ। ਸਰਕਾਰ ਦੀ ਕਾਰਵਾਈ ਤੋਂ ਬਚਣ ਲਈ ਜ਼ਰੂਰੀ ਹੈ ਕਿ ਵਿਆਹ ਸਮਾਰੋਹ ਲਈ ਮਨਜ਼ੂਰੀ ਲਈ ਜਾਵੇ ਅਤੇ ਉਸ ਵਿੱਚ 50 ਤੋਂ ਜਿਆਦਾ ਮਹਿਮਾਨ ਇਕੱਠੇ ਨਾ ਹੋਣ।
ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਹੋਵੇਗੀ ਜੁਰਮਾਨੇ ਦੀ ਦਰ
1. ਦੁਕਾਨਦਾਰ ਵੱਲੋਂ ਬਿਨਾਂ ਮਾਸਕ ਲਗਾਏ ਲੋਕਾਂ ਨੂੰ ਸਾਮਾਨ ਵੇਚਿਆ ਤਾਂ 500 ਰੁਪਏ।
2. ਦੁਕਾਨ ਵਿੱਚ ਸੋਸ਼ਲ ਡਿਸਟੈਂਸਿੰਗ (5 ਤੋਂ ਜਿਆਦਾ ਲੋਕ ਹੋਣ ਤੇ ) ਦਾ ਪਾਲਣ ਨਾ ਕਰਨ ਤੇ 200 ਰੁਪਏ।
3. ਬਿਨਾਂ ਮਾਸਕ ਲਗਾਏ ਜਨਤਕ ਥਾਂ ਉੱਤੇ ਜਾਣ ਤੇ 200 ਰੁਪਏ।
4. ਜਨਤਕ ਥਾਂ ਉੱਤੇ ਤੰਬਾਕੂ ਚਬਾਉਣ, ਪਾਨ ਖਾਣ ਜਾਂ ਫਿਰ ਸਿਗਰੇਟ ਪੀਣ ਤੇ 200 ਰੁਪਏ।
5. ਘਰ ਦੇ ਬਾਹਰ, ਗਲੀ, ਮੁਹੱਲੇ, ਸੜਕ ਜਾਂ ਜਨਤਕ ਥਾਂ ਉੱਤੇ ਸ਼ਰਾਬ ਪੀਣ ਤੇ 500 ਰੁਪਏ।
6. ਜਨਤਕ ਥਾਂ ਤੇ ਖੜੇ ਲੋਕਾਂ ਵਿੱਚ 3 ਮੀਟਰ ਦੂਰੀ ਦਾ ਫਾਸਲਾ ਨਾ ਹੋਣ ਤੇ ਸਾਰਿਆਂ ਨੂੰ ਜੁਰਮਾਨਾ 100 ਰੁਪਏ।
7. ਬਿਨਾਂ ਮਨਜ਼ੂਰੀ ਵਿਆਹ ਜਾਂ ਸਮਾਰੋਹ ਕਰਨ ਤੇ 50,000 ਰੁਪਏ।
8. ਵਿਆਹ-ਸਮਾਰੋਹ ਵਿੱਚ 50 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਕਰਨ ਤੇ ਜੁਰਮਾਨਾ 10 ਹਜ਼ਾਰ ਤੋਂ 50 ਹਜ਼ਾਰ ਰੁਪਏ।

ਡਿਪਟੀ ਕਮਿਸ਼ਨਰ ਵੀ.ਕੇ. ਸ਼ਰਮਾ।

ਲੋਕਾਂ ਨੂੰ ਸੰਕਰਮਣ ਤੋਂ ਬਚਾਉਣ ਲਈ ਕੀਤੀਆਂ ਜਾ ਰਹੀਆਂ ਹਨ ਹਰ ਸੰਭਵ ਕੋਸ਼ਿਸ਼ਾਂ : ਡੀਸੀ
ਇਸ ਬਾਰੇ ਡੀ.ਸੀ ਵੀ.ਕੇ. ਸ਼ਰਮਾ ਦਾ ਕਹਿਣਾ ਹੈ ਕਿ ਮਾਸਕ ਨਾ ਪਹਿਨਣ ਵਾਲੇ ਅਤੇ ਜਨਤਕ ਥਾਵਾਂ ਉੱਤੇ ਥੂਕਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਮਾਸਕ ਨਾ ਲਗਾਉਣ ਵਾਲਿਆਂ ਦੇ ਰੋਜ਼ ਚਲਾਨ ਕੱਟੇ ਜਾ ਰਹੇ ਹਨ। ਇਸ ਤੋਂ ਇਲਾਵਾ ਸੰਕਰਮਣ ਤੋਂ ਲੋਕਾਂ ਨੂੰ ਬਚਾਉਣ ਲਈ ਜੋ ਵੀ ਨਿਯਮ ਹਨ, ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਸਖਤੀ ਨਾਲ ਲਾਗੂ ਕੀਤਾ ਜਾਵੇਗਾ।

Post Views: 64
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Previous Post

ਪਟਿਆਲਾ ਚ 6 ਵਿਅਕਤੀ ਹੋਰ ਕੋਰੋਨਾ ਪਾਜ਼ੀਟਿਵ, ਪੀੜਤਾਂ ਦੀ ਗਿਣਤੀ 100, ਨਾਭਾ ਦੀ 19 ਸਾਲਾ ਲੜਕੀ ਵੀ ਕੋਰੋਨਾ ਪਾਜ਼ੀਟਿਵ ?

Next Post

ਪੰਜਾਬ ਦੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਗਰਮੀਆਂ ਦੀਆਂ ਛੁੱਟੀਆਂ 15 ਮਈ ਤੋਂ 15 ਜੂਨ ਤੱਕ ਹੋਣਗੀਆਂ-ਤ੍ਰਿਪਤ ਬਾਜਵਾ

Next Post
ਪੰਜਾਬ ਦੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਗਰਮੀਆਂ ਦੀਆਂ ਛੁੱਟੀਆਂ 15 ਮਈ ਤੋਂ 15 ਜੂਨ ਤੱਕ ਹੋਣਗੀਆਂ-ਤ੍ਰਿਪਤ ਬਾਜਵਾ

ਪੰਜਾਬ ਦੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਗਰਮੀਆਂ ਦੀਆਂ ਛੁੱਟੀਆਂ 15 ਮਈ ਤੋਂ 15 ਜੂਨ ਤੱਕ ਹੋਣਗੀਆਂ-ਤ੍ਰਿਪਤ ਬਾਜਵਾ

Ozi News

© 2024 www.ozinews.in - Powered by Ozi Broadcasters Private Limited+91093170-88800

Navigate Site

  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • DELHI
  • INDIA
  • WORLD
  • SPORTS
  • ENTERTAINMENT
  • CONTACT US

© 2024 www.ozinews.in - Powered by Ozi Broadcasters Private Limited+91093170-88800