ਮੁੰਬਈ,12 ਜੁਲਾਈ(ਪ੍ਰੈਸ ਕੀ ਤਾਕਤ ਬਿਊਰੋ)- ਮਹਾਨ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਮਯੰਕ ਅਗਰਵਾਲ ਦੀ ਅਗਵਾਈ ਵਾਲੀ ਦੱਖਣੀ ਜ਼ੋਨ ਟੀਮ ‘ਚ ਜਗ੍ਹਾ ਬਣਾ ਲਈ ਹੈ ਜੋ 24 ਜੁਲਾਈ ਤੋਂ ਪੁਡੂਚੇਰੀ ‘ਚ ਹੋਣ ਵਾਲੀ ਆਗਾਮੀ ਦੇਵਧਰ ਟਰਾਫੀ ਅੰਤਰ-ਜ਼ੋਨਲ 50 ਓਵਰਾਂ ਦੇ ਮੁਕਾਬਲੇ ‘ਚ ਹਿੱਸਾ ਲਵੇਗੀ। ਬੀ ਸਾਈ ਸੁਦਰਸ਼ਨ ਵਰਗੇ ਕੁਝ ਖਿਡਾਰੀਆਂ ਨੂੰ ਸਟੈਂਡਬਾਏ ਰੱਖਿਆ ਗਿਆ ਹੈ ਜੋ 13 ਤੋਂ 23 ਜੁਲਾਈ ਤੱਕ ਕੋਲੰਬੋ ‘ਚ ਹੋਣ ਵਾਲਾ ਐਮਰਜਿੰਗ ਏਸ਼ੀਆ ਕੱਪ ਖੇਡਣਗੇ।
ਅਰਜੁਨ ਦੱਖਣੀ ਜ਼ੋਨ ਦੇ ਤੇਜ਼ ਹਮਲੇ ਦਾ ਹਿੱਸਾ ਹੈ ਜਿਸ ‘ਚ ਵੀ ਕੌਸ਼ਿਕ ਦੇ ਨਾਲ ਕਰਨਾਟਕ ਦੀ ਨਵੀਂ ਬਾਲ ਜੋੜੀ ਵਿਦਵਾਥ ਕਾਵੇਰੱਪਾ ਅਤੇ ਵਿਸ਼ਾਕ ਵਿਜੇਕੁਮਾਰ ਸ਼ਾਮਲ ਹਨ। ਅਰਜੁਨ ਗੋਆ ਟੀਮ ਲਈ ਸੱਤ ਮੈਚਾਂ ‘ਚ ਅੱਠ ਵਿਕਟਾਂ ਲੈ ਕੇ ਸਾਂਝੇ ਤੌਰ ’ਤੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹੋਣ ਦੇ ਨਾਤੇ ਅਰਜੁਨ ਹਮਲੇ ‘ਚ ਵਿਭਿੰਨਤਾ ਲਿਆ ਸਕਦਾ ਹੈ।
ਟੀਮ: ਮਯੰਕ ਅਗਰਵਾਲ (ਕਪਤਾਨ), ਰੋਹਨ ਕੁਨੁਮਲ (ਉਪ-ਕਪਤਾਨ), ਐੱਨ ਜਗਦੀਸਨ (ਵਿਕਟਕੀਪਰ), ਰੋਹਿਤ ਰਾਇਡੂ, ਕੇਬੀ ਅਰੁਣ ਕਾਰਤਿਕ, ਦੇਵਦੱਤ ਪਡੀਕਲ, ਰਿੱਕੀ ਭੁਈ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਵੀ ਕਾਵਰੱਪਾ, ਵੀ ਵਿਸ਼ਾਕ, ਕੌਸ਼ਿਕ ਵੀ. ਮੋਹਿਤ ਰੇਡਕਰ, ਸਿਜੋਮਨ ਜੋਸੇਫ, ਅਰਜੁਨ ਤੇਂਦੁਲਕਰ, ਸਾਈ ਕਿਸ਼ੋਰ।
