ਦੀਪਕ ਚਾਹਰ ਇੰਡੀਅਨ ਪ੍ਰੀਮੀਅਰ ਲੀਗ ‘ਚ ਐੱਮਐੱਸ ਧੋਨੀ ਦੇ ਪਸੰਦੀਦਾ ਗੇਂਦਬਾਜ਼ ਰਹੇ ਹਨ। ਉਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਲਈ ਖ਼ਿਤਾਬ ਜਿੱਤਣ ਦੀ ਮੁਹਿੰਮ ‘ਚ ਚੰਗੀ ਗੇਂਦਬਾਜ਼ੀ ਕੀਤੀ। ਧੋਨੀ ਨੇ ਉਨ੍ਹਾਂ ਦੀ ਕਾਮਯਾਬੀ ‘ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਲਗਾਤਾਰ ਉਨ੍ਹਾਂ ਦਾ ਮਾਰਗਦਰਸ਼ਨ ਕਰਦੇ ਰਹਿੰਦੇ ਹਨ। ਸੱਜੇ ਹੱਥ ਦਾ ਇਹ ਤੇਜ਼ ਗੇਂਦਬਾਜ਼ ਟੂਰਨਾਮੈਂਟ ਦੇ 15ਵੇਂ ਸੀਜ਼ਨ ਤੋਂ ਖੁੰਝ ਗਏ ਪਰ ਹਾਲ ਹੀ ‘ਚ ਸਮਾਪਤ ਹੋਏ ਐਡੀਸ਼ਨ ‘ਚ ਉਨ੍ਹਾਂ ਨੇ ਵਾਪਸੀ ਕੀਤੀ। ਉਹ ਜ਼ਖਮੀ ਹੋ ਗਏ ਸਨ ਅਤੇ ਕਈ ਮੈਚਾਂ ਤੋਂ ਖੁੰਝ ਗਏ ਸਨ ਪਰ ਧੋਨੀ ਨੇ ਵਾਪਸੀ ਦਾ ਇੰਤਜ਼ਾਰ ਕੀਤਾ। ਚਾਹਰ ਨੂੰ ਠੀਕ ਹੋਣ ਤੋਂ ਬਾਅਦ ਵਾਪਸ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਆਪਣੀ ਫ੍ਰੈਂਚਾਇਜ਼ੀ ਲਈ ਮਹੱਤਵਪੂਰਨ ਵਿਕਟਾਂ ਲਈਆਂ।
ਇਸ ਦੌਰਾਨ ਮਾਹੀ ਨੇ ਆਪਣੇ ਸਾਥੀ ਦੀ ਤੁਲਨਾ ਨਸ਼ੇ ਨਾਲ ਕਰ ਦਿੱਤੀ ਹੈ। ਧੋਨੀ ਨੇ ਕਿਹਾ, ”ਦੀਪਕ ਚਾਹਰ ਨਸ਼ੇ ਦੀ ਤਰ੍ਹਾਂ ਹੈ। ਜੇਕਰ ਉਹ ਉੱਥੇ ਨਹੀਂ ਹੈ ਤਾਂ ਤੁਸੀਂ ਸੋਚੋਗੇ ਕਿ ਉਹ ਕਿੱਥੇ ਹੈ ਅਤੇ ਜੇਕਰ ਉਹ ਆਲੇ-ਦੁਆਲੇ ਹੈ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਉਹ ਇੱਥੇ ਕਿਉਂ ਹੈ। ਚੰਗੀ ਗੱਲ ਇਹ ਹੈ ਕਿ ਉਹ ਪਰਿਪੱਕ ਹੋ ਰਿਹਾ ਹੈ ਪਰ ਉਸ ਨੂੰ ਸਮਾਂ ਲੱਗਦਾ ਹੈ ਅਤੇ ਇਹੀ ਸਮੱਸਿਆ ਹੈ। ਉਹ ਮੇਰੇ ਜੀਵਨ ਕਾਲ ‘ਚ ਪਰਿਪੱਕ ਨਹੀਂ ਹੋਣਗੇ।